ਵਿੱਤ ਮੰਤਰਾਲਾ
azadi ka amrit mahotsav

ਕੇਂਦਰੀ ਅਪ੍ਰਤੱਖ ਟੈਕਸ ਅਤੇ ਕਸਟਮ ਬੋਰਡ (ਸੀਬੀਆਈਸੀ) ਨੇ ਕੇਂਦਰੀ ਬਜਟ 2026-27 ਵਿੱਚ ਕੀਤੇ ਗਏ ਐਲਾਨ ਦੇ ਅਨੁਸਾਰ ਯੋਗ ਨਿਰਮਾਤਾ ਆਯਾਤਕਾਂ ਲਈ ਮੁਲਤਵੀ ਕਸਟਮ ਡਿਊਟੀ ਭੁਗਤਾਨ ਸੁਵਿਧਾ ਸ਼ੁਰੂ ਕੀਤੀ


CBIC ਨੇ ਯੋਗ ਨਿਰਮਾਤਾ ਆਯਾਤਕ ਯੋਜਨਾ ਲਈ ਯੋਗਤਾ ਅਤੇ ਦਿਸ਼ਾ-ਨਿਰਦੇਸ਼ ਵੀ ਸੂਚਿਤ ਕੀਤੇ

EMI ਸਕੀਮ ਇੱਕ ਵਿਸ਼ਵਾਸ-ਅਧਾਰਿਤ ਕਸਟਮ ਸੁਵਿਧਾ ਯੋਜਨਾ ਹੈ ਜਿਸ ਦਾ ਉਦੇਸ਼ ਨਗਦੀ ਪ੍ਰਵਾਹ ਵਿੱਚ ਸੁਧਾਰ ਕਰਨਾ, ਪਾਲਣਾ ਨੂੰ ਉਤਸ਼ਾਹਿਤ ਕਰਨਾ, ਘਰੇਲੂ ਨਿਰਮਾਣ ਨੂੰ ਉਤਸ਼ਾਹਿਤ ਕਰਨਾ ਅਤੇ ਕਾਰੋਬਾਰ ਕਰਨ ਵਿੱਚ ਅਸਾਨੀ ਨੂੰ ਵਧਾਉਣਾ ਹੈ

EMI ਸੁਵਿਧਾ 1 ਅਪ੍ਰੈਲ, 2026 ਤੋਂ ਉਪਲਬਧ ਹੋਵੇਗੀ ਅਤੇ 31 ਮਾਰਚ, 2028 ਤੱਕ ਲਾਗੂ ਰਹੇਗੀ

EMI ਸਕੀਮ ਅਧੀਨ ਅਰਜ਼ੀਆਂ 1 ਮਾਰਚ, 2026 ਤੋਂ AEO ਪੋਰਟਲ www.aeoindia.gov.in 'ਤੇ "ਯੋਗ ਨਿਰਮਾਤਾ ਆਯਾਤਕ" ਟੈਬ ਦੇ ਤਹਿਤ ਔਨਲਾਈਨ ਜਮ੍ਹਾਂ ਕੀਤੀਆਂ ਜਾ ਸਕਦੀਆਂ ਹਨ

Posted On: 01 MAR 2026 10:35AM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਦੁਆਰਾ ਕੇਂਦਰੀ ਬਜਟ 2026-27 ਵਿੱਚ ਕੀਤੇ ਗਏ ਐਲਾਨ ਦੇ ਅਨੁਸਾਰ, ਕੇਂਦਰੀ ਅਪ੍ਰਤੱਖ ਟੈਕਸ ਅਤੇ ਕਸਟਮ ਬੋਰਡ (ਸੀਬੀਆਈਸੀ) ਨੇ ਭਰੋਸੇਯੋਗ ਨਿਰਮਾਤਾਵਾਂ ਲਈ ਇੱਕ ਨਵੀਂ ਸੁਵਿਧਾ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਯੋਗ ਨਿਰਮਾਤਾ ਆਯਾਤਕ (ਈਐੱਮਆਈ) ਨਾਮਕ ਆਯਾਤਕਾਂ ਦੀ ਇੱਕ ਨਵੀਂ ਸ਼੍ਰੇਣੀ ਨੂੰ ਕਸਟਮ ਡਿਊਟੀ ਦੇ ਭੁਗਤਾਨ ਵਿੱਚ ਦੇਰੀ ਦੀ ਸੁਵਿਧਾ ਪ੍ਰਦਾਨ ਕੀਤੀ ਗਈ ਹੈ। ਸੀਬੀਆਈਸੀ ਨੇ ਇਸ ਸਬੰਧ ਵਿੱਚ ਮਿਤੀ 28 ਫਰਵਰੀ,2026 ਨੂੰ ਸਰਕੂਲਰ ਨੰਬਰ 08/2026-ਕਸਟਮਜ਼ ਰਾਹੀਂ ਵਿਸਤ੍ਰਿਤ ਯੋਗਤਾ ਸ਼ਰਤਾਂ, ਅਰਜ਼ੀ ਪ੍ਰਕਿਰਿਆ ਅਤੇ ਸੰਚਾਲਨ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਇਸ ਪਹਿਲ ਦੇ ਤਹਿਤ, ਯੋਗ ਨਿਰਮਾਤਾ ਆਯਾਤਕ (ਈਐੱਮਆਈ) ਕਲੀਅਰੈਂਸ ਦੇ ਸਮੇਂ ਕਸਟਮ ਡਿਊਟੀ ਦਾ ਭੁਗਤਾਨ ਕੀਤੇ ਬਿਨਾ ਆਯਾਤ ਕੀਤੇ ਸਾਮਾਨ ਨੂੰ ਕਲੀਅਰ ਕਰਨ ਦੀ ਸੁਵਿਧਾ ਮਿਲੇਗੀ। ਇਸ ਦੇ ਬਜਾਏ, ਡੈਫਰਡ ਪੇਮੈਂਟ ਆਫ ਇਮਪੋਰਟ ਡਿਊਟੀ ਰੂਲਸ, 2016 ਦੇ ਤਹਿਤ ਮਹੀਨਾਵਾਰ ਅਧਾਰ 'ਤੇ ਕੀਤਾ ਜਾ ਸਕਦਾ ਹੈ। ਇਸ ਨਾਲ ਨਿਰਮਾਤਾਵਾਂ ਨੂੰ ਨਗਦੀ ਪ੍ਰਵਾਹ ਅਤੇ ਕਾਰਜਸ਼ੀਲ ਪੂੰਜੀ ਦਾ ਬਿਹਤਰ ਪ੍ਰਬੰਧਨ ਕਰਨ ਵਿੱਚ ਸਹਾਇਤਾ ਮਿਲੇਗੀ।

ਇਹ ਸੁਵਿਧਾ 1 ਅਪ੍ਰੈਲ, 2026 ਤੋਂ ਉਪਲਬਧ ਹੋਵੇਗੀ ਅਤੇ 31 ਮਾਰਚ, 2028 ਤੱਕ ਲਾਗੂ ਰਹੇਗੀ। ਦੇਰੀ ਨਾਲ ਭੁਗਤਾਨ ਦੀ ਸੁਵਿਧਾ ਉਨ੍ਹਾਂ ਈਐੱਮਆਈ ਲਈ ਉਪਲਬਧ ਹੋਵੇਗੀ ਜੋ ਕਸਟਮ ਅਤੇ ਜੀਐੱਸਟੀ ਪਾਲਣ, ਕਾਰੋਬਾਰ, ਵਿੱਤ ਸਥਿਤੀ ਅਤੇ ਪਿਛਲੇ ਰਿਕਾਰਡ ਨਾਲ ਸਬੰਧਿਤ ਨਿਰਧਾਰਿਤ ਮਾਪਢੰਡਾਂ ਨੂੰ ਪੂਰਾ ਕਰਦੇ ਹਨ। ਯੋਗਤਾ ਸ਼ਰਤਾਂ ਨੂੰ ਪੂਰਾ ਕਰਨ ਵਾਲੇ ਮੌਜੂਦਾ ਐੱਮਐੱਸਐੱਮਈ ਸਮੇਤ ਏਈਓ-ਟੀ1 ਸੰਸਥਾਵਾਂ ਵੀ ਇਸ ਵਿੱਚ ਹਿੱਸਾ ਲੈਣ ਦੇ ਯੋਗ ਹਨ। 

ਈਐੱਮਆਈ ਸਕੀਮ ਇਕ ਭਰੋਸੇ-ਅਧਾਰਿਤ ਸੁਵਿਧਾ ਉਪਾਅ ਵਜੋਂ ਤਿਆਰ ਕੀਤੀ ਗਈ ਹੈ, ਜੋ ਪਾਲਣ ਕਰਨ ਵਾਲੇ ਨਿਰਮਾਤਾਵਾਂ ਨੂੰ ਅਸਾਨ ਪ੍ਰਕਿਰਿਆਵਾਂ ਤੋਂ ਲਾਭ ਚੁੱਕਣ ਲਈ ਪ੍ਰੋਤਸਾਹਿਤ ਕਰਦੀ ਹੈ ਅਤੇ ਉਨ੍ਹਾਂ ਨੂੰ ਇਸ ਤੋਂ ਵੱਧ ਪਾਲਣ ਲਈ ਪ੍ਰੇਰਿਤ ਕਰਦੀ ਹੈ। ਇਸ ਯੋਜਨਾ ਦੀ ਵੈਧਤਾ ਮਿਆਦ ਦੌਰਾਨ, ਪ੍ਰਵਾਨਿਤ ਯੋਗ ਨਿਰਮਾਤਾ ਆਯਾਤਕਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਹੌਲੀ-ਹੌਲੀ AEO-T2 ਜਾਂ AEO-T3 ਦਾ ਦਰਜਾ ਪ੍ਰਾਪਤ ਕਰਨ, ਜਿਸ ਨਾਲ ਉਨ੍ਹਾਂ ਨੂੰ AEO ਪ੍ਰੋਗਰਾਮ ਦੇ ਤਹਿਤ ਬਿਹਤਰ ਸਹੂਲਤਾਂ, ਤੇਜ਼ ਪ੍ਰਵਾਨਗੀਆਂ ਅਤੇ ਤਰਜੀਹ ਪ੍ਰਾਪਤ ਹੋ ਸਕਣ।

ਈਐੱਮਆਈ ਸਕੀਮ ਤਹਿਤ ਅਰਜ਼ੀਆਂ 1 ਮਾਰਚ, 2026 ਤੋਂ ਏਈਓ ਪੋਰਟਲ www.aeoindia.gov.in ‘ਤੇ “ਯੋਗ ਨਿਰਮਾਤਾ ਆਯਾਤਕ” ਟੈਬ ਅਧੀਨ ਔਨਲਾਈਨ ਜਮ੍ਹਾਂ ਕੀਤੇ ਜਾ ਸਕਦੇ ਹਨ। 

ਇਸ ਸੁਧਾਰ ਨਾਲ ਵਪਾਰ ਕਰਨ ਵਿੱਚ ਅਸਾਨੀ ਵਿੱਚ ਜ਼ਿਕਰਯੋਗ ਸੁਧਾਰ ਹੋਣ, ਪਾਲਣ ਸੱਭਿਆਚਾਰ ਨੂੰ ਹੁਲਾਰਾ ਮਿਲਣ, ਏਈਓ ਪ੍ਰੋਗਰਾਮ ਵਿੱਚ ਵਿਆਪਕ ਭਾਗੀਦਾਰੀ ਨੂੰ ਹੁਲਾਰਾ ਮਿਲਣ ਅਤੇ ਘਰੇਲੂ ਨਿਰਮਾਣ ਨੂੰ ਗਤੀ ਮਿਲਣ ਦੀ ਉਮੀਦ ਹੈ। ਇਹ ਭਾਰਤ ਦੇ ਨਿਰਮਾਣ-ਅਧਾਰਿਤ ਅਤੇ  ਨਿਰਯਾਤ-ਮੁਖੀ ਵਿਕਾਸ ਨੂੰ ਸਮਰਥਨ ਦੇਣ ਲਈ ਇੱਕ ਪੂਰਵਾਅਨੁਮਾਨ ਯੋਗ, ਕੁਸ਼ਲ ਅਤੇ ਅਸਾਨ ਕਸਟਮ ਵਾਤਾਵਰਣ ਬਣਾਉਣ ਪ੍ਰਤੀ ਸੀਬੀਆਈਸੀ ਦੀ ਨਿਰੰਤਰ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। 

ਸਰਕੂਲਰ ਨੰਬਰ 08/2026-ਕਸਟਮਜ਼ ਦੇਖਣ ਲਈ ਇੱਥੇ ਕਲਿਕ ਕਰੋ

****

ਐੱਨਬੀ/ਕੇਐੱਮਐੱਨ/ਸ਼ੀਨਮ ਜੈਨ


(Release ID: 2234605) ਵਿਜ਼ੀਟਰ ਕਾਊਂਟਰ : 3