ਸੱਭਿਆਚਾਰ ਮੰਤਰਾਲਾ
azadi ka amrit mahotsav

ਗਲੋਬਲ ਡਾਂਸ ਓਵਰਚਰ: ਕਮਾਨੀ ਥਿਏਟਰ ਵਿੱਚ ਅੱਜ ਭਾਰਤ-ਰੂਸ ਸੱਭਿਆਚਾਰਕ ਸ਼ਾਮ


ਸੱਭਿਆਚਾਰ ਮੰਤਰੀ ਦੇ ਸਕੱਤਰ ਸ਼੍ਰੀ ਵਿਵੇਕ ਅਗਰਵਾਲ ਪ੍ਰੋਗਰਾਮ ਦਾ ਉਦਘਾਟਨ ਕਰਨਗੇ

Posted On: 03 MAR 2026 10:33AM by PIB Chandigarh

ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧ ਕੋਸਟ੍ਰੋਮਾ ਰਸ਼ੀਅਨ ਨੈਸ਼ਨਲ ਬੈਲੇ (Kostroma Russian National Ballet) ਭਾਰਤ ਅਤੇ ਰੂਸ ਵਿਚਕਾਰ ਲੰਬੇ ਸਮੇਂ ਅਤੇ ਵਿਸ਼ੇਸ਼ ਰਣਨੀਤਕ ਭਾਈਵਾਲੀ ਦੇ ਇੱਕ ਹਿੱਸੇ ਵਜੋਂ ਅੱਜ ਕਮਾਨੀ ਥੀਏਟਰ ਵਿਖੇ ਰੂਸ ਦੇ ਸੱਭਿਆਚਾਰਕ ਅਤੇ ਵਿਦਿਅਕ ਪ੍ਰੋਜੈਕਟ ਗਲੋਬਲ ਡਾਂਸ ਓਵਰਚਰ ਪੇਸ਼ ਕਰੇਗਾ।

ਸੱਭਿਆਚਾਰਕ ਮੰਤਰਾਲੇ ਦੇ ਸਕੱਤਰ ਸ਼੍ਰੀ ਵਿਵੇਕ ਅਗਰਵਾਲ ਇਸ ਸਮਾਗਮ ਦਾ ਉਦਘਾਟਨ ਕਰਨਗੇ। ਉਹ ਮੁੱਖ ਮਹਿਮਾਨ ਵਜੋਂ ਪ੍ਰੋਗਰਾਮ ਵਿੱਚ ਮੌਜੂਦ ਰਹਿਣਗੇ। ਭਾਰਤ ਵਿੱਚ ਰੂਸ ਦੇ ਰਾਜਦੂਤ ਸ਼੍ਰੀ ਡੇਨਿਸ ਇਵਗੇਨੀਏਵਿਚ ਅਲੀਪੋਵ (H.E. Mr. Denis Evgenievich Alipov), ਸੰਗੀਤ ਨਾਟਕ ਅਕਾਦਮੀ ਦੇ ਚੇਅਰਪਰਸਨ ਡਾ. ਸੰਧਿਆ ਪੁਰੇਚਾ ਅਤੇ ਰੂਸੀ ਰਾਸ਼ਟਰੀ ਬੈਲੇ "ਕੋਸਟ੍ਰੋਮਾ" ਦੀ ਡਾਇਰੈਕਟਰ ਸ਼੍ਰੀਮਤੀ ਏਲੇਨਾ ਤਸਾਰੈਂਕੋ (Mrs. Elena Tsarenko) ਵੀ ਇਸ ਮੌਕੇ 'ਤੇ ਮੌਜੂਦ ਰਹਿਣਗੇ।

ਇਸ ਪ੍ਰੋਗਰਾਮ ਦਾ ਆਯੋਜਨ ਪ੍ਰੈਜ਼ੀਡੈਂਸ਼ੀਅਲ ਫਾਊਂਡੇਸ਼ਨ ਫੌਰ ਕਲਚਰਲ ਇਨੀਸ਼ੀਏਟਿਵਜ਼, ਰੂਸੀ ਵਿਦੇਸ਼ ਮੰਤਰਾਲੇ ਅਤੇ ਸੱਭਿਆਚਾਰ ਮੰਤਰਾਲੇ, ਭਾਰਤ ਵਿੱਚ ਰੂਸ ਦੇ ਦੂਤਾਵਾਸ ਅਤੇ ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਅਧੀਨ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।

ਕੋਸਟ੍ਰੋਮਾ ਰਸ਼ੀਅਨ ਨੈਸ਼ਨਲ ਬੈਲੇ ਇਸ ਸੱਭਿਆਚਾਰ ਪ੍ਰੋਗਰਾਮ ਦੇ ਇੱਕ ਹਿੱਸੇ ਵਜੋਂ ਰਸ਼ੀਅਨ ਨੈਸ਼ਨਲ ਡਾਂਸ ਸ਼ੋਅ ਦਾ ਕੋਰੀਓਗ੍ਰਾਫਿਕ ਪ੍ਰਦਰਸ਼ਨ ਦੀ ਪੇਸ਼ਕਾਰੀ ਕਰੇਗਾ। ਇਹ ਰੂਸ ਦਾ ਸਭ ਤੋਂ ਵੱਡਾ ਇਤਿਹਾਸਕ ਪ੍ਰੋਗਰਾਮ ਹੈ। ਪੰਜ ਮਹਾਦ੍ਵੀਪਾਂ ਦੇ 50 ਦੇਸ਼ਾਂ ਦੇ 70 ਲੱਖ ਤੋਂ ਵੱਧ ਦਰਸ਼ਕ ਇਸ ਦੀ ਪੇਸ਼ਕਾਰੀ ਨਾਲ ਮੰਤਰਮੁਗਧ ਹੋ ਚੁੱਕੇ ਹਨ। ਬੈਲੇ ਦੇ ਮੁੱਖ ਕੋਰੀਓਗ੍ਰਾਫਰ ਅਤੇ ਰੂਸ ਦੇ ਸਨਮਾਨਿਤ ਕਲਾਕਾਰ ਯੂਰੀ ਤਸਾਰੇਂਕੋ ਨੇ ਇਸ ਦੀ ਰਚਨਾ ਕੀਤੀ ਹੈ। ਇਹ ਪ੍ਰੋਗਰਾਮ ਦਰਸ਼ਕਾਂ ਨੂੰ ਦੇਸ਼ ਦੀ ਵਿਭਿੰਨਤਾ ਦੀਆਂ ਡੂੰਘੀਂ ਜੜ੍ਹਾਂ ਅਤੇ ਲੋਕ ਪਰੰਪਰਾਵਾਂ ਨਾਲ ਜਾਣੂ ਕਰਵਾਉਂਦਾ ਹੈ। ਰੰਗਾਂ, ਪੁਸ਼ਾਕਾਂ ਅਤੇ ਪ੍ਰਮਾਣਿਕ ​​ਕੋਰੀਓਗ੍ਰਾਫੀ ਦੇ ਜੀਵੰਤ ਸੁਮੇਲ ਦੁਆਰਾ, ਇਹ ਪ੍ਰਦਰਸ਼ਨ ਰੂਸ ਦੀ ਇਤਿਹਾਸਕ ਅਤੇ ਰਾਸ਼ਟਰੀ ਵਿਭਿੰਨਤਾ ਨੂੰ ਪ੍ਰਦਰਸ਼ਿਤ ਕਰਦਾ ਹੈ, ਜਿਸ ਵਿੱਚ ਖੂਬਸੂਰਤ ਧੂਪ ਤੋਂ ਸਰਾਬੋਰ ਕਾਕੇਸ਼ਸ, ਬੁਰਿਆਤੀਆ, ਸਾਇਬੇਰੀਆ, ਸੁਦੂਰ ਉੱਤਰ ਅਤੇ ਰੂਸ ਦੇ ਮੱਧਵਰਤੀ ਹਿੱਸਿਆਂ ਦੇ ਲੋਕਾਂ ਦੀ ਡਾਂਸ ਸੱਭਿਆਚਾਰਾਂ ਨੂੰ ਪੇਸ਼ ਕੀਤਾ ਜਾਂਦਾ ਹੈ।

ਇਸ ਦੌਰਾਨ, ਭਾਰਤੀ ਡਾਂਸਰ ਇੱਕ ਵਿਸ਼ੇਸ਼ ਪੇਸ਼ਕਾਰੀ ਵਜੋਂ “ਜਯਤਿ ਜੈ ਮਮ ਭਾਰਤਮ” ਨਾਮਕ ਰਚਨਾ ਪੇਸ਼ ਕਰਨਗੇ ਜੋ ਭਾਰਤ ਦੀ ਬਹੁਲਤਾਵਾਦੀ ਸੱਭਿਆਚਾਰ ਪਹਿਚਾਣ ਨੂੰ ਸਮਰਪਿਤ ਚੰਗੀ ਤਰ੍ਹਾਂ ਯੋਜਨਾਬੱਧ ਡਾਂਸ ਪੇਸ਼ਕਾਰੀ ਹੈ। ਇਸ ਵਿੱਚ ਦੇਸ਼ ਭਰ ਦੀਆਂ ਚੁਣੀਆਂ ਹੋਈਆਂ ਲੋਕ ਪਰੰਪਰਾਵਾਂ ਨੂੰ ਇੱਕ ਏਕੀਕ੍ਰਿਤ ਕਲਾਤਮਕ ਬਿਰਤਾਂਤ ਵਿੱਚ ਬੁਣਦਾ ਹੈ।

ਇਸ ਤੋਂ ਪਹਿਲਾਂ, 2 ਮਾਰਚ 2026 ਨੂੰ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਰਵਿੰਦਰ ਭਵਨ ਸਥਿਤ ਮੇਘਦੂਤ ਥਿਏਟਰ- I ਵਿੱਚ ਗਲੋਬਲ ਡਾਂਸ ਓਵਰਚਰ ਪਹਿਲਕਦਮੀ ਦੇ ਤਹਿਤ ਵਿਦਿਅਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਸੀਮਿਤ ਭਾਗੀਦਾਰੀ ਵਾਲੇ ਇਸ ਪ੍ਰੋਗਰਾਮ ਵਿੱਚ ਡਾਂਸ ਦੀ ਪੇਸ਼ਕਾਰੀ ਤੋਂ ਇਲਾਵਾ ਰੂਸੀ ਅਤੇ ਭਾਰਤੀ ਡਾਂਸ ਪਰੰਪਰਾਵਾਂ ‘ਤੇ ਅਧਾਰਿਤ ਅੰਤਰ-ਸੱਭਿਆਚਾਰਕ ਵਰਕਸ਼ਾਪਾਂ ਅਤੇ ਨੌਜਵਾਨ ਡਾਂਸਰਾਂ ਅਤੇ ਕੋਰੀਓਗ੍ਰਾਫਰਾਂ ਦਰਮਿਆਨ ਅਦਾਨ-ਪ੍ਰਦਾਨ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਆਪਸ ਵਿੱਚ ਮਿਲ ਕੇ “ਰਾਊਂਡ ਡਾਂਸ ਔਫ ਫਰੈਂਡਸ਼ਿਪ” ਦੀ ਅਚਾਨਕ ਸ਼ੁਰੂ ਕੀਤੀ ਗਈ ਡਾਂਸ ਪੇਸ਼ਕਾਰੀ ਵੀ ਸ਼ਾਮਲ ਸੀ। 

ਭਾਰਤ-ਰੂਸ ਸੱਭਿਆਚਾਰਕ ਸਹਿਯੋਗ ਦੀ ਦ੍ਰਿਸ਼ਟੀ ਤੋਂ ਨਵੀਂ ਦਿੱਲੀ ਵਿੱਚ ਗਲੋਬਲ ਡਾਂਸ ਓਵਰਚਰ ਦਾ ਆਯੋਜਨ ਇਤਿਹਾਸਕ ਹੈ। ਇਹ ਲੋਕਾਂ ਵਿਚਾਲੇ ਆਪਸੀ ਸਬੰਧਾਂ ਅਤੇ ਅੰਤਰਰਾਸ਼ਟਰੀ ਸੱਭਿਆਚਾਰਕ ਸਮਝ ਨੂੰ ਮਜ਼ਬੂਤ ​​ਕਰਨ ਲਈ ਸਭ ਦੀ ਵਿਆਪਕ ਭਾਸ਼ਾ ਵਜੋਂ ਡਾਂਸ ਦੀ ਭੂਮਿਕਾ ਨੂੰ ਮੁੜ ਸਥਾਪਿਤ ਕਰਦਾ ਹੈ।

************

ਐੱਮ ਅੰਨਾਦੁਰਾਈ/ਏਕੇ


(Release ID: 2235218) ਵਿਜ਼ੀਟਰ ਕਾਊਂਟਰ : 33