ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀਮਤੀ ਅਨੁਪ੍ਰਿਆ ਪਟੇਲ ਨੇ ਡੀਐੱਚਆਰ ਦੁਆਰਾ ਮੈਡੀਕਲ ਕਾਲਜ ਰਿਸਰਚ ਕਨੈਕਟ 2026 ਦੀ ਸ਼ੁਰੂਆਤ ਕੀਤੀ; ਡੀਐੱਚਆਰ ਨੂੰ 4,800 ਕਰੋੜ ਰੁਪਏ ਦੀ ਵੰਡ ਬਾਇਓਮੈਡੀਕਲ ਰਿਸਰਚ ਪ੍ਰਤੀ ਵਚਨਬੱਧਤਾ ਨੂੰ ਮਜ਼ਬੂਤ ​​ਕਰਦੀ ਹੈ


ਭਾਰਤ ਦੇ ਸਿਹਤ ਖੋਜ ਵਾਤਾਵਰਣ ਨੂੰ ਮਜ਼ਬੂਤ ​​ਕਰਨ ਲਈ, ਮੈਡੀਕਲ ਕਾਲਜ ਰਿਸਰਚ ਕਨੈਕਟ 2026 ਦੇਸ਼ ਭਰ ਦੇ ਮੈਡੀਕਲ ਕਾਲਜਾਂ ਵਿੱਚ ਸਥਾਪਿਤ 100 ਤੋਂ ਵੱਧ ਬਹੁ-ਅਨੁਸ਼ਾਸਨੀ ਖੋਜ ਯੂਨਿਟਾਂ ਨੂੰ ਇਕੱਠੇ ਲਿਆਉਂਦਾ ਹੈ

ਸਰਕਾਰ ਨੇ ਮੈਡੀਕਲ ਕਾਲਜਾਂ ਵਿੱਚ ਉੱਚ-ਗੁਣਵੱਤਾ ਵਾਲੀ ਬਾਇਓਮੈਡੀਕਲ ਰਿਸਰਚ ਕਨੈਕਟ 2026 'ਤੇ ਆਪਣਾ ਧਿਆਨ ਕੇਂਦ੍ਰਿਤ ਕਰਨ ਦੀ ਪੁਸ਼ਟੀ ਕੀਤੀ ਹੈ

Posted On: 26 FEB 2026 5:14PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਅਤੇ ਰਸਾਇਣ ਤੇ ਖਾਦ ਰਾਜ ਮੰਤਰੀ, ਸ਼੍ਰੀਮਤੀ ਅਨੁਪ੍ਰਿਆ ਪਟੇਲ ਨੇ ਅੱਜ ਨਵੀਂ ਦਿੱਲੀ ਦੇ ਚਾਣਕਿਆਪੁਰੀ ਸਥਿਤ ਸੁਸ਼ਮਾ ਸਵਰਾਜ ਭਵਨ ਵਿਖੇ ਸਿਹਤ ਖੋਜ ਵਿਭਾਗ ਦੇ ਮੈਡੀਕਲ ਕਾਲਜ ਰਿਸਰਚ ਕਨੈਕਟ 2026 ਦਾ ਉਦਘਾਟਨ ਕੀਤਾ। ਇਹ ਦੋ ਦਿਨ ਦੀ ਰਾਸ਼ਟਰੀ ਕਾਨਫਰੰਸ, 26-27 ਫਰਵਰੀ, 2026 ਨੂੰ ਹੋਣ ਵਾਲੀ, ਦੇਸ਼ ਭਰ ਦੇ 100 ਤੋਂ ਵੱਧ ਮੈਡੀਕਲ ਕਾਲਜਾਂ ਨੂੰ ਇੱਕ ਪਲੈਟਫਾਰਮ ਪ੍ਰਦਾਨ ਕਰੇਗੀ। ਦੇਸ਼ ਵਿੱਚ ਸਿਹਤ ਖੋਜ ਨੂੰ ਉਤਸ਼ਾਹਿਤ ਕਰਨ ਲਈ ਬੁਨਿਆਦੀ ਢਾਂਚਾ ਸਥਾਪਿਤ ਕਰਨ ਲਈ ਕੇਂਦਰੀ ਯੋਜਨਾ ਦੇ ਤਹਿਤ ਮੈਡੀਕਲ ਕਾਲਜ ਰਿਸਰਚ ਯੂਨਿਟਾਂ (ਐੱਮਆਰਯੂ) ਦੀ ਸਥਾਪਨਾ ਕੀਤੀ ਗਈ ਹੈ। 

ਇਸ ਪ੍ਰੋਗਰਾਮ ਵਿੱਚ ਨੈਸ਼ਨਲ ਮੈਡੀਕਲ ਕਮਿਸ਼ਨ (ਐੱਨਐੱਮਸੀ) ਦੇ ਚੇਅਰਮੈਨ ਡਾ. ਅਭਿਜਾਤ ਚੰਦਰਕਾਂਤ ਸੇਠ ਵੀ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ।

ਆਪਣੇ ਸੰਬੋਧਨ ਵਿੱਚ, ਮੁੱਖ ਮਹਿਮਾਨ ਨੇ ਦੇਸ਼ ਵਿੱਚ ਸਿਹਤ ਖੋਜ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਨੇ ਮੈਡੀਕਲ ਕਾਲਜਾਂ ਵਿੱਚ ਕੀਤੇ ਜਾ ਰਹੇ ਖੋਜ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਫੈਕਲਟੀ ਮੈਂਬਰਾਂ ਨੂੰ ਦੇਸ਼ ਨੂੰ ਵਿਕਸਿਤ ਭਾਰਤ ਵੱਲ ਅੱਗੇ ਵਧਾਉਣ ਵਿੱਚ ਮਦਦ ਕਰਨ ਲਈ ਡਾਕਟਰੀ ਖੋਜ ਦੇ ਪੱਧਰ ਨੂੰ ਉੱਚਾ ਚੁੱਕਣ ਦੀ ਅਪੀਲ ਕੀਤੀ। 

 26 ਅਤੇ 27 ਫਰਵਰੀ ਤੱਕ ਚਲਣ ਵਾਲੇ ਇਸ  ਪ੍ਰੋਗਰਾਮ ਵਿੱਚ  ਪ੍ਰਤੀਨਿਧੀ ਆਪਣੀਆਂ ਗਤੀਵਿਧੀਆਂ ਬਾਰੇ ਰਿਪੋਰਟਾਂ ਪੇਸ਼ ਕਰਨਗੇ ਅਤੇ ਸੰਸ਼ੋਧਿਤ ਗ੍ਰਾਂਟ ਪ੍ਰਸਤਾਵਾਂ, ਸਿਖਲਾਈ ਦੇ ਮੌਕਿਆਂ ਅਤੇ ਬਾਇਓਮੈਡੀਕਲ ਰਿਸਰਚ ਦੇ ਤਕਨੀਕੀ ਪਹਿਲੂਆਂ ਨਾਲ ਸਬੰਧਿਤ ਵਿਸ਼ਿਆਂ 'ਤੇ ਇੰਟਰਐਕਟਿਵ ਲੈਕਚਰ, ਵਰਕਸ਼ੌਪਸ ਅਤੇ ਸਿੰਪੋਜ਼ੀਅਮ ਵਿੱਚ ਸ਼ਾਮਲ ਹੋ ਰਹੇ ਹਨ।ਇਨ੍ਹਾਂ ਯਤਨਾਂ  ਦਾ ਉਦੇਸ਼ ਆਪਸੀ ਤਜ਼ਰਬਿਆਂ ਤੋਂ ਸਿੱਖਣਾ ਅਤੇ ਉੱਚ-ਗੁਣਵੱਤਾ ਵਾਲੀ ਬਾਇਓਮੈਡੀਕਲ ਖੋਜ ਕਰਨ ਲਈ ਆਪਣੇ ਸੰਸਥਾਨਾਂ ਦੇ ਖੋਜਕਰਤਾਵਾਂ ਦੀ ਯੋਗਤਾ ਨੂੰ ਵਧਾਉਣਾ ਹੈ।

*****

 

ਐੱਸਆਰ/ਜੀਐੱਸ/ਏਕੇ


(Release ID: 2233875) ਵਿਜ਼ੀਟਰ ਕਾਊਂਟਰ : 25