ਜਲ ਸ਼ਕਤੀ ਮੰਤਰਾਲਾ
ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਸੀ.ਆਰ. ਪਾਟਿਲ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਮੋਹਨ ਯਾਦਵ ਨੇ ਜ਼ਿਲ੍ਹਾ ਕਲੈਕਟਰਾਂ ਅਤੇ ਡਿਵੀਜ਼ਨਲ ਕਮਿਸ਼ਨਰਾਂ ਨਾਲ ਜੇਐੱਸਜੇਬੀ 2.0 'ਤੇ ਇੱਕ ਸਮੀਖਿਆ ਮੀਟਿੰਗ ਕੀਤੀ
ਚਰਚਾ ਦਾ ਕੇਂਦਰ ਭੂਮੀਗਤ ਪਾਣੀ ਰੀਚਾਰਜ, ਨਦੀਆਂ ਦੇ ਪੁਨਰ ਸੁਰਜੀਤੀ ਅਤੇ ਜਲ ਸੰਭਾਲ ਵਿੱਚ ਜਨਤਕ ਭਾਗੀਦਾਰੀ ਨੂੰ ਮਜ਼ਬੂਤ ਕਰਨਾ ਰਿਹਾ
Posted On:
05 MAR 2026 6:21PM by PIB Chandigarh
ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਸੀ.ਆਰ. ਪਾਟਿਲ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਮੋਹਨ ਯਾਦਵ ਅਤੇ ਮੱਧ ਪ੍ਰਦੇਸ਼ ਸਰਕਾਰ ਦੇ ਪੰਚਾਇਤ ਅਤੇ ਗ੍ਰਾਮੀਣ ਵਿਕਾਸ ਅਤੇ ਕਿਰਤ ਮੰਤਰੀ ਸ਼੍ਰੀ ਪ੍ਰਹਿਲਾਦ ਸਿੰਘ ਪਟੇਲ ਦੇ ਨਾਲ ਰਾਜ ਦੇ ਸਾਰੇ ਜ਼ਿਲ੍ਹਾ ਕਲੈਕਟਰਾਂ ਅਤੇ ਡਿਵੀਜ਼ਨਲ ਕਮਿਸ਼ਨਰਾਂ ਨਾਲ ਜਲ ਸੰਚਯ ਜਨ ਭਾਗੀਦਾਰੀ (ਜੇਐੱਸਜੇਬੀ) 2.0 'ਤੇ ਇੱਕ ਵਿਆਪਕ ਸਮੀਖਿਆ ਮੀਟਿੰਗ ਕੀਤੀ। ਇਹ ਮੀਟਿੰਗ ਜਲ ਸ਼ਕਤੀ ਮੰਤਰਾਲੇ ਅਧੀਨ ਜਲ ਸਰੋਤ,ਨਦੀ ਵਿਕਾਸ ਅਤੇ ਗੰਗਾ ਪੁਨਰ ਸੁਰਜੀਤੀ ਵਿਭਾਗ ਦੇ ਰਾਸ਼ਟਰੀ ਜਲ ਮਿਸ਼ਨ, ਦੁਆਰਾ ਮੱਧ ਪ੍ਰਦੇਸ਼ ਸਰਕਾਰ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ।
ਮੀਟਿੰਗ ਵਿੱਚ ਸ਼੍ਰੀ ਵੀ.ਐੱਲ. ਕੰਥਾ ਰਾਓ, ਸਕੱਤਰ, ਜਲ ਸਰੋਤ, ਨਦੀ ਵਿਕਾਸ ਅਤੇ ਗੰਗਾ ਸੰਭਾਲ ਵਿਭਾਗ; ਸ਼੍ਰੀਮਤੀ ਅਰਚਨਾ ਵਰਮਾ, ਵਧੀਕ ਸਕੱਤਰ ਅਤੇ ਪ੍ਰਬੰਧ ਨਿਰਦੇਸ਼ਕ, ਰਾਸ਼ਟਰੀ ਜਲ ਮਿਸ਼ਨ; ਡਾ. ਰਾਜੇਸ਼ ਕੁਮਾਰ ਰਾਜੌਰਾ, ਵਧੀਕ ਮੁੱਖ ਸਕੱਤਰ, ਜਲ ਸਰੋਤ ਵਿਭਾਗ, ਮੱਧ ਪ੍ਰਦੇਸ਼ ਸਰਕਾਰ; ਸ਼੍ਰੀਮਤੀ ਦੀਪਾਲੀ ਰਸਤੋਗੀ, ਵਧੀਕ ਮੁੱਖ ਸਕੱਤਰ, ਪੰਚਾਇਤ ਅਤੇ ਗ੍ਰਾਮੀਣ ਵਿਕਾਸ ਵਿਭਾਗ; ਸ਼ਹਿਰੀ ਵਿਕਾਸ ਅਤੇ ਰਿਹਾਇਸ਼ ਵਿਭਾਗ ਦੇ ਸ਼੍ਰੀ ਸੰਜੈ ਦੂਬੇ; ਅਤੇ ਸ਼੍ਰੀ ਪੀ. ਨਰਹਰੀ, ਪ੍ਰਮੁੱਖ ਸਕੱਤਰ, ਜਨ ਸਿਹਤ ਇੰਜੀਨੀਅਰਿੰਗ ਵਿਭਾਗ, ਦੇ ਨਾਲ-ਨਾਲ ਰਾਜ ਅਤੇ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ।
ਮੀਟਿੰਗ ਦੌਰਾਨ, ਖੰਡਵਾ (ਪੂਰਬੀ ਨਿਮਾਡ), ਰਾਜਗੜ੍ਹ ਅਤੇ ਇੰਦੌਰ ਜ਼ਿਲ੍ਹਿਆਂ ਦੇ ਜ਼ਿਲ੍ਹਾ ਕਲੈਕਟਰਾਂ ਨੇ ਵਿਸਤ੍ਰਿਤ ਪੇਸ਼ਕਾਰੀਆਂ ਦਿੱਤੀਆਂ, ਜਿਸ ਵਿੱਚ ਜੇਐੱਸਜੇਬੀ 2.0 ਨੂੰ ਲਾਗੂ ਕਰਨ ਲਈ ਜ਼ਿਲ੍ਹਾ-ਪੱਧਰੀ ਪ੍ਰਗਤੀ ਅਤੇ ਭਵਿੱਖ ਦੀਆਂ ਕਾਰਜ ਯੋਜਨਾਵਾਂ ਦੀ ਰੂਪਰੇਖਾ ਦਿੱਤੀ ਗਈ। ਪੇਸ਼ਕਾਰੀਆਂ ਵਿੱਚ ਵਿਸ਼ੇਸ਼ ਤੌਰ 'ਤੇ ਭੂਮੀਗਤ ਪਾਣੀ ਰੀਚਾਰਜ, ਨਦੀ ਦੇ ਪੁਨਰ ਸੁਰਜੀਤੀ ਅਤੇ ਜਲ ਸੰਭਾਲ ਗਤੀਵਿਧੀਆਂ ਵਿੱਚ ਭਾਈਚਾਰਕ ਭਾਗੀਦਾਰੀ ਨੂੰ ਖ਼ਾਸ ਤੌਰ ‘ਤੇ ਉਜਾਗਰ ਕੀਤਾ ਗਿਆ।
ਜੇਐੱਸਜੇਬੀ 1.0 ਦੇ ਤਹਿਤ ਮੱਧ ਪ੍ਰਦੇਸ਼ ਰਾਸ਼ਟਰੀ ਪੱਧਰ 'ਤੇ ਚੌਥੇ ਸਥਾਨ 'ਤੇ ਸੀ। ਖਾਸ ਤੌਰ 'ਤੇ ਖੰਡਵਾ (ਪੂਰਬੀ ਨਿਮਾਡ) ਜ਼ਿਲ੍ਹਾ ਦੇਸ਼ ਭਰ ਦੇ ਜ਼ਿਲ੍ਹਿਆਂ ਵਿੱਚੋਂ ਪਹਿਲੇ ਸਥਾਨ 'ਤੇ ਰਿਹਾ, ਜੋ ਪਾਣੀ ਸੰਭਾਲ ਵਿੱਚ ਪ੍ਰਭਾਵਸ਼ਾਲੀ ਜ਼ਿਲ੍ਹਾ ਲੀਡਰਸ਼ਿਪ ਅਤੇ ਜਨਤਕ ਭਾਗੀਦਾਰੀ ਦੀ ਸ਼ਾਨਦਾਰ ਉਦਾਹਰਣ ਹੈ।
ਸਮੀਖਿਆ ਵਿੱਚ ਮੱਧ ਪ੍ਰਦੇਸ਼ ਦੀਆਂ ਪ੍ਰਮੁੱਖ ਪਹਿਲਕਦਮੀਆਂ ਨੂੰ ਵੀ ਉਜਾਗਰ ਕੀਤਾ ਗਿਆ, ਜਿਸ ਵਿੱਚ ਜੰਗਲੀ ਖੇਤਰਾਂ ਵਿੱਚ ਵੱਡੇ ਪੱਧਰ 'ਤੇ ਪਾਣੀ ਸੰਭਾਲ ਕਾਰਜ ਅਤੇ ਰਾਜ ਸਰਕਾਰ ਦਾ "ਜਲ ਗੰਗਾ ਸੰਵਰਧਨ ਅਭਿਆਨ" ਸ਼ਾਮਲ ਹੈ। ਇਹ ਮੁਹਿੰਮ ਰਾਜ ਭਰ ਵਿੱਚ ਜਲ ਸਰੋਤਾਂ ਦੀ ਸੰਭਾਲ, ਨਦੀ ਦੇ ਪੁਨਰ ਸੁਰਜੀਤੀ ਅਤੇ ਸਥਾਨਕ ਜਲ ਸਰੋਤਾਂ ਨੂੰ ਮਜ਼ਬੂਤ ਕਰਨ ਵਿੱਚ ਵਿਆਪਕ ਜਨਤਕ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਇਹ ਪਹਿਲਕਦਮੀਆਂ ਦਰਸਾਉਂਦੀਆਂ ਹਨ ਕਿ ਸਥਾਨਕ ਸਥਿਤੀਆਂ ਦੇ ਅਨੁਸਾਰ ਅਪਣਾਏ ਗਏ ਉਪਾਅ ਅਤੇ ਭਾਈਚਾਰਕ ਭਾਗੀਦਾਰੀ ਭੂਮੀਗਤ ਪਾਣੀ ਰੀਚਾਰਜ ਅਤੇ ਟਿਕਾਊ ਪਾਣੀ ਪ੍ਰਬੰਧਨ ਵਿੱਚ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ।
ਮੁੱਖ ਮੰਤਰੀ ਸ਼੍ਰੀ ਮੋਹਨ ਯਾਦਵ ਨੇ ਪਾਣੀ ਸੰਭਾਲ ਪ੍ਰਤੀ ਰਾਜ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ ਅਤੇ ਭਰੋਸਾ ਦਿੱਤਾ ਕਿ ਮੱਧ ਪ੍ਰਦੇਸ਼ ਜਲ ਸਰੋਤਾਂ ਦੀ ਸੰਭਾਲ ਲਈ ਰਾਸ਼ਟਰੀ ਯਤਨਾਂ ਵਿੱਚ ਮੋਹਰੀ ਬਣਿਆ ਰਹੇਗਾ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨਿਰੰਤਰ ਜਲ ਸੰਭਾਲ ਨੂੰ ਲਗਾਤਾਰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ ਅਤੇ "ਜਲ ਗੰਗਾ ਸੰਵਰਧਨ ਅਭਿਆਨ" ਵਰਗੇ ਯਤਨਾਂ ਰਾਹੀਂ ਜਲ ਸੰਭਾਲ, ਨਦੀ ਦੇ ਪੁਨਰ ਸੁਰਜੀਤੀ, ਸਰੋਤ ਸਥਿਰਤਾ ਅਤੇ ਮੱਧ ਪ੍ਰਦੇਸ਼ ਤੋਂ ਨਿਕਲਣ ਵਾਲੀਆਂ ਜਾਂ ਰਾਜ ਵਿੱਚੋਂ ਲੰਘਣ ਵਾਲੀਆਂ ਨਦੀਆਂ ਦੀ ਸਵੱਛਤਾ ਦੇ ਲਈ ਜਨਤਕ ਭਾਗੀਦਾਰੀ ਨੂੰ ਮਜ਼ਬੂਤ ਬਣਾਇਆ ਜਾ ਰਿਹਾ ਹੈ।
ਜ਼ਿਲ੍ਹਾ ਕਲੈਕਟਰਾਂ ਅਤੇ ਡਿਵੀਜ਼ਨਲ ਕਮਿਸ਼ਨਰਾਂ ਨੂੰ ਸੰਬੋਧਨ ਕਰਦੇ ਹੋਏ, ਕੇਂਦਰੀ ਮੰਤਰੀ ਸ਼੍ਰੀ ਸੀ.ਆਰ. ਪਾਟਿਲ ਨੇ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ, ਜਲ ਸੰਚਯ ਜਨ ਭਾਗੀਦਾਰੀ ਇੱਕ ਰਾਸ਼ਟਰਵਿਆਪੀ ਜਨ ਅੰਦੋਲਨ ਬਣ ਗਈ ਹੈ, ਜੋ ਪਾਣੀ ਦੀ ਸੰਭਾਲ ਨੂੰ ਜਨਤਕ ਭਾਗੀਦਾਰੀ ਨਾਲ ਜੋੜਦੀ ਹੈ। ਉਨ੍ਹਾਂ ਕਿਹਾ ਕਿ ਖੰਡਵਾ ਵਰਗੇ ਜ਼ਿਲ੍ਹਿਆਂ ਦੇ ਤਜਰਬੇ ਦਰਸਾਉਂਦੇ ਹਨ ਕਿ ਮਜ਼ਬੂਤ ਭਾਈਚਾਰਕ ਭਾਗੀਦਾਰੀ ਰਾਹੀਂ, ਪਾਣੀ ਦੀ ਸੰਭਾਲ ਅਤੇ ਨਦੀ ਦੇ ਪੁਨਰ ਸੁਰਜੀਤੀ ਦੇ ਖੇਤਰ ਵਿੱਚ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ।
ਸ਼੍ਰੀ ਪਾਟਿਲ ਨੇ "ਕਰਮਭੂਮੀ ਸੇ ਮਾਤ੍ਰਭੂਮੀ ਅਭਿਆਨ" ਦਾ ਵੀ ਜ਼ਿਕਰ ਕੀਤਾ, ਜਿਸ ਦੇ ਤਹਿਤ ਸੂਰਤ ਅਤੇ ਗੁਜਰਾਤ ਦੇ ਹੋਰ ਹਿੱਸਿਆਂ ਨਾਲ ਵਪਾਰਕ ਭਾਈਚਾਰੇ ਦੇ ਮੈਂਬਰਾਂ ਨੇ ਆਪਣੀ ਮਾਤਰਭੂਮੀ ਵਿੱਚ ਪਾਣੀ ਸੰਭਾਲ ਕਾਰਜਾਂ ਵਿੱਚ ਯੋਗਦਾਨ ਪਾਇਆ ਹੈ। ਜਲ ਸੰਚਯ ਜਨ ਭਾਗੀਦਾਰੀ ਦੇ ਤਹਿਤ ਇਸੇ ਤਰ੍ਹਾਂ ਦੇ ਯਤਨਾਂ ਨਾਲ ਮੱਧ ਪ੍ਰਦੇਸ਼ ਵਿੱਚ ਪਾਣੀ ਸੰਭਾਲ ਕਾਰਜਾਂ ਨੂੰ ਵੀ ਸਮਰਥਨ ਮਿਲਿਆ ਹੈ, ਜੋ ਇਹ ਦਰਸਾਉਂਦਾ ਹੈ ਕਿ ਸਮਾਜ ਦੇ ਵਿਭਿੰਨ ਵਰਗ ਸਮੂਹਿਕ ਯਤਨਾਂ ਰਾਹੀਂ ਪਾਣੀ ਸੁਰੱਖਿਆ ਲਈ ਆਪਣੀ ਮਾਤ੍ਰਭੂਮੀ ਦੇ ਪ੍ਰਤੀ ਯੋਗਦਾਨ ਪਾ ਸਕਦੇ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਮਨਰੇਗਾ ਅਧੀਨ ਜਲ ਸੰਭਾਲ ਗਤੀਵਿਧੀਆਂ ਲਈ ਵਿਸ਼ੇਸ਼ ਤੌਰ 'ਤੇ ਸਰੋਤ ਨਿਰਧਾਰਿਤ ਕੀਤੇ ਗਏ ਹਨ ਅਤੇ ਸਾਰੇ ਜ਼ਿਲ੍ਹਿਆਂ ਨੂੰ ਅਪੀਲ ਕੀਤੀ ਕਿ ਉਹ ਬਰਸਾਤ ਦੇ ਮੌਸਮ ਦੇ ਆਉਣ ਤੋਂ ਪਹਿਲਾਂ ਇਨ੍ਹਾਂ ਸਰੋਤਾਂ ਦੀ ਪ੍ਰਭਾਵਸ਼ਾਲੀ ਵਰਤੋਂ ਨੂੰ ਯਕੀਨੀ ਬਣਾਉਣ। ਉਨ੍ਹਾਂ ਸਾਰੇ ਜ਼ਿਲ੍ਹਿਆਂ ਨੂੰ ਨਵੇਂ ਉਤਸ਼ਾਹ ਅਤੇ ਵਚਨਬੱਧਤਾ ਨਾਲ ਅੱਗੇ ਆਉਣ ਅਤੇ ਸਕੀਮਾਂ ਦੇ ਤਾਲਮੇਲ ਨਾਲ ਲਾਗੂ ਕਰਨ ਅਤੇ ਮਜ਼ਬੂਤ ਜਨਤਕ ਭਾਗੀਦਾਰੀ ਰਾਹੀਂ ਜੇਐੱਸਜੇਬੀ 2.0 ਅਧੀਨ ਸ਼ਾਨਦਾਰ ਨਤੀਜੇ ਯਕੀਨੀ ਬਣਾਉਣ ਦਾ ਸੱਦਾ ਦਿੱਤਾ।
ਜੇਐੱਸਜੇਬੀ1.0 ਦੇ ਤਹਿਤ ਮੱਧ ਪ੍ਰਦੇਸ਼ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦੇ ਹੋਏ, ਸ਼੍ਰੀ ਸੀ.ਆਰ. ਪਾਟਿਲ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਰਾਜ ਜੇਐੱਸਜੇਬੀ 2.0 ਦੇ ਤਹਿਤ ਆਪਣੇ ਯਤਨਾਂ ਨੂੰ ਹੋਰ ਤੇਜ਼ ਕਰੇਗਾ ਅਤੇ ਭਾਈਚਾਰਕ ਭਾਗੀਦਾਰੀ ਦੇ ਅਧਾਰਿਤ ਜਲ ਸੰਭਾਲ ਅਤੇ ਟਿਕਾਊ ਜਲ ਪ੍ਰਬੰਧਨ ਵਿੱਚ ਦੇਸ਼ ਲਈ ਇੱਕ ਉਦਾਹਰਣ ਪੇਸ਼ ਕਰਦਾ ਰਹੇਗਾ।




*****
ਐਨਡੀ/ਬਲਜੀਤ ਸਿੰਘ
(Release ID: 2236614)
ਵਿਜ਼ੀਟਰ ਕਾਊਂਟਰ : 4