ਖੇਤੀਬਾੜੀ ਮੰਤਰਾਲਾ
ਅੰਡਰਗ੍ਰੈਜੁਏਟ, ਪੋਸਟ ਗ੍ਰੈਜੂਏਟ, ਅਤੇ ਪੀਐੱਚਡੀ ਕਲਾਸਾਂ ਨਿਯਮਿਤ ਅਕਾਦਮਿਕ ਸ਼ਡਿਊਲ ਦੇ ਅਨੁਸਾਰ ਔਫਲਾਈਨ ਮੋਡ ਵਿੱਚ ਜਾਰੀ ਰਹਿਣਗੀਆਂ: ਆਈਸੀਏਆਰ- ਆਈਏਆਰਆਈ
Posted On:
28 MAR 2026 2:16PM by PIB Chandigarh
ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈਸੀਏਆਰ) - ਭਾਰਤੀ ਖੇਤੀਬਾੜੀ ਖੋਜ ਸੰਸਥਾ (ਆਈਏਆਰਆਈ), ਨਵੀਂ ਦਿੱਲੀ ਨੇ ਔਨਲਾਈਨ ਕਲਾਸਾਂ ਸਬੰਧੀ 25 ਮਾਰਚ, 2026 ਦਾ ਆਪਣਾ ਪਿਛਲਾ ਨੋਟਿਸ ਵਾਪਸ ਲੈ ਲਿਆ ਹੈ।
ਸਮੀਖਿਆ ਤੋਂ ਬਾਅਦ, ਆਈਸੀਏਆਰ- ਆਈਏਆਰਆਈ ਨੇ ਅਗਲੇ ਹੀ ਦਿਨ ਆਪਣੇ ਸਾਰੇ ਕੈਂਪਸ ਕਾਰਜ ਮੁੜ ਸ਼ੁਰੂ ਕਰ ਦਿੱਤੇ। ਆਈਸੀਏਆਰ- ਆਈਏਆਰਆਈ ਦੇ ਗ੍ਰੈਜੂਏਟ ਸਕੂਲ ਨੇ ਇੱਕ ਸੋਧਿਆ ਨੋਟਿਸ (26 ਮਾਰਚ, 2026 ਦੇ ਆਦੇਸ਼ ਦੁਆਰਾ) ਜਾਰੀ ਕੀਤਾ ਜਿਸ ਵਿੱਚ ਪੁਸ਼ਟੀ ਕੀਤੀ ਗਈ ਕਿ ਸਾਰੇ ਬੈਚਾਂ (ਅੰਡਰਗ੍ਰੈਜੂਏਟ, ਪੋਸਟਗ੍ਰੈਜੂਏਟ, ਅਤੇ ਪੀਐੱਚਡੀ) ਲਈ ਕਲਾਸਾਂ ਨਿਯਮਿਤ ਅਕਾਦਮਿਕ ਸਮਾਂ-ਸਾਰਣੀ ਦੇ ਅਨੁਸਾਰ ਔਫਲਾਈਨ ਮੋਡ ਵਿੱਚ ਜਾਰੀ ਰਹਿਣਗੀਆਂ। ਹੋਸਟਲ ਅਤੇ ਭੋਜਨ ਸਮੇਤ ਸਾਰੀਆਂ ਸਹੂਲਤਾਂ ਪੂਰੀ ਤਰ੍ਹਾਂ ਕਾਰਜਸ਼ੀਲ ਹਨ ਅਤੇ ਸਾਰੇ ਵਿਦਿਆਰਥੀਆਂ ਦੀ ਸੇਵਾ ਕਰਦੀਆਂ ਰਹਿਣਗੀਆਂ।
****
ਆਰਸੀ/ਐੱਮਐੱਸ/ਏਕੇ
(Release ID: 2246919)
ਵਿਜ਼ੀਟਰ ਕਾਊਂਟਰ : 35