ਵਿੱਤ ਮੰਤਰਾਲਾ
ਵਿੱਤੀ ਸੇਵਾ ਵਿਭਾਗ ਨੇ ਸੀਜੀਐੱਚਐੱਸ ਲਾਭਾਰਥੀਆਂ ਦੇ ਲਈ ‘ਪਰੀਪੂਰਨ ਮੈਡੀਕਲੇਮ ਆਯੁਸ਼ ਬੀਮਾ’ ਨੂੰ ਉਤਸ਼ਾਹਿਤ ਕਰਨ ਲਈ ਸੁਵਿਧਾ ਕੈਂਪਾਂ ਦਾ ਉਦਘਾਟਨ ਕੀਤਾ
ਪਾਲਿਸੀ ਵਿੱਚ 10-20 ਲੱਖ ਰੁਪਏ ਤੱਕ ਦਾ ਲਚਕਦਾਰ ਸਹਿ-ਭੁਗਤਾਨ ਵਿਕਲਪ ਅਤੇ ਵਿਆਪਕ ਹਸਪਤਾਲ ਨੈੱਟਵਰਕ ਵਿੱਚ ਭਰਤੀ ਹੋਣ ‘ਤੇ ਕੈਸ਼ਲੈਸ ਇਲਾਜ ਦੀ ਸੁਵਿਧਾ ਉਪਲਬਧ ਹੈ
Posted On:
17 FEB 2026 5:06PM by PIB Chandigarh
ਵਿੱਤ ਮੰਤਰਾਲੇ ਦੇ ਵਿੱਤੀ ਸੇਵਾ ਵਿਭਾਗ (ਡੀਐੱਫਐੱਸ) ਦੇ ਸਕੱਤਰ ਸ਼੍ਰੀ ਐੱਮ. ਨਾਗਰਾਜੂ ਨੇ ਅੱਜ ਨਵੀਂ ਦਿੱਲੀ ਸਥਿਤ ਡੀਐੱਫਐੱਸ ਕੈਂਪਸ ਵਿੱਚ ਨਿਊ ਇੰਡੀਆ ਇਸ਼ੋਰੈਂਸ ਕੰਪਨੀ ਲਿਮਿਟੇਡ ਦੁਆਰਾ ਆਯੋਜਿਤ ਸੁਵਿਧਾ ਕੈਂਪਾਂ ਦਾ ਉਦਘਾਟਨ ਕੀਤਾ। ਭਾਰਤ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ/ਵਿਭਾਗਾਂ ਦੁਆਰਾ ਇਸ ਤਰ੍ਹਾਂ ਦੇ ਸੁਵਿਧਾ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ।
ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਲਿਮਿਟੇਡ ਦੁਆਰਾ 14 ਜਨਵਰੀ 2026 ਨੂੰ ਕੇਂਦਰ ਸਰਕਾਰ ਸਿਹਤ ਯੋਜਨਾ (ਸੀਜੀਐੱਚਐੱਸ) ਲਾਭਾਰਥੀਆਂ ਲਈ ਪਰੀਪੂਰਨ ਮੈਡੀਕਲੇਮ ਆਯੁਸ਼ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ। ਇਹ ਕੈਸ਼ਲੈਸ ਸੁਵਿਧਾਵਾਂ, ਆਧੁਨਿਕ ਇਲਾਜ ਅਤੇ ਹਸਪਤਾਲਾਂ ਦੇ ਵਿਆਪਕ ਨੈੱਟਵਰਕ ਤੱਕ ਪਹੁੰਚ ਪ੍ਰਦਾਨ ਕਰਦੀਆਂ ਹਨ।
ਇਹ ਸਿਹਤ ਬੀਮਾ ਉਤਪਾਦ ਵਿਸ਼ੇਸ਼ ਤੌਰ ‘ਤ੍ ਸੀਜੀਐੱਚਐੱਸ ਲਾਭਾਰਥੀਆਂ ਦੇ ਲਈ ਉਪਲਬਧ ਹੈ, ਜਿਸ ਵਿੱਚ ਪ੍ਰਤੀ ਪਾਲਿਸੀ ਵੱਧ ਤੋਂ ਵੱਧ 6 ਮੈਂਬਰ ਹੋ ਸਕਦੇ ਹਨ। ਇਹ ਭਾਰਤ ਦੇ ਅੰਦਰ ਭਰਤੀ ਹੋਣ ‘ਤੇ ਮੁਆਵਜ਼ਾ-ਅਧਾਰਿਤ ਕਵਰੇਜ ਪ੍ਰਦਾਨ ਕਰਦਾ ਹੈ, ਜਿਸ ਵਿੱਚ 10 ਲੱਖ ਰੁਪਏ ਜਾਂ 20 ਲੱਖ ਰੁਪਏ ਦੇ ਬੀਮਾ ਰਾਸ਼ੀ ਵਿਕਲਪ ਉਪਲਬਧ ਹਨ। ਉਤਪਾਦ ਵਿੱਚ ਸਹਿ-ਭੁਗਤਾਨ ਕੰਪੋਨੈਂਟ ਹੋਵੇਗਾ, ਜਿਸ ਨਾਲ ਲਾਭਾਰਥੀਆਂ ਨੂੰ ਬੀਮਾ ਕੰਪਨੀ ਅਤੇ ਗ੍ਰਾਹਕਾਂ ਦੇ ਵਿੱਚ 70:30 ਜਾਂ 50:50 ਦੀ ਸਹਿ-ਸਾਂਝੇਦਾਰੀ ਦਾ ਵਿਕਲਪ ਚੁਣਨ ਦੀ ਸੁਵਿਧਾ ਮਿਲੇਗੀ। ਉਹ ਉਤਪਾਦ ਲਗਭਗ 20,800 ਥਰਡ ਪਾਰਟੀ ਐਡਮਿਨਿਸਟ੍ਰੇਟਰ ਨੈੱਟਵਰਕ ਹਸਪਤਾਲਾਂ ਅਤੇ ਲਗਭਗ 5050 ਬੀਮਾ ਕਰਤਾ ਨੈੱਟਵਰਕ ਹਸਪਤਾਲਾਂ ਰਾਹੀਂ ਨਕਦ ਰਹਿਤ ਹਸਪਤਾਲ ਵਿੱਚ ਭਰਤੀ ਦੀ ਸੁਵਿਧਾ ਪ੍ਰਦਾਨ ਕਰਦਾ ਹੈ। ਪਾਲਿਸੀ ਦੀ ਹੋਰ ਵਿਸਤ੍ਰਿਤ ਜਾਣਕਾਰੀ ਐੱਨਆਈਏਸੀਐੱਲ ਦੀ ਅਧਿਕਾਰਤ ਵੈੱਬਸਾਈਟ https://www.newindia.co.in/health-insurance/paripoorna-ayush-bima ‘ਤੇ ਦੇਖੀ ਜਾ ਸਕਦੀ ਹੈ।
ਇਹ ਵਿਕਲਪਿਕ ਸਿਹਤ ਬੀਮਾ ਯੋਜਨਾ ਸਾਰੇ ਸੀਜੀਐੱਚਐੱਸ ਲਾਭਾਰਥੀਆਂ ਦੇ ਲਈ ਪ੍ਰਚੂਨ ਉਤਪਾਦ ਦੇ ਰੂਪ ਵਿੱਚ ਉਪਲਬਧ ਹੈ, ਅਤੇ ਵੱਧ ਤੋਂ ਵੱਧ ਸਮਰੱਥਾ ਨੂੰ ਯਕੀਨੀ ਬਣਾਉਣ ਲਈ ਇਸ ‘ਤੇ ਕੋਈ ਜੀਐੱਸਟੀ ਨਹੀਂ ਹੈ। ਮੌਜੂਦਾ ਲਾਭਾਂ ਦੇ ਪੂਰਕ ਦੇ ਰੂਪ ਵਿੱਚ ਡਿਜ਼ਾਈਨ ਕੀਤੀ ਗਈ ਇਹ ਉੱਨਤ ਪਾਲਿਸੀ, ਭਾਰਤ ਭਰ ਵਿੱਚ ਗੁਣਵੱਤਾਪੈਰਨ ਸਿਹਤ ਸੇਵਾਵਾਂ ਤੱਕ ਵਧੇਰੇ ਲਚਕਤਾ ਅਤੇ ਵਿਸਤਾਰਿਤ ਪਹੁੰਚ ਪ੍ਰਦਾਨ ਕਰਦੇ ਹੋਏ, ਇੱਕ ਸਹਿਜ ਅਨੁਭਵ ਪ੍ਰਦਾਨ ਕਰੇਗੀ, ਜਿਸ ਨਾਲ ਸਾਰੇ ਸੀਜੀਐੱਚਐੱਸ ਲਾਭਾਰਥੀਆਂ ਨੂੰ ਅਸਾਨੀ ਅਤ ਆਤਮਵਿਸ਼ਵਾਸ ਦੇ ਨਾਲ ਵਾਧੂ ਵਿੱਤੀ ਸੁਰੱਖਿਆ ਪ੍ਰਾਪਤ ਹੋਵੇਗੀ।
*****
ਐੱਨਬੀ/ਏਡੀ/ਬਲਜੀਤ
(Release ID: 2229637)
ਵਿਜ਼ੀਟਰ ਕਾਊਂਟਰ : 5