ਆਯੂਸ਼
ਕੇਂਦਰੀ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਜੈਪਟੋ ਪਲੈਟਫਾਰਮ ‘ਤੇ ਸਮਰਪਿਤ ਆਯੁਸ਼ ਸਟੋਰ ਦਾ ਉਦਘਾਟਨ ਕੀਤਾ
ਲਾਂਚ ਦਾ ਉਦੇਸ਼ ਆਯੁਸ਼ ਉਤਪਾਦਾਂ ਦੀ ਡਿਜੀਟਲ ਦ੍ਰਿਸ਼ਟੀ ਅਤੇ ਉਪਭੋਗਤਾ ਪਹੁੰਚ ਦਾ ਵਿਸਤਾਰ ਕਰਨਾ
Posted On:
12 MAR 2026 7:37PM by PIB Chandigarh
ਮਾਣਯੋਗ ਕੇਂਦਰੀ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਅੱਜ ਆਯੁਸ਼ ਸਕੱਤਰ ਵੈਦਯ ਰਾਜੇਸ਼ ਕੋਟੇਚਾ ਦੇ ਨਾਲ ਮਿਲ ਕੇ ਕੁਇਕ-ਕਾਮਰਸ ਪਲੈਟਫਾਰਮ ਜੈਪਟੋ ‘ਤੇ ਸਮਰਪਿਤ ਆਯੁਸ਼ ਸਟੋਰ ਦਾ ਉਦਘਾਟਨ ਕੀਤਾ। ਇਹ ਪਹਿਲ ਆਯੁਸ਼ ਐਕਸਪੋਰਟ ਪ੍ਰਮੋਸ਼ਨ ਕੌਂਸਲ (ਆਯੁਸ਼ੈਕਸਿਲ) ਅਤੇ ਜੈਪਟੋ ਦਰਮਿਆਨ ਚਲ ਰਹੇ ਸਹਿਯੋਗ ਦਾ ਹਿੱਸਾ ਹੈ, ਜੋ ਰਵਾਇਤੀ ਭਾਰਤੀ ਭਲਾਈ ਉਤਪਾਦਾਂ ਦੀ ਡਿਜੀਟਲ ਮੌਜੂਦਗੀ ਅਤੇ ਉਪਭੋਗਤਾ ਪਹੁੰਚ ਨੂੰ ਵਧਾਉਣ ਲਈ ਹੈ।
ਇਹ ਸਰਮਪਿਤ ਸਟੋਰਫਰੰਟ ਪ੍ਰਮਾਣਇਕ ਆਯੁਸ਼ ਉਤਪਾਦਾਂ ਦੀ ਇੱਕ ਕਿਊਰੇਟਿਡ ਰੇਂਜ ਨੂੰ ਇਕੱਠੇ ਲਿਆਉਂਦਾ ਹੈ- ਜੋ ਜੈਪਟੋ ਦੀ ਡਿਜੀਟਲ ਪਲੈਟਫਾਰਮ ਅਤੇ ਡਿਲੀਵਰੀ ਨੈੱਟਵਰਕ ਰਾਹੀਂ ਉਪਭੋਗਤਾਵਾਂ ਲਈ ਅਸਾਨੀ ਨਾਲ ਲੱਭਣ ਯੋਗ ਬਣਾਉਂਦਾ ਹੈ।
ਇਸ ਮੌਕੇ ‘ਤੇ ਬੋਲਦੇ ਹੋਏ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਕਿਹਾ, “ਇਹ ਸੰਯੁਕਤ ਯਤਨ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ‘ਵੋਕਲ ਫਾਰ ਲੋਕਲֹ’ ਨੂੰ ਹੁਲਾਰਾ ਦੇਣ ਅਤੇ ਭਾਰਤ ਨੂੰ ਭਲਾਈ ਅਤੇ ਰਵਾਇਤੀ ਚਿਕਿਤਸਾ ਦਾ ਗਲੋਬਲ ਸੈਂਟਰ ਬਣਾਉਣ ਦੇ ਦ੍ਰਿਸ਼ਟੀਕੋਣ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ। ਆਯੁਸ਼ ਉਤਪਾਦਾਂ ਦੀ ਡਿਜੀਟਲ ਪਹੁੰਚ ਦਾ ਵਿਸਤਾਰ ਨਿਰਮਾਤਾਵਾਂ ਅਤੇ ਪ੍ਰੈਕਟੀਸ਼ਨਰਾਂ ਨੂੰ ਆਧੁਨਕ ਉਪਭੋਗਤਾਵਾਂ ਨਾਲ ਜੋੜੇਗਾ, ਨਾਲ ਹੀ ਭਾਰਤ ਦੇ ਸਵਦੇਸ਼ੀ ਕਲਿਆਣ ਖੇਤਰ ਨੂੰ ਮਜ਼ਬੂਤ ਕਰਨ ਦੇ ਵਿਆਪਕ ਦ੍ਰਿਸ਼ਟੀਕੋਣ ਦਾ ਸਮਰਥਨ ਕਰੇਗਾ। ਇਸ ਤੋਂ ਇਲਾਵਾ, ਕੇਂਦਰੀ ਮੰਤਰੀ ਨੇ ਜ਼ੈਪਟੋ ਦਾ ਧੰਨਵਾਦ ਕੀਤਾ, ਜੋ ਇੱਕ ਯੁਵਾ ਭਾਰਤੀ ਸਟਾਰਟਅੱਪ ਹੈ, ਇਸ ਵਿਚਾਰ ਨੂੰ ਆਯੁਸ਼ ਖੇਤਰ ਦੇ ਪ੍ਰਚਾਰ ਲਈ ਪੇਸ਼ ਕਰਨ ਲਈ, ਆਪਣੀ ਤਕਨੀਕ ਦੀ ਵਰਤੋਂ ਇਸ ਉੱਚ ਪ੍ਰਾਥਮਿਕਤਾ ਵਾਲੀ ਰਾਸ਼ਟਰੀ ਪਹਿਲ ਨੂੰ ਸਮਰਥਨ ਦੇ ਕੇ ਅਤੇ ਆਰਥਿਕ ਵਿਕਾਸ ਨੂੰ ਗਤੀ ਦੇਣ ਲਈ ਕੀਤੀ ਹੈ।
“ਆਯੁਸ਼ ਸਕੱਤਰ ਵੈਦਯ ਰਾਜੇਸ਼ ਕੋਟੇਚਾ ਨੇ ਕਿਹਾ ਕਿ ਇਹ ਲਾਂਚ ਰਵਾਇਤੀ ਭਲਾਈ ਪ੍ਰਣਾਲੀਆਂ ਨੂੰ ਸਮਕਾਲੀ ਡਿਜੀਟਲ ਵਪਾਰਕ ਪਲੈਟਫਾਰਮ ਦੇ ਨਾਲ ਏਕੀਕ੍ਰਿਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ, ਜੋ ਸਮੁੱਚੇ ਸਿਹਤ ਸਮਾਧਾਨਾਂ ਦੀ ਭਾਲ ਕਰਨ ਵਾਲੇ ਉਪਭੋਗਤਾਵਾਂ ਲਈ ਵਧੇਰੇ ਦ੍ਰਿਸ਼ਟੀ ਅਤੇ ਸੁਵਿਧਾ ਪ੍ਰਦਾਨ ਕਰਦਾ ਹੈ।
ਇਸ ਸਾਂਝੇਦਾਰੀ ‘ਤੇ ਟਿੱਪਣੀ ਕਰਦੇ ਹੋਏ ਜ਼ੈਪਟੋ ਦੇ ਮੁੱਖ ਨੀਤੀ ਅਧਿਕਾਰੀ ਸ਼੍ਰੀ ਰਚਿਤ ਰੰਜਨ ਨੇ ਕਿਹਾ, “ਇੱਕ ਯੁਵਾ ਭਾਰਤੀ ਸਟਾਰਟਅੱਪ ਦੇ ਰੂਪ ਵਿੱਚ ਸਾਡੀ ਮੁੱਖ ਵਚਨਬੱਧਤਾ ਆਪਣੀ ਤਕਨੀਕ ਅਤੇ ਲੌਜਿਸਟਿਕਸ ਨੈੱਟਵਰਕ ਦੀ ਵਰਤੋਂ ਕਰਕੇ ਪੂਰੀ ਆਯੁਸ਼ ਸ਼੍ਰੇਣੀ ਲਈ ਪਹੁੰਚ ਨੂੰ ਬਦਲਣਾ ਹੈ। ਪਿਛਲੇ ਕੁਝ ਮਹੀਨਿਆਂ ਵਿੱਚ, ਅਸੀਂ ਰੋਜ਼ਾਨਾ ਦੇ ਭਲਾਈ ਉਤਪਾਦਾਂ ਲਈ ਉਪਭੋਗਤਾ ਖੋਜਾਂ ਅਤੇ ਆਰਡਰ ਵਿੱਚ ਨਿਰੰਤਰ ਵਾਧੇ ਦੇਖੇ ਹਨ।
ਇੱਕ ਸਮਰਪਿਤ ਆਯੁਸ਼ ਸਟੋਰਫਰੰਟ ਬਣਾਉਣਾ ਇਨ੍ਹਾਂ ਉਤਪਾਦਾਂ ਨੂੰ ਲੱਭਣ ਅਤੇ ਪਹੁੰਚਣ ਵਿੱਚ ਅਸਾਨ ਬਣਾਉਣ ਦਾ ਸੁਭਾਵਿਕ ਅਗਲਾ ਕਦਮ ਸੀ। ਅਸੀਂ ਆਯੁਸ਼ ਮੰਤਰਾਲੇ ਦੇ ਨਾਲ ਕੰਮ ਕਰਕੇ ਖੁਸ਼ ਹਾਂ ਤਾਂ ਜੋ ਭਰੋਸੇਯੋਗ ਭਾਰਤੀ ਭਲਾਈ ਪਰੰਪਰਾਵਾਂ ਨੂੰ ਆਧੁਨਿਕ ਡਿਜੀਟਲ ਪਲੈਟਫਾਰਮ ‘ਤੇ ਲਿਆਂਦਾ ਜਾ ਸਕੇ ਅਤੇ ਖੇਤਰ ਨੂੰ ਡਿਜੀਟਾਈਜ਼ ਕਰਨ ਅਤੇ ਵਿਸਤਾਰ ਦੇਣ ਦੇ ਵਿਆਪਕ ਯਤਨ ਦਾ ਸਮਰਥਨ ਕੀਤਾ ਜਾ ਸਕੇ।
ਆਯੁਸ਼ ਸਟੋਰਫਰੰਟ ਸਮੁੱਚੀ ਸਿਹਤ ਲਈ ਮਿੰਟਾਂ ਵਿੱਚ ਡਿਲੀਵਰ ਹੋਣ ਵਾਲੀ ਇੱਕ ਮਹੱਤਵਪੂਰਨ ਛਾਲ ਹੈ। “ਨਵੀਂ ਸਾਂਝੇਦਾਰੀ ਵਿੱਚ ਜ਼ੈਪਟੋ ਦੁਆਰਾ ਆਪਣੇ ਗ੍ਰਾਹਕ ਅਧਾਰ ਦਰਮਿਆਨ ਆਯੁਸ਼ ਖੇਤਰ ਨੂੰ ਹੋਰ ਪ੍ਰਸਿੱਧ ਬਣਾਉਣ ਲਈ ਕਈ ਗਤੀਵਿਧੀਆਂ ਕਰਨ ਦੀ ਯੋਜਨਾ ਹੈ। ਇਸ ਤੋਂ ਇਲਾਵਾ, ਇਹ ਪਹਿਲ ਆਯੁਸ਼ ਨਿਰਮਾਤਾਵਾਂ ਨੂੰ ਆਪਣੀ ਡਿਜੀਟਲ ਮੌਜੂਦਗੀ ਵਧਾਉਣ ਵਿੱਚ ਮਦਦ ਕਰੇਗੀ, ਜਦੋਂ ਕਿ ਉਪਭੋਗਤਾਵਾਂ ਨੂੰ ਰਵਾਇਤੀ ਭਲਾਈ ਉਤਪਾਦਾਂ ਤੱਕ ਸੁਵਿਧਾਜਨਕ ਪਹੁੰਚ ਪ੍ਰਦਾਨ ਕਰੇਗੀ।



*****
ਐੱਸਆਰ/ਐੱਸਵੀ/ਬਲਜੀਤ
(Release ID: 2239819)
ਵਿਜ਼ੀਟਰ ਕਾਊਂਟਰ : 4