ਖੇਤੀਬਾੜੀ ਮੰਤਰਾਲਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 13 ਮਾਰਚ ਨੂੰ ਜਾਰੀ ਕਰਨਗੇ ਪੀਐੱਮ-ਕਿਸਾਨ ਦੀ 22ਵੀਂ ਕਿਸ਼ਤ; ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਦਿੱਤੀ ਜਾਣਕਾਰੀ
ਦੇਸ਼ ਭਰ ਦੇ 9.32 ਕਰੋੜ ਕਿਸਾਨਾਂ ਦੇ ਖਾਤਿਆਂ ਵਿੱਚ 18,640 ਕਰੋੜ ਰੁਪਏ ਤੋਂ ਵੱਧ ਰਾਸ਼ੀ ਹੋਵੇਗੀ ਜਮ੍ਹਾਂ - ਸ਼੍ਰੀ ਸ਼ਿਵਰਾਜ ਸਿੰਘ
ਡਾਇਰੈਕਟ ਬੈਨੀਫਿਟ ਟ੍ਰਾਂਸਫਰ ਨਾਲ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੀ ਸਹਾਇਤਾ, 22ਵੀਂ ਕਿਸ਼ਤ ਦੇ ਨਾਲ ਹੀ ਕੁੱਲ ਟ੍ਰਾਂਸਫਰ ਕੀਤੀ ਗਈ ਰਕਮ 4.27 ਲੱਖ ਕਰੋੜ ਰੁਪਏ ਤੋਂ ਵੱਧ ਹੋ ਜਾਵੇਗੀ - ਸ਼੍ਰੀ ਸ਼ਿਵਰਾਜ ਸਿੰਘ
ਮਹਿਲਾ ਕਿਸਾਨਾਂ ਅਤੇ ਛੋਟੇ ਜ਼ਮੀਨ ਮਾਲਕਾਂ ਲਈ ਮਜ਼ਬੂਤ ਸਹਾਰਾ ਬਣੀ ਪੀਐੱਮ-ਕਿਸਾਨ ਯੋਜਨਾ, 22ਵੀਂ ਕਿਸ਼ਤ ਵਿੱਚ 2.15 ਕਰੋੜ ਤੋਂ ਵੱਧ ਮਹਿਲਾ ਲਾਭਾਰਥੀ - ਸ਼੍ਰੀ ਸ਼ਿਵਰਾਜ ਸਿੰਘ ਚੌਹਾਨ
Posted On:
11 MAR 2026 8:45PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 13 ਮਾਰਚ, 2026 ਨੂੰ ਗੁਵਾਹਾਟੀ (ਅਸਾਮ) ਤੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ - ਕਿਸਾਨ) ਯੋਜਨਾ ਦੀ 22ਵੀਂ ਕਿਸ਼ਤ ਜਾਰੀ ਕਰਨਗੇ। ਇਸ ਦੇ ਤਹਿਤ, ਦੇਸ਼ ਦੇ 9.32 ਕਰੋੜ ਤੋਂ ਵੱਧ ਕਿਸਾਨ ਪਰਿਵਾਰਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ 18,640 ਕਰੋੜ ਰੁਪਏ ਤੋਂ ਵੱਧ ਦੀ ਰਕਮ ਡੀਬੀਟੀ ਰਾਹੀਂ ਟ੍ਰਾਂਸਫਰ ਕੀਤੀ ਜਾਵੇਗੀ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ,ਇਸ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕਿਸਾਨਾਂ ਦੇ ਪ੍ਰਤੀ ਕੇਂਦਰ ਸਰਕਾਰ ਦੀ ਅਟੁੱਟ ਵਚਨਬੱਧਤਾ ਅਤੇ 'ਅੰਨਦਾਤਾ ਸਨਮਾਨ' ਦੀ ਇੱਕ ਦ੍ਰਿੜ ਪਹਿਲ ਦੱਸਿਆ।
22ਵੀਂ ਕਿਸ਼ਤ ਦੇ ਨਾਲ ਹੀ ਕੁੱਲ ਟ੍ਰਾਂਸਫਰ ਕੀਤੀ ਗਈ ਰਕਮ 4.27 ਲੱਖ ਕਰੋੜ ਰੁਪਏ ਤੋਂ ਵੱਧ ਹੋ ਜਾਵੇਗੀ
ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਫਰਵਰੀ 2019 ਵਿੱਚ ਯੋਜਨਾ ਦੀ ਸ਼ੁਰੂਆਤ ਦੇ ਬਾਅਦ ਤੋਂ ਹੁਣ ਤੱਕ ਪੀਐੱਮ - ਕਿਸਾਨ ਅਧੀਨ ਯੋਗ ਕਿਸਾਨ ਪਰਿਵਾਰਾਂ ਦੇ ਖਾਤਿਆਂ ਵਿੱਚ 4.09 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਕਮ ਸਿੱਧੀ ਟ੍ਰਾਂਸਫਰ ਕੀਤੀ ਜਾ ਚੁੱਕੀ ਹੈ ਅਤੇ 22ਵੀਂ ਕਿਸ਼ਤ ਜਾਰੀ ਹੋਣ ਨਾਲ ਹੀ ਕੁੱਲ ਟ੍ਰਾਂਸਫਰ ਕੀਤੀ ਗਈ ਰਕਮ 4.27 ਲੱਖ ਕਰੋੜ ਰੁਪਏ ਤੋਂ ਵੱਧ ਹੋ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਹਿਲੀ ਵਾਰ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਸਿੱਧੀ ਆਮਦਨ ਸਹਾਇਤਾ ਪ੍ਰਦਾਨ ਕਰਕੇ ਖੇਤੀਬਾੜੀ ਖੇਤਰ ਵਿੱਚ ਇੱਕ ਇਤਿਹਾਸਕ ਅਤੇ ਸਥਾਈ ਤਬਦੀਲੀ ਦੀ ਨੀਂਹ ਰੱਖੀ ਹੈ। ਕੇਂਦਰੀ ਮੰਤਰੀ ਸ਼੍ਰੀ ਚੌਹਾਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ - ਕਿਸਾਨ ਯੋਜਨਾ ਦੇ ਤਹਿਤ, ਹਰੇਕ ਯੋਗ ਕਿਸਾਨ ਪਰਿਵਾਰ ਨੂੰ ਸਾਲ ਵਿੱਚ 6,000 ਰੁਪਏ ਦੀ ਵਿੱਤੀ ਸਹਾਇਤਾ ਤਿੰਨ ਬਰਾਬਰ ਕਿਸ਼ਤਾਂ ਵਿੱਚ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਇਹ ਰਕਮ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਰਾਹੀਂ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਪਹੁੰਚਦੀ ਹੈ।
22ਵੀਂ ਕਿਸ਼ਤ ਵਿੱਚ 2.15 ਕਰੋੜ ਤੋਂ ਵੱਧ ਮਹਿਲਾ ਕਿਸਾਨਾਂ ਨੂੰ ਵਿੱਤੀ ਸਹਾਇਤਾ ਮਿਲੇਗੀ
ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਸਮੇਂ ਸਿਰ ਮਿਲਣ ਵਾਲੀ ਇਹ ਸਹਾਇਤਾ ਕਿਸਾਨਾਂ ਨੂੰ ਬੀਜ, ਖਾਦ ਅਤੇ ਕੀਟਨਾਸ਼ਕਾਂ ਵਰਗੇ ਖੇਤੀਬਾੜੀ ਸਮਗੱਰੀ ਖਰੀਦਣ ਵਿੱਚ ਮਦਦ ਕਰਦੀ ਹੈ। ਨਾਲ ਹੀ ਸਿੱਖਿਆ ਅਤੇ ਸਿਹਤ ਵਰਗੀਆਂ ਜ਼ਰੂਰੀ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਵੀ ਸਹਾਇਤਾ ਕਰਦੀ ਹੈ। ਸ਼੍ਰੀ ਚੌਹਾਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਕਿਸਾਨਾਂ, ਖਾਸ ਕਰਕੇ ਮਹਿਲਾ ਕਿਸਾਨਾਂ ਨੂੰ ਸਸ਼ਕਤ ਬਣਾਉਣ ਦੇ ਦ੍ਰਿਸ਼ਟੀਕੋਣ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਸਿਰਫ਼ 22ਵੀਂ ਕਿਸ਼ਤ ਵਿੱਚ ਹੀ 2.15 ਕਰੋੜ ਤੋਂ ਵੱਧ ਮਹਿਲਾ ਕਿਸਾਨ ਲਾਭਾਰਥੀਆਂ ਨੂੰ ਵਿੱਤੀ ਸਹਾਇਤਾ ਪ੍ਰਾਪਤ ਹੋਵੇਗੀ, ਜਿਸ ਨਾਲ ਪੇਂਡੂ ਪਰਿਵਾਰਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਅਤੇ ਪਿੰਡਾਂ ਵਿੱਚ ਮਹਿਲਾ ਸਸ਼ਕਤੀਕਰਣ ਨੂੰ ਨਵੀਂ ਗਤੀ ਮਿਲੇਗੀ।
ਪ੍ਰਧਾਨ ਮੰਤਰੀ - ਕਿਸਾਨ ਯੋਜਨਾ ਨਾਲ ਪੇਂਡੂ ਅਰਥਵਿਵਸਥਾ ਨੂੰ ਮਿਲੀ ਮਜ਼ਬੂਤੀ
ਉਨ੍ਹਾਂ ਨੇ ਕਿਹਾ ਕਿ ਸੁਤੰਤਰ ਅਧਿਐਨਾਂ ਨੇ ਵੀ ਸਾਬਤ ਕੀਤਾ ਹੈ ਕਿ ਪੀਐੱਮ - ਕਿਸਾਨ ਯੋਜਨਾ ਨੇ ਪੇਂਡੂ ਅਰਥਵਿਵਸਥਾ ਵਿੱਚ ਮੰਗ ਵਧਾ ਦਿੱਤੀ ਹੈ, ਕਿਸਾਨਾਂ ਦੀ ਕਰਜ਼ੇ 'ਤੇ ਨਿਰਭਰਤਾ ਘਟਾਈ ਹੈ ਅਤੇ ਖੇਤੀਬਾੜੀ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਹੈ। ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਪੱਸ਼ਟ ਕੀਤਾ ਕਿ ਪੀਐੱਮ- ਕਿਸਾਨ ਪੂਰੀ ਤਰ੍ਹਾਂ ਤਕਨਾਲੋਜੀ-ਅਧਾਰਿਤ ਅਤੇ ਪਾਰਦਰਸ਼ੀ ਯੋਜਨਾ ਹੈ ਜੋ ਭਾਰਤ ਦੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਰਾਹੀਂ ਸੰਚਾਲਿਤ ਹੁੰਦੀ ਹੈ ਅਤੇ ਇਸ ਵਿੱਚ ਕਿਸੇ ਤਰ੍ਹਾਂ ਦੇ ਵਿਚੌਲੀਆਂ ਦੀ ਕੋਈ ਗੁਝਾਇਸ਼ ਨਹੀਂ ਹੈ।
ਕਿਸਾਨ ਘਰ ਬੈਠੇ ਪੂਰਾ ਕਰ ਸਕਦੇ ਹਨ e‑KYC
ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਕਿਸਾਨਾਂ ਦੀ ਸਹੂਲਤ ਲਈ, ਪੀਐੱਮ - ਕਿਸਾਨ ਪੋਰਟਲ ' ਤੇ “Know Your Status (KYS)” ਮੌਡਿਊਲ ਉਪਲਬਧ ਕਰਵਾਇਆ ਗਿਆ ਹੈ ਜਿੱਥੇ ਲਾਭਾਰਥੀ ਇੱਕ ਹੀ ਸਥਾਨ ‘ਤੇ ਆਪਣੀ ਭੁਗਤਾਨ ਸਥਿਤੀ, ਯੋਗਤਾ ਸਥਿਤੀ, ਜ਼ਮੀਨ ਦੀ ਬਿਜਾਈ, ਆਧਾਰ ਲਿੰਕਿੰਗ ਅਤੇ ਈ – ਕੇਵਾਈਸੀ ਦੀ ਸਥਿਤੀ ਦੇਖ ਸਕਦੇ ਹਨ। ਸ਼੍ਰੀ ਚੌਹਾਨ ਨੇ ਦੱਸਿਆ ਕਿ ਸਰਕਾਰ ਨੇ ਈ - ਕੇਵਾਈਸੀ ਪ੍ਰਕਿਰਿਆ ਨੂੰ ਸਰਲ ਬਣਾਉਣ ਲਈ ਇੱਕ ਫੇਸ ਪ੍ਰਮਾਣੀਕਰਨ-ਅਧਾਰਿਤ ਮੋਬਾਈਲ ਐਪ ਵੀ ਲਾਂਚ ਕੀਤਾ ਹੈ ਜਿਸ ਰਾਹੀਂ ਕਿਸਾਨ ਬਿਨਾਂ ਓਟੀਪੀ ਜਾਂ ਬਾਇਓਮੈਟ੍ਰਿਕ ਡਿਵਾਈਸ ਦੇ ਘਰ ਬੈਠੇ ਈ - ਕੇਵਾਈਸੀ ਨੂੰ ਪੂਰਾ ਕਰ ਸਕਦੇ ਹਨ , ਜਦੋਂ ਕਿ ਰਾਜ ਅਤੇ ਪਿੰਡ ਪੱਧਰ ਦੇ ਨੋਡਲ ਅਧਿਕਾਰੀ ਵੀ ਇਸ ਵਿੱਚ ਕਿਸਾਨਾਂ ਦੀ ਸਹਾਇਤਾ ਕਰ ਰਹੇ ਹਨ। ਇਸ ਤੋਂ ਇਲਾਵਾ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੁਆਰਾ ਲਾਂਚ ਕੀਤਾ ਗਿਆ ਏਆਈ-ਅਧਾਰਿਤ ਵੌਇਸ ਚੈਟਬੋਟ " ਕਿਸਾਨ ‑eMitra " , 11 ਖੇਤਰੀ ਭਾਸ਼ਾਵਾਂ ਵਿੱਚ ਪੀਐੱਮ - ਕਿਸਾਨ ਨਾਲ ਜੁੜੀ ਜਾਣਕਾਰੀ 24x7 ਜਾਣਕਾਰੀ ਉਪਲਬਧ ਕਰਵਾ ਰਿਹਾ ਹੈ ਅਤੇ ਹੁਣ ਤੱਕ ਲੱਖਾਂ ਕਿਸਾਨਾਂ ਦੇ ਲੱਖਾਂ ਸਵਾਲਾਂ ਦਾ ਹੱਲ ਕਰ ਚੁੱਕਿਆ ਹੈ।
ਪੀਐੱਮ-ਕਿਸਾਨ ਦਾ ਲਾਭ ਸਿਰਫ਼ ਅਸਲ ਯੋਗ ਕਿਸਾਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼
ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਵਿਸ਼ੇਸ਼ ਜ਼ੋਰ ਇਹ ਯਕੀਨੀ ਬਣਾਉਣ 'ਤੇ ਦਿੱਤਾ ਹੈ ਕਿ ਪੀਐੱਮ - ਕਿਸਾਨ ਦੇ ਲਾਭ ਸਿਰਫ਼ ਅਸਲ ਵਿੱਚ ਯੋਗ ਕਿਸਾਨਾਂ ਤੱਕ ਪਹੁੰਚਣ। ਇਸ ਉਦੇਸ਼ ਲਈ ਸਰਕਾਰ ਨੇ ਸੰਪੰਨ ਕਿਸਾਨਾਂ ਲਈ ਇੱਕ ਸਵੈ-ਇੱਛਤ ਸਮਰਪਣ ਦੀ ਸਹੂਲਤ ਸ਼ੁਰੂ ਕੀਤੀ ਹੈ ਅਤੇ ਜਿਨ੍ਹਾਂ ਕਿਸਾਨਾਂ ਨੇ ਗਲਤੀ ਨਾਲ ਆਪਣੇ ਲਾਭ ਸਮਰਪਣ ਕਰ ਦਿੱਤੇ ਹਨ, ਉਨ੍ਹਾਂ ਲਈ ਖਾਤਿਆਂ ਨੂੰ ਮੁੜ ਸਰਗਰਮ ਕਰਨ ਲਈ ਇੱਕ ਪ੍ਰਣਾਲੀ ਵੀ ਲਾਗੂ ਕੀਤੀ ਹੈ ਤਾਂ ਜੋ ਕੋਈ ਵੀ ਯੋਗ ਕਿਸਾਨ ਲਾਭਾਂ ਤੋਂ ਵਾਂਝਾ ਨਾ ਰਹੇ। ਯੋਜਨਾ ਦੇ ਤਹਿਤ ਇੱਕ ਮਜ਼ਬੂਤ ਤਸਦੀਕ ਪ੍ਰਣਾਲੀ ਲਾਗੂ ਹੈ ਜਿਸ ਰਾਹੀਂ ਅਯੋਗ ਜਾਂ ਦਿਵਯਾਂਗ ਲਾਭਾਰਥੀਆਂ ਨੂੰ ਸੂਚੀ ਤੋਂ ਹਟਾਇਆ ਜਾਂਦਾ ਹੈ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੂਰੀ ਸੰਤ੍ਰਿਪਤਾ ਨੂੰ ਯਕੀਨੀ ਬਣਾਉਣ ਲਈ ਸਾਰੇ ਯੋਗ ਕਿਸਾਨਾਂ ਲਈ ਤੁਰੰਤ ਰਜਿਸਟਰ ਕਰਨ ਅਤੇ ਈ - ਕੇਵਾਈਸੀ ਨੂੰ ਪੂਰਾ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਕਿਸਾਨ ਹਿੱਤ ਨੀਤੀ ਨਿਰਮਾਣ ਦੇ ਕੇਂਦਰ ਵਿੱਚ
ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਕੇਂਦਰ ਸਰਕਾਰ ਕਿਸਾਨਾਂ ਦੇ ਹਿੱਤਾਂ ਨੂੰ ਨੀਤੀ ਨਿਰਮਾਣ ਦੇ ਕੇਂਦਰ ਵਿੱਚ ਰੱਖਿਆ ਹੈ। ਪੀਐੱਮ - ਕਿਸਾਨ ਯੋਜਨਾ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਮਿੱਟੀ ਸਿਹਤ ਕਾਰਡ, ਕਿਸਾਨ ਕ੍ਰੈਡਿਟ ਕਾਰਡਾਂ ਦਾ ਵਿਸਥਾਰ, ਅਤੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਨਿਰੰਤਰ ਵਾਧਾ - ਇਹ ਸਾਰੀਆਂ ਪਹਿਲਕਦਮੀਆਂ ਸਾਡੇ ਅੰਨਦਾਤਾਵਾਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆ ਰਹੀਆਂ ਹਨ। ਉਨ੍ਹਾਂ ਨੇ ਦੇਸ਼ ਭਰ ਦੇ ਕਿਸਾਨਾਂ, ਖਾਸ ਕਰਕੇ ਅਸਾਮ ਸਮੇਤ ਸਾਰੇ ਰਾਜਾਂ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੀਐੱਮ - ਕਿਸਾਨ ਪੋਰਟਲ 'ਤੇ ਆਪਣੀ ਜਾਣਕਾਰੀ ਦੀ ਸਥਿਤੀ ਜ਼ਰੂਰ ਜਾਂਚ ਲੈਣ ਅਤੇ ਜੇਕਰ ਜ਼ਰੂਰੀ ਹੋਵੇ ਤਾਂ ਜਲਦੀ ਤੋਂ ਜਲਦੀ ਈ - ਕੇਵਾਈਸੀ ਨੂੰ ਪੂਰਾ ਕਰ ਲੈਣ ਤਾਂ ਜੋ 13 ਮਾਰਚ ਨੂੰ ਜਾਰੀ ਹੋਣ ਵਾਲੀ 22ਵੀਂ ਕਿਸ਼ਤ ਦੇ ਲਾਭ ਸਮੇਂ ਸਿਰ ਉਨ੍ਹਾਂ ਦੇ ਖਾਤਿਆਂ ਤੱਕ ਪਹੁੰਚ ਸਕਣ।
********
ਆਰਸੀ/ਐੱਮਐੱਸ/ਡੀਕੇ/ਡੀਵੀ/ਬਲਜੀਤ
(Release ID: 2238898)
ਵਿਜ਼ੀਟਰ ਕਾਊਂਟਰ : 3