ਵਣਜ ਤੇ ਉਦਯੋਗ ਮੰਤਰਾਲਾ
ਰਾਸ਼ਟਰੀ ਸੀਮਿੰਟ ਅਤੇ ਭਵਨ ਨਿਰਮਾਣ ਸਮੱਗਰੀ ਕੌਂਸਲ ਨੇ ਨਿਰਮਾਣ ਖੇਤਰ ਵਿੱਚ ਹੁਨਰ ਵਿਕਾਸ ਅਤੇ ਸਮਰੱਥਾ ਨਿਰਮਾਣ ਨੂੰ ਮਜ਼ਬੂਤ ਕਰਨ ਲਈ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ
Posted On:
27 MAR 2026 3:51PM by PIB Chandigarh
ਭਾਰਤ ਦੇ ਨਿਰਮਾਣ ਖੇਤਰ ਵਿੱਚ ਹੁਨਰ ਵਿਕਾਸ ਅਤੇ ਸਮਰੱਥਾ ਨਿਰਮਾਣ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਰਾਸ਼ਟਰੀ ਸੀਮਿੰਟ ਅਤੇ ਭਵਨ ਨਿਰਮਾਣ ਸਮੱਗਰੀ ਕੌਂਸਲ (ਐੱਨਸੀਬੀ) ਨੇ ਇੱਕ ਪ੍ਰਮੁੱਖ ਸੀਮਿੰਟ ਨਿਰਮਾਤਾ ਨਾਲ ਇੱਕ ਸਮਝੌਤਾ ਪੱਤਰ (ਐੱਮਓਯੂ) 'ਤੇ ਹਸਤਾਖਰ ਕੀਤੇ।
ਐੱਨਸੀਬੀ ਦੇ ਡਾਇਰੈਕਟਰ ਜਨਰਲ ਡਾ. ਐੱਲ. ਪੀ. ਸਿੰਘ ਅਤੇ ਅਲਟ੍ਰਾਟੈੱਕ ਸੀਮਿੰਟ ਲਿਮਿਟੇਡ ਵਿੱਚ ਤਕਨੀਕੀ ਸੇਵਾਵਾਂ ਦੇ ਮੁਖੀ ਇੰਜੀਨੀਅਰ ਰਾਹੁਲ ਗੋਇਲ ਨੇ ਅੱਜ ਐੱਨਸੀਬੀ, ਬਲੱਭਗੜ੍ਹ ਵਿਖੇ ਇਸ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ।
ਇਸ ਮੌਕੇ ਬੋਲਦਿਆਂ ਐੱਨਸੀਬੀ ਦੇ ਡਾਇਰੈਕਟਰ ਜਨਰਲ ਡਾ. ਐੱਲ. ਪੀ. ਸਿੰਘ ਨੇ ਕਿਹਾ ਕਿ ਇਸ ਸਹਿਯੋਗ ਨਾਲ ਨਿਰਮਾਣ ਖੇਤਰ ਵਿੱਚ ਸਮਰੱਥਾ ਨਿਰਮਾਣ ਵਿੱਚ ਯੋਗਦਾਨ ਦੀ ਉਮੀਦ ਹੈ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਇਸ ਪਹਿਲਕਦਮੀ ਦੇ ਤਹਿਤ ਅਗਲੇ 3-5 ਸਾਲਾਂ ਵਿੱਚ ਵੱਡੀ ਗਿਣਤੀ ਵਿੱਚ ਪੇਸ਼ੇਵਰਾਂ ਅਤੇ ਮਜ਼ਦੂਰਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ।
ਇਸ ਸਾਂਝੇਦਾਰੀ ਦਾ ਮੁੱਖ ਉਦੇਸ਼ ਦੇਸ਼ ਭਰ ਵਿੱਚ ਵਿਧੀਵਤ ਟ੍ਰੇਨਿੰਗ ਅਤੇ ਪ੍ਰਮਾਣੀਕਰਨ ਪ੍ਰੋਗਰਾਮ ਆਯੋਜਿਤ ਕਰਨਾ ਹੈ, ਜਿਨ੍ਹਾਂ ਦਾ ਨਿਸ਼ਾਨਾ ਸਿਵਲ ਇੰਜੀਨੀਅਰਾਂ, ਰੈਡੀ-ਮਿਕਸ ਕੰਕ੍ਰੀਟ (ਆਰਐੱਮਸੀ) ਮਾਹਰਾਂ, ਠੇਕੇਦਾਰਾਂ, ਨਿਰਮਾਣ ਮਜ਼ਦੂਰਾਂ ਅਤੇ ਰਾਜ ਮਿਸਤਰੀਆਂ ਦੀ ਸਮਰੱਥਾ ਦਾ ਨਿਰਮਾਣ ਕਰਨਾ ਹੈ। ਟ੍ਰੇਨਿੰਗ ਵਿੱਚ ਸਮੱਗਰੀ ਦੀ ਗੁਣਵੱਤਾ ਦੀ ਪਰਖ, ਕੰਕ੍ਰੀਟ ਮਿਸ਼ਰਣ ਦਾ ਅਨੁਪਾਤ ਨਿਰਧਾਰਨ, ਟਿਕਾਊਪਣ ਅਤੇ ਨਿਰੰਤਰ ਨਿਰਮਾਣ ਪੱਧਤੀਆਂ ਵਰਗੇ ਪ੍ਰਮੁੱਖ ਖੇਤਰਾਂ ਨੂੰ ਸ਼ਾਮਲ ਕੀਤਾ ਜਾਵੇਗਾ।
ਇਸ ਪਹਿਲਕਦਮੀ ਵਿੱਚ ਵਰਕਸ਼ਾਪਾਂ, ਸਾਈਟ ਪ੍ਰਦਰਸ਼ਨ, ਤਕਨੀਕੀ ਸੈਮੀਨਾਰ ਅਤੇ ਪਲਾਂਟਾਂ ਤੇ ਆਰਐੱਮਸੀ ਸਹੂਲਤਾਂ ਦੇ ਪ੍ਰਦਰਸ਼ਨ ਦੌਰੇ ਵੀ ਸ਼ਾਮਲ ਹੋਣਗੇ, ਜਿਨ੍ਹਾਂ ਦਾ ਉਦੇਸ਼ ਵਿਵਹਾਰਕ ਸਮਝ ਅਤੇ ਤਕਨੀਕੀ ਹੁਨਰ ਨੂੰ ਬਿਹਤਰ ਬਣਾਉਣਾ ਹੈ।


ਭਾਰਤ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮਾਂ, ਜਿਨ੍ਹਾਂ ਵਿੱਚ ਸਕਿੱਲ ਇੰਡੀਆ ਮਿਸ਼ਨ ਵੀ ਸ਼ਾਮਲ ਹੈ, ਦੇ ਅਨੁਰੂਪ ਇਹ ਸਹਿਯੋਗ ਦੇਸ਼ ਦੇ ਵਧਦੇ ਬੁਨਿਆਦੀ ਢਾਂਚੇ ਅਤੇ ਰਿਹਾਇਸ਼ੀ ਖੇਤਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਸਮਰੱਥ ਕੁਸ਼ਲ ਕਾਰਜਬਲ ਦੇ ਵਿਕਾਸ ਵਿੱਚ ਸਹਾਇਕ ਹੋਣ ਦੀ ਉਮੀਦ ਹੈ।
************
ਅਭਿਸੇਕ ਦਯਾਲ/ਸ਼ੱਬੀਰ ਅਜ਼ਾਦ/ਇਸ਼ੀਤਾ ਬਿਸਵਾਸ
(Release ID: 2246723)
ਵਿਜ਼ੀਟਰ ਕਾਊਂਟਰ : 4