ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
ਹਰਿਆਣਾ ਵਿੱਚ ਰਾਸ਼ਟਰੀ ਗੋਕੁਲ ਮਿਸ਼ਨ
Posted On:
01 APR 2026 2:06PM by PIB Chandigarh
ਹਰਿਆਣਾ ਵਿੱਚ ਗੈਰ-ਵਰਗੀਕ੍ਰਿਤ ਪਸ਼ੂਆਂ ਸਮੇਤ ਸਵਦੇਸ਼ੀ ਪਸ਼ੂਆਂ ਦੀ ਆਬਾਦੀ 19ਵੀਂ ਅਤੇ 20ਵੀਂ ਪਸ਼ੂਧਨ ਗਣਨਾ ਵਿਚਕਾਰ 8,12,013 ਤੋਂ ਵਧ ਕੇ 9,49,541 ਹੋ ਗਈ ਹੈ, ਜੋ ਕਿ 16.94 ਪ੍ਰਤੀਸ਼ਤ ਦਾ ਵਾਧਾ ਹੈ।
ਹਰਿਆਣਾ ਰਾਸ਼ਟਰੀ ਗੋਕੁਲ ਮਿਸ਼ਨ ਵਿੱਚ ਸ਼ਾਮਲ ਹੈ ਅਤੇ ਇਸ ਯੋਜਨਾ ਦੇ ਲਾਗੂ ਕਰਨ ਲਈ ਉਸ ਨੂੰ 113.60 ਕਰੋੜ ਰੁਪਏ ਦੀ ਕੇਂਦਰੀ ਸਹਾਇਤਾ ਰਾਸ਼ੀ ਜਾਰੀ ਕੀਤੀ ਗਈ ਹੈ। ਸਵਦੇਸ਼ੀ ਨਸਲਾ ਦੇ ਦੁੱਧ ਦੇਣ ਵਾਲੇ ਗੋਕੁਲ ਪਸ਼ੂਆਂ ਦੇ ਵਿਕਾਸ ਅਤੇ ਸੰਭਾਲ ਅਤੇ ਦੁੱਧ ਉਤਪਾਦਨ ਅਤੇ ਉਤਪਾਦਕਤਾ ਵਧਾਉਣ ਦੇ ਨਾਲ ਹੀ ਨਸਲ ਸੁਧਾਰ ਲਈ ਬੁਨਿਆਦੀ ਢਾਂਚਾ ਸਥਾਪਤ ਕਰਨ ਲਈ ਰਾਸ਼ਟਰੀ ਗੋਕੁਲ ਮਿਸ਼ਨ ਦੇ ਤਹਿਤ ਹਰਿਆਣਾ ਨੂੰ ਹੇਠਾਂ ਲਿਖੀਆਂ ਸਹਾਇਤਾ ਦਿੱਤੀਆਂ ਗਈਆਂ ਹਨ:
(i) ਰਾਸ਼ਟਰ ਵਿਆਪੀ ਆਰਟੀਫਿਸ਼ੀਅਲ ਗਰਭਧਾਰਨ ਪ੍ਰੋਗਰਾਮ: ਇਸ ਪ੍ਰੋਗਰਾਮ ਦਾ ਉਦੇਸ਼ ਆਰਟੀਫਿਸ਼ੀਅਲ ਗਰਭਧਾਰਨ ਦੇ ਦਾਇਰੇ ਨੂੰ ਵਧਾਉਣਾ ਅਤੇ ਕਿਸਾਨਾਂ ਦੇ ਘਰ ਤੱਕ ਗੁਣਵੱਤਾ ਵਾਲੇ ਆਰਟੀਫਿਸ਼ੀਅਲ ਗਰਭਧਾਰਨ ਸੇਵਾਵਾਂ ਪ੍ਰਦਾਨ ਕਰਨਾ ਹੈ। ਹੁਣ ਤੱਕ, 9.41 ਲੱਖ ਆਰਟੀਫਿਸ਼ੀਅਲ ਗਰਭਧਾਰਨ ਕੀਤੇ ਗਏ ਹਨ; ਜਿਨ੍ਹਾਂ ਵਿੱਚੋਂ 6.36 ਲੱਖ ਪਸ਼ੂਆਂ ਨੂੰ ਇਹ ਸੁਵਿਧਾ ਉਪਲਬਧ ਕਰਵਾਉਣ ਤੱਕ 4.7 ਲੱਖ ਕਿਸਾਨਾਂ ਨੂੰ ਲਾਭ ਹੋਇਆ ਹੈ।
(ii) ਲਿੰਗ-ਕ੍ਰਮਵਾਰ ਸੀਮਨ (Sex sorted semen) ਦੀ ਵਰਤੋਂ ਨਾਲ ਤੇਜ਼ ਨਸਲ ਸੁਧਾਰ ਪ੍ਰੋਗਰਾਮ: ਇਸ ਪ੍ਰੋਗਰਾਮ ਦੇ ਤਹਿਤ ਸਵਦੇਸ਼ੀ ਨਸਲਾਂ ਦੇ ਲਿੰਗ-ਕ੍ਰਮਵਾਰ ਸੀਮਨ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਇਸ ਦੇ ਤਹਿਤ ਯਕੀਨੀ ਗਰਭਧਾਰਨ 'ਤੇ ਲਿੰਗ-ਕ੍ਰਮਵਾਰ ਸੀਮਨ ਦੀ ਲਾਗਤ ਦਾ 50 ਪ੍ਰਤੀਸ਼ਤ ਤੱਕ ਪ੍ਰੋਤਸਾਹਨ ਰਾਸ਼ੀ ਕਿਸਾਨਾਂ ਨੂੰ ਉਪਲਬਧ ਕਰਵਾਈ ਜਾਂਦੀ ਹੈ। ਸਵਦੇਸ਼ੀ ਤੌਰ 'ਤੇ ਵਿਕਸਿਤ ਲਿੰਗ-ਕ੍ਰਮਵਾਰ ਸੀਮਨ ਉਤਪਾਦਨ ਤਕਨਾਲੋਜੀ ਦੀ ਸ਼ੁਰੂਆਤ: ਸਵਦੇਸ਼ੀ ਤੌਰ ‘ਤੇ ਵਿਕਸਿਤ ਲਿੰਗ-ਕ੍ਰਮਵਾਰ ਸੀਮਨ ਉਤਪਾਦਨ ਤਕਨੀਕ ਦੀ ਵੀ ਸ਼ੁਰੂਆਤ ਕੀਤੀ ਗਈ ਹੈ। ਇਸ ਤਕਨਾਲੋਜੀ ਰਾਹੀਂ ਲਿੰਗ-ਕ੍ਰਮਵਾਰ ਸੀਮਨ ਦੀ ਲਾਗਤ 800 ਰੁਪਏ ਤੋਂ ਘਟਾ ਕੇ 250 ਰੁਪਏ ਪ੍ਰਤੀ ਖੁਰਾਕ ਹੋ ਗਈ ਹੈ।
(iii) ਇਨ-ਵਿਟਰੋ ਫਰਟੀਲਾਈਜ਼ੇਸ਼ਨ (IVF) ਤਕਨਾਲੋਜੀ ਨੂੰ ਲਾਗੂ ਕਰਨਾ: ਕੇਂਦਰੀ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਨੇ ਹਿਸਾਰ ਵਿੱਚ ਰਾਜ ਦੀਆਂ ਸਵਦੇਸ਼ੀ ਨਸਲਾਂ ਦੇ ਤੇਜ਼ੀ ਨਾਲ ਜੈਨੇਟਿਕ ਅਪਗ੍ਰੇਡੇਸ਼ਨ ਲਈ ਇੱਕ IVF ਪ੍ਰਯੋਗਸ਼ਾਲਾ ਸਥਾਪਤ ਕੀਤੀ ਹੈ ਅਤੇ ਅੱਜ ਤੱਕ 535 ਵਿਹਾਰਕ ਭਰੂਣ ਤਿਆਰ ਕੀਤੇ ਗਏ ਹਨ। ਸਵਦੇਸ਼ੀ ਨਸਲਾਂ ਵਿੱਚ ਹਰਿਆਣਾ ਦੀਆਂ ਗਾਵਾਂ ਅਤੇ ਮੁਰਰਾ ਨਸਲ ਦੀਆਂ ਮੱਝਾਂ ਸ਼ਾਮਲ ਹਨ।
(iv) IVF ਤਕਨਾਲੋਜੀ ਦੀ ਵਰਤੋਂ ਕਰਕੇ ਤੇਜ਼ ਨਸਲ ਸੁਧਾਰ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਇਹ ਤਕਨਾਲੋਜੀ ਕਿਸਾਨਾਂ ਦੇ ਘਰ ਤੱਕ ਪਹੁੰਚਾਈ ਜਾ ਸਕੇ। ਇਸ ਦੇ ਤਹਿਤ ਕਿਸਾਨਾਂ ਨੂੰ ਯਕੀਨੀ ਗਰਭਧਾਰਨ ‘ਤੇ 5,000 ਰੁਪਏ ਪ੍ਰਤੀ ਗਰਭਧਾਰਨ ਦੀ ਦਰ ਨਾਲ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਂਦੀ ਹੈ। ਇਸ ਪ੍ਰੋਗਰਾਮ ਵਿੱਚ ਹਰਿਆਣਾ ਸਮੇਤ ਦੇਸ਼ ਭਰ ਵਿੱਚ ਸਵਦੇਸ਼ੀ ਨਸਲਾਂ ਦੇ ਵਿਕਾਸ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਦੇ ਤਹਿਤ ਹੁਣ ਤੱਕ ਹਰਿਆਣਾ ਸਮੇਤ ਪੂਰੇ ਦੇਸ਼ ਵਿੱਚ 7,957 ਭਰੂਣ ਟ੍ਰਾਂਸਫਰ ਕੀਤੇ ਗਏ ਹਨ, 1588 ਗਰਭਧਾਰਨ ਸਥਾਪਤ ਹੋਏ ਹਨ। ਇਨ੍ਹਾਂ ਨਾਲ 1149 ਵੱਛੜੇ ਪੈਦਾ ਹੋਏ ਹਨ, ਜਿਨ੍ਹਾਂ ਵਿੱਚ 1,068 ਮਾਦਾ ਵੱਛੀਆਂ ਸ਼ਾਮਲ ਹਨ।
(v) ਵੰਸ਼ ਜਾਂਚ ਅਤੇ ਪੀੜ੍ਹੀਵਾਦੀ ਚੋਣ ਪ੍ਰੋਗਰਾਮ (Progeny testing and Pedigree selection programme): ਸਵਦੇਸ਼ੀ ਨਸਲਾਂ ਦੇ ਰੋਗ-ਮੁਕਤ ਉੱਤਮ ਜੈਨੇਟਿਕ ਗੁਣਾਂ ਵਾਲੇ ਬਲਦਾਂ ਨੂੰ ਪੈਦਾ ਕਰਨ ਲਈ ਵੰਸ਼ ਜਾਂਚ ਅਤੇ ਪੀੜ੍ਹੀਵਾਦੀ ਚੋਣ ਪ੍ਰੋਗਰਾਮ ਦੇਸ਼ ਭਰ ਵਿੱਚ ਲਾਗੂ ਕੀਤਾ ਗਿਆ ਹੈ। ਹੁਣ ਤੱਕ 4,620 ਉੱਚ ਜੈਨੇਟਿਕ ਗੁਣ ਵਾਲੇ ਬਲਦ ਪੈਦਾ ਕੀਤੇ ਗਏ ਹਨ, ਜਿਨ੍ਹਾਂ ਨੂੰ ਦੇਸ਼ ਭਰ ਦੇ ਸੀਮਨ ਉਤਪਾਦਨ ਕੇਂਦਰਾਂ ਨੂੰ ਉਪਲਬਧ ਕਰਵਾਇਆ ਗਿਆ ਹੈ। ਹਰਿਆਣਾ ਰਾਜ ਮੁਰਰਾ ਨਸਲ ਦੀਆਂ ਮੱਝਾਂ ਲਈ ਵੰਸ਼ ਜਾਂਚ ਪ੍ਰੋਗਰਾਮ ਅਤੇ ਹਰਿਆਣਾ ਨਸਲ ਦੀਆਂ ਗਾਵਾਂ ਲਈ ਪੀੜ੍ਹੀਵਾਦੀ ਚੋਣ ਪ੍ਰੋਗਰਾਮ ਲਾਗੂ ਕਰ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਹੁਣ ਤੱਕ ਮੁਰਰਾ ਨਸਲ ਦੀਆਂ ਮੱਝਾਂ ਦੇ 369 ਉੱਚ ਜੈਨੇਟਿਕ ਗੁਣਵੱਤਾ ਵਾਲੇ ਬਲਦ ਅਤੇ ਹਰਿਆਣਾ ਨਸਲ ਦੀਆਂ ਗਾਵਾਂ ਦੇ 69 ਉੱਚ ਜੈਨੇਟਿਕ ਗੁਣਵੱਤਾ ਵਾਲੇ ਬਲਦ ਪੈਦਾ ਕੀਤੇ ਗਏ ਹਨ।
(vi) ਇਸ ਯੋਜਨਾ ਤਹਿਤ ਹਰਿਆਣਾ ਸਮੇਤ ਦੇਸ਼ ਭਰ ਵਿੱਚ ਕਿਸਾਨਾਂ ਨੂੰ ਸਵਦੇਸ਼ੀ ਪਸ਼ੂ ਨਸਲਾਂ ਦੇ ਮਹੱਤਵ ਬਾਰੇ ਜਾਗਰੂਕ ਕਰਨ ਲਈ ਪ੍ਰਜਣਨ ਕੈਂਪ, ਦੁੱਧ ਉਤਪਾਦਨ ਮੁਕਾਬਲੇ, ਵੱਛੇ ਰੈਲੀਆਂ, ਕਿਸਾਨ ਸਿਖਲਾਈ ਪ੍ਰੋਗਰਾਮ, ਸੈਮੀਨਾਰ ਅਤੇ ਵਰਕਸ਼ਾਪਾਂ, ਕਨਲੇਵ ਆਦਿ ਆਯੋਜਿਤ ਕੀਤੇ ਗਏ ।
(vii) ਰਾਸ਼ਟਰੀ ਗੋਕੁਲ ਮਿਸ਼ਨ ਦੇ ਤਹਿਤ, ਹਰਿਆਣਾ ਦੇ ਹਿਸਾਰ ਵਿੱਚ ਗੋਕੁਲ ਗ੍ਰਾਮ ਦੀ ਸਥਾਪਨਾ ਕੀਤੀ ਗਈ ਸੀ ਤਾਂ ਜੋ ਹਰਿਆਣਾ-ਨਸਲ ਦੇ ਪਸ਼ੂਆਂ ਅਤੇ ਮੁਰਰਾ ਨਸਲ ਦੀਆਂ ਮੱਝਾਂ ਦਾ ਵਿਗਿਆਨਕ ਅਤੇ ਸੰਪੂਰਨ ਤੌਰ ‘ਤੇ ਵਿਕਾਸ ਅਤੇ ਸੰਭਾਲ ਕੀਤੀ ਜਾਵੇ। ਸੋਧੇ ਹੋਏ ਪੁਨਰਗਠਿਤ ਰਾਸ਼ਟਰੀ ਗੋਕੁਲ ਮਿਸ਼ਨ ਦੇ ਤਹਿਤ 2021-22 ਤੋਂ 2025-26 ਦੌਰਾਨ ਇਸ ਕੰਪੋਨੈਂਟ ਨੂੰ ਬੰਦ ਕਰ ਦਿੱਤਾ ਗਿਆ ਹੈ।
ਕੇਂਦਰ ਸਰਕਾਰ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਅਤੇ ਰਾਜ ਸਰਕਾਰ ਦੁਆਰਾ ਯੋਜਨਾਵਾਂ ਅਤੇ ਉਪਾਵਾਂ ਦੇ ਤਾਲਮੇਲ ਲਾਗੂਕਰਨ ਯਤਨਾਂ ਨਾਲ ਹਰਿਆਣਾ ਵਿੱਚ ਪਸ਼ੂਆਂ ਦੀ ਕੁੱਲ ਉਤਪਾਦਕਤਾ 2014-15 ਵਿੱਚ 7.69 ਕਿਲੋਗ੍ਰਾਮ ਪ੍ਰਤੀ ਪਸ਼ੂ ਪ੍ਰਤੀ ਦਿਨ ਤੋਂ ਵੱਧ ਕੇ 2024-25 ਵਿੱਚ 10.70 ਕਿਲੋਗ੍ਰਾਮ ਪ੍ਰਤੀ ਪਸ਼ੂ ਪ੍ਰਤੀ ਦਿਨ ਹੋ ਗਈ ਹੈ, ਜੋ ਕਿ 39.14 ਪ੍ਰਤੀਸ਼ਤ ਦਾ ਵਾਧਾ ਹੈ। ਹਰਿਆਣਾ ਵਿੱਚ ਦੇਸ਼ੀ ਅਤੇ ਗੈਰ-ਪ੍ਰਜਾਤੀ ਪਸ਼ੂਆਂ ਦੀ ਉਤਪਾਦਕਤਾ 2014-15 ਵਿੱਚ 5.38 ਕਿਲੋਗ੍ਰਾਮ ਪ੍ਰਤੀ ਪਸ਼ੂ ਪ੍ਰਤੀ ਦਿਨ ਤੋਂ ਵੱਧ ਕੇ 2024-25 ਵਿੱਚ 7.35 ਕਿਲੋਗ੍ਰਾਮ ਪ੍ਰਤੀ ਪਸ਼ੂ ਪ੍ਰਤੀ ਦਿਨ ਹੋ ਗਈ ਹੈ, ਜੋ ਕਿ 36.61 ਪ੍ਰਤੀਸ਼ਤ ਦਾ ਵਾਧਾ ਹੈ। ਹਰਿਆਣਾ ਵਿੱਚ ਮੱਝਾਂ ਦੀ ਉਤਪਾਦਕਤਾ 2014-15 ਵਿੱਚ 7.79 ਕਿਲੋਗ੍ਰਾਮ ਪ੍ਰਤੀ ਪਸ਼ੂ ਪ੍ਰਤੀ ਦਿਨ ਤੋਂ ਵੱਧ ਕੇ 2024-25 ਵਿੱਚ 11.07 ਕਿਲੋਗ੍ਰਾਮ ਪ੍ਰਤੀ ਪਸ਼ੂ ਪ੍ਰਤੀ ਦਿਨ ਹੋ ਗਈ ਹੈ, ਜੋ ਕਿ 42.10 ਪ੍ਰਤੀਸ਼ਤ ਦਾ ਵਾਧਾ ਹੈ। ਹਰਿਆਣਾ ਵਿੱਚ ਦੁੱਧ ਦਾ ਉਤਪਾਦਨ 2014-15 ਵਿੱਚ 79.01 ਲੱਖ ਟਨ ਤੋਂ ਵੱਧ ਕੇ 2024-25 ਵਿੱਚ 125.93 ਲੱਖ ਟਨ ਹੋ ਗਿਆ ਹੈ, ਜੋ ਪਿਛਲੇ 11 ਵਰ੍ਹਿਆਂ ਵਿੱਚ 59 ਪ੍ਰਤੀਸ਼ਤ ਦਾ ਵਾਧਾ ਦਰਸਾਉਂਦਾ ਹੈ।
ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ ਓਰਫ ਲਲਨ ਸਿੰਘ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
****
ਜੇਪੀ./ਬਲਜੀਤ ਸਿੰਘ
(Release ID: 2248030)
ਵਿਜ਼ੀਟਰ ਕਾਊਂਟਰ : 2