ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਹਿਮਾਚਲ ਪ੍ਰਦੇਸ਼ ਦੇ ਕੇਂਦਰੀ ਖੋਜ ਸੰਸਥਾਨ ਵਿੱਚ ਸਵਦੇਸ਼ੀ ਤੌਰ ‘ਤੇ ਨਿਰਮਿਤ ਟੈਟਨਸ ਅਤੇ ਬਾਲਗ ਡਿਪਥੀਰੀਆ (ਟੀਡੀ) ਵੈਕਸੀਨ ਦੀ ਸ਼ੁਰੂਆਤ ਕੀਤੀ
ਕੇਂਦਰੀ ਸਿਹਤ ਮੰਤਰੀ ਨੇ ਕੇਂਦਰੀ ਖੋਜ ਸੰਸਥਾਨ ਦੀ ਟੀਮ ਦੀ ਸ਼ਲਾਘਾ ਕੀਤੀ; ਟੀਡੀ ਵੈਕਸੀਨ ਦੀ ਸ਼ੁਰੂਆਤ ਨੂੰ ਪਬਲਿਕ ਹੈਲਥ ਇਨਫ੍ਰਾਸਟ੍ਰਕਚਰ ਵਿੱਚ ਇੱਕ ਮੀਲ ਪੱਥਰ ਦੱਸਿਆ
ਸਵਦੇਸ਼ੀ ਟੀਡੀ ਵੈਕਸੀਨ ਸਿਹਤ ਖੇਤਰ ਵਿੱਚ ਆਤਮ-ਨਿਰਭਰਤਾ ਦੇ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ: ਕੇਂਦਰੀ ਸਿਹਤ ਮੰਤਰੀ
ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਕਿਹਾ – ਭਾਰਤ ਨੇ 99 ਪ੍ਰਤੀਸ਼ਤ ਵੈਕਸੀਨ ਕਵਰੇਜ ਹਾਸਲ ਕੀਤੀ: ਜਨਤਕ ਸਿਹਤ ਵਿੱਚ ਇੱਕ ਪਰਿਵਰਤਨਕਾਰੀ ਛਾਲ
ਟੀਡੀ ਵੈਕਸੀਨ ਦੀ ਰਸਮੀ ਸ਼ੁਰੂਆਤ ਦੇ ਨਾਲ, ਕੇਂਦਰੀ ਖੋਜ ਸੰਸਥਾਨ ਅਪ੍ਰੈਲ 2026 ਤੱਕ ਯੂਨੀਵਰਸਲ ਇਮਯੂਨਾਈਜ਼ੇਸ਼ਨ ਪ੍ਰੋਗਰਾਮ ਨੂੰ 55 ਲਖ ਖੁਰਾਕਾਂ ਦੀ ਸਪਲਾਈ ਕਰੇਗਾ
Posted On:
21 FEB 2026 1:53PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜੇਪੀ ਨੱਡਾ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਕਸੌਲੀ ਸਥਿਤ ਕੇਂਦਰੀ ਖੋਜ ਸੰਸਥਾਨ (ਸੀਆਰਆਈ) ਵਿੱਚ ਸਵਦੇਸ਼ੀ ਤੌਰ ‘ਤੇ ਨਿਰਮਿਤ ਟੈਟਨਸ ਅਤੇ ਬਾਲਗ ਡਿਪਥੀਰੀਆ (ਟੀਡੀ) ਵੈਕਸੀਨ ਦੀ ਸ਼ੁਰੂਆਤ ਕੀਤੀ
ਇਕੱਠ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਕਸੌਲੀ ਸਥਿਤ ਕੇਂਦਰੀ ਖੋਜ ਸੰਸਥਾਨ (ਸੀਆਰਆਈ) ਦੇ ਵਿਗਿਆਨੀਆਂ, ਤਕਨੀਕੀ ਮਾਹਿਰਾਂ ਅਤੇ ਕਰਮਚਾਰੀਆਂ ਨੂੰ ਵਧਾਈ ਦਿੱਤੀ ਅਤੇ ਟੈਟਨਸ ਅਤੇ ਬਾਲਗ ਡਿਪਥੀਰੀਆ (ਟੀਡੀ) ਵੈਕਸੀਨ ਦੀ ਸਵਦੇਸ਼ੀ ਸ਼ੁਰੂਆਤ ਨੂੰ ਇੱਕ ਮਹੱਤਵਪੂਰਨ ਅਤੇ ਇਤਿਹਾਸਿਕ ਮੌਕਾ ਦੱਸਿਆ। ਉਨ੍ਹਾਂ ਨੇ ਕਿਹਾ ਕਿ ਇਹ ਸ਼ੁਰੂਆਤ ਰਾਸ਼ਟਰੀ ਸਿਹਤ ਸੁਰੱਖਿਆ ਦੀ ਰੱਖਿਆ ਅਤੇ ਭਾਰਤ ਦੇ ਜਨਤਕ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਨੇ ਸਿਹਤ ਅਤੇ ਔਸ਼ਧੀ ਖੇਤਰਾਂ ਵਿੱਚ ਆਤਮਨਿਰਭਰਤਾ ਪ੍ਰਾਪਤ ਕਰਨ ਲਈ ਸਪਸ਼ਟ ਟੀਚਾ ਨਿਰਧਾਰਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਵਦੇਸ਼ੀ ਤੌਰ ‘ਤੇ ਨਿਰਮਿਤ ਟੀਡੀ ਵੈਕਸੀਨ ਦੀ ਸ਼ੁਰੂਆਤ ਸਿਹਤ ਅਤੇ ਚਿਕਿਤਸਾ ਖੇਤਰ ਵਿੱਚ ਆਤਮਨਿਰਭਰ ਭਾਰਤ ਦੀ ਪਰਿਕਲਪਨਾ ਦੀ ਦਿਸ਼ਾ ਵਿੱਚ ਇੱਕ ਠੋਸ ਕਦਮ ਹੈ।
ਟੀਡੀ ਵੈਕਸੀਨ ਦੀ ਰਸਮੀ ਸ਼ੁਰੂਆਤ ਦੇ ਨਾਲ, ਹੁਣ ਇਸ ਨੂੰ ਯੂਨੀਵਰਸਲ ਇਮਯੂਨਾਈਜ਼ੇਸ਼ਨ ਪ੍ਰੋਗਰਾਮ (ਯੂਆਈਪੀ) ਦੇ ਤਹਿਤ ਸਪਲਾਈ ਲਈ ਪੇਸ਼ ਕੀਤਾ ਗਿਆ ਹੈ।

ਭਾਰਤ ਦੀ ਗਲੋਬਲ ਪ੍ਰਤਿਸ਼ਠਾ ਨੂੰ ਉਜਾਗਰ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਵਿਆਪਕ ਤੌਰ ‘ਤੇ “ ਵਿਸ਼ਵ ਦੀ ਫਾਰਮੇਸੀ’ ਦੇ ਰੂਪ ਵਿੱਚ ਮਾਨਤਾ ਪ੍ਰਾਪਤ ਹੈ ਅਤੇ ਇਹ ਵਿਸ਼ਵ ਪੱਧਰ ‘ਤੇ ਮੋਹਰੀ ਵੈਕਸੀਨ ਨਿਰਮਾਤਾਵਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੀਆਂ ਰੈਗੂਲੇਟਰੀ ਪ੍ਰਣਾਲੀਆਂ ਦੇ ਗਲੋਬਲ ਮਾਨਕੀਕਰਣ ਵਿੱਚ ਭਾਰਤ ਨੇ ਪਰਿਪੱਕਤਾ ਪੱਧਰ 3 ਪ੍ਰਾਪਤ ਕਰ ਲਿਆ ਹੈ, ਜੋ ਇਸ ਦੇ ਵੈਕਸੀਨ ਰੈਗੂਲੇਟਰੀ ਢਾਂਚੇ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸੀਆਰਆਈ ਜਿਹੇ ਸੰਸਥਾਨਾਂ ਨੇ ਇਨ੍ਹਾਂ ਮਿਆਰਾਂ ਨੂੰ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਕੇਂਦਰੀ ਸਿਹਤ ਮੰਤਰੀ ਨੇ ਯਾਦ ਦਿਵਾਇਆ ਕਿ ਇਤਿਹਾਸਿਕ ਤੌਰ 'ਤੇ , ਵੈਕਸੀਨ ਅਤੇ ਦਵਾਈਆਂ ਦੇ ਵਿਕਾਸ ਵਿੱਚ ਲੰਬਾ ਸਮਾਂ ਲਗਦਾ ਸੀ - ਟੈਟਨਸ ਦੀ ਵੈਕਸੀਨ ਨੂੰ ਵਿਕਸਿਤ ਹੋਣ ਵਿੱਚ ਵਿਸ਼ਵ ਪੱਧਰ 'ਤੇ ਦਹਾਕਿਆਂ ਦਾ ਸਮਾਂ ਲਗ ਗਿਆ , ਟੀਬੀ ਦੀਆਂ ਦਵਾਈਆਂ ਨੂੰ ਵਿਕਸਿਤ ਹੋਣ ਵਿੱਚ ਲਗਭਗ 30 ਸਾਲ ਲੱਗੇ, ਅਤੇ ਜਾਪਾਨੀ ਇਨਸੇਫਲਾਈਟਿਸ ਦੀਆਂ ਵੈਕਸੀਨਾਂ ਨੂੰ ਲਗਭਗ ਇੱਕ ਸਦੀ ਦੇ ਵਿਗਿਆਨਕ ਯਤਨ ਕਰਨੇ ਪਏ। ਇਸ ਦੇ ਉਲਟ , ਕੋਵਿਡ -19 ਮਹਾਮਾਰੀ ਦੌਰਾਨ , ਭਾਰਤ ਨੇ ਨੌਂ ਮਹੀਨਿਆਂ ਦੇ ਅੰਦਰ ਦੋ ਸਵਦੇਸ਼ੀ ਵੈਕਸੀਨ ਵਿਕਸਿਤ ਕੀਤੀਆਂ ਅਤੇ ਬੂਸਟਰ ਖੁਰਾਕਾਂ ਸਮੇਤ 220 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ । ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੋਵਿਡ -19 ਵੈਕਸੀਨੇਸ਼ਨ ਸਰਟੀਫਿਕੇਟ ਡਿਜੀਟਲ ਰੂਪ ਵਿੱਚ ਵੰਡੇ ਗਏ ਸਨ, ਜੋ ਜਨਤਕ ਸਿਹਤ ਸੇਵਾਵਾਂ ਵਿੱਚ ਭਾਰਤ ਦੇ ਡਿਜੀਟਲ ਪਰਿਵਰਤਨ ਨੂੰ ਦਰਸਾਉਂਦਾ ਹੈ।

ਭਾਰਤ ਦੇ ਵਿਸ਼ਵਵਿਆਪੀ ਇਕਜੁੱਟਤਾ ਯਤਨਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਵੈਕਸੀਨ ਮੈਤਰੀ ਪਹਿਲਕਦਮੀ ਦੇ ਤਹਿਤ ਭਾਰਤ ਨੇ ਲਗਭਗ 100 ਦੇਸ਼ਾਂ ਨੂੰ ਵੈਕਸੀਨਾਂ ਉਪਲਬਧ ਕਰਵਾਈਆਂ, ਜਿਨ੍ਹਾਂ ਵਿੱਚੋਂ 48 ਨੂੰ ਮੁਫਤ ਵੈਕਸੀਨ ਮਿਲੀ। ਉਨ੍ਹਾਂ ਨੇ ਕਿਹਾ ਕਿ ਸੀਆਰਆਈ ਵਰਗੇ ਜਨਤਕ ਖੇਤਰ ਦੇ ਸੰਸਥਾਨਾਂ ਦੇ ਯੋਗਦਾਨ ਨਾਲ ਘਰੇਲੂ ਅਤੇ ਵਿਸ਼ਵਵਿਆਪੀ ਦੋਹਾਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਭਾਰਤ ਦੀ ਸਮਰੱਥਾ ਮਜ਼ਬੂਤ ਹੋਈ ਹੈ।
ਸ਼੍ਰੀ ਨੱਡਾ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸੀਆਰਆਈ, ਗੁਡ ਮੈਨੂਫੈਕਚਰਿੰਗ ਪ੍ਰੈਕਟਿਸ (ਜੀਐੱਮਪੀ) ਮਿਆਰਾਂ ਦੇ ਤਹਿਤ ਵੈਕਸੀਨਾਂ ਦਾ ਨਿਰਮਾਣ ਕਰਨ ਵਾਲਾ ਪਹਿਲਾ ਸਰਕਾਰੀ ਸੰਸਥਾਨ ਹੈ, ਜੋ ਜਨਤਕ ਖੇਤਰ ਦੀ ਵੈਕਸੀਨ ਨਿਰਮਾਣ ਯੂਨਿਟਾਂ ਦੇ ਆਧੁਨਿਕੀਕਰਣ ਅਤੇ ਮੁੜ ਸੁਰਜੀਤੀ ਨੂੰ ਦਰਸਾਉਂਦਾ ਹੈ। ਯੂਨੀਵਰਸਲ ਇਮਯੂਨਾਈਜ਼ੇਸ਼ਨ ਪ੍ਰੋਗਰਾਮ (ਯੂਆਈਪੀ) ਨੂੰ ਉਜਾਗਰ ਕਰਦੇ ਹੋਏ ਉਨ੍ਹਾਂ ਨੇ ਇਸ ਨੂੰ ਵਿਸ਼ਵ ਦਾ ਸਭ ਤੋਂ ਵੱਡਾ ਇਮਯੂਨਾਈਜ਼ੇਸ਼ਨ ਪ੍ਰੋਗਰਾਮ ਦੱਸਿਆ। ਯੂਆਈਪੀ ਦੇ ਤਹਿਤ ਵਰਤਮਾਨ ਵਿੱਚ 12 ਵੈਕਸੀਨਾਂ ਤੋਂ ਰੋਕੀਆਂ ਜਾ ਸਕਣ ਵਾਲੀਆਂ ਬਿਮਾਰੀਆਂ ਤੋਂ ਸੁਰੱਖਿਆ ਪ੍ਰਦਾਨ ਕਰਨ ਵਾਲੇ 11 ਵੈਕਸੀਨਾਂ ਉਪਲਬਧ ਹਨ, ਜਿਨ੍ਹਾਂ ਵਿੱਚ ਸੀਆਰਆਈ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ।
ਉਨ੍ਹਾਂ ਨੇ ਦੱਸਿਆ ਕਿ ਹਰ ਸਾਲ ਲਗਭਗ 2 ਤੋਂ 2.5 ਕਰੋੜ ਬੱਚੇ ਜਨਮ ਲੈਂਦੇ ਹਨ ਅਤੇ ਲਗਭਗ ਇੰਨੀਆਂ ਹੀ ਮਹਿਲਾਵਾਂ ਗਰਭਵਤੀ ਹੁੰਦੀਆਂ ਹਨ। ਗਰਭ ਅਵਸਥਾ ਰਜਿਸਟ੍ਰੇਸ਼ਨ ਦੇ ਸਮੇਂ ਤੋਂ ਹੀ ਲਾਭਾਰਥੀਆਂ ਦੀ ਨਿਗਰਾਨੀ ਯੂ-ਵਿਨ ਜਿਹੇ ਡਿਜੀਟਲ ਪਲੈਟਫਾਰਮ ਰਾਹੀਂ ਕੀਤੀ ਜਾਂਦੀ ਹੈ। ਸਰਕਾਰ ਇਹ ਯਕੀਨੀ ਬਣਾਉਂਦੀ ਹੈ ਕਿ ਗਰਭਵਤੀ ਮਹਿਲਾਵਾਂ ਨੂੰ ਪੰਜ ਵਾਰ ਜਣੇਪਾ ਜਾਂਚ ਮਿਲੇ, ਜਿਨ੍ਹਾਂ ਵਿੱਚੋਂ ਘੱਟੋ-ਘੱਟ ਇੱਕ ਜਾਂਚ ਮਾਹਿਰ ਦੁਆਰਾ ਕੀਤੀ ਜਾਵੇ। ਇਮਯੂਨਾਈਜ਼ੇਸ਼ਨ ਅਤੇ ਨਿਗਰਾਨੀ ਦੀ ਪ੍ਰਕਿਰਿਆ ਬੱਚੇ ਦੇ 16 ਸਾਲ ਦੀ ਉਮਰ ਤੱਕ ਜਾਰੀ ਰਹਿੰਦੀ ਹੈ, ਜਿਸ ਦੇ ਤਹਿਤ ਪ੍ਰੋਗਰਾਮ ਵਿੱਚ 27 ਖੁਰਾਕਾਂ ਦਿੱਤੀਆਂ ਜਾਂਦੀਆਂ ਹਨ।

ਮੰਤਰੀ ਜੀ ਨੇ ਦੱਸਿਆ ਕਿ ਸਲਾਨਾ ਇਮਯੂਨਾਈਜ਼ੇਸ਼ਨ ਪ੍ਰੋਗਰਾਮ ਵਿੱਚ ਲਗਭਗ 5 ਕਰੋੜ ਲਾਭਾਰਥੀ ਸ਼ਾਮਲ ਹਨ, ਜਿਨ੍ਹਾਂ ਵਿੱਚ ਲਗਭਗ 25 ਕਰੋੜ ਗਰਭਵਤੀ ਮਹਿਲਾਵਾਂ ਅਤੇ 25 ਕਰੋੜ ਬੱਚੇ ਸ਼ਾਮਲ ਹਨ। ਯੋਜਨਾਬੱਧ ਟਰੈਕਿੰਗ ਅਤੇ ਨਿਰੰਤਰ ਇਮਯੂਨਾਈਜ਼ੇਸ਼ਨ ਯਤਨਾਂ ਦੇ ਕਾਰਨ ਦੇਸ਼ ਵਿੱਚ ਵੈਕਸੀਨ ਲਗਭਗ 99 ਪ੍ਰਤੀਸ਼ਤ ਤੱਕ ਪਹੁੰਚ ਗਿਆ ਹੈ। ਉਨ੍ਹਾਂ ਨੇ ਇਸ ਨੂੰ ਭਾਰਤ ਦੇ ਜਨਤਕ ਸਿਹਤ ਦ੍ਰਿਸ਼ ਵਿੱਚ ਇੱਕ ਮਹੱਤਵਪੂਰਨ ਬਦਲਾਅ ਦੱਸਿਆ, ਜਿਸ ਵਿੱਚ ਸੀਆਰਆਈ ਜਿਹੇ ਸੰਸਥਾਨਾਂ ਨੇ ਅਹਿਮ ਭੂਮਿਕਾ ਨਿਭਾਈ ਹੈ।
ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਦਾ ਜ਼ਿਕਰ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਇਹ ਵਿਸ਼ਵ ਦਾ ਸਭ ਤੋਂ ਵੱਡਾ ਜਨਤਕ ਤੌਰ ‘ਤੇ ਵਿੱਤ ਪੋਸ਼ਿਤ ਸਿਹਤ ਬੀਮਾ ਪ੍ਰੋਗਰਾਮ ਹੈ, ਜਿਸ ਵਿੱਚ 62 ਕਰੋੜ ਤੋਂ ਵੱਧ ਲੋਕਾਂ ਨੂੰ ਲਾਭ ਮਿਲ ਰਿਹਾ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ 70 ਵਰ੍ਹੇ ਤੋਂ ਵੱਧ ਉਮਰ ਦੇ ਸਾਰੇ ਨਾਗਰਿਕ, ਸਮਾਜਿਕ-ਆਰਥਿਕ ਸਥਿਤੀ ਦੀ ਪਰਵਾਹ ਕੀਤੇ ਬਿਨਾ, ਇਸ ਯੋਜਨਾ ਦੇ ਤਹਿਤ ਪ੍ਰਤੀ ਵਰ੍ਹੇ 5 ਲੱਖ ਰੁਪੇ ਤੱਕ ਦੇ ਸਿਹਤ ਬੀਮਾ ਦੇ ਯੋਗ ਹਨ।

ਮੰਤਰੀ ਨੇ ਸੰਸਥਾਗਤ ਜਣੇਪੇ ਵਿੱਚ ਹੋਏ ਸੁਧਾਰਾਂ ਨੂੰ ਵੀ ਉਜਾਗਰ ਕੀਤਾ, ਜੋ 79 ਪ੍ਰਤੀਸ਼ਤ ਤੋਂ ਵਧ ਕੇ 89 ਪ੍ਰਤੀਸ਼ਤ ਹੋ ਗਏ ਹਨ, ਜੋ ਪੂਰੇ ਦੇਸ਼ ਵਿੱਚ ਮਾਤ੍ਰ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਅਤੇ ਸਿਹਤ ਸੁਵਿਧਾਵਾਂ ਤੱਕ ਬਿਹਤਰ ਪਹੁੰਚ ਨੂੰ ਦਰਸਾਉਂਦਾ ਹੈ।
ਉਨ੍ਹਾਂ ਨੇ ਦੁਹਰਾਇਆ ਕਿ ਇਸ ਤਰ੍ਹਾਂ ਦੀ ਨੀਤੀਗਤ ਦਖਲਅੰਦਾਜ਼ੀ ਅਤੇ ਸੰਸਥਾਗਤ ਮਜ਼ਬੂਤੀਕਰਣ ਇਹ ਦਰਸਾਉਂਦੇ ਹਨ ਕਿ ਟਿਕਾਊ ਸ਼ਾਸਨ ਯਤਨਾਂ ਨਾਲ ਜਨਤਕ ਸਿਹਤ ਨਤੀਜਾਂ ਵਿੱਚ ਕਿਵੇਂ ਬਦਲਾਅ ਲਿਆਂਦਾ ਜਾ ਸਕਦਾ ਹੈ ਅਤੇ ਰਾਸ਼ਟਰੀ ਸਿਹਤ ਸੁਰੱਖਿਆ ਨੂੰ ਕਿਵੇਂ ਮਜ਼ਬੂਤ ਕੀਤਾ ਜਾ ਸਕਦਾ ਹੈ।

ਇਸ ਮੌਕੇ ‘ਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਰਾਜ ਸਿਹਤ ਵਿਭਾਗਾਂ ਦੇ ਪ੍ਰਤੀਨਿਧੀ, ਡਾ. ਡਿੰਪਲ ਕਸਾਨਾ, ਡਾਇਰੈਕਟਰ, ਕੇਂਦਰੀ ਖੋਜ ਸੰਸਥਾਨ, ਕਸੌਲੀ, ਜਨਤਕ ਸਿਹਤ ਮਾਹਿਰ ਅਤੇ ਹੋਰ ਹਿਤਧਾਰਕ ਮੌਜੂਦ ਸਨ।
ਪਿਛੋਕੜ
ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ, 2006 ਵਿੱਚ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਦੇਸ਼ਾਂ ਨੂੰ ਟੈਟਨਸ ਟੌਕਸਾਈਡ (ਟੀਟੀ) ਵੈਕਸੀਨ ਨਾਲ ਟੀਡੀ ਵੈਕਸੀਨ ਵੱਲ ਵਧਣ ਦੀ ਸਿਫਾਰਿਸ਼ ਕੀਤੀ। ਇਸ ਸਿਫਾਰਿਸ਼ ਨੂੰ ਡਬਲਿਊਐੱਚਓ ਦੇ ਟੈਟਨਸ ਵੈਕਸੀਨ ਪੋਜੀਸ਼ਨ ਪੇਪਰ (2017) ਵਿੱਚ ਅਤੇ 2002 ਅਤੇ 2016 ਵਿੱਚ ਰਣਨੀਤਕ ਸਲਾਹਕਾਰ ਮਾਹਿਰ ਸਮੂਹ (ਐੱਸਏਜੀਈ) ਦੇ ਵਿਚਾਰ-ਵਟਾਂਦਰੇ ਰਾਹੀਂ ਮੁੜ ਪੁਸ਼ਟੀ ਕੀਤੀ ਗਈ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ (ਐੱਨਟੀਏਜੀਆਈ) ਨੇ ਗਰਭਵਤੀ ਮਹਿਲਾਵਾਂ ਸਮੇਤ ਸਾਰੇ ਉਮਰ ਸਮੂਹਾਂ ਦੇ ਲਈ ਭਾਰਤ ਦੇ ਇਮਯੂਨਾਈਜ਼ੇਸ਼ਨ ਪ੍ਰੋਗਰਾਮ ਵਿੱਚ ਟੀਟੀ ਵੈਕਸੀਨ ਦੇ ਸਥਾਨ ‘ਤੇ ਟੀਡੀ ਵੈਕਸੀਨ ਨੂੰ ਅਪਣਾਉਣ ਦੀ ਸਿਫਾਰਿਸ਼ ਕੀਤੀ ਹੈ। ਇਸ ਬਦਲਾਅ ਦਾ ਉਦੇਸ਼ ਮਾਵਾਂ ਅਤੇ ਨਵਜੰਮੇ ਬੱਚੇ ਲਈ ਟੈਟਨੇਸ ਦੇ ਖਾਤਮੇ ਅਤੇ ਨਿਯਮਿਤ ਇਮਯੂਨਾਈਜ਼ੇਸ਼ਨ ਗਤੀਵਿਧੀਆਂ ਵਿੱਚ ਹਾਸਲ ਕੀਤੀਆਂ ਗਈਆਂ ਉਪਲਬਧੀਆਂ ਨੂੰ ਬਣਾਏ ਰੱਖਦੇ ਹੋਏ, ਟੈਟਨਸ ਦੇ ਨਾਲ-ਨਾਲ ਡਿਪਥੀਰੀਆ ਨਾਲ ਸੁਰੱਖਿਆ ਨੂੰ ਵਧਾਉਣਾ ਅਤੇ ਮਜ਼ਬੂਤ ਕਰਨਾ ਹੈ।
ਇਹ ਪਹਿਲ ਨੂੰ ਸਮਰਥਨ ਦੇਣ ਲਈ, ਸੀਆਰਆਈ ਨੇ ਟੀਡੀ ਵੈਕਸੀਨ ਦੇ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਹੈ। ਸੰਸਥਾਨ ਨੇ ਵਿਕਾਸਾਤਮਕ ਅਧਿਐਨ ਸਫ਼ਲਤਾਪੂਰਵਕ ਪੂਰਾ ਕੀਤਾ, ਟੈਸਟ ਲਾਇਸੈਂਸ ਪ੍ਰਾਪਤ ਕੀਤਾ, ਪ੍ਰੀ-ਕਲੀਨਿਕਲ ਅਧਿਐਨ ਅਤੇ ਪੜਾਅ I, II ਅਤੇ III ਕਲੀਨਿਕਲ ਟਰਾਇਲਾਂ ਲਈ ਛੋਟ ਪ੍ਰਾਪਤ ਕੀਤੀ, ਮਾਰਕੀਟਿੰਗ ਅਥਾਰਿਟੀ ਅਤੇ ਨਿਰਮਾਣ ਅਤੇ ਵਿਕਰੀ ਲਈ ਲਾਇਸੈਂਸ ਪ੍ਰਾਪਤ ਕੀਤਾ, ਵਪਾਰਕ ਉਤਪਾਦਨ ਸ਼ੁਰੂ ਕੀਤਾ ਅਤੇ ਕਸੌਲੀ ਸਥਿਤ ਸੈਂਟਰਲ ਡਰੱਗਜ਼ ਲੈਬ ਤੋਂ ਮਨਜ਼ੂਰੀ ਪ੍ਰਾਪਤ ਕੀਤੀ।
************
ਐੱਸਆਰ
(Release ID: 2231412)
ਵਿਜ਼ੀਟਰ ਕਾਊਂਟਰ : 2