ਵਿੱਤ ਮੰਤਰਾਲਾ
azadi ka amrit mahotsav

ਸੀਜੀਐੱਸਟੀ ਦਿੱਲੀ ਸਾਊਥ ਕਮਿਸ਼ਨਰੇਟ ਨੇ 397.23 ਕਰੋੜ ਰੁਪਏ ਦੇ ਜਾਅਲੀ ਇਨਵੌਇਸਾਂ ਰਾਹੀਂ 60.59 ਕਰੋੜ ਰੁਪਏ ਦੇ ਇਨਪੁਟ ਟੈਕਸ ਕ੍ਰੈਡਿਟ (ਆਈਟੀਸੀ) ਦੀ ਧੋਖਾਧੜੀ ਕਰਨ ਦੇ ਇਲਜ਼ਾਮ ਵਿੱਚ ਇੱਕ ਕੰਪਨੀ ਦੇ ਡਾਇਰੈਕਟਰ ਨੂੰ ਗ੍ਰਿਫਤਾਰ ਕੀਤਾ

Posted On: 09 MAR 2026 7:49PM by PIB Chandigarh

ਧੋਖਾਧੜੀ ਵਾਲੇ ਇਨਪੁਟ ਟੈਕਸ ਕ੍ਰੈਡਿਟ (ਆਈਟੀਸੀ) ਦਾਅਵਿਆਂ ਦੇ ਵਿਰੁੱਧ ਆਪਣੇ ਜਾਰੀ ਲਾਗੂਕਰਨ ਅਭਿਆਨ ਦੇ ਹਿੱਸੇ ਵਜੋਂ, ਕੇਂਦਰੀ ਵਸਤੂਆਂ ਅਤੇ ਸੇਵਾਵਾਂ ਟੈਕਸ (ਸੀਜੀਐੱਸਟੀ), ਦਿੱਲੀ ਸਾਊਥ ਕਮਿਸ਼ਨਰੇਟ ਦੀ ਚੋਰੀ-ਰੋਕੂ ਸ਼ਾਖਾ ਨੇ ਸਮਾਰਟਫੋਨ ਕਾਰੋਬਾਰ ਵਿੱਚ ਨੱਥੀ ਇੱਕ ਪ੍ਰਾਈਵੇਟ ਲਿਮਿਟੇਡ ਕੰਪਨੀ ਦੇ ਡਾਇਰੈਕਟਰ ਨੂੰ 397.23 ਕਰੋੜ ਰੁਪਏ ਦੇ ਜਾਅਲੀ ਇਨਵੌਇਸਾਂ ਰਾਹੀਂ 60.59 ਕਰੋੜ ਰੁਪਏ ਦੇ ਇਨਪੁਟ ਟੈਕਸ ਕ੍ਰੈਡਿਟ (ਆਈਟੀਸੀ) ਦਾ ਧੋਖਾਧੜੀਪੂਰਨ ਲਾਭ ਉਠਾਉਣ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਹੈ। ਇਹ ਸੀਜੀਐੱਸਟੀ ਐਕਟ, 2017 ਦੀ ਧਾਰਾ 16 ਦੀ ਉਲੰਘਣਾ ਹੈ ਅਤੇ ਧਾਰਾ 132 ਦੇ ਤਹਿਤ ਸਜ਼ਾਯੋਗ ਹੈ। 

ਸਪਲਾਇਰ ਸੰਸਥਾ ਦੇ ਜੀਐੱਸਟੀ ਰਿਟਰਨ ਡੇਟਾ ਦੇ ਵਿਸ਼ਲੇਸ਼ਣ ਅਤੇ ਘੋਸ਼ਿਤ ਵਪਾਰ ਸਥਾਨ ਦੀ ਤਸਦੀਕ ਤੋਂ ਪਤਾ ਚਲਿਆ ਕਿ ਕੈਂਪਸ ਸਿਰਫ਼ ਇੱਕ ਸਹਿ-ਕਾਰਜ ਸਥਾਨ ਸੀ ਅਤੇ ਕੋਈ ਖਾਤਾ-ਬਹੀ, ਸਟੌਕ, ਇਨਵੌਇਸ ਜਾਂ ਕਿਸੇ ਅਸਲ ਵਪਾਰਕ ਗਤੀਵਿਧੀ ਦਾ ਪ੍ਰਮਾਣ ਨਹੀਂ ਮਿਲਿਆ।

ਜਾਂਚ ਦੌਰਾਨ, ਡਾਇਰੈਕਟਰ ਉਕਤ ਫਰਮ ਦੇ ਸੰਚਾਲਨ ਅਤੇ ਕਥਿਤ ਲੈਣ-ਦੇਣ ਦੇ ਭੁਗਤਾਨ ਦੇ ਤਰੀਕੇ ਬਾਰੇ ਸੰਤੋਸ਼ਜਨਕ ਜਵਾਬ ਦੇਣ ਵਿੱਚ ਅਸਫਲ ਰਿਹਾ। ਹੁਣ ਤੱਕ ਵਸਤੂਆਂ ਦੀ ਕਥਿਤ ਸਪਲਾਈ ਦੇ ਅਨੁਸਾਰ ਕੋਈ ਤਸਦੀਕ ਯੋਗ ਭੁਗਤਾਨ-ਮਾਰਗ (ਟ੍ਰੈਲ ਆਫ਼ ਪੇਮੈਂਟ) ਸਥਾਪਿਤ ਨਹੀਂ ਕੀਤਾ ਗਿਆ ਹੈ, ਜੋ ਇਹ ਸੰਕੇਤ ਦਿੰਦਾ ਹੈ ਕਿ ਲੈਣ-ਦੇਣ ਸਿਰਫ਼ ਧੋਖਾਧੜੀ ਲਈ ਕੀਤੇ ਗਏ ਨਕਲੀ ਕਾਗਜ਼ੀ ਲੈਣ-ਦੇਣ ਹਨ ਅਤੇ ਇਨਪੁਟ ਟੈਕਸ ਕ੍ਰੈਡਿਟ ਦੀ ਵਰਤੋਂ ਲਈ ਤਿਆਰ ਕੀਤੇ ਗਏ ਹਨ।

ਗ੍ਰਿਫਤਾਰ ਕੀਤੇ ਗਏ ਡਾਇਰੈਕਟਰ ਨੂੰ ਇਸ ਚੋਰੀ ਦਾ ਸਿੱਧਾ ਲਾਭਾਰਥੀ ਪਾਇਆ ਗਿਆ। ਇਹ ਅਪਰਾਧ ਸੀਜੀਐੱਸਟੀ ਐਕਟ, 2017 ਦੀ ਧਾਰਾ 132(1) (ਸੀ) ਦੇ ਤਹਿਤ ਆਉਂਦਾ ਹੈ ਅਤੇ ਧਾਰਾ 132 (1) (ਡੀ) ਦੇ ਤਹਿਤ ਸਜ਼ਾਯੋਗ ਹੈ। ਗ੍ਰਿਫਤਾਰ ਵਿਅਕਤੀ ਨੂੰ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਉਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

 ਇਸ ਤੋਂ ਇਲਾਵਾ, ਵਰਤਮਾਨ ਵਿੱਤ ਵਰ੍ਹੇ ਵਿੱਚ, ਸੀਜੀਐੱਸਟੀ ਦਿੱਲੀ ਸਾਊਥ ਕਮਿਸ਼ਨਰੇਟ ਨੇ ਸੀਜੀਐੱਸਟੀ ਐਕਟ, 2017 ਦੇ ਤਹਿਤ ਪਹਿਲਾਂ ਹੀ 45 ਧੋਖਾਧੜੀ ਕਰਨ ਵਾਲਿਆਂ ਦੇ ਵਿਰੁੱਧ ਮੁਕੱਦਮਾ ਸ਼ੁਰੂ ਕੀਤਾ ਹੈ।

************

ਐੱਨਬੀ/ਕੇਐੱਮਐੱਨ/ਸ਼ੀਨਮ


(Release ID: 2237348) ਵਿਜ਼ੀਟਰ ਕਾਊਂਟਰ : 3