ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ, ਜਿਸ ਵਿੱਚ ਵਿਸ਼ਵ ਨੂੰ ਪ੍ਰਭਾਵਿਤ ਕਰਨ ਵਿੱਚ ਬਹਾਦਰੀ ਅਤੇ ਹੌਸਲੇ ਦੀ ਮਹੱਤਤਾ ’ਤੇ ਚਾਨਣਾ ਪਾਇਆ ਗਿਆ ਹੈ
प्रविष्टि तिथि:
18 MAR 2026 8:43AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ, ਜਿਸ ਵਿੱਚ ਬਹਾਦਰੀ ਦੀ ਮਹੱਤਤਾ ਅਤੇ ਇੱਕ ਬਹਾਦਰ ਵਿਅਕਤੀ ਦੇ ਪੂਰੇ ਵਿਸ਼ਵ 'ਤੇ ਪੈਣ ਵਾਲੇ ਡੂੰਘੇ ਪ੍ਰਭਾਵ ਨੂੰ ਉਜਾਗਰ ਕੀਤਾ ਗਿਆ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਬਹਾਦਰੀ ਅਤੇ ਹੁਨਰ ਉਹ ਪੂੰਜੀ ਹੈ, ਜਿਸ ਨਾਲ ਹਰ ਮੁਸ਼ਕਲ ਦਾ ਸਾਹਮਣਾ ਕੀਤਾ ਜਾ ਸਕਦਾ ਹੈ। ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ ਭਾਰਤ ਦੇ ਨੌਜਵਾਨਾਂ ਦੇ ਹੌਸਲੇ ਅਤੇ ਆਤਮ-ਵਿਸ਼ਵਾਸ ਇਸ ਸੰਦਰਭ ਵਿੱਚ ਪ੍ਰੇਰਨਾ ਦਾ ਸਰੋਤ ਹੈ।
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਲਿਖਿਆ;
"ਬਹਾਦਰੀ ਅਤੇ ਹਿੰਮਤ ਉਹ ਪੂੰਜੀ ਹੈ, ਜਿਸ ਨਾਲ ਹਰ ਮੁਸ਼ਕਲ ਦਾ ਸਾਹਮਣਾ ਕੀਤਾ ਜਾ ਸਕਦਾ ਹੈ। ਭਾਰਤ ਦੇ ਨੌਜਵਾਨਾਂ ਦੇ ਹੌਸਲੇ ਅਤੇ ਆਤਮ-ਵਿਸ਼ਵਾਸ ਇਸੇ ਦੀ ਪ੍ਰੇਰਨਾ ਦਿੰਦਾ ਹੈ।"
एकेनापि हि शूरेण पादाक्रान्तं महीतलम्।
क्रियते भास्करेणेव स्फारस्फुरिततेजसा ॥"
ਸੂਰਜ ਜਿਸ ਤਰ੍ਹਾਂ ਆਪਣੀਆਂ ਤੇਜ਼ ਕਿਰਨਾਂ ਨਾਲ ਪੂਰੀ ਧਰਤੀ ਨੂੰ ਪ੍ਰਕਾਸ਼ਮਾਨ ਕਰਦਾ ਹੈ, ਬਿਲਕੁਲ ਉਸੇ ਤਰ੍ਹਾਂ ਇੱਕ ਸੂਰਬੀਰ ਪੂਰੀ ਧਰਤੀ ਨੂੰ ਆਪਣੀ ਬਹਾਦਰੀ ਨਾਲ ਪ੍ਰਭਾਵਿਤ ਕਰ ਸਕਦਾ ਹੈ।
************
ਐੱਮਜੇਪੀਐੱਸ/ਪੀਆਰਕੇ
(रिलीज़ आईडी: 2241597)
आगंतुक पटल : 36
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali
,
Bengali-TR
,
Assamese
,
Gujarati
,
Odia
,
Tamil
,
Telugu
,
Kannada
,
Malayalam