ਕਾਰਪੋਰੇਟ ਮਾਮਲੇ ਮੰਤਰਾਲਾ
azadi ka amrit mahotsav

ਨਿਵੇਸ਼ਕ ਸਿੱਖਿਆ ਅਤੇ ਸੁਰੱਖਿਆ ਫੰਡ ਅਥਾਰਿਟੀ (IEPFA) ਨੇ ਭੁਵਨੇਸ਼ਵਰ ਵਿੱਚ "ਨਿਵੇਸ਼ਕ ਸ਼ਿਵਿਰ" ਦਾ ਆਯੋਜਨ ਕੀਤਾ


ਖੇਤਰ ਦੇ 285 ਤੋਂ ਵੱਧ ਨਿਵੇਸ਼ਕਾਂ ਅਤੇ ਦਾਅਵੇਦਾਰਾਂ ਨੇ ਇਸ ਕੈਂਪ ਵਿੱਚ ਹਿੱਸਾ ਲਿਆ, ਜਿਸ ਦਾ ਉਦੇਸ਼ ਨਿਵੇਸ਼ਕਾਂ ਨਾਲ ਜੁੜੀਆਂ ਸੇਵਾਵਾਂ ਨੂੰ ਨਾਗਰਿਕਾਂ ਦੇ ਹੋਰ ਨੇੜੇ ਲਿਆਉਣਾ ਸੀ

ਇਹ ਕੈਂਪ ਨਿਵੇਸ਼ਕਾਂ ਲਈ ਸੁਵਿਧਾ ਮੰਚ ਵਜੋਂ ਕੰਮ ਕਰਦਾ ਹੈ, ਜਿੱਥੇ ਉਹ ਲਾਵਾਰਿਸ ਲਾਭਅੰਸ਼, ਸ਼ੇਅਰਾਂ ਅਤੇ ਨਿਵੇਸ਼ਕ ਸਿੱਖਿਆ ਅਤੇ ਸੁਰੱਖਿਆ ਫੰਡ ਅਥਾਰਿਟੀ ਦੇ ਪੈਂਡਿੰਗ ਦਾਅਵਿਆਂ ਨਾਲ ਸਬੰਧਿਤ ਮੁੱਦਿਆਂ ਨੂੰ ਹੱਲ ਕਰ ਸਕਦੇ ਹਨ

Posted On: 27 MAR 2026 10:25PM by PIB Chandigarh

ਭਾਰਤ ਸਰਕਾਰ ਦੇ ਕਾਰਪੋਰੇਟ ਮਾਮਲੇ ਮੰਤਰਾਲੇ ਦੇ ਤਹਿਤ ਆਉਣ ਵਾਲੇ ਨਿਵੇਸ਼ਕ ਸਿੱਖਿਆ ਅਤੇ ਸੁਰੱਖਿਆ ਫੰਡ ਅਥਾਰਿਟੀ (IEPFA), ਨੇ 27 ਮਾਰਚ 2026 ਨੂੰ ਭੁਵਨੇਸ਼ਨਰ ਵਿੱਚ ਸਫਲਤਾਪੂਰਵਕ "ਨਿਵੇਸ਼ਕ ਸ਼ਿਵਿਰ" ਦਾ ਆਯੋਜਨ ਕੀਤਾ। ਇਹ ਸ਼ਿਵਿਰ ਭਾਰਤੀ ਪ੍ਰਤੀਭੂਤੀਆਂ ਅਤੇ ਐਕਸਚੇਂਜ ਬੋਰਡ (SEBI) ਅਤੇ ਮਾਰਕਿਟ ਬੁਨਿਆਦੀ ਢਾਂਚਾ ਸੰਸਥਾਵਾਂ (MIIs) ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ।

ਇਹ ਪ੍ਰੋਗਰਾਮ ਭੁਵਨੇਸ਼ਵਰ ਦੇ ਜੈਦੇਵ ਵਿਹਾਰ ਵਿਖੇ ਆਯੋਜਿਤ ਕੀਤਾ ਗਿਆ ਸੀ। ਇਸ ਨੇ ਨਿਵੇਸ਼ਕਾਂ ਲਈ ਵਿਆਪਕ ਸੁਵਿਧਾ ਮੰਚ ਵਜੋਂ ਕੰਮ ਕੀਤਾ, ਜਿੱਥੇ ਉਹ ਆਪਣੇ ਲਾਵਾਰਿਸ ਲਾਭਅੰਸ਼ਾਂ, ਸ਼ੇਅਰਾਂ ਅਤੇ ਲੰਬਿਤ IEPFA ਦਾਅਵਿਆਂ ਨਾਲ ਸਬੰਧਿਤ  ਮੁੱਦਿਆਂ ਦੇ ਹੱਲ ਪ੍ਰਾਪਤ ਕਰ ਸਕਣ।

ਇੱਕ-ਦਿਨਾਂ ਕੈਂਪ ਵਿੱਚ ਓਡੀਸ਼ਾ ਭਰ ਤੋਂ ਆਏ ਨਿਵੇਸ਼ਕਾਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ। ਇਸ ਕੈਂਪ ਵਿੱਚ ਉਨ੍ਹਾਂ ਨੂੰ ਸ਼ਿਕਾਇਤਾਂ ਦੇ ਨਿਵਾਰਣ, ਦਾਅਵਿਆਂ ਨੂੰ ਨਿਪਟਾਉਣ ਅਤੇ ਨਿਵੇਸ਼ਕ ਸੇਵਾਵਾਂ ਨਾਲ ਜੁੜੀ ਸਹਾਇਤਾ ਪ੍ਰਾਪਤ ਕਰਨ ਲਈ ਇੱਕ ਸਿੰਗਲ-ਵਿੰਡੋ ਹੱਲ ਪ੍ਰਦਾਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ IEPFA, SEBI, ਮਾਰਕਿਟ ਬੁਨਿਆਦੀ ਢਾਂਚਾ ਸੰਸਥਾਵਾਂ ਅਤੇ ਰਜਿਸਟਰਾਰ ਅਤੇ ਟ੍ਰਾਂਸਫਰ ਏਜੰਟਾਂ (RTAs) ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।

ਭੁਵਨੇਸ਼ਵਰ ਅਤੇ ਆਲੇ-ਦੁਆਲੇ ਦੇ ਖੇਤਰਾਂ ਤੋਂ ਆਏ 285 ਤੋਂ ਵੱਧ ਨਿਵੇਸ਼ਕਾਂ ਅਤੇ ਦਾਅਵੇਦਾਰਾਂ ਨੇ ਇਸ ਕੈਂਪ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਇਸ ਕੈਂਪ ਦਾ ਮੁੱਖ ਉਦੇਸ਼ ਪ੍ਰਤੱਖ ਸਹੂਲਤ ਪ੍ਰਦਾਨ ਕਰਨ ਅਤੇ ਮੌਕੇ 'ਤੇ ਸਹਾਇਤਾ ਉਪਲਬਧ ਕਰਵਾ ਕੇ, ਨਿਵੇਸ਼ਕਾਂ ਨਾਲ ਜੁੜੀਆਂ ਸੇਵਾਵਾਂ ਨੂੰ ਨਾਗਰਿਕਾਂ ਦੇ ਹੋਰ ਨੇੜੇ ਲਿਆਉਣਾ ਸੀ।

ਪੁਣੇ, ਹੈਦਰਾਬਾਦ, ਜੈਪੁਰ, ਅੰਮ੍ਰਿਤਸਰ ਅਤੇ ਬੰਗਲੁਰੂ ਵਿੱਚ ਸਫਲ ਐਡੀਸ਼ਨਾਂ ਤੋਂ ਬਾਅਦ, ਭੁਵਨੇਸ਼ਵਰ ਇਸ ਨਿਵੇਸ਼ਕ-ਕੇਂਦ੍ਰਿਤ ਪਹਿਲਕਦਮੀ ਦੀ ਮੇਜ਼ਬਾਨੀ ਕਰਨ ਵਾਲਾ ਅਗਲਾ ਸ਼ਹਿਰ ਬਣ ਗਿਆ। ਇਸ ਦੇ ਨਾਲ ਹੀ, IEPFA ਨੇ ਪੂਰੇ ਭਾਰਤ ਵਿੱਚ ਇੱਕ ਨਿਵੇਸ਼ਕ-ਕੇਂਦ੍ਰਿਤ, ਪਾਰਦਰਸ਼ੀ ਅਤੇ ਪਹੁੰਚਯੋਗ ਵਿੱਤੀ ਈਕੋਸਿਸਟਮ ਬਣਾਉਣ ਦੀ ਵਚਨਬੱਧਤਾ ਨੂੰ ਮੁੜ ਤੋਂ ਦੁਹਰਾਇਆ ਹੈ।

ਨਿਵੇਸ਼ਕ ਸ਼ਿਵਿਰ ਨੇ 6 ਤੋਂ 7 ਵਰ੍ਹਿਆਂ ਤੋਂ ਵੱਧ ਸਮੇਂ ਤੋਂ ਲੰਬਿਤ ਪਏ ਲਾਵਾਰਿਸ ਲਾਭਅੰਸ਼ਾਂ ਅਤੇ ਸ਼ੇਅਰਾਂ ਦੀ ਸਿੱਧੀ ਸਹੂਲਤ ਪ੍ਰਦਾਨ ਕੀਤੀ, ਮੌਕੇ 'ਤੇ ਹੀ KYC ਅਤੇ ਨਾਮਜ਼ਦਗੀ ਅਪਡੇਟ ਦੀ ਸੁਵਿਧਾ ਦਿੱਤੀ ਅਤੇ IEPFA ਦੇ ਲੰਬਿਤ ਦਾਅਵਿਆਂ ਨਾਲ ਜੁੜੇ ਮੁੱਦਿਆਂ ਨੂੰ ਹੱਲ ਕੀਤਾ। ਹਿੱਸੇਦਾਰ ਕੰਪਨੀਆਂ ਅਤੇ RTA ਦੁਆਰਾ ਸਮਰਪਿਤ ਕਿਓਸਕ ਸਥਾਪਿਤ ਕੀਤੇ ਗਏ ਸਨ, ਜਿਸ ਨਾਲ ਨਿਵੇਸ਼ਕਾਂ ਨੂੰ ਸਿੱਧੇ ਤੌਰ 'ਤੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਅਤੇ ਪ੍ਰਕਿਰਿਆ ਵਿੱਚੋਂ ਵਿਚੋਲਿਆਂ ਨੂੰ ਖਤਮ ਕਰਨ ਵਿੱਚ ਮਦਦ ਮਿਲੀ।

ਭੁਵਨੇਸ਼ਵਰ ਨਿਵੇਸ਼ਕ ਸ਼ਿਵਿਰ ਦੀ ਇੱਕ ਹੋਰ ਮੁੱਖ ਵਿਸ਼ੇਸ਼ਤਾ ਵਿਸ਼ੇਸ਼ ‘ਖੋਜ ਸੁਵਿਧਾ ਹੈਲਪ ਡੈਸਕ’ ਰਹੀ। ਇਸ ਨੇ ਨਿਵੇਸ਼ਕਾਂ ਨੂੰ ‘ਨਿਵੇਸ਼ਕ ਸਿੱਖਿਆ ਅਤੇ ਸੁਰੱਖਿਆ ਫੰਡ (IEPF)’ ਵਿੱਚ ਟ੍ਰਾਂਸਫਰ ਕੀਤੇ ਗਏ ਲਾਵਾਰਿਸ ਸ਼ੇਅਰਾਂ ਅਤੇ ਲਾਭਅੰਸ਼ਾਂ ਦੀ ਪਛਾਣ ਕਰਨ ਵਿੱਚ ਸਹਾਇਤਾ ਕੀਤੀ।

IEPFA ਦੀ ਵੈੱਬਸਾਈਟ 'ਤੇ ਉਪਲਬਧ ‘ਖੋਜ ਸਹੂਲਤ’, ਨਿਵੇਸ਼ਕਾਂ ਨੂੰ ਇਹ ਜਾਂਚ ਕਰਨ ਦੇ ਯੋਗ ਬਣਾਉਂਦੀ ਹੈ ਕਿ ਕੀ ਉਨ੍ਹਾਂ ਦਾ ਕੋਈ ਲਾਵਾਰਿਸ ਨਿਵੇਸ਼ IEPF ਕੋਲ ਜ਼ਮ੍ਹਾਂ ਹੈ। ਇਸ ਲਈ ਉਨ੍ਹਾਂ ਨੂੰ ਆਪਣਾ ਨਾਮ ਜਾਂ ਕੰਪਨੀ ਦਾ ਨਾਮ ਵਰਗੇ ਬੁਨਿਆਦੀ ਵੇਰਵੇ ਦਰਜ ਕਰਵਾਉਣੇ ਹੁੰਦੇ ਹਨ।

ਕੈਂਪ ਦੌਰਾਨ, ਅਧਿਕਾਰੀਆਂ ਨੇ ਨਿਵੇਸ਼ਕਾਂ ਨੂੰ ਇਸ ਡਿਜੀਟਲ ਟੂਲ ਦੀ ਵਰਤੋਂ ਕਰਨ ਬਾਰੇ ਮਾਰਗਦਰਸ਼ਨ ਕੀਤਾ। ਉਨ੍ਹਾਂ ਨੇ

ਉਨ੍ਹਾਂ ਸੰਭਾਵੀ ਦਾਅਵਿਆਂ ਦਾ ਪਤਾ ਲਗਾਉਣ ਵਿੱਚ ਮਦਦ ਕੀਤੀ, ਜਿਨ੍ਹਾਂ ਬਾਰੇ ਉਨ੍ਹਾਂ ਨੂੰ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ। ਭਾਗੀਦਾਰਾਂ ਨੇ ਇਸ ਪਹਿਲ ਪ੍ਰਤੀ ਕਾਫ਼ੀ ਉਤਸ਼ਾਹ ਦਿਖਾਇਆ, ਕਿਉਂਕਿ ਇਸ ਸਹੂਲਤ ਨੇ ਨਾ ਸਿਰਫ਼ ਜਾਗਰੂਕਤਾ ਵਧਾਈ ਸਗੋਂ ਆਪਣੇ ਨਿਵੇਸ਼ਾਂ ਦਾ ਪਤਾ ਲਗਾਉਣ ਤੋਂ ਬਾਅਦ ਫਾਰਮ IEPF-5 ਰਾਹੀਂ ਦਾਅਵਾ ਕਰਨ ਲਈ ਸਪਸ਼ਟ ਮਾਰਗਦਰਸ਼ਨ ਵੀ ਪ੍ਰਦਾਨ ਕੀਤਾ।

 

ਸੈਂਕੜੇ ਭਾਗੀਦਾਰਾਂ ਨੂੰ ਕੰਪਨੀ ਦੇ ਪ੍ਰਤੀਨਿਧੀਆਂ, RTAs, ਅਤੇ IEPFA ਅਤੇ SEBI ਦੇ ਅਧਿਕਾਰੀਆਂ ਨਾਲ ਸਿੱਧੇ ਸੰਪਰਕ ਕਰਨ ਦਾ ਲਾਭ ਮਿਲਿਆ। ਇਸ ਪਹਿਲਕਦਮੀ ਦੀ ਕੁਸ਼ਲਤਾ, ਪਾਰਦਰਸ਼ਿਤਾ ਅਤੇ ਅਜਿਹੀਆਂ ਸ਼ਿਕਾਇਤਾਂ ਦੇ ਹੱਲ ਵਿੱਚ ਇਸ ਦੀ ਪ੍ਰਭਾਵਸ਼ੀਲਤਾ ਲਈ ਵਿਆਪਕ ਸ਼ਲਾਘਾ ਕੀਤੀ ਗਈ। ਇਹ ਸਾਰੀਆਂ ਸ਼ਿਕਾਇਤਾਂ ਹਨ ਜਿਨ੍ਹਾਂ ਦੇ ਹੱਲ ਵਿੱਚ ਆਮ ਤੌਰ 'ਤੇ ਮਹੀਨੇ ਲੱਗ ਜਾਂਦੇ ਹਨ।

ਭੁਵਨੇਸ਼ਵਰ ਨਿਵੇਸ਼ਕ ਸ਼ਿਵਿਰ IEPFA ਦੀ ਦੇਸ਼ ਵਿਆਪੀ ਆਊਟਰੀਚ ਲੜੀ ਦਾ ਹਿੱਸਾ ਹੈ, ਜਿਸ ਦਾ ਮੁੱਖ ਧਿਆਨ ਉਨ੍ਹਾਂ ਸ਼ਹਿਰਾਂ ‘ਤੇ ਹੈ ਜਿੱਥੇ ਲਾਵਾਰਿਸ ਨਿਵੇਸ਼ਾਂ ਦੀ ਮਾਤਰਾ ਬਹੁਤ ਜ਼ਿਆਦਾ ਹੈ। ਇਹ ਨਿਵੇਸ਼ਕ ਸਹੂਲਤ ਕੈਂਪ ਦੀ IEPFA ਦੀ ਅਟੁੱਟ ਵਚਨਬੱਧਤਾ ਨੂੰ ਉਜਾਗਰ ਕਰਦੇ ਹਨ ਕਿ ਉਹ ਨਿਵੇਸ਼ਕਾਂ ਵਿੱਚ ਜਾਗਰੂਕਤਾ ਵਧਾਏਗਾ, ਵਿੱਤੀ ਹਿਤਾਂ ਦੀ ਰੱਖਿਆ ਕਰੇਗਾ, ਅਤੇ ਭਾਰਤ ਦੇ ਵਿੱਤੀ ਬੁਨਿਆਦੀ ਢਾਂਚੇ ਵਿੱਚ ਭਰੋਸਾ ਅਤੇ ਪਾਰਦਰਸ਼ਿਤਾ ਦਾ ਨਿਰਮਾਣ ਕਰੇਗਾ। 

IEPFA ਨਿਰੰਤਰ ਆਊਟਰੀਚ, ਸਿੱਖਿਆ ਅਤੇ ਰਣਨੀਤਕ ਸਹਿਯੋਗ ਰਾਹੀਂ ਨਿਵੇਸ਼ਕਾਂ ਵਿੱਚ ਜਾਗਰੂਕਤਾ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ। ਆਪਣੀ ਸਥਾਪਨਾ ਦੇ ਬਾਅਦ ਤੋਂ ਹੀ, IEPFA ਨੇ ਦੇਸ਼ ਭਰ ਵਿੱਚ ਨਿਵੇਸ਼ਕਾਂ ਨੂੰ ਸਸ਼ਕਤ ਬਣਾਉਣ ਅਤੇ ਦਾਅਵੇ ਦੇ ਨਿਪਟਾਰਾ ਪ੍ਰਣਾਲੀ ਨੂੰ ਮਜ਼ਬੂਤ ​​ਕਰਨ ਲਈ ਕਈ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ। ਵਧੇਰੇ ਜਾਣਕਾਰੀ ਲਈ, ਵੇਖੋ: www.iepf.gov.in

 

*****

ਐੱਨਬੀ/ਓਐੱਨਪੀ/ਏਕੇ


(Release ID: 2246908) ਵਿਜ਼ੀਟਰ ਕਾਊਂਟਰ : 2
Read this release in: English , हिन्दी