ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
azadi ka amrit mahotsav

ਹਰ ਟੁਕੜੇ ਵਿੱਚ ਸਵੱਛਤਾ : ਗਾਜ਼ੀਆਬਾਦ ਨੇ ਕੱਚ ਦੇ ਕੂੜੇ (ਗਲਾਸ ਵੇਸਟ) ਨੂੰ ਮਾਣ ਵਿੱਚ ਬਦਲਿਆ


Posted On: 16 MAR 2026 5:28PM by PIB Chandigarh

ਸਵੱਛ ਭਾਰਤ ਮਿਸ਼ਨ–ਸ਼ਹਿਰੀ 2.0 ਦੇ ਤਹਿਤ, ਗਾਜ਼ੀਆਬਾਦ ਨਗਰ ਨਿਗਮ ਨੇ ਗਲਾਸ ਅਪਸਾਈਕਲਿੰਗ ਸੈਂਟਰ ਦੀ ਸਥਾਪਨਾ ਕਰਕੇ ਸਰਕੂਲੈਰਿਟੀ ਦੀ ਦਿਸ਼ਾ ਵਿੱਚ ਇੱਕ ਸ਼ਾਨਦਾਰ ਕਦਮ ਚੁੱਕਿਆ ਹੈ, ਜੋ ਸ਼ਹਿਰ ਨੂੰ ਕੱਚ ਦੇ ਕੂੜੇ ਦੇ ਪ੍ਰਬੰਧਨ (ਗਲਾਸ ਵੇਸਟ ਮੈਨੇਜਮੈਂਟ) ਲਈ ਇੱਕ ਨਵੀਨਤਾਕਾਰੀ ਹੱਲ ਪੇਸ਼ ਕਰਦਾ ਹੈ।

ਭਾਰਤ ਵਿੱਚ ਹਰ ਸਾਲ ਲਗਭਗ 3 ਮਿਲੀਅਨ ਟਨ ਕੱਚ ਦਾ ਕੂੜਾ ਪੈਦਾ ਹੁੰਦਾ ਹੈ। ਕੱਚ 100% ਰੀਸਾਈਕਲ ਯੋਗ ਹੈ ਅਤੇ ਇਸ ਵਿੱਚ ਗੁਣਵੱਤਾ ਦੀ ਕੋਈ ਕਮੀ ਨਹੀਂ ਆਉਂਦੀ। ਮੌਜੂਦਾ EPR ਦਿਸ਼ਾ-ਨਿਰਦੇਸ਼ਾਂ (ਪੈਕੇਜਿੰਗ ਮਟੀਰੀਅਲ ਲਈ ਪਲਾਸਟਿਕ ਵੇਸਟ ਮੈਨੇਜਮੈਂਟ ਨਿਯਮਾਂ ਦੇ ਤਹਿਤ CPCB ਦੁਆਰਾ ਲਾਗੂ ਕੀਤੇ ਗਏ ਹਨ) ਦੇ ਤਹਿਤ ਕੱਚ ਦੇ ਕੰਟੇਨਰਾਂ ਅਤੇ ਬੋਤਲਾਂ ਨੂੰ ਰਿਕਵਰੀ ਅਤੇ ਰੀਸਾਈਕਲਿੰਗ ਦੇ ਟੀਚਿਆਂ ਵਿੱਚ ਸਪਸ਼ਟ ਤੌਰ 'ਤੇ ਸ਼ਾਮਲ ਕੀਤਾ ਗਿਆ ਹੈ –ਜਿਨ੍ਹਾਂ ਵਿੱਚ ਸਾਲ-ਦਰ-ਸਾਲ ਵਾਧੇ ਦੀ ਯੋਜਨਾ ਹੈ (ਉਦਾਹਰਣ ਲਈ, 2026-27 ਵਿੱਚ 50% ਟੀਚਾ, ਜੋ ਕਿ 2029-30 ਤੱਕ 80% ਤੱਕ ਵਧੇਗਾ)।

ਤੇਜ਼ੀ ਨਾਲ ਵਿਕਸਿਤ ਹੁੰਦੇ ਗਾਜ਼ੀਆਬਾਦ ਸ਼ਹਿਰ ਵਿੱਚ, ਜਿੱਥੇ ਸੜਕਾਂ ਅਤੇ ਮੁਹੱਲੇ ਲਗਾਤਾਰ ਵਿਕਸਿਤ ਹੋ ਰਹੇ ਹਨ,  ਨਗਰ ਨਿਗਮ ਦੇ ਕੂੜੇ ਦੇ ਪਹਾੜ ਹਰ ਰੋਜ਼ ਚੁੱਪ-ਚਾਪ ਵਧ ਰਹੇ ਹਨ। ਇਸ ਕੂੜੇ ਵਿੱਚ ਲਗਭਗ 3-4% ਹਿੱਸਾ ਕੱਚ ਦਾ ਕੂੜਾ ਹੈ।  ਜੈਵਿਕ ਰਹਿੰਦ-ਖੂੰਹਦ ਦੇ ਉਲਟ, ਕੱਚ ਸੜਦਾ ਨਹੀਂ ਹੈ; ਅਤੇ ਇਹ ਸਦੀਆਂ ਤੱਕ ਲੈਂਡਫਿਲ ਵਿੱਚ ਰਹਿੰਦਾ ਹੈ। ਇਸ ਚੁਣੌਤੀ ਨੂੰ ਪਛਾਣਦੇ ਹੋਏ, ਗਾਜ਼ੀਆਬਾਦ ਨਗਰ ਨਿਗਮ (GNN) ਨੇ 3R (Reduce–Reuse–Recycle) ਵਿਜ਼ਨ ਅਤੇ ਇੱਕ ਸਰਕੂਲਰ ਅਰਥਵਿਵਸਥਾ ਦੇ ਤਹਿਤ ਕੂੜੇ ਨੂੰ, ਸ਼ਹਿਰ ਨੇ ਸੁੱਟੇ ਗਏ ਕੱਚ ਨੂੰ ਕਿਸੇ ਕੀਮਤੀ ਚੀਜ਼ ਵਿੱਚ ਬਦਲਣ ਲਈ ਇੱਕ ਵਿਸ਼ੇਸ਼ ਪਹਿਲਕਦਮੀ ਸ਼ੁਰੂ ਕੀਤੀ, ਜਿਸ ਨਾਲ ਲੈਂਡਫਿਲ ਲਈ ਬੰਨ੍ਹੇ ਹੋਏ ਟੁਕੜੇ ਅਜਿਹੇ ਸਰੋਤਾਂ ਵਿੱਚ ਬਦਲ ਗਏ, ਜੋ ਸਫਾਈ, ਸਥਿਰਤਾ ਅਤੇ ਇੱਕ ਹਰੇ ਭਰੇ ਸ਼ਹਿਰੀ ਭਵਿੱਖ ਵਿੱਚ ਯੋਗਦਾਨ ਪਾਉਂਦੇ ਹਨ।

ਗਾਜ਼ੀਆਬਾਦ ਨਗਰ ਨਿਗਮ ਨੇ ਆਬਕਾਰੀ ਵਿਭਾਗ (Excise Department) ਦੇ ਸਹਿਯੋਗ ਨਾਲ, ਸਾਰੇ bars ਅਤੇ ਮਾਡਲ ਸ਼ੌਪਸ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਖਾਲੀ ਕੱਚ ਅਤੇ ਸ਼ਰਾਬ ਦੀਆਂ ਬੋਤਲਾਂ ਨੂੰ ਸਾਇੰਟੀਫਿਕ ਰੀਸਾਈਕਲਿੰਗ ਲਈ ਨਗਰ ਨਿਗਮ ਗਲਾਸ ਅਪਸਾਈਕਲਿੰਗ ਪਲਾਂਟ ਨੂੰ ਸੌਂਪਣ। ਇਹ ਸਹੀ ਚੈਨਲਾਈਜ਼ੇਸ਼ਨ ਨਾ ਸਿਰਫ਼ ਗੈਰ-ਕਾਨੂੰਨੀ ਸ਼ਰਾਬ ਦੇ ਉਤਪਾਦਨ ਨੂੰ ਰੋਕਦੀ ਹੈ ਸਗੋਂ ਕੂੜਾ ਚੁੱਕਣ ਵਾਲੇ ਲੋਕਾਂ ਲਈ ਸੱਟ ਦਾ ਜੋਖਮ ਵੀ ਘਟਾਉਂਦੀ ਹੈ ਅਤੇ ਸੁਰੱਖਿਅਤ ਅਤੇ ਜ਼ਿੰਮੇਵਾਰ ਰੀਸਾਈਕਲਿੰਗ ਨੂੰ ਯਕੀਨੀ ਬਣਾਉਂਦੀ ਹੈ।

ਨਗਰ ਨਿਗਮ ਦੇ ਐੱਮਆਰਐੱਫ ਸੈਂਟਰ ਵਿਖੇ, ਅਕਬਰਪੁਰ ਬਹਿਰਾਮਪੁਰ, ਵਿਜੈ ਨਗਰ ਵਿੱਚ ਸੁੱਟੀਆਂ ਗਈਆਂ ਅਤੇ ਟੁੱਟੀਆਂ ਹੋਈਆਂ ਕੱਚ ਦੀਆਂ ਬੋਤਲਾਂ – ਨੂੰ ਨਵਾਂ ਜੀਵਨ ਦਿੱਤਾ ਜਾ ਰਿਹਾ ਹੈ। ਇਨ੍ਹਾਂ ਬੋਤਲਾਂ ਨੂੰ ਲੈਂਡਫਿਲ ਵਿੱਚ ਸੁੱਟਣ ਦੀ ਬਜਾਏ ਬੋਤਲਾਂ ਨੂੰ ਕੈਂਡਲ ਸਟੈਂਡ, ਪੈੱਨ ਹੋਲਡਰ, ਸਜਾਵਟੀ ਮੂਰਤੀਆਂ, ਭਾਂਡੇ ਅਤੇ ਅਤੇ ਗਲਾਸ ਵਰਗੀਆਂ ਵਰਤੋਂ ਵਾਲੀਆਂ ਅਤੇ ਸੋਹਣੇ ਉਤਪਾਦਾਂ ਵਿੱਚ ਬਦਲਿਆ ਜਾ ਰਿਹਾ ਹੈ।

ਇਸ ਪਹਿਲਕਦਮੀ ਨੂੰ Horizon Industrial Parks ਦੁਆਰਾ ਸੀਐੱਸਆਰ ਫੰਡਿੰਗ ਰਾਹੀਂ ਸਮਰਥਨ ਦਿੱਤਾ ਗਿਆ ਹੈ, ਜਿਸ ਵਿੱਚ ਸਵੈ-ਸਹਾਇਤਾ ਸਮੂਹ (ਐੱਸਐੱਚਜੀ) ਦੀਆਂ ਮਹਿਲਾਵਾਂ ਅਤੇ ਸਮਾਜਿਕ ਸੰਗਠਨ ‘ਸਾਰਥ’ (Saarth) ਦੀ ਸਰਗਰਮ ਭਾਗੀਦਾਰੀ ਸ਼ਾਮਲ ਹੈ। ਇਹ ਸਹਿਯੋਗੀ ਯਤਨ ਨਾ ਸਿਰਫ਼ ਕੱਚ ਦੇ ਕੂੜੇ ਦੇ ਵਿਗਿਆਨਕ ਨਿਪਟਾਰੇ ਨੂੰ ਯਕੀਨੀ ਬਣਾਉਂਦਾ ਹੈ ਸਗੋਂ ਮਹਿਲਾਵਾਂ ਲਈ ਸਨਮਾਨਜਨਕ ਰੋਜ਼ੀ-ਰੋਟੀ ਦੇ ਮੌਕੇ ਵੀ ਪੈਦਾ ਕਰਦਾ ਹੈ।

ਹਰ ਰੋਜ਼, ਕੇਂਦਰ ਨੂੰ ਕੱਚ ਮਿਲਦਾ ਹੈ ਜੋ ਨਹੀਂ ਤਾਂ ਲੈਂਡਫਿਲ ਵਿੱਚ ਖਤਮ ਹੋ ਜਾਂਦਾ ਸੀ ਅਤੇ ਇਸ ਨੂੰ ਨਵੀਂ ਜ਼ਿੰਦਗੀ ਦਿੰਦਾ ਹੈ। ਕੱਚ ਨੂੰ ਕੱਟਿਆ ਜਾਂਦਾ ਹੈ, ਪਾਲਿਸ਼ ਕੀਤਾ ਜਾਂਦਾ ਹੈ ਅਤੇ ਨਵਾਂ ਆਕਾਰ ਦਿੱਤਾ ਜਾਂਦਾ ਹੈ। ਟੁੱਟੀਆਂ ਬੋਤਲਾਂ ਤੋਂ ਮੋਮਬੱਤੀਆਂ ਦੇ ਸਟੈਂਡ ਬਣਾਏ ਜਾਂਦੇ ਹਨ, ਰੱਦ ਕੀਤੇ ਜਾਰ ਨਾਲ ਪੈੱਨ ਹੋਲਡਰ, ਅਤੇ ਰਹਿੰਦ-ਖੂੰਹਦ ਵਾਲੇ ਕੱਚ ਨੂੰ ਘਰਾਂ ਅਤੇ ਸੰਸਥਾਵਾਂ ਲਈ ਮੂਰਤੀਆਂ, ਭਾਂਡਿਆਂ, ਗਲਾਸ ਅਤੇ ਸਜਾਵਟ ਦੀਆਂ ਚੀਜ਼ਾਂ ਵਿੱਚ ਬਦਲਿਆ ਜਾਂਦਾ ਹੈ। ਕੂੜਾ ਘਰਾਂ ਅਤੇ ਵਪਾਰਕ ਅਦਾਰਿਆਂ ਤੋਂ GNN ਵਾਹਨਾਂ ਰਾਹੀਂ ਇਕੱਠਾ ਕੀਤਾ ਜਾਂਦਾ ਹੈ। ਇਹ ਪਹਿਲਕਦਮੀ ਸਰੋਤ ਵੰਡ ਅਤੇ ਸਮੱਗਰੀ ਦੀ ਰਿਕਵਰੀ ਨੂੰ ਮਜ਼ਬੂਤ ​​ਕਰਦੀ ਹੈ ਅਤੇ GNN ਦੀ ਵਿਆਪਕ 3R (Reduce–Reuse–Recycle) ਮੁਹਿੰਮ ਨੂੰ ਅੱਗੇ ਵਧਾਉਂਦੀ ਹੈ। ਪਲਾਂਟ ਦੀ ਸਮਰੱਥਾ ਪ੍ਰਤੀ ਦਿਨ 200 ਬੋਤਲਾਂ ਹੈ।

ਕਮਿਸ਼ਨਰ, ਵਿਕ੍ਰਮਾਦਿੱਤਿਆ ਸਿੰਘ ਮਲਿਕ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕੱਚ ਦੇ ਕੂੜੇ ਦਾ ਸਹੀ ਪ੍ਰਬੰਧਨ ਸ਼ਹਿਰੀ ਸਵੱਛਤਾ ਅਤੇ ਵਾਤਾਵਰਣ ਸਥਿਰਤਾ ਲਈ ਜ਼ਰੂਰੀ ਹੈ। ਨਗਰ ਨਿਗਮ ਦੇ ਵਾਹਨ ਹੁਣ ਘਰਾਂ ਅਤੇ ਵਪਾਰਕ ਅਦਾਰਿਆਂ ਤੋਂ ਕੱਚ ਦੇ ਕੂੜੇ ਨੂੰ ਵੱਖਰੇ ਤੌਰ 'ਤੇ ਇਕੱਠਾ ਕਰਨਗੇ, ਜਿਸ ਨਾਲ ਇਹ ਯਕੀਨੀ ਬਣਾਇਆ ਜਾਵੇਗਾ ਕਿ ਇਸ ਨੂੰ ਅਪਸਾਈਕਲਿੰਗ ਸੈਂਟਰਾਂ ਤੱਕ ਪਹੁੰਚਾਇਆ ਜਾਵੇ।

ਗਲਾਸ ਅਪਸਾਈਕਲਿੰਗ ਸੈਂਟਰ ਸਿਰਫ ਕੂੜੇ ਦੇ ਪ੍ਰਬੰਧਨ ਦਾ ਪ੍ਰਤੀਕ ਨਹੀਂ ਹੈ। ਇਹ "ਵੇਸਟ ਟੂ ਬੈਸਟ" ਦੀ ਉਦਾਹਰਣ ਹੈ। ਰੱਦ ਕੀਤੀਆਂ ਬੋਤਲਾਂ ਨੂੰ ਆਕਰਸ਼ਕ ਉਪਯੋਗੀ ਅਤੇ ਸਜਾਵਟ ਵਾਲੀਆਂ ਚੀਜ਼ਾਂ ਵਿੱਚ ਬਦਲ ਕੇ, ਸ਼ਹਿਰ ਇਹ ਪ੍ਰਦਰਸ਼ਿਤ ਕਰ ਰਿਹਾ ਹੈ ਕਿ ਨਵੀਨਤਾ, ਵਾਤਾਵਰਣਿਕ ਜ਼ਿੰਮੇਵਾਰੀ ਅਤੇ ਮਹਿਲਾਵਾਂ ਦਾ ਸਸ਼ਕਤੀਕਰਣ ਕਿਵੇਂ ਨਾਲ-ਨਾਲ ਚੱਲ ਸਕਦੇ ਹਨ। ਮਜ਼ਬੂਤ ​​ਲੀਡਰਸ਼ਿਪ ਅਤੇ ਸਮਰਪਿਤ ਟੀਮ ਵਰਕ ਦੇ ਨਾਲ, ਗਾਜ਼ੀਆਬਾਦ ਲਗਾਤਾਰ ਇੱਕ ਸਵੱਛ, ਹਰਿਆ-ਭਰਿਆ ਅਤੇ ਵਧੇਰੇ ਟਿਕਾਊ ਭਵਿੱਖ ਵੱਲ ਵਧ ਰਿਹਾ ਹੈ - ਇਹ ਸਾਬਤ ਕਰਦਾ ਹੈ ਕਿ ਟੁੱਟਿਆ ਹੋਇਆ ਸ਼ੀਸ਼ਾ ਵੀ ਦੁਬਾਰਾ ਚਮਕ ਸਕਦਾ ਹੈ।

 

****************

ਐੱਸਕੇ


(Release ID: 2241856) ਵਿਜ਼ੀਟਰ ਕਾਊਂਟਰ : 5