ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਖੋਜ ਲਈ ਜਾਰੀ ਕੀਤੇ ਗਏ ਬਜਟ ਬਾਰੇ ਅਪਡੇਟ


ਮੈਡੀਕਲ ਰਿਸਰਚ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ ਵਰ੍ਹੇ 2025-26 ਵਿੱਚ 144.07 ਕਰੋੜ ਰੁਪਏ ਵੰਡੇ ਗਏ

ਰਿਸਰਚ ਇਨਫ੍ਰਾਸਟ੍ਰਕਚਰ ਅਤੇ ਡਾਇਗਨੌਸਟਿਕਸ ਨੂੰ ਬਿਹਤਰ ਬਣਾਉਣ ਲਈ ਮੈਡੀਕਲ ਰਿਸਰਚ ਵਿਭਾਗ ਦੁਆਰਾ ਪ੍ਰਮੁੱਖ ਯੋਜਨਾਵਾਂ ਦੇ ਤਹਿਤ ਰਣਨੀਤਕ ਵੰਡ ਕੀਤੀ ਗਈ

Posted On: 23 MAR 2026 12:45PM by PIB Chandigarh

ਭਾਰਤ ਵਿੱਚ ਸਿਹਤ ਖੋਜ, ਸਿਹਤ ਖੋਜ ਵਿਭਾਗ (ਡੀਐੱਚਆਰ) ਦੇ ਨਾਲ-ਨਾਲ ਆਲ ਇੰਡੀਆ ਇੰਸਟੀਟਿਊਟ ਫਾਰ ਮੈਡੀਕਲ ਸਾਇੰਸਜ਼ (ਏਆਈਆਈਐੱਮਐੱਸ) ਜਿਹੇ ਸੰਸਥਾਨ ਇਸ ਵਿੱਚ ਯੋਗਦਾਨ ਦਿੰਦੇ ਹਨ। ਇਸ ਤੋਂ ਇਲਾਵਾ ਕੇਂਦਰ ਸਰਕਾਰ ਦੇ ਹੋਰ ਵਿਭਾਗਾਂ ਜਿਵੇਂ ਕਿ ਬਾਇਓ ਟੈਕਨੋਲੋਜੀ ਵਿਭਾਗ, ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ ਸਮੇਤ), ਵਿਗਿਆਨਕ ਅਤੇ ਉਦਯੋਗਿਕ ਖੋਜ ਵਿਭਾਗ, ਔਸ਼ਧੀ ਵਿਭਾਗ ਅਤੇ ਪਰਮਾਣੂ ਊਰਜਾ ਵਿਭਾਗ ਦੁਆਰਾ ਖੋਜ ਕੀਤੀ ਜਾਂਦੀ ਹੈ। ਦੇਸ਼ ਵਿੱਚ ਸਿਹਤ ਖੋਜ ‘ਤੇ ਹੋਣ ਵਾਲੇ ਖਰਚ ਨੂੰ ਪੂਰਾ ਕਰਨ ਲਈ ਪਬਲਿਕ ਫੰਡਿੰਗ ਹੀ ਪ੍ਰਮੁੱਖ ਸਰੋਤ ਬਣੀ ਹੋਈ ਹੈ।

 ਸਿਹਤ ਖੋਜ ਵਿਭਾਗ ਨੇ ਵਰ੍ਹੇ 2025-26 ਦੇ ਦੌਰਾਨ ਵੱਖ-ਵੱਖ ਮੈਡੀਕਲ ਕਾਲਜਾਂ ਅਤੇ ਸਰਕਾਰੀ ਹਸਪਤਾਲਾਂ ਨੂੰ ਰਿਸਰਚ ਇਨਫ੍ਰਾਸਟ੍ਰਕਚਰ ਦੇ ਵਿਕਾਸ ਅਤੇ ਖੋਜ ਕਾਰਜਾਂ ਦੇ ਲਈ 144.07 ਕਰੋੜ ਰੁਪਏ ਜਾਰੀ ਕੀਤੇ ਹਨ। ਵੱਖ-ਵੱਖ ਯੋਜਨਾਵਾਂ ਦੇ ਤਹਿਤ ਵਰ੍ਹੇ ਦੇ ਦੌਰਾਨ ਜਾਰੀ ਕੀਤੇ ਗਏ ਫੰਡ ਇਸ ਤਰ੍ਹਾਂ ਹਨ:

ਯੋਜਨਾ ਦਾ ਨਾਮ

ਰਕਮ (ਕਰੋੜ ਰੁਪਏ ਵਿੱਚ)

ਵਾਇਰਲ ਰਿਸਰਚ ਐਂਡ ਡਾਇਗਨੌਸਟਿਕ ਲੈਬਸ (ਵੀਆਰਡੀਐੱਲ)

52.81

ਬਹੁ-ਅਨੁਸ਼ਾਸਨੀ ਖੋਜ ਇਕਾਈ (ਐੱਮਆਰਯੂ)

61.99

    ਭਾਰਤ ਵਿੱਚ ਸਿਹਤ ਤਕਨਾਲੋਜੀ ਮੁਲਾਂਕਣ  (HTAIn)   

6.89

ਡੀਐੱਚਆਰ-ਆਈਸੀਐੱਮਆਰ ਐਡਵਾਂਸਡ ਮੌਲੀਕਿਊਲਰ ਓਨਕੋਲੌਜੀ ਡਾਇਗਨੌਸਟਿਕ ਸਰਵਿਸਿਜ਼ (ਡੀਆਈਏਐੱਮਆਨਡੀਐੱਸ)

17.15

ਦਿਸ਼ਾ-ਨਿਰਦੇਸ਼ ਕੇਂਦਰ

5.23

 

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀਮਤੀ ਅਨੁਪ੍ਰਿਆ ਪਟੇਲ ਨੇ ਅੱਜ ਲੋਕ ਸਭਾ ਵਿੱਚ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

****

ਐੱਸਆਰ


(Release ID: 2244012) ਵਿਜ਼ੀਟਰ ਕਾਊਂਟਰ : 7