PIB Headquarters
azadi ka amrit mahotsav AI Impact Summit 2026

ਇੰਡੀਆ ਏਆਈ ਇੰਪੈਕਟ ਸਮਿਟ 2026


ਸਾਰਿਆਂ ਦੀ ਭਲਾਈ, ਸਾਰਿਆਂ ਦੀ ਖੁਸ਼ੀ

Posted On: 16 FEB 2026 7:28PM by PIB Chandigarh

ਮੁੱਖ ਗੱਲਾਂ

  • ਏਆਈ ਇੰਪੈਕਟ ਸਮਿਟ 2026 ਲਈ 20 ਤੋਂ ਵੱਧ ਰਾਸ਼ਟਰੀ ਨੇਤਾ, 60 ਮੰਤਰੀ ਅਤੇ 500 ਅੰਤਰਰਾਸ਼ਟਰੀ ਏਆਈ ਮਾਹਿਰ ਨਵੀਂ ਦਿੱਲੀ ਵਿੱਚ ਇਕੱਠੇ ਹੋਏ ਹਨ।
  • ਏਆਈ ਇੰਪੈਕਟ ਸਮਿਟ ਤਿੰਨ ਬੁਨਿਆਦੀ ਥੰਮ੍ਹਾਂ ‘ਤੇ ਕੇਂਦ੍ਰਿਤ ਹੈ, ਜਿਨ੍ਹਾਂ ਨੂੰ ‘ਸੂਤਰਾਂ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ- ਲੋਕ, ਗ੍ਰਹਿ ਅਤੇ ਪ੍ਰਗਤੀ।
  • ਇੰਡੀਆ ਏਆਈ ਇੰਪੈਕਟ ਐਕਸਪੋ ਵਿੱਚ 30 ਵੱਖ-ਵੱਖ ਦੇਸ਼ਾਂ ਦੇ 300 ਤੋਂ ਵੱਧ ਪ੍ਰਦਰਸ਼ਕਾਂ ਦੇ ਹਿੱਸਾ ਲੈਣ ਦੀ ਉਮੀਦ ਹੈ, ਜਿਸ ਦਾ ਆਯੋਜਨ 10 ਤੋਂ ਵੱਧ ਥੀਮੈਟਿਕ ਪੈਵੇਲੀਅਨਾਂ ਵਿੱਚ ਕੀਤਾ ਜਾਵੇਗਾ।

 

* ਇਹ ਅੰਕੜੇ ਅਸਥਾਈ ਹਨ ਅਤੇ ਇਨ੍ਹਾਂ ਵਿੱਚ ਸੁਧਾਰ ਅਤੇ ਪਰਿਵਰਤਨ ਹੋ ਸਕਦਾ ਹੈ।

 

ਜਾਣ -ਪਛਾਣ

ਭਾਰਤ ਦੇ ਵਿਕਾਸ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ, ਜਿਸ ਨਾਲ ਸ਼ਾਸਨ ਵਿਵਸਥਾ ਵਿੱਚ ਸੁਧਾਰ ਹੁੰਦਾ ਹੈ ਅਤੇ ਵਿਕਾਸ ਭਾਰਤ @2047 ਦੇ ਵਿਜ਼ਨ ਦੇ ਅਨੁਸਾਰ ਜਨਤਕ ਸੇਵਾ ਵੰਡ ਵਿੱਚ ਕ੍ਰਾਂਤੀਕਾਰੀ ਬਦਲਾਅ ਆਉਂਦਾ ਹੈ। ਜ਼ਿੰਮੇਵਾਰ ਅਤੇ ਸਮਾਵੇਸ਼ੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 16 ਫਰਵਰੀ, 2026 ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਇੰਡੀਆ-ਏਆਈ ਇੰਪੈਕਟ ਸਮਿਟ 2026 ਦਾ ਅਧਿਕਾਰਤ ਤੌਰ ‘ਤੇ ਉਦਘਾਟਨ ਕੀਤਾ।

ਗਲੋਬਲ ਸਾਊਥ ਵਿੱਚ ਆਯੋਜਿਤ ਹੋਣ ਵਾਲੀ ਪਹਿਲੀ ਗਲੋਬਲ ਏਆਈ ਮੀਟਿੰਗ ਵਿੱਚ ਰਿਕਾਰਡ ਸੰਖਿਆ ਵਿੱਚ ਭਾਗੀਦਾਰ ਸ਼ਾਮਲ ਹੋਏ, ਜਿਨ੍ਹਾਂ ਵਿੱਚ 20 ਤੋਂ ਵੱਧ ਰਾਜਾਂ ਦੇ ਮੁਖੀ, 60 ਮੰਤਰੀ ਅਤੇ ਗਲੋਬਲ ਏਆਈ ਭਾਈਚਾਰੇ ਦੇ 500 ਨੇਤਾ ਸਾਮਲ ਸਨ। ਨੀਤੀ ਨਿਰਮਾਤਾਵਾਂ, ਤਕਨਾਲੋਜੀ ਕੰਪਨੀਆਂ, ਖੋਜ ਕਰਤਾਵਾਂ, ਅਕਾਦਮਿਕ ਅਤੇ ਉਦਯੋਗ ਜਗਤ ਦੇ ਨੇਤਾਵਾਂ ਨੂੰ ਇਕੱਠੇ ਲਿਆ ਕੇ, ਇਹ ਸਮਿਟ ਭਾਰਤ ਏਆਈ ਮਿਸ਼ਨ ਅਤੇ ਡਿਜੀਟਲ ਇੰਡੀਆ ਪਹਿਲਕਦਮੀਆਂ ਦੇ ਤਹਿਤ ਗਲੋਬਲ ਏਆਈ ਚਰਚਾਵਾਂ ਨੂੰ ਵਿਵਹਾਰਿਕ ਵਿਕਾਸ ਨਤੀਜਿਆਂ ਵਿੱਚ ਪਰਿਵਰਤਿਤ ਕਰਨ ਦਾ ਯਤਨ ਕਰਦਾ ਹੈ। 19 ਫਰਵਰੀ ਨੂੰ ਮਾਣਯੋਗ ਪ੍ਰਧਾਨ ਮੰਤਰੀ ਦਾ ਉਦਘਾਟਨੀ ਭਾਸ਼ਣ ਨਿਰਧਾਰਿਤ ਹੈ। ਇਹ ਭਾਸ਼ਣ ਗਲੋਬਲ ਸਹਿਯੋਗ ਨੂੰ ਵਧਾਉਣ ਦੀ ਦਿਸ਼ਾ ਤੈਅ ਕਰੇਗਾ। ਇਹ ਸਮਾਵੇਸ਼ੀ, ਭਰੋਸੇਯੋਗ ਅਤੇ ਵਿਕਾਸ ਉਨਮੁਖੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਪ੍ਰਤੀ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਵੀ ਅੱਗੇ ਵਧਾਏਗਾ।

ਭਾਰਤ ਲਈ ਆਰਟੀਫਿਸ਼ੀਅਲ ਇੰਟੈਲੀਜੈਸ ਦਾ ਮਹੱਤਵ

 

ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਇੱਕ ਪਰਿਵਰਤਸ਼ੀਲ ਸ਼ਕਤੀ ਵਜੋਂ ਉਭਰੀ ਹੈ, ਜਿਸ ਵਿੱਚ ਭਾਰਤ ਦੇ ਆਰਥਿਕ ਵਾਧੇ ਨੂੰ ਗਤੀ ਦੇਣ, ਸ਼ਾਸਨ ਨੂੰ ਮਜ਼ਬੂਤ ਕਰਨ ਅਤੇ ਨਾਗਰਿਕਾਂ ਦੇ ਜੀਵਨ ਪੱਧਰ ਨੂੰ ਸੁਧਾਰਣ ਦੀ ਸਮਰੱਥਾ ਹੈ, ਜੋ ਜਨਤਾ, ਪ੍ਰਿਥਵੀ ਅਤੇ ਤਰੱਕੀ ਦੇ ਸਿਧਾਂਤਾਂ ‘ਤੇ ਅਧਾਰਿਤ ਹੈ। ਲੋਕਾਂ ਦੇ ਲਈ, ਏਆਈ-ਸੰਚਾਲਿਤ ਸਮਾਧਾਨ ਟੈਲੀਮੈਡੀਸਿਨ ਅਤੇ ਡਾਇਗਨੌਸਟਿਕਸ ਦੁਆਰਾ ਸਿਹਤ ਸੰਭਾਲ ਤੱਕ ਪਹੁੰਚ ਵਧਾ ਕੇ, ਅਨੁਕੂਲ ਟ੍ਰੇਨਿੰਗ ਰਾਹੀਂ ਸਿੱਖਿਆ ਨੂੰ ਵਿਅਕਤੀਗਤ ਕਰਕੇ ਅਤੇ ਧੋਖਾਧੜੀ ਦਾ ਪਤਾ ਲਗਾ ਕੇ ਵਿੱਤੀ ਪ੍ਰਣਾਲੀਆਂ ਨੂੰ ਸੁਰੱਖਿਅਤ ਕਰਕੇ ਨਾਗਿਰਕਾਂ ਨੂੰ ਸਸ਼ਕਤ ਬਣਾ ਰਹੇ ਹਨ। ਪ੍ਰਿਥਵੀ ਦੇ ਲਈ, ਆਰਟੀਫਿਸ਼ੀਅਲ ਇੰਟਲੀਜੈਂਸ (ਏਆਈ), ਫਸਲਾਂ ਦੀ ਭਵਿੱਖਬਾਣੀ, ਸ਼ੁੱਧਤਾ ਖੇਤੀ ਅਤੇ ਡ੍ਰੋਨ-ਅਧਾਰਿਤ ਨਿਗਰਾਨੀ ਰਾਹੀਂ ਖੇਤੀਬਾੜੀ ਵਿੱਚ ਵੱਧ ਸਮਾਰਟ ਅਤੇ ਟਿਕਾਊ ਪ੍ਰਣਾਲੀਆਂ ਨੂੰ ਸਮਰੱਥ ਬਣਾ ਰਹੀ ਹੈ। ਤਰੱਕੀ ਦੇ ਲਈ, ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਖੁਰਾਕ ਵੰਡ, ਗਤੀਸ਼ੀਲਤਾ ਅਤੇ ਵਿਅਕਤੀਗਤ ਡਿਜੀਟਲ ਸੇਵਾਵਾਂ ਵਿੱਚ ਐਪਲੀਕੇਸ਼ਨਾਂ ਰਾਹਂ ਅਦਾਲਤੀ ਫੈਸਲਿਆਂ ਦਾ ਅਨੁਵਾਦ ਕਰਕੇ, ਸੇਵਾ ਵੰਡ ਵਿੱਚ ਸੁਧਾਰ ਕਰਕੇ ਅਤੇ ਰੋਜ਼ਾਨਾ ਕੁਸ਼ਲਤਾ ਵਧਾ ਕੇ ਸ਼ਾਸਨ ਨੂੰ ਮਜ਼ਬੂਤ ਕਰ ਰਹੀ ਹੈਇਹ ਗ੍ਰਾਮੀਣ ਅਤੇ ਸ਼ਹਿਰੀ ਭਾਰਤ ਦੋਹਾਂ ਲਈ ਸਮਾਵੇਸ਼ੀ ਅਤੇ ਪਹੁੰਚਯੋਗ ਤਕਨਾਲੋਜੀ ਵੱਲੋਂ ਇੱਕ ਬਦਲਾਅ ਨੂੰ ਦਰਸਾਉਂਦਾ ਹੈ

  1.   ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਹੈਲਥਕੇਅਰ:  ਏਆਈ ਸਿਹਤ ਸੇਵਾ ਸੰਭਾਲ ਤੱਕ ਪਹੁੰਚ ਅਤੇ ਮਰੀਜ਼ਾਂ ਦੇ ਇਲਾਜ ਨਤੀਜਿਆਂ ਵਿੱਚ ਸੁਧਾਰ ਕਰ ਰਿਹਾ ਹੈ, ਵਿਸ਼ੇਸ਼ ਤੌਰ ‘ਤੇ ਗ੍ਰਾਮੀਣ ਅਤੇ ਘੱਟ ਸੁਵਿਧਾ ਪ੍ਰਾਪਤ ਖੇਤਰਾਂ ਵਿੱਚ। ਜਿੱਥੇ ਡਾਕਟਰਾਂ ਦੀ ਕਮੀ ਹੈ, ਉੱਥੇ ਏਆਈ-ਸੰਚਾਲਿਤ ਰਿਮੋਰਟ ਡਾਇਗਨੌਸਟਿਕਸ ਸਿਸਟਮ ਅਤੇ ਪੋਰਟੇਬਲ ਡਿਵਾਇਸ ਬਿਮਾਰੀਆਂ ਦਾ ਪਤਾ ਲਗਾਉਣ ਵਿੱਚ ਮਦਦ ਕਰ ਰਹੇ ਹਨ, ਜਦੋਂ ਕਿ ਸਵੈਚਾਲਿਤ ਖੂਨ ਅਤੇ ਯੂਰਿਨ ਟੈਸਟਿੰਗ ਨਿਦਾਨ ਅਤੇ ਇਲਾਜ ਨੂੰ ਗਤੀ ਦੇ ਰਹੇ ਹਨ।

ਚੈਟਬੋਟ ਅਤੇ ਲੱਛਣਾਂ ਦੀ ਜਾਂਚ ਸਮੇਤ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੁਆਰਾ ਸੰਚਾਲਿਤ ਟੈਲੀਮੈਡੀਸਿਨ ਗ੍ਰਾਮੀਣ ਮਰੀਜ਼ਾਂ ਨੂੰ ਡਾਕਟਰਾਂ ਨਾਲ ਜੋੜਦੇ ਹਨ, ਜਿਸ ਨਾਲ ਯਾਤਰਾ ਅਤੇ ਉਡੀਕ ਸਮਾਂ ਘੱਟ ਹੋ ਰਿਹਾ ਹੈ। ਏਆਈ-ਸੰਚਾਲਿਤ ਮੈਡੀਕਲ ਇਮੇਜ਼ ਵਿਸ਼ਲੇਸ਼ਣ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਟੀਬੀ, ਕੈਂਸਰ ਅਤੇ ਹੋਰ ਬਿਮਾਰੀਆਂ ਦੇ ਤੇਜ਼ੀ ਨਾਲ ਨਿਦਾਨ ਨੂੰ ਸਮਰੱਥ ਬਣਾ ਰਿਹਾ ਹੈ। ਭਵਿੱਖਬਾਣੀ ਵਿਸ਼ਲੇਸ਼ਣ ਮਹਾਮਾਰੀਆਂ ਦੇ ਪ੍ਰਸਾਰ ਦੀ ਭਵਿੱਖਬਾਣੀ ਕਰਨ ਵਿੱਚ ਮਦਦ ਕਰ ਰਹੇ ਹਨ, ਜਦੋਂ ਕਿ ਏਆਈ-ਸੰਚਾਲਿਤ ਦਵਾਈ ਖੋਜ ਅਤੇ ਨਿਜੀ ਇਲਾਜ ਪੁਰਾਣੀਆਂ ਬਿਮਾਰੀਆਂ ਦੇ ਇਲਾਜ ਨੂੰ ਵਧੇਰੇ ਕਿਫਾਇਤੀ ਅਤੇ ਪ੍ਰਭਾਵਸ਼ਾਲੀ ਬਣਾ ਰਹੇ ਹਨ।

  1. ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ ਖੇਤੀਬਾੜੀ ਅਤੇ ਗ੍ਰਾਮੀਣ ਅਰਥਵਿਵਸਥਾ ਵਿੱਚ:

ਏਆਈ ਵਧੇਰੇ ਕੁਸ਼ਲ ਅਤੇ ਡੇਟਾ-ਅਧਾਰਿਤ ਖੇਤੀਬਾੜੀ ਪ੍ਰਣਾਲੀਆਂ ਨੂੰ ਗਤੀ ਦੇ ਰਹੀ ਹੈ, ਜਿਸ ਨਾਲ ਉਤਪਾਦਕਤਾ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋ ਰਿਹਾ ਹੈ। ਏਆਈ ਮੌਸਮ, ਕੀੜਿਆਂ ਦੇ ਪ੍ਰਕੋਪ ਅਤੇ ਸਿੰਚਾਈ ਦੀਆਂ ਜ਼ਰੂਰਤਾਂ ਦਾ ਪੂਰਵ ਅਨੁਮਾਨ ਲਗਾ ਕੇ ਮੋਬਾਈਲ ਸਲਾਹ ਦੇ ਰਾਹੀਂ ਕਿਸਾਨਾਂ ਦਾ ਮਾਰਗਦਰਸ਼ਨ ਕਰਦਾ ਹੈ। ਏਆਈ-ਸੰਚਾਲਿਤ ਡ੍ਰੋਨ ਫਸਲਾਂ ਦੀ ਸਿਹਤ ਦੀ ਨਿਗਰਾਨੀ ਕਰਦੇ ਹਨ ਅਤੇ ਬਰਬਾਦੀ ਨੂੰ ਘੱਟ ਕਰਦੇ ਹਨ, ਜਦੋਂ ਕਿ ਸੈਟੇਲਾਈਟ ਇਮੇਜਰੀ ਅਤੇ ਮੌਸਮ ਡੇਟਾ ਫਸਲ ਦੀ ਵਾਢੀ ਦਾ ਪੂਰਵ ਅਨੁਮਾਨ ਲਗਾਉਣ ਵਿੱਚ ਸਹਾਇਕ ਹੁੰਦੇ ਹਨ। ਮਾਰਕਿਟ ਵੈਲਿਊ ਭਵਿੱਖਬਾਣੀ ਮਾਡਲ ਕਿਸਾਨਾਂ ਨੂੰ ਮੰਗ ਅਤੇ ਸਪਲਾਈ ਦੇ ਰੁਝਾਨਾਂ ਦਾ ਅਨੁਮਾਨ ਲਗਾਉਣ ਵਿੱਚ ਮਦਦ ਕਰਦੇ ਹਨ। ਮੌਸਮ ਜੀਪੀਟੀ ਜਿਹੇ ਉਪਕਰਣ ਅਤੇ ਕਿਸਾਨ-ਏ-ਮਿੱਤ੍ਰ ਜਿਹੀਆਂ ਪਹਿਲਕਦਮੀਆਂ ਖੇਤਰੀ ਭਾਸ਼ਾਵਾਂ ਵਿੱਚ ਅਸਲ ਸਮੇਂ ਵਿੱਚ ਸਥਾਨਕ ਖੇਤੀਬਾੜੀ ਜਾਣਕਾਰੀ ਪ੍ਰਦਾਨ ਕਰਦੀਆਂ ਹਨ।

  1. ਸਿੱਖਿਆ ਅਤੇ ਸਿਖਲਾਈ ਵਿੱਚ ਏਆਈ :  ਏਆਈ ਸਿੱਖਿਆ ਨੂੰ ਵਧੇਰੇ ਵਿਅਕਤੀਗਤ, ਸਮਾਵੇਸ਼ੀ ਅਤੇ ਪਹੁੰਚਯੋਗ ਬਣਾ ਰਿਹਾ ਹੈ। ਏਆਈ-ਸੰਚਾਲਿਤ ਪਲੈਟਫਾਰਮ ਸਿੱਖਣ ਦੀ ਸਮੱਗਰੀ ਨੂੰ ਵਿਅਕਤੀਗਤੀ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਢਾਲਦੇ ਹਨ, ਜਿਸ  ਨਾਲ ਹੌਲੀ ਗਤੀ ਤੋਂ ਸਿੱਖਣ ਵਾਲੇ ਅਤੇ ਉੱਨਤ ਪੱਧਰ ‘ਤੇ ਸਿੱਖਣ ਵੀਲੇ ਦੋਹਾਂ ਤਰ੍ਹਾਂ ਦੇ ਵਿਦਿਆਰਥੀਆਂ ਨੂੰ ਸਹਾਇਤਾ ਮਿਲਦੀ ਹੈ।ਏਆਈ-ਸੰਚਾਲਿਤ ਭਾਸ਼ਾ ਅਨੁਵਾਦ ਸਮੱਗਰੀ ਨੂੰ ਖੇਤਰੀ ਭਾਸ਼ਾਵਾਂ ਵਿੱਚ ਤਬਦੀਲ ਕਰਕੇ ਭਾਸ਼ਾ ਸਬੰਧੀ ਰੁਕਾਵਟਾਂ ਨੂੰ ਦੂਰ ਕਰਦਾ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਅਧਾਰਿਤ ਟਿਊਸ਼ਨ ਸਿਸਟਮ ਤੁਰੰਤ ਫੀਡਬੈਕ ਅਤੇ 24 ਘੰਟੇ ਸਿੱਖਣ ਦੀ ਸਹਾਇਤਾ ਪ੍ਰਦਾਨ ਕਰਦੇ ਹਨ। ਦੀਕਸ਼ਾ ਜਿਹੇ ਪਲੈਟਫਾਰਮ ਏਆਈ ਦੀ ਵਰਤੋਂ ਕਰਕੇ ਵੱਖ-ਵੱਖ ਸਿੱਖਣ ਵਾਲੇ ਸਮੂਹਾਂ ਨੂੰ ਪ੍ਰਾਂਸਗਿਕ ਅਤੇ ਪਹੁੰਚਯੋਗ ਵਿਦਿਅਕ ਸਮੱਗਰੀ ਪ੍ਰਦਾਨ ਕਰਦੇ ਹਨ।
  1. ਵਿੱਤ ਅਤੇ ਵਣਜ ਵਿੱਚ ਏਆਈ :  ਏਆਈ ਵਿੱਤੀ ਸੁਰੱਖਿਆ ਨੂੰ ਵਧਾ ਰਿਹਾ ਹੈ, ਸਮਾਵੇਸ਼ ਨੂੰ ਹੁਲਾਰਾ ਦੇ ਰਿਹਾ ਹੈ ਅਤੇ ਸੇਵਾਵਾਂ ਦੀ ਕੁਸ਼ਲਤਾ ਵਿੱਚ ਸੁਧਾਰ ਕਰ ਰਿਹਾ ਹੈ। ਏਆਈ-ਸੰਚਾਲਿਤ ਪ੍ਰਣਾਲੀਆਂ ਅਸਲ ਸਮੇਂ ਵਿੱਚ ਧੋਖਾਖੜੀ ਦਾ ਪਤਾ ਲਗਾਉਂਦੀਆਂ ਹਨ ਅਤੇ ਡਿਜੀਟਲ ਲੈਣ-ਦੇਣ ਨੂੰ ਸੁਰੱਖਿਅਤ ਕਰਦੀਆਂ ਹਨ। ਏਆਈ-ਅਧਾਰਿਤ ਕ੍ਰੈਡਿਟ ਸਕੋਰਿੰਗ ਵੰਚਿਤ ਅਤੇ ਪਿਛੜੇ ਵਰਗਾਂ ਲਈ ਕ੍ਰੈਡਿਟ ਤੱਕ ਪਹੁੰਚ ਦਾ ਵਿਸਤਾਰ ਕਰਦੀ ਹੈ। ਬੈਂਕਿੰਗ ਚੈਟਬੋਟ ਬੈਲੇਂਸ ਚੈੱਕ ਕਰਨ ਅਤੇ ਫੰਡ ਟ੍ਰਾਂਸਫਰ ਕਰਨ ਜਿਹੇ ਆਮ ਕਾਰਜਾਂ ਲਈ 24 ਘੰਟੇ ਸਹਾਇਤਾ ਪ੍ਰਦਾਨ ਕਰਦੇ ਹਨ, ਜਿਸ ਨਾਲ ਉਡੀਕ ਸਮਾਂ ਘੱਟ ਕਰਨ ਵਿੱਚ ਮਦਦ ਮਿਲਦੀ ਹੈ। ਏਆਈ-ਸੰਚਾਲਿਤ  ਵਿਅਕਤੀਗਤ ਅਨੁਕੂਲ ਵਿੱਤੀ ਉਤਪਾਦਾਂ ਅਤੇ ਸਲਾਹ ਨੂੰ ਸਮਰੱਥ ਬਣਾਉਂਦਾ ਹੈ।
  2. ਸ਼ਾਸਨ ਅਤੇ ਜਨਤਕ ਸੇਵਾਵਾਂ ਵਿੱਚ ਏਆਈ: ਏਆਈ ਜਨਤਕ ਸੇਵਾਵਾਂ ਦੀ ਕੁਸ਼ਲਤਾ, ਪਹੁੰਚਯੋਗਤਾ ਅਤੇ ਪਾਰਦਰਸ਼ਿਤਾ ਨੂੰ ਵਧਾ ਰਿਹਾ ਹੈ। ਖੇਤਰੀ ਭਾਸ਼ਾਵਾਂ ਵਿੱਚ ਅਦਾਲਤੀ ਫੈਸਲਿਆਂ ਦੇ ਏਆਈ-ਸਹਾਇਤਾ ਪ੍ਰਾਪਤ ਅਨੁਵਾਦ ਤੋਂ ਨਿਆਂ ਤੱਕ ਪਹੁੰਚ ਵਿੱਚ ਸੁਧਾਰ ਹੁੰਦਾ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਟ੍ਰੈਫਿਕ, ਵੇਸਟ ਨਿਪਟਾਰਾ ਅਤੇ ਜਨਤਕ ਸੁਰੱਖਿਆ ਪ੍ਰਣਾਲੀਆਂ ਨੂੰ ਅਨੁਕੂਲ ਬਣਾ ਕੇ ਸਮਾਰਟ ਸਿਟੀ ਪ੍ਰਬੰਧਨ ਵਿੱਚ ਸਹਿਯੋਗ ਕਰਦਾ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਅਰਜ਼ੀਆਂ ਅਤੇ ਪ੍ਰਕਿਰਿਆਵਾਂ ਦੇ ਪ੍ਰੋਸੈੱਸਿੰਗ ਸਮੇਂ ਨੂੰ ਘੱਟ ਕਰਕੇ ਸਰਕਾਰੀ ਸੇਵਾ ਪ੍ਰਦਾਨ ਕਰਨ ਨੂੰ ਸੁਚਾਰੂ ਬਣਾਉਂਦਾ ਹੈ।  ਨਿਆਂਪਾਲਿਕਾ ਵਿੱਚ, ਏਆਈ ਮਾਮਲੇ ਦੇ ਪ੍ਰਬੰਧਨ ਅਤੇ ਕਾਨੂੰਨੀ ਪਹੁੰਚ ਵਿੱਚ ਸੁਧਾਰ ਕਰਦਾ ਹੈ।

ਏਆਈ ਦੇ ਰਣਨੀਤਕ ਮਹੱਤਵ ਨੂੰ ਦੇਖਦੇ ਹੋਏ, ਭਾਰਤ ਸਰਕਾਰ ਨੇ ਇੱਕ ਮਜ਼ਬੂਤ ਅਤੇ ਸਮਾਵੇਸ਼ੀ ਏਆਈ ਈਕੋਸਿਸਟਮ ਦੇ ਨਿਰਮਾਣ ਨੂੰ ਉੱਚ ਪ੍ਰਾਥਮਿਕਤਾ ਦਿੱਤੀ ਹੈ। ਇੰਡੀਆਏਆਈ ਮਿਸ਼ਨ ਜਿਹੀਆਂ ਪਹਿਲਕਦਮੀਆਂ, ਏਆਈ ਕੰਪਿਊਟਿੰਗ  ਬੁਨਿਆਦੀ ਢਾਂਚੇ ਦਾ ਵਿਕਾਸ, ਸਵਦੇਸ਼ੀ ਏਆਈ ਮਾਡਲ ਨੂੰ ਹੁਲਾਰਾ ਦੇਣਾ ਅਤੇ ਵੱਡੇ ਪੈਮਾਨੇ ‘ਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਦੇਸ਼ ਵਿੱਚ ਜ਼ਿੰਮੇਵਾਰ ਅਤੇ ਭਰੋਸੇਮੰਦ ਏਆਈ ਅਪਣਾਉਣ ਲਈ ਇੱਕ ਮਜ਼ਬੂਤ ਅਧਾਰ ਤਿਆਰ ਕਰ ਰਹੀਆਂ ਹਨ।

ਇਸ ਤੋਂ ਇਲਾਵਾ, ਇੰਡੀਆ ਏਆਈ ਇੰਪੈਕਟ ਸਮਿਟ 2026 ਗਲੋਬਲ ਸਹਿਯੋਗ ਨੂੰ ਹੁਲਾਰਾ ਦੇਣ, ਜ਼ਿੰਮੇਵਾਰ ਅਤੇ ਨੈਤਿਕ ਏਆਈ ਪ੍ਰਥਾਵਾਂ ਨੂੰ ਪ੍ਰੋਤਸਾਹਿਤ ਕਰਨ ਅਤੇ ਅਰਥਵਿਵਸਥਾ ਦੇ ਪ੍ਰਮੁੱਖ ਖੇਤਰਾਂ ਵਿੱਚ ਏਆਈ ਦੇ ਏਕੀਕਰਣ ਨੂੰ ਗਤੀ ਦੇਣ ‘ਤੇ ਕੇਂਦ੍ਰਿਤ ਹੋਵੇਗਾ। ਡਿਜੀਟਲ ਤੌਰ ‘ਤੇ ਸਸ਼ਕਤ ਅਤੇ ਤਕਨਾਲੋਜੀ-ਸੰਚਾਲਿਤ ਭਾਰਤ ਦੀ ਕਲਪਨਾ ਦੇ ਅਨੁਸਾਰ, ਇਹ ਸਮਿਟ ਏਆਈ ਵਿੱਚ ਨਵੀਨਤਾਕਾਰੀ ਖੋਜ ਅਤੇ ਇਸ ਦੇ ਵਿਆਪਕ ਲਾਗੂਕਰਨ ਲਈ ਭਾਰਤ ਨੂੰ ਇੱਕ ਗਲੋਬਲ ਕੇਂਦਰ ਵਜੋਂ ਸਥਾਪਿਤ ਕਰਨ ਵਿੱਚ ਉਤਪ੍ਰੇਰਕ ਭੂਮਿਕਾ ਨਿਭਾਉਣ ਦੀ ਉਮੀਦ ਹੈ।

ਬੁਨਿਆਦੀ ਥੰਮ੍ਹ: ਏਆਈ ਦੇ ਪ੍ਰਭਾਵ ‘ਤੇ ਗਲੋਬਲ ਸਹਿਯੋਗ ਨੂੰ ਗਤੀ ਦੇਣ ਵਾਲੇ ਤਿੰਨ ਸਿਧਾਂਤ ਅਤੇ ਸੱਤ ਚੱਕਰ

ਇੰਡੀਆ-ਏਆਈ ਇੰਪੈਕਟ ਸਮਿਟ 2026 ਦਾ ਉਦੇਸ਼ ਪ੍ਰਭਾਵਸ਼ਾਲੀ ਅਤੇ ਮਨੁੱਖ-ਕੇਂਦ੍ਰਿਤ ਏਆਈ ‘ਤੇ ਧਿਆਨ ਕੇਂਦ੍ਰਿਤ ਕਰਨਾ ਹੈ, ਜਿਸ ਵਿੱਚ ਠੋਸ ਸਮਾਜਿਕ ਅਤੇ ਆਰਥਿਕ ਨਤੀਜਿਆਂ ਨੂੰ ਤਰਜੀਹ ਦਿੱਤੀ ਗਈ ਹੈ। ਇਹ ਸਮਿਟ ਤਿੰਨ ਬੁਨਿਆਦੀ ਥੰਮ੍ਹਾਂ ‘ਤੇ ਅਧਾਰਿਤ ਹੈ ਜਿਨ੍ਹਾਂ ਨੂੰ ‘ਸੂਤਰ’  ਕਿਹਾ ਜਾਂਦਾ ਹੈ। ‘ਸੂਤਰ’ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਅਰਥ ਮਾਰਗਦਰਸ਼ਕ ਸਿਧਾਂਤ ਜਾਂ ਜ਼ਰੂਰੀ ਸੂਤਰ ਜੋ ਗਿਆਨ ਅਤੇ ਕਾਰਜ ਨੂੰ ਆਪਸ ਵਿੱਚ ਜੋੜਦੇ ਹਨ। ਇਹ ਸੂਤਰ ਸਪਸ਼ਟ ਕਰਦੇ ਹਨ ਕਿ ਬਹੁ-ਪੱਖੀ ਸਹਿਯੋਗ ਰਾਹੀਂ ਸਮੂਹਿਕ ਲਾਭ ਲਈ ਏਆਈ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ।

ਤਿੰਨ ਬੁਨਿਆਦੀ ਸਿਧਾਂਤਾਂ ‘ਤੇ ਅਧਾਰਿਤ, ਏਆਈ ਇੰਪੈਕਟ ਸਮਿਟ ਵਿੱਚ ਵਿਚਾਰ-ਵਟਾਂਦਰਾ 7 ਚੱਕਰਾਂ ਵਿੱਚ ਸੰਰਚਿਤ ਹੈ। ਇਹ ਚੱਕਰ ਬਹੁ-ਪੱਖੀ ਸਹਿਯੋਗ ਦੇ ਪ੍ਰਮੁੱਖ ਖੇਤਰਾਂ ਦੀ ਪ੍ਰਤੀਨਿਧਤਾ ਕਰਦੇ ਹਨ, ਜੋ ਸਮਾਵੇਸ਼ੀ ਅਤੇ ਟਿਕਾਊ ਸਮਾਜਿਕ ਨਤੀਜਿਆਂ ਦੀ ਦਿਸ਼ਾ ਵਿੱਚ ਸਮੂਹਿਕ ਯਤਨਾਂ ਨੂੰ ਨਿਰਦੇਸ਼ਿਤ ਕਰਦੇ ਹਨ। 11

  1. ਮਨੁੱਖੀ ਪੂੰਜੀ: ਇਹ ਪ੍ਰਮੁੱਖ ਖੇਤਰ ਲਕਸ਼ਿਤ ਕੌਸ਼ਲ ਵਿਕਾਸ ਰਾਹੀਂ ਏਆਈ ਲਈ ਮੁੜ ਕੌਸ਼ਲ ਵਿਕਾਸ ਲਈ ਇੱਕ ਸਾਂਝਾ ਈਕੋਸਿਸਟਮ ਬਣਾਉਣ ‘ਤੇ ਕੇਂਦ੍ਰਿਤ ਹੈਭਾਰਤ ਲਈ, ਇਹ ਏਆਈ ਅਰਥਵਿਵਸਥਾ ਲਈ ਕਾਰਜਬਲ ਦੀ ਤਿਆਰੀ ਨੂੰ ਮਜ਼ਬੂਤ ਕਰਦਾ ਹੈ, ਜੋ ਰਾਸ਼ਟਰੀ ਵਿਕਾਸ ਤਰਜੀਹਾਂ ਦੇ ਅਨੁਸਾਰ ਹੈ
  1. ਸਮਾਜਿਕ ਸਸ਼ਕਤੀਕਰਣ ਦੇ ਲਈ ਸਮਾਵੇਸ਼: ਇਹ ਚੱਕਰ ਏਆਈ ਦੇ ਸਹਿਯੋਗਾਤਮਕ ਸਮਾਧਾਨਾਂ ਅਤੇ ਵਿਸਤਾਰ ਯੋਗ ਮਾਡਲਾਂ ਰਾਹੀਂ ਸਮਾਵੇਸ਼ੀ ਭਾਗੀਦਾਰੀ ਨੂੰ ਸਮਰੱਥ ਬਣਾਉਣ ‘ਤੇ ਕੇਂਦ੍ਰਿਤ ਹੈ। ਇਸ ਨਾਲ ਨਾਗਰਿਕ- ਕੇਂਦ੍ਰਿਤ ਏਆਈ ਸਮਾਧਾਨ ਪ੍ਰਦਾਨ ਕਰਨ ਅਤੇ ਭਾਰਤ ਦੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਸੇਵਾਵਾਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲਦੀ ਹੈ।

ਸੁਰੱਖਿਅਤ ਅਤੇ ਭਰੋਸੇਮੰਦ ਏਆਈ:  ਇਸ ਚੱਕਰ ਦਾ ਮੁੱਖ ਉਦੇਸ਼ ਜ਼ਿੰਮਵਾਰ ਏਆਈ ਦੇ ਗਲੋਬਲ ਸਿਧਾਂਤਾਂ ਨੂੰ ਵਿਵਹਾਰਿਕ, ਅੰਤਰ-ਸੰਚਾਲਿਤ ਸੁਰੱਖਿਆ ਅਤੇ ਸ਼ਾਸਨ ਢਾਂਚੇ ਵਿੱਚ ਬਦਲਣਾ ਹੈ। ਭਾਰਤ ਲਈ, ਇਸ ਨਾਲ ਘਰੇਲੂ ਏਆਈ ਸ਼ਾਸਨ ਮਜ਼ਬੂਤ ਹੁੰਦਾ ਹੈ, ਸਾਂਝੇ ਪਲੈਟਫਾਰਮਾਂ ‘ਤੇ ਏਆਈ ਦੀ ਸੁਰੱਖਿਅਤ ਤੈਨਾਤੀ ਨੂੰ ਸਮਰਥਨ ਮਿਲਦਾ ਹੈ ਅਤੇ ਨਵੀਨਤਾ ਨੂੰ ਹੁਲਾਰਾ ਦਿੰਦੇ ਹੋਏ ਜਨਤਾ ਦਾ ਵਿਸ਼ਵਾਸ ਵਧਦਾ ਹੈ।

ਲਚਕੀਲਾਪਣ, ਨਵੀਨਤਾ ਅਤੇ ਕੁਸ਼ਲਤਾ:   ਇਹ ਚੱਕਰ ਵੱਡੇ ਪੈਮਾਨੇ ‘ਤੇ ਏਆਈ ਪ੍ਰਣਾਲੀਆਂ ਦੁਆਰਾ  ਵਧਦੀਆਂ ਵਾਤਾਵਰਣ ਅਤੇ ਸਰੋਤ ਸਬੰਧੀ ਚੁਣੌਤੀਆਂ ਦੇ ਸਮਾਧਾਨ ‘ਤੇ ਕੇਂਦ੍ਰਿਤ ਹੈ, ਜੋ ਗਲੋਬਲ ਏਆਈ ਵੰਡ ਨੂੰ ਹੋਰ ਡੂੰਘਾ ਕਰਨ ਦਾ ਜੋਖਮ ਪੈਦਾ ਕਰਦੀਆਂ ਹਨ। ਭਾਰਤ ਏਆਈ ਨੂੰ ਟਿਕਾਊ ਤੌਰ ‘ਤੇ ਅਪਣਾਉਣ ਦਾ ਸਮਰਥਨ ਕਰਦਾ ਹੈ, ਇਹ ਯਕੀਨੀ ਬਣਾਉਂਦਾ ਹੋਏ ਕਿ ਇਸ ਦਾ ਵਿਕਾਸ ਵਾਤਾਵਰਣ ਦੇ ਅਨੁਕੂਲ ਅਤੇ ਸਮਾਜਿਕ ਤੌਰ ‘ਤੇ ਨਿਆਂ ਸੰਗਤ ਹੋਵੇ।

 

  1. ਵਿਗਿਆਨ:    ਇਹ ਚੱਕਰ ਏਆਈ ਦੀ ਵਰਤੋਂ ਕਰਕੇ ਖੋਜਾਂ ਨੂੰ ਗਤੀ ਦੇਣ ‘ਤੇ ਕੇਂਦ੍ਰਿਤ ਹੈ, ਨਾਲ ਹੀ ਡੇਟਾ, ਕੰਪਿਐਊਟਿੰਗ ਸਮਾਧਾਨਾਂ ਅਤੇ ਖੋਜ ਸਮਰੱਥਾ ਤੱਕ ਪਹੁੰਚ ਵਿੱਚ ਮੌਜੂਦ ਡੂੰਘੀ ਅਸਮਾਨਤਾਵਾਂ ਨੂੰ ਦੂਰ ਕਰਨ ‘ਤੇ ਵੀ ਧਿਆਨ ਦਿੰਦਾ ਹੈ। ਭਾਰਤ ਲਈ, ਇਹ ਖੋਜ ਈਕੋਸਸਿਟਮ ਨੂੰ ਮਜ਼ਬੂਤ ਕਰਦਾ ਹੈ, ਸਿਹਤ, ਖੇਤੀਬਾੜੀ ਅਤੇ ਜਲਵਾਯੂ ਦੇ ਖੇਤਰ ਵਿੱਚ ਸਮਾਧਾਨਾਂ ਨੂੰ ਗਤੀ ਦਿੰਦਾ ਹੈ, ਅਤੇ ਭਾਰਤ ਨੂੰ ਗਲੋਬਲ ਵਿਗਿਆਨ ਤਰੱਕੀ ਵਿੱਚ ਇੱਕ ਸਰਗਰਮ ਯੋਗਦਾਨਕਰਤਾ ਦੇ ਰੂਪ ਵਿੱਚ ਸਥਾਪਿਤ ਕਰਦਾ ਹੈ।
  1. ਏਆਈ ਸਰੋਤਾਂ ਦਾ ਲੋਕਤੰਤਰੀਕਰਣ:  ਇਸ ਚੱਕਰ ਵਿੱਚ ਇੱਕ ਗਲੋਬਲ ਏਆਈ ਈਕੋਸਿਸਟਮ ਦੀ ਕਲਪਨਾ ਕੀਤੀ ਗਈ ਹੈ, ਜਿੱਥੇ ਆਰਟੀਫਿਸ਼ੀਅਲ ਇੰਟੈਲੀਜੈਂਸ ਵਿਕਾਸ ਦੇ ਬੁਨਿਆਦੀ ਤੱਤਾਂ ਤੱਕ ਸਾਰਿਆਂ ਲਈ ਬਰਾਬਰ ਅਤੇ ਨਿਰਪੱਖ ਪਹੁੰਚ ਨੂੰ ਯਕੀਨੀ ਕੀਤਾ ਜਾਂਦਾ ਹੈ। ਭਾਰਤ ਲਈ, ਇਹ ਸਟਾਰਟਅੱਪਸ, ਖੋਜ ਕਰਤਾਵਾਂ ਅਤੇ ਜਨਤਕ ਸੰਸਥਾਨਾਂ ਲਈ ਗਲੋਬਲ ਏਆਈ ਵੈਲਿਓ ਚੇਨਸ ਵਿੱਚ ਸਮਾਨ ਭਾਗੀਦਾਰੀ ਨੂੰ ਯਕੀਨੀ ਬਣਾ ਕੇ ਪਹੁੰਚ ਦਾ ਵਿਸਤਾਰ ਕਰਦਾ ਹੈ।

 

  1. ਆਰਥਿਕ ਵਿਕਾਸ ਅਤੇ ਸਮਾਜਿਕ ਭਲਾਈ ਲਈ ਏਆਈ:   ਇਹ ਕੇਂਦਰੀ ਵਿਸ਼ਾ ਅਸਲ ਵਿੱਚ ਸਮਾਵੇਸ਼ੀ ਵਿਕਾਸ ਪ੍ਰਾਪਤ ਕਰਨ ਲਈ ਏਆਈ ਦੀ ਸਮਰੱਥਾ ਦਾ ਦੋਹਨ ਕਰਨ ਦੇ ਦ੍ਰਿਸ਼ਟੀਕੋਣਾਂ ਦੀ ਪੜਚੋਲ ਕਰਦਾ ਹੈ, ਵਿਸ਼ੇਸ਼ ਤੌਰ ‘ਤੇ ਉੱਚ ਪ੍ਰਭਾਵ ਵਾਲੇ ਉਪਯੋਗ ਦਾ ਮਾਮਲਿਆਂ ਦੀ ਪਛਾਣ ਅਤੇ ਸਮਰਥਨ ਕਰਕੇ ਜੇ ਆਰਥਿਕ ਵਿਕਾਸ ਅਤੇ ਸਮਾਜਿਕ ਭਲਾਈ ਦੋਹਾਂ ਲਈ ਏਆਈ ਦੇ ਬੇਮਿਸਾਲੀ ਉਦਹਾਰਣ ਹਨ।

ਇਹ ਸਾਰ ਚੱਕਰ ਮਿਲ ਕੇ ਦੇਸ਼ਾਂ, ਅੰਤਰਰਾਸ਼ਟਰੀ ਸੰਗਠਨਾਂ ਅਤੇ ਹਿਤਧਾਰਕਾਂ ਦੇ ਲਈ ਏਆਈ ਰਣਨੀਤੀਆਂ ਨੂੰ ਇਕਸਾਰ ਕਰਨ, ਗਿਆਨ ਸਾਂਝਾਕਰਣ ਨੂੰ ਹੁਲਾਰਾ ਦੇਣ ਅਤੇ ਏਆਈ ਸਮਾਧਾਨਾਂ ਨੂੰ ਲਾਗੂ ਕਰਨ ਲਈ ਇੱਕ ਵਿਆਪਕ ਢਾਂਚਾ ਪ੍ਰਦਾਨ ਕਰਦੇ ਹਨ ਜੋ ਆਮ ਚੁਣੌਤੀਆਂ ਦਾ ਸਮਾਧਾਨ ਕਰਦੇ ਹੋਏ ਸਮੂਹਿਕ ਲਾਭ ਨੂੰ ਵੱਧ ਤੋਂ ਵੱਧ ਕਰਦੇ ਹਨ।

ਸਮਿਟ ਵਿੱਚ ਏਆਈ ਪ੍ਰਭਾਵ ‘ਤੇ ਹੋਣ ਵਾਲੇ ਪ੍ਰੋਗਰਾਮ

ਇੰਡੀਆ-ਏਆਈ ਇੰਪੈਕਟ ਸਮਿਟ 2026 ਦੇ ਉਦੇਸ਼ਾਂ ਨੂੰ ਏਆਈ ਇੰਪੈਕਟ ਈਵੈਂਟਸ ਰਾਹੀਂ ਲਾਗੂ ਕੀਤਾ ਜਾਂਦਾ ਹੈ। ਇਹ ਈਵੈਂਟਸ ਭਾਰਤੀ ਏਆਈ ਪਹਿਲਕਦਮੀਆਂ, ਖੇਤਰੀ ਵਰਤੋਂ ਦੇ ਮਾਮਲਿਆਂ ਅਤੇ ਸੰਸਥਾਗਤ ਢਾਂਚਿਆਂ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਸੁਚਾਰੂ ਪਲੈਟਫਾਰਮ ਪ੍ਰਦਾਨ ਕਰਦੇ ਹਨ, ਨਾਲ ਹੀ ਫੀਡਬੈਕ, ਸਹਿਕਰਮੀ ਸਿੱਖਿਆ ਅਤੇ ਅੰਤਰਰਾਸ਼ਟਰੀ ਮਿਆਰ ਨਿਰਧਾਰਣ ਨੂੰ ਪਹੁੰਚਯੋਗ ਬਣਾਉਂਦੇ ਹਨ।

 ਸਮਿਟ ਤੋਂ ਪਹਿਲਾਂ ਦੇ ਈਵੈਂਟਸ

ਇੰਡੀਆ-ਏਆਈ ਇੰਪੈਕਟ ਸਮਿਟ 2026 ਦੀਆਂ ਤਿਆਰੀਆਂ ਦੇ ਤਹਿਤ, ਸ਼ੁਰੂਆਤੀ ਸਲਾਹ-ਮਸ਼ਵਰੇ ਅਤੇ ਥੀਮੈਟਿਕ ਚਰਚਾਵਾਂ ਨੂੰ ਸੁਵਿਧਾਜਨਕ ਬਣਾਉਣ ਲਈ ਸਮਿਟ ਤੋਂ ਪਹਿਲਾਂ ਦੇ ਈਵੈਂਟਸ ਦਾ ਆਯੋਜਨ ਕਰਦਾ ਹੈ। ਭਾਰਤ ਅਤੇ ਵਿਦੇਸ਼ਾਂ ਵਿੱਚ ਆਯੋਜਿਤ ਇਨ੍ਹਾਂ ਪ੍ਰੋਗਰਾਮਾਂ ਵਿੱਚ ਸਰਕਾਰਾਂ, ਅਕਾਦਮਿਕ ਅਤੇ ਖੋਜ ਸੰਸਥਾਨ, ਉਦਯੋਗ ਜਗਤ, ਸਟਾਰਟਅੱਪਸ ਅਤੇ ਨਾਗਰਿਕ ਸਮਾਜ ਇਕੱਠੇ ਆਉਂਦੇ ਹਨ।

 ਖੇਤਰੀ ਏਆਈ ਕਾਨਫਰੰਸ

ਭਾਰਤ-ਏਆਈ ਇੰਪੈਕਟ ਸਮਿਟ 2026 ਦੀਆਂ ਤਿਆਰੀਆਂ ਦੇ ਤਹਿਤ ਖੇਤਰੀ ਏਆਈ ਕਾਨਫੰਰਸ ਆਯੋਜਿਤ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਰਾਸ਼ਟਰੀ ਏਆਈ ਪ੍ਰਾਥਮਿਕਤਾਵਾਂ ਵੱਖ-ਵੱਖ ਖੇਤਰਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਹੋਣ। ਅਕਤੂਬਰ 2025 ਤੋਂ ਜਨਵਰੀ 2026 ਤੱਕ ਅੱਠ ਕਾਨਫਰੰਸ ਆਯੋਜਿਤ ਕੀਤੀਆਂ ਜਾਣਗੀਆਂਇਹ ਕਾਨਫਰੰਸਾਂ ਮੇਘਾਲਿਆ, ਗੁਜਰਾਤ, ਓਡੀਸ਼ਾ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼,  ਰਾਜਸਥਾਨ, ਕੇਰਲ ਅਤੇ ਤੇਲੰਗਾਨਾ ਵਿੱਚ ਹੋਣਗੇ। ਇਹ ਕਾਨਫਰੰਸ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਆਯੋਜਿਤ ਕੀਤੀਆਂ ਜਾਣਗੀਆਂ। ਇਨ੍ਹਾਂ ਦਾ ਉਦੇਸ਼ ਖੇਤਰ-ਵਿਸ਼ੇਸ਼ ਏਆਈ ਵਰਤੋਂ ਦੇ ਮਾਮਲਿਆਂ, ਨੀਤੀਗਤ ਸੁਝਾਵਾਂ ਅਤੇ ਸਮਰੱਥਾ ਸਬੰਧੀ ਕਮੀਆਂ ਦੀ ਪਛਾਣ ਕਰਨਾ ਹੈ। ਇਨ੍ਹਾਂ ਚਰਚਾਵਾਂ ਨਾਲ ਭਾਰਤ-ਏਆਈ ਇੰਪੈਕਟ ਸਮਿਟ 2026 ਦੇ ਏਜੰਡਾ ਅਤੇ ਨਤੀਜਿਆਂ ਨੂੰ ਦਿਸ਼ਾ ਮਿਲੇਗੀ।

ਮੁੱਖ ਸਮਿਟ

ਮੁੱਖ ਸਮਿਟ ਨੂੰ ਇਸ ਦੇ ਸੱਤ ਚੱਕਰਾਂ ਵਿੱਚ ਆਯੋਜਿਤ ਕੀਤਾ  ਰਿਹਾ ਹੈ। ਇਨ੍ਹਾਂ ਸੈਸ਼ਨਾਂ ਵਿੱਚ ਉਦਯੋਗ, ਸਿੱਖਿਆ ਜਗਤ ਅਤੇ ਅੰਤਰਰਾਸ਼ਟਰੀ ਸ਼ਾਂਝੇਦਾਰ ਇਕੱਠੇ ਮਿਲ ਕੇ ਏਆਈ ਦੇ ਵਿਕਾਸ ਅਤੇ ਲਾਗੂਕਰਨ ਲਈ ਉਪਯੋਗ ਦੇ ਮਾਮਲਿਆਂ ਦਾ ਪਤਾ ਲਗਾਉਣ, ਨੀਤੀਗਤ ਅਨੁਭਵਾਂ ਦਾ ਅਦਾਨ ਪ੍ਰਦਾਨ ਕਰਨ ਅਤੇ ਵਿਵਹਾਰਿਕ ਦ੍ਰਿਸ਼ਟੀਕੋਣਾਂ ਦੀ ਪਛਾਣ ਕਰਨ ਲਈ ਇਕੱਠੇ ਹੁੰਦੇ ਹਨ। ਸਮਿਟ ਨੂੰ ਵਿਸ਼ਵ ਪੱਧਰ ‘ਤੇ ਮਹੱਤਵਪੂਰਨ ਪ੍ਰਤੀਕਿਰਿਆ ਮਿਲੀ ਹੈ ਅਤੇ 700 ਤੋਂ ਵੱਧ ਪ੍ਰਸਤਾਵ ਪੇਸ਼ ਕੀਤੇ ਗਏ ਹਨ।

ਏਆਈ ਏਕੀਕਰਣ

ਏਆਈ ਕੰਪੈਡੀਅਮ, ਇੰਡੀਆ-ਏਆਈ ਇੰਪੈਕਟ ਸਮਿਟ 2026 ਦਾ ਇੱਕ ਮਹੱਤਵਪੂਰਨ ਗਿਆਨ ਉਤਪਾਦ ਹੈ ਅਤੇ ਇਸ ਨੂੰ 17 ਫਰਵਰੀ 2026  ਨੂੰ ਸਮਿਟ ਵਿੱਚ ਲਾਂਚ ਕੀਤਾ ਜਾਣਾ ਹੈ। ਇਸ ਵਿੱਚ ਅਜਿਹੇ ਵਿਸ਼ਿਆਂ ‘ਤੇ ਕੇਸ ਸਟੱਡੀਜ਼ ਦਾ ਸੰਗ੍ਰਹਿ ਹੈ ਜੋ ਪ੍ਰਮੁੱਖ ਖੇਤਰਾਂ ਵਿੱਚ ਏਆਈ ਦੀਆਂ ਵਿਵਹਾਰਿਕ ਐਪਲੀਕੇਸ਼ਨਾਂ ਨੂੰ ਦਰਸਾਉਂਦੇ ਹਨ। ਇਹ ਮਾਹਿਰਾਂ ਅਤੇ ਹਿਤਧਾਰਕਾਂ ਲਈ ਇੱਕ ਸੰਦਰਭ ਸੰਸਾਧਨ ਦੇ ਰੂਪ ਵਿੱਚ ਕੰਮ ਕਰੇਗਾ ਅਤੇ ਸਮਿਟ ਦੇ ਬਾਅਦ ਜ਼ਿੰਮੇਵਾਰ ਅਤੇ ਵਿਕਾਸਾਤਮਕ ਏਆਈ ਸਮਾਧਾਨਾਂ ਦੇ ਨਿਰੰਤਰ ਸਹਿਯੋਗ ਅਤੇ ਅਪਣਾਉਣ ਵਿੱਚ ਸਹਾਇਤਾ ਕਰੇਗਾ।

ਫਲੈਗਸ਼ਿਪ ਈਵੈਂਟਸ

ਸਮਿਟ ਦਾ ਇੱਕ ਪ੍ਰਮੁੱਖ ਆਕਰਸ਼ਣ ਤਿੰਨ ਪ੍ਰਮੁੱਖ ਵਿਸ਼ਵਵਿਆਪੀ ਪ੍ਰਭਾਵ ਚੁਣੌਤੀਆਂ ਹਨ- ਸਾਰਿਆਂ ਲਈ ਏਆਈ, ਮਹਿਲਾਵਾਂ ਦੁਆਰਾ ਏਆਈ ਅਤੇ ਯੁਵਾ ਏਆਈ –ਜਿਨ੍ਹਾਂ ਨੂੰ ਰਾਸ਼ਟਰੀ ਤਰਜੀਹਾਂ ਦੇ ਅਨੁਸਾਰ ਸਕੇਲੇਬਲ, ਵਿਕਾਸਾਤਮਕ ਏਆਈ ਸਮਾਧਾਨਾਂ ਦੀ ਪਛਾਣ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਇਨ੍ਹਾਂ ਚੁਣੌਤੀਆਂ ਦੇ ਲਈ 60 ਤੋਂ ਵੱਧ ਦੇਸ਼ਾਂ ਤੋਂ 4,650 ਤੋਂ ਵੱਧ ਐਪਲੀਕੇਸ਼ਨਾਂ ਪ੍ਰਾਪਤ ਹੋਈਆਂ ਹਨ, ਜੋ ਨਵੀਨਤਾ ਵਿੱਚ ਮਜ਼ਬੂਤ ਵਿਸ਼ਵਵਿਆਪੀ ਭਾਗੀਦਾਰੀ ਅਤੇ ਦਿਲਚਸਪੀ ਨੂੰ ਦਰਸਾਉਂਦੇ ਹਨ। ਡੋਮੇਨ ਮਾਹਿਰਾਂ, ਨੀਤੀ ਨਿਰਮਾਤਾਵਾਂ ਅਤੇ ਉਦਯੋਗ ਜਗਤ ਦੇ ਨੇਤਾਵਾਂ ਦੁਆਰਾ ਕੀਤੇ ਗਏ ਕਠੋਰ, ਬਹੁ-ਪੱਧਰੀ ਮੁਲਾਂਕਣ ਦੇ ਬਾਅਦ, 70 ਫਾਈਨਲਿਸਟਾਂ ਨੂੰ ਗ੍ਰੈਂਡ ਫਿਨਾਲੇ ਅਤੇ ਪੁਰਸਕਾਰ ਸਮਾਰੋਹ ਵਿੱਚ ਆਪਣੇ ਸਮਾਧਾਨ ਪ੍ਰਦਰਸ਼ਿਤ ਕਰਨ ਲਈ ਚੁਣਿਆ ਗਿਆ ਹੈ।

  • ਸਾਰਿਆਂ ਲਈ ਏਆਈ: ਗਲੋਬਲ ਇੰਪੈਕਟ ਚੈਲੇਂਜ ਦਾ ਮਕਸਦ ਅਜਿਹੇ AI ਸਾਲਿਊਸ਼ਨ ਦੀ ਪਛਾਣ ਕਰਨਾ ਹੈ ਜਿਨ੍ਹਾਂ ਵਿੱਚ ਵੱਡੇ ਪੈਮਾਨੇ ‘ਤੇ ਅਸਰ ਪਾਉਣ ਦੀ ਸਮਰੱਥਾ ਹੋਵੇ। ਡਿਪਾਰਟਮੈਂਟ ਫਾਰ ਪ੍ਰਮੋਸ਼ਨ ਆਫ ਇੰਡਸਟ੍ਰੀ ਐਂਡ ਇੰਟਰਨਲ ਟ੍ਰੇਡ, ਮਿਨੀਸਟ੍ਰੀ ਆਫ ਕਾਮਰਸ ਐਂਡ ਇੰਡਸਟ੍ਰੀ ਅਤੇ ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ ਦੇ ਤਹਿਤ ਸਟਾਰਟਅੱਪਸ ਇੰਡੀਆ ਦੇ ਨਾਲ ਪਾਰਟਨਰਸ਼ਿਪ ਵਿੱਚ ਲਾਗੂ ਕੀਤਾ ਗਿਆ ਇਹ ਚੈਲੇਂਜ ਸਟੂਡੈਂਟਸ, ਵਰਕਿੰਗ ਪ੍ਰੋਫੈਸ਼ਨਲਸ, ਰਿਸਰਚਰ ਅਤੇ ਸਟਾਰਟਅੱਪ ਨੂੰ ਹਿੱਸਾ ਦੇਣ ਲਈ ਬੁਲਾਉਂਦਾ ਹੈ। ਇਹ ਸ਼ਹਿਰੀ ਇਨਫ੍ਰਾਸਟ੍ਰਕਚਰ ਅਤੇ ਮੋਬਿਲਿਟੀ ਜਿਹੇ ਸੈਕਟਰਸ ਵਿੱਚ ਵੱਡੇ ਪੈਮਾਨੇ ‘ਤੇ ਇਸਤੇਮਾਲ ਕੀਤੇ ਜਾ ਸਕਣ ਵਾਲੇ AI ਸਾਲਿਊਸ਼ਨ ‘ਤੇ ਫੋਕਸ ਕਰਦਾ ਹੈ। ਚੁਣੇ ਗਏ ਸਾਲਿਊਸ਼ਨ ਨੂੰ ਸਮਿਟ ਵਿੱਚ ਦਿਖਾਇਆ ਜਾਵੇਗਾ, ਜਿਸ ਵਿੱਚ INR 2.50  ਕਰੋੜ ਤੱਕ ਦੇ ਐਵਾਰਡ ਦਿੱਤੇ ਜਾਣਗੇ।
  • ਏਆਈ ਬਾਏ ਐੱਚ.ਈ.ਆਰ: ਗਲੋਬਲ ਇੰਪੈਕਟ ਚੈਲੇਂਜ  ਦਾ ਮੁੱਖ ਉਦੇਸ਼ ਏਆਈ ਦੇ ਖੇਤਰ ਵਿੱਚ ਮਹਿਲਾਵਾਂ ਦੀ ਅਗਵਾਈ ਵਾਲੀ ਨਵੀਨਤਾ ਨੂੰ ਉਤਸ਼ਾਹਿਤ ਕਰਨਾ ਹੈ। ਨੀਤੀ ਆਯੋਗ ਨੇ ਮਹਿਲਾ ਉੱਦਮਤਾ ਪਲੈਟਫਾਰਮ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਗਏ ਇਸ ਚੈਲੇਂਜ ਵਿੱਚ ਮਹਿਲਾ ਟੈਕਨੋਲੋਜਿਸਟਾਂ ਨੂੰ ਅਜਿਹੇ ਏਆਈ ਸਮਾਧਾਨ ਪੇਸ਼ ਕਰਨ ਲਈ ਸੱਦਾ ਦਿੱਤਾ ਜੋ ਵੱਡੇ ਪੈਮਾਨੇ ‘ਤੇ ਅਤੇ ਅਸਲ ਦੁਨੀਆ ਦੀ ਜਨਤਕ ਚੁਣੌਤੀਆਂ ਦਾ ਸਮਾਧਾਨ ਕਰਦੇ ਹੋਣ। ਚੁਣੇ ਹੋਏ ਸਮਾਧਾਨਾਂ ਨੂੰ ਸਮਿਟ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ, ਜਿਸ ਵਿੱਚ 2.50 ਕਰੋੜ ਰੁਪਏ ਤੱਕ ਦੇ ਪੁਰਸਕਾਰ ਦਿੱਤੇ ਜਾਣਗੇ।

• YUVAi: ਗਲੋਬਲ ਯੂਥ ਚੈਲੇਂਜ ਦਾ ਮਕਸਦ ਯੁਵਾ ਇਨੋਵੇਟਰਸ ਨੂੰ ਅਸਲ ਦੁਨੀਆ ਦੀਆਂ ਚੁਣੌਤੀਆਂ ਲਈ AI ਸਾਲਿਊਸ਼ਨ ਡਿਵੈਲਪ ਕਰਨ ਲਈ ਉਤਸ਼ਾਹਿਤ ਕਰਨਾ ਹੈ। ਇਸ ਚੈਲੇਂਜ ਵਿੱਚ 13-21 ਸਾਲ ਦੇ ਨੌਜਵਾਨਾਂ ਅਤੇ ਟੀਮਾਂ ਨੂੰ ਹਿੱਸਾ ਲੈਣ ਲਈ ਬੁਲਾਇਆ ਗਿਆ ਹੈ। ਇਸ ਨੂੰ MyBharat ਅਤੇ ਨੈਸ਼ਨਲ ਇੰਸਟੀਟਿਊਟ ਆਫ਼ ਇਲੈਕਟ੍ਰੌਨਿਕਸ ਐਂਡ ਇਨਫਰਮੇਸ਼ਨ ਤਕਨਾਲੋਜੀ ਦੇ ਨਾਲ ਪਾਰਟਨਰਸ਼ਿਪ ਵਿੱਚ ਲਾਗੂ ਕੀਤਾ ਜਾ ਰਿਹਾ ਹੈ, ਤਾਂ ਜੋ ਅਸਲ ਦੁਨੀਆ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਉਨ੍ਹਾਂ ਦੇ ਸਭ ਤੋਂ ਇਨੋਵੇਟਿਵ AI ਸਾਲਿਊਸ਼ਨ ਲਿਆਂਦੇ ਜਾ ਸਕਣ। ਚੁਣੇ ਗਏ ਪਾਰਟੀਸਿਪੈਂਟ ਨੂੰ INR 85 ਲੱਖ ਤੱਕ ਦੇ ਇਨਾਮ ਮਿਲਣਗੇ।

ਰਿਸਰਚ ਸਿੰਪੋਜ਼ੀਅਮ   AI ਅਤੇ ਇਸ ਦੇ ਅਸਰ ‘ਤੇ ਰਿਸਰਚ ਸਿੰਪੋਜ਼ੀਅਮ, ਜੋ 18 ਫਰਵਰੀ 2026 ਨੂੰ ਭਾਰਤ ਮੰਡਪਮ, ਨਵੀਂ ਦਿੱਲੀ ਵਿੱਚ ਹੋ ਰਿਹਾ ਹੈ, ਇੰਡੀਆ- AI ਇੰਪੈਕਟ ਸਮਿਟ 2026 ਦਾ ਮੁੱਖ ਅਕੈਡਮਿਕ ਪਲੈਟਫਾਰਮ ਹੈ, ਜਿਸ ਵਿੱਚ IIIT ਹੈਦਰਾਬਾਦ ਨਾਲੇਜ ਪਾਰਟਨਰ ਹੈ। ਸਿੰਪੋਜ਼ੀਅਮ ਨੂੰ ਅਫਰੀਕਾ, ਏਸ਼ੀਆ ਅਤੇ ਲੇਟਿਨ ਅਮਰੀਕਾ ਤੋਂ ਲਗਭਗ 250 ਰਿਸਰਚ ਸਬਮਿਸ਼ਨ ਮਿਲੇ ਹਨ, ਜੋ ਗਲੋਬਲ ਸਾਊਥ ਦੀ ਮਜ਼ਬੂਤ ਭਾਗੀਦਾਰੀ ਨੂੰ ਦਿਖਾਉਂਦਾ ਹੈ। ਇਸ ਵਿੱਚ H.E.ਅਲਾਰ ਕਰਿਸ; ਸ਼੍ਰੀ ਅਸ਼ਵਿਨੀ ਵੈਸ਼ਣਵ, ਅਤੇ ਸ਼੍ਰੀ ਜਿਤਿਨ ਪ੍ਰਸਾਦ ਸ਼ਾਮਲ ਹਨ। ਪਲੇਨਰੀ ਸੈਸ਼ਨ, ਇੰਟਰਨੈਸ਼ਨਲ ਰਿਸਰਚ ਪ੍ਰੈਜੈਂਟੇਸ਼ਨ ਅਤੇ ਗਲੋਬਲ ਸਾਊਥ ਪੋਸਟਰ ਸ਼ੋਅਕੇਸ ਦੇ ਨਾਲ, ਇਹ ਸਿੰਪੋਜ਼ੀਅਮ AI ਨਾਲ ਚਲਣ ਵਾਲੀ ਸਾਇੰਟਿਫਿਕ ਖੋਜ, ਸੇਫਟੀ ਅਤੇ ਗਵਰਨੈਂਸ ਫਰੇਮਵਰਕ, ਕੰਪਿਊਟ ਇਨਫ੍ਰਾਸਟ੍ਰਕਚਰ ਤੱਕ ਬਰਾਬਰ ਪਹੁੰਚ ਅਤੇ ਗਲੋਬਲ ਸਾਊਥ ਵਿੱਚ ਮਿਲ ਕੇ ਕੀਤੀ ਜਾਣ ਵਾਲੀ ਰਿਸਰਚ ‘ਤੇ ਚਰਚਾ ਕਰਨ ਲਈ AI ਦੇ ਵੱਡੇ ਪਾਇਨੀਅਰਾਂ ਅਤੇ ਸੰਸਥਾਨਾਂ ਨੂੰ ਇਕੱਠੇ ਲਿਆਉਂਦਾ ਹੈ।

. ਇੰਡੀਆ AI ਇੰਪੈਕਟ ਐਕਸਪੋ 2026 ਨੂੰ MeitY ਆਰਗੇਨਾਈਜ਼ ਕਰ ਰਿਹਾ ਹੈ, ਅਤੇ ਸੌਫਟਵੇਅਰ ਤਕਨਾਲੋਜੀ ਪਾਰਕਸ ਆਫ ਇੰਡੀਆ ਇਸ ਦਾ ਕਸਟੋਡੀਅਨ ਹੈ। ਇਹ ਐਕਸਪੋ 70,000 ਸਕਵੇਅਰ ਮੀਟਰ ਤੋਂ ਵੱਧ ਏਰੀਆ ਵਿੱਚ ਫੈਲਿਆ ਹੋਇਆ ਹੈ। ਐਕਸਪੋ ਵਿੱਚ ਦੁਨੀਆ ਭਰ ਤੋਂ ਸੱਤ ਥੀਮ ਵਾਲੇ ਪਵੇਲੀਅਨ ਆ ਰਹੇ ਹਨ। ਇਸ ਨੂੰ ਬਿਜ਼ਨਸ ‘ਤੇ ਫੋਕਸ ਕਰਨ ਵਾਲੇ ਪਲੈਟਫਾਰਮ ਦੇ ਤੌਰ ‘ਤੇ ਡਿਜ਼ਾਈਨ ਕੀਤਾ ਗਿਆ ਹੈ,ਇਸ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਰਿਸਰਚ ਅਤੇ ਪਾਇਲਟ ਤੋਂ ਵੱਡੇ ਪੈਮਾਨੇ ‘ਤੇ ਇਸਤੇਮਾਲ ਵਿੱਚ ਬਦਲਾਅ ਨੂੰ ਦਿਖਾਇਆ ਹੈ, ਜਿਸ ਨਾਲ ਇਨੋਵੇਟਰਸ ਅਤੇ ਇਨਵੈਸਟਰਸ ਇਕੱਠੇ ਆਏ ਹਨ ਤਾਂ ਜੋ ਉਹ ਸੈਕਟੋਰਲ ਅਤੇ ਗਲੋਬਲ ਚੁਣੌਤੀਆਂ ਦਾ ਸਾਹਮਣਾ ਕਰਨ ਵਾਲੇ AI ਸਾਲਿਊਸ਼ਨ ֲਤੇ ਕੰਮ ਕਰ ਸਕਣ।

ਇੰਡੀਆ ਏਆਈ ਟਿੰਕਰਪ੍ਰੀਨਿਓਰ  ਇੱਕ ਨੈਸ਼ਨਲ ਲੈਵਲ ਦਾ ਸਮਰ ਬੂਟਕੈਂਪ ਹੈ ਜੋ ਇੰਡੀਆ- AI ਇੰਮਪੈਕਟ ਸਮਿਟ 2026 ਦੇ ਨਾਲ ਜੁੜਿਆ ਹੋਇਆ ਹੈ। ਇਸ ਦਾ ਮਕਸਦ ਕਲਾਸ 6 ਤੋਂ 12 ਤੱਕ ਦੇ ਸਕੂਲੀ ਸਟੂਡੈਂਟਸ ਵਿੱਚ AI ਅਤੇ ਇੰਟਰਪ੍ਰੇਨਯੋਰੀਲ ਸਮਰੱਥਾਵਾਂ ਬਣਾਉਣਾ ਹੈ। ਇਹ ਪ੍ਰੋਗਰਾਮ ਯੁਵਾ ਸਟੂਡੈਂਟਸ ਨੂੰ AI ਟੂਲਸ ਅਤੇ ਤਕਨਾਲੋਜੀ ਦਾ ਪ੍ਰੈਕਟੀਕਲ ਅਨੁਭਵ ਦਿੰਦਾ ਹੈ ਅਤੇ ਉਨ੍ਹਾਂ ਨੂੰ ਸੋਸ਼ਲ-ਇੰਪੈਕਟ ਚੁਣੌਤੀਆਂ ਦਾ ਸਾਹਮਣਾ ਕਰਨ ਵਾਲੇ AI-ਅਨੇਬਲਡ ਪ੍ਰੋਡਕਟਸ ਅਤੇ ਸਾਲਿਊਸ਼ਨ ਡਿਵੈਲਪ ਕਰਨ ਲਈ ਉਤਸ਼ਾਹਿਤ ਕਰਦਾ ਹੈ। ਸਟ੍ਰਕਚਰਡ ਔਨਲਾਈਨ ਸੈਸ਼ਨ, ਇੰਡਸਟ੍ਰੀ ਅਤੇ ਅਕੈਡਮਿਕ ਐਕਸਪਰਟਸ ਦੀ ਮੈਂਟਰਸ਼ਿਪ, ਅਤੇ ਆਈਡੀਆ ਤੋਂ ਲੈ ਕੇ ਐਗਜ਼ੀਕਿਊਸ਼ਨ ਤੱਕ ਗਾਈਡੈਂਸ ਦੇ ਜ਼ਰੀਏ, ਇਹ ਪਹਿਲ ਸ਼ੁਰੂਆਤੀ ਸਟੇਜ ਵਿੱਚ ਇਨੋਵੇਸ਼ਨ, ਪ੍ਰੋਬਲਮ-ਸੌਲਵਿੰਗ ਅਤੇ ਇੰਟਰਪ੍ਰੇਨਯੋਰੀਅਲ ਸੋਚ ਨੂੰ ਹੁਲਾਰਾ ਦਿੰਦੀ ਹੈ।

ਇਹ ਖਾਸ ਚੁਣੌਤੀਆਂ ਅਤੇ ਨਾਲੇਜ ਪਲੈਟਫਾਰਮ ਮਿਲ ਕੇ ਸਮਿਟ ਦੀ ਗੱਲਬਾਤ ਨਾਲ ਡਿਲੀਵਰੀ ਵੱਲ ਬਦਲਾਅ ਨੂੰ ਦਿਖਾਉਂਦੇ ਹਨ, ਜਿਸ ਨਾਲ ਸਕੇਲੇਬਲ ਅਤੇ ਇਨਕਲੂਸਿਵ AI ਇਨੋਵੇਸ਼ਨ ਨੂੰ ਹੁਲਾਰਾ ਮਿਲਦਾ ਹੈ। ਸਟਾਰਟਅੱਪਸ, ਮਹਿਲਾ ਤਕਨਾਲੋਜਿਸਟ, ਯੁਵਾ ਇਨੋਵੇਟਰਸ, ਰਿਸਰਚਰ ਅਤੇ ਇੰਡਸਟ੍ਰੀ ਲੀਡਰਸ ਨੂੰ ਜੋੜ ਕੇ, ਇਹ ਸਮਿਟ ਜ਼ਿੰਮੇਵਾਰ ਅਤੇ ਡਿਵੈਲਪਮੈਂਟ ‘ਤੇ ਧਿਆਨ ਦੇਣ ਵਾਲੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਲਈ ਇੱਕ ਗਲੋਬਲ ਹੱਬ ਦੇ ਤੌਰ ‘ਤੇ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਦਾ ਹੈ।

 ਭਾਰਤ-ਏਆਈ ਇੰਪੈਕਟ ਸਮਿਟ ਪ੍ਰੋਗਰਾਮ ਦਾ ਏਜੰਡਾ ਅਤੇ ਮੁੱਖ ਬੁਲਾਰੇ

ਇਹ ਪ੍ਰੋਗਰਾਮ, ਜਿਸ ਦੀ ਸ਼ੁਰੂਆਤ ਇੰਡੀਆ ਇਨੋਵੇਸ਼ਨ ਫੈਸਟੀਵਲ ਨਾਲ ਹੁੰਦੀ ਹੈ, ਨੀਤੀਗਤ ਪੈਨਲਾਂ, ਗਿਆਨ ਦੀ ਸ਼ੁਰੂਆਤ, ਖੋਜ ਅਤੇ ਉਦਯੋਗ ਸੈਸ਼ਨਾਂ ਰਾਹੀਂ ਗਤੀ ਵਧਾਉਂਦੀ ਹੈ, ਅਤੇ ਅੰਤ ਵਿੱਚ ਮੋਹਰੀ ਨੇਤਾਵਾਂ ਦੇ ਨਾਲ ਗੱਲਬਾਤ ਅਤੇ ਗਲੋਬਲ ਪਾਰਟਨਰਸ਼ਿਪ ਔਨ ਆਰਟੀਫਿਸ਼ੀਅਲ ਇੰਟੈਲੀਜੈਂਸ (ਜੀਪੀਏਆਈ) ਕੌਂਸਲ ਦੀਆਂ ਮੀਟਿੰਗਾਂ ਦੇ ਨਾਲ ਸਮਾਪਤ ਹੁੰਦਾ ਹੈ।

 

ਮਿਤੀ

ਸਮਾਗਮ

ਸਥਾਨ

16-20 ਫਰਵਰੀ 2026

ਏਆਈ ਇੰਪੈਕਟ ਐਕਸਪੋ

ਭਾਰਤ ਮੰਡਪਮ, ਨਵੀਂ ਦਿੱਲੀ

16 ਫਰਵਰੀ 2026

ਮੁੱਖ ਭਾਸ਼ਣ, ਪੈਨਲ ਚਰਚਾ ਗੋਲਮੇਜ਼

ਭਾਰਤ ਮੰਡਪਮ/ਸੁਸ਼ਮਾ ਸਵਰਾਜ ਭਵਨ/ਅੰਬੇਡਕਰ ਭਵਨ, ਨਵੀਂ ਦਿੱਲੀ

17 ਫਰਵਰੀ 2026

ਸਿਹਤ, ਊਰਜਾ, ਸਿੱਖਿਆ, ਖੇਤੀਬਾੜੀ, ਲਿੰਗ ਸਸ਼ਕਤੀਕਰਣ, ਪਹੁੰਚਯੋਗਤਾ ਵਿੱਚ ਏਆਈ ‘ਤੇ ਗਿਆਨ ਸੰਗ੍ਰਹਿ ਦਾ ਰਿਲੀਜ਼

ਭਾਰਤ ਮੰਡਪਮ, ਨਵੀਂ ਦਿੱਲੀ

ਅਪਲਾਈਡ ਏਆਈ ‘ਤੇ ਸੈਮੀਨਾਰ

ਏਆਈ ਬਾਏ ਐੱਚ.ਈ ਆਰ: ਗਲੋਬਲ ਇੰਪੈਕਟ ਚੈਲੇਂਜ

ਸੁਸ਼ਮਾ ਸਵਰਾਜ ਭਵਨ, ਨਵੀਂ ਦਿੱਲੀ

ਮੁੱਖ ਭਾਸ਼ਣ, ਪੈਨਲ ਚਰਚਾ, ਗੋਲਮੇਜ਼

ਭਾਰਤ ਮੰਡਪਮ/ਸੁਸਮਾ ਸਵਰਾਜ ਭਵਨ/ਅੰਬੇਡਕਰ ਭਵਨ, ਨਵੀਂ ਦਿੱਲੀ

18 ਫਰਵਰੀ 2026

ਰਿਸਰਚ ਸਿੰਪੋਜ਼ੀਅਮ

ਭਾਰਤ ਮੰਡਪਮ, ਨਵੀਂ ਦਿੱਲੀ

ਇੰਡਸਟ੍ਰੀ ਸੈਸ਼ਨ

ਏਆਈ ਬਾਏ ਐੱਚਈਆਰ: ਗਲੋਬਲ ਇੰਪੈਕਟ ਚੈਲੇਂਜ

ਸੁਸ਼ਮਾ ਸਵਰਾਜ ਭਵਨ, ਨਵੀਂ ਦਿੱਲੀ

 

ਮੁੱਖ ਭਾਸ਼ਣ, ਪੈਨਲ ਚਰਚਾ, ਗੋਲਮੇਜ਼

ਭਾਰਤ ਮੰਡਪਮ/ਸੁਸ਼ਮਾ ਸਵਰਾਜ ਭਵਨ/ਅੰਬੇਡਕਰ ਭਵਨ, ਨਵੀਂ ਦਿੱਲੀ

ਸਮਿਟ ਡਿਨਰ

ਕਨਵੈਨਸ਼ਨ ਸੈਂਟਰ, ਨਵੀਂ ਦਿੱਲੀ

19 ਫਰਵਰੀ 2026

ਉਦਘਾਟਨੀ ਸਮਾਰੋਹ

ਭਾਰਤ ਮੰਡਪਮ, ਨਵੀਂ ਦਿੱਲੀ

ਆਗੂਆਂ ਦੀ ਪੂਰੀ ਸਭਾ

ਸੀਈਓ ਗੋਲਮੇਜ਼

ਮੁੱਖ ਭਾਸ਼ਣ/ਪੈਨਲ ਚਰਚਾ/ਗੋਲਮੇਜ਼

ਭਾਰਤ ਮੰਡਪਮ/ਸੁਸ਼ਮਾ ਸਵਰਾਜ ਭਵਨ/ਅੰਬੇਡਕਰ ਭਵਨ, ਨਵੀਂ ਦਿੱਲੀ

20 ਫਰਵਰੀ 2026

GPAI ਕੌਂਸਲ ਮੀਟਿੰਗ

ਭਾਰਤ ਮੰਡਪਮ, ਨਵੀਂ ਦਿੱਲੀ

ਮੁੱਖ ਭਾਸ਼ਣ/ਪੈਨਲ ਚਰਚਾ/ਗੋਲਮੇਜ਼

ਭਾਰਤ ਮੰਡਪਮ/ਸੁਸ਼ਮਾ ਸਵਰਾਜ ਭਵਨ/ਅੰਬੇਡਕਰ ਭਵਨ, ਨਵੀਂ ਦਿੱਲੀ

  • * (16 ਫਰਵਰੀ, 2026 ਤੱਕ ਦਾ ਏਜੰਡਾ) ਇਹ ਏਜੰਡਾ ਅਸਥਾਈ ਹੈ ਅਤੇ ਇਸ ਵਿੱਚ ਸੋਧ ਕੀਤੀ ਜਾ ਸਕਦੀ ਹੈ।
  • * ਪ੍ਰਮੁੱਖ ਮੌਜੂਦਾ ਲੋਕਾਂ ਦੀ ਸੂਚੀ ਅਸਥਾਈ ਹੈ ਅਤੇ ਇਸ ਵਿੱਚ ਪਰਿਵਰਤਨ ਹੋ ਸਕਦਾ ਹੈ।

 ਸਮਿਟ ਵਿੱਚ ਸ਼ਾਮਲ ਪ੍ਰਮੁੱਖ ਸੰਸਥਾਗਤ ਢਾਂਚੇ

ਭਾਰਤ-ਏਆਈ ਇੰਪੈਕਟ ਸਮਿਟ 2026 ਨੂੰ ਨੀਤੀ ਨਿਰਮਾਣ, ਪ੍ਰੋਗਰਾਮ ਲਾਗੂਕਰਨ, ਈਕੋਸਿਸਟਮ ਵਿਕਾਸ ਅਤੇ ਡਿਜੀਟਲ ਬੁਨਿਆਦੀ ਢਾਂਚਾ ਪ੍ਰਬੰਧਨ ਵਿੱਚ ਸ਼ਾਮਲ ਪ੍ਰਮੁੱਖ ਸਰਕਾਰੀ ਸੰਸਥਾਨਾਂ ਦਾ ਸਮਰਥਨ ਪ੍ਰਾਪਤ ਹੈ। ਉਨ੍ਹਾਂ ਦੀ ਭਾਗਦਾਰੀ ਪ੍ਰਸ਼ਾਸਨਿਕ ਅਗਵਾਈ, ਤਕਨੀਕੀ ਸਹਾਇਤਾ ਅਤੇ ਸੰਸਥਾਗਤ ਨਿਰੰਤਰਤਾ ਪ੍ਰਦਾਨ ਕਰਦੀ ਹੈ, ਤਾਂ ਜੋ ਸਮਿਟ ਮੌਜੂਦਾ ਰਾਸ਼ਟਰੀ ਪਹਿਲਕਦਮੀਆਂ ਦੇ ਅਨੁਸਾਰ ਬਣਿਆ ਰਹੇ ਅਤੇ ਚਰਚਾਵਾਂ ਨੂੰ ਵਿਵਹਾਰਿਕ ਨਤੀਜਿਆਂ ਵਿੱਚ ਬਦਲਿਆ ਜਾ ਸਕੇ।

  • ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ( MeitY )

ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ ( MeitY ) ਭਾਰਤ ਵਿੱਆਚ ਏਆਈ ਅਤੇ ਡਿਜੀਟਲ ਤਕਨਾਲੋਜੀਆਂ ਲਈ ਸਮੁੱਚੇ ਨੀਤੀਗਤ ਦਿਸ਼ਾ-ਨਿਰਦੇਸ਼ ਪ੍ਰਦਾਨ ਕਰਦਾ ਹੈ। ਮੰਤਰਾਲਾ ਏਆਈ, ਇਲੈਕਟ੍ਰੌਨਿਕਸ, ਡਿਜੀਟਲ ਸ਼ਾਸਨ ਅਤੇ ਭਰੋਸੇਯੋਗ ਤਕਨਾਲੋਜੀਆਂ ਨੂੰ ਅਪਣਾਉਣ ਜਿਹੀਆਂ ਰਾਸ਼ਟਰੀ ਪ੍ਰਾਥਮਿਕਤਾਵਾਂ ਦੇ ਸੰਦਰਭ ਵਿੱਚ ਇਸ ਸਮਿਟ ਦਾ ਆਯੋਜਨ ਕਰਦਾ ਹੈ। ਮੰਤਰਾਲੇ ਦੀ ਭੂਮਿਕਾ ਵੱਖ-ਵੱਖ ਮੰਤਰਾਲਿਆਂ ਦਰਮਿਆਨ ਤਾਲਮੇਲ ਨੂੰ ਯਕੀਨੀ ਬਣਾਉਣ, ਰਾਜ ਸਰਕਾਰਾਂ ਦੇ ਨਾਲ ਤਾਲਮੇਲ ਬਿਠਾਉਣਾ ਅਤੇ ਸਮਿਟ ਦੇ ਨਤੀਜਿਆਂ ਨੂੰ ਚਲ ਰਹੇ ਰਾਸ਼ਟਰੀ ਪ੍ਰੋਗਰਾਮਾਂ ਅਤੇ ਰੈਗੂਲੇਟਰੀ ਢਾਂਚੇ ਨਾਲ ਏਕੀਕ੍ਰਿਤ ਕਰਨਾ ਹੈ।

  • ਇੰਡੀਆ ਏਆਈ ਮਿਸ਼ਨ

ਇੰਡੀਆ ਏਆਈ ਮਿਸਨ ਭਾਰਤ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿਕਾਸ ਨੂੰ ਹੁਲਾਰਾ ਦੇਣ ਵਾਲਾ ਇੱਕ ਪ੍ਰਮੁੱਖ ਮਿਸ਼ਨ ਹੈ। ਇਹ ਮਿਸ਼ਨ ਸਮਿਟ ਦੇ ਪ੍ਰਮੁੱਖ ਵਿਸ਼ਿਆਂ ਨੂੰ ਆਕਾਰ ਦਿੰਦਾ ਹੈ, ਜਿਨ੍ਹਾਂ ਵਿੱਚ ਏਆਈ ਕੰਪਿਊਟ ਇਨਫ੍ਰਾਸਚ੍ਰਕਚਰ, ਡੇਟਾਸੈੱਟ, ਸਵਦੇਸ਼ੀ ਏਆਈ ਮਾਡਲ, ਕੌਸ਼ਲ ਵਿਕਾਸ ਅਤੇ ਸਟਾਰਟਅੱਪ ਸਹਾਇਤਾ ਸ਼ਾਮਲ ਹਨ। ਇਹ ਏਆਈ ਦੇ ਸੁਰੱਖਿਅਤ, ਜ਼ਿੰਮੇਵਾਰ ਅਤੇ ਸਮਾਵੇਸ਼ੀ ਉਪਯੋਗ ਨੂੰ ਹੁਲਾਰਾ ਦੇਣ ਲਈ ਸਰਕਾਰ ਦੇ ਨਿਰੰਤਰ ਯਤਨਾਂ ਨੂੰ ਰੇਖਾਂਕਿਤ ਕਰਦਾ ਹੈ।

  • ਭਾਰਤ ਦੇ ਸੌਫਟਵੇਅਰ ਤਕਨਾਲੋਜੀ ਪਾਰਕ (ਐੱਸਟੀਪੀਆਈ)

STPI ਸਮਿਟ ਵਿੱਚ ਸਟਾਰਅੱਪਸ, MSME ਅਤੇ ਇਨੋਵੇਟਰਸ ਦੀ ਭਾਗੀਦਾਰੀ ਅਤੇ ਨਵੀਨਤਾ ਨੂੰ ਹੁਲਾਰਾ ਦਿੰਦਾ ਹੈ। ਇਹ ਇਨਕਿਊਬੇਸ਼ਨ ਸੁਵਿਧਾਵਾਂ, ਤਕਨੀਕੀ ਬੁਨਿਆਦੀ ਢਾਂਚਾ ਅਤੇ ਉਦਯੋਗ ਸੰਪਰਕ ਪ੍ਰਦਾਨ ਕਰਦਾ ਹੈ। ਦੇਸ਼ ਭਰ ਵਿੱਚ ਫੈਲੇ ਇਸ ਦੇ ਕੇਂਦਰਾਂ ਦਾ ਨੈੱਟਵਰਕ ਖੇਤਰੀ ਸਾਂਝੇਦਾਰੀਆਂ ਨੂੰ ਵਿਆਪਕ ਬਣਾਉਂਦਾ ਹੈ ਅਤੇ ਏਆਈ ਅਧਾਰਿਤ ਉੱਦਮਾਂ ਦੇ ਵਿਕਾਸ ਵਿੱਚ ਸਹਿਯੋਗ ਕਰਦਾ ਹੈ। ਇਸ ਨਾਲ AI ਇਨੋਵੇਟਰਸ ਨੂੰ ਉਦਯੋਗ, ਗਲੋਬਲ ਮਾਰਿਕਟ ਅਤੇ ਨਿਰਯਾਤ ਮੌਕਿਆਂ ਨਾਲ ਜੁੜਨ ਵਿੱਚ ਮਦਦ ਮਿਲਦੀ ਹੈ, ਜਿਸ ਨਾਲ ਗਲੋਬਲ ਡਿਜੀਟਲ ਅਰਥਵਿਵਸਥਾ ਵਿੱਚ ਭਾਰਤ ਦੀ ਸਥਿਤੀ ਮਜ਼ਬੂਤ ਹੁੰਦੀ ਹੈ।

  • ਡਿਜੀਟਲ ਇੰਡੀਆ  ਪਹਿਲਕਦਮੀ

ਡਿਜੀਟਲ ਇੰਡੀਆ ਭਾਰਤ ਵਿੱਚ ਏਆਈ ਨੂੰ ਵੱਡੇ ਪੈਮਾਨੇ ‘ਤੇ ਅਪਣਾਉਣ ਦੀ ਨੀਂਹ ਰੱਖਦਾ ਹੈ। ਡਿਜੀਟਲ ਪਬਲਿਕ ਪਲੈਟਫਾਰਮਾਂ, ਸਮਾਵੇਸ਼ ਅਤੇ ਨਾਗਰਿਕ-ਕੇਂਦ੍ਰਿਤ ਸ਼ਾਸਨ ‘ਤੇ ਇਸ ਦਾ ਜ਼ੋਰ ਸਮਿਟ ਦੇ ਵਿਸ਼ਿਆਂ ਵਿੱਚ ਝਲਕਦਾ ਹੈ। ਡਿਜੀਟਲ ਇੰਡੀਆ ਇਹ ਯਕੀਨੀ ਬਣਾਉਂਦਾ ਹੈ ਕਿ ਸਮਿਟ ਵਿੱਚ ਪ੍ਰਦਰਸ਼ਿਤ ਏਆਈ ਸਮਾਧਾਨ ਰਾਸ਼ਟਰੀ ਪੱਧਰ ‘ਤੇ ਸੇਵਾ ਵੰਡ, ਪਹੁੰਚਯੋਗਤਾ, ਪਾਰਦਰਸ਼ਿਤਾ ਅਤੇ ਜਨਤਕ ਵਿਸ਼ਵਾਸ ਦੇ ਅਨੁਸਾਰ ਹੋਣ।

ਸਮਿਟ ਦੇ ਸੰਭਾਵਿਤ ਨਤੀਜੇ

ਇੰਡੀਆ ਏਆਈ ਇੰਪੈਕਟ ਸਮਿਟ 2026 ਤੋਂ ਦੇਸ਼ ਦੀਆਂ ਤਰਜੀਹਾਂ ਦੇ ਅਨੁਸਾਰ ਲਕਸ਼ਿਤ ਅਤੇ ਨਤੀਜਾਮੁਖੀ ਨਤੀਜਾ ਪ੍ਰਾਪਤ ਹੋਣ ਦੀ ਉਮੀਦ ਹੈ। ਇਹ ਸਮਿਟ ਏਆਈ ਦੇ ਵਿਵਹਾਰਿਕ ਲਾਗੂਕਰਨ, ਨੀਤੀਗਤ ਤਾਲਮੇਲ ਅਤੇ ਸੰਸਥਾਗਤ ਤਾਲਮੇਲ ‘ਤੇ ਕੇਂਦ੍ਰਿਤ ਹੈ ਤਾਂ ਜੋ ਸਰਕਾਰ ਅਤੇ ਉਦਯੋਗ ਜਗਤ ਵਿੱਚ ਕੁਸ਼ਲ ਲਾਗੂਕਰਨ ਨੂੰ ਹੁਲਾਰਾ ਦਿੱਤਾ ਜਾ ਸਕੇ। ਇਹ ਸ਼ਾਸਨ ਅਤੇ ਰੈਗੂਲੇਟਰੀ ਢਾਂਚੇ ਨੂੰ ਮਜ਼ਬੂਤ ਕਰ ਰਿਹਾ ਹੈ, ਏਆਈ-ਸੰਚਾਲਿਤ ਉਦਯੋਗਿਕ ਵਿਕਾਸ ਲਈ ਖੇਤਰੀ ਤਿਆਰੀਆਂ ਦਾ ਮੁਲਾਂਕਣ ਕਰ ਰਿਹਾ ਹੈ ਅਤੇ ਕੌਸ਼ਲ ਵਿਕਾਸ ਅਤੇ ਕਾਰਜਬਲ ਪਰਿਵਰਤਨ ਨੂੰ ਪ੍ਰੋਤਸਾਹਿਤ ਕਰ ਰਿਹਾ ਹੈ। ਸਮਿਟ ਦਾ ਉਦੇਸ਼ ਏਆਈ ਦੀ ਵਰਤੋਂ ਬਾਰੇ ਜਾਗਰੂਕਤਾ ਅਤੇ ਸਮਝ ਵਧਾਉਣਾ, ਨਾਲ ਹੀ ਸਰਕਾਰ, ਸਿੱਖਿਆ ਜਗਤ, ਸਟਾਰਟਅੱਪਸ ਅਤੇ ਉਦਯੋਗ ਦਰਮਿਆਨ ਸਥਾਈ ਸਾਂਝੇਦਾਰੀ ਨੂੰ ਹੁਲਾਰਾ ਦੇਣਾ ਹੈ ਤਾਂ ਜੋ ਏਆਈ ਈਕੋਸਿਸਟਮ ਦਾ ਜ਼ਿੰਮੇਵਾਰ ਅਤੇ ਸਮਾਵੇਸ਼ੀ ਵਿਕਾਸ ਹੋ ਸਕੇ।

 

ਸਿੱਟਾ

ਇੰਡੀਆ ਏਆਈ ਇੰਪੈਕਟ ਸਮਿਟ 2026 ਦੇਸ਼ ਦੀਆਂ ਤਰਜੀਹਾਂ ਦੇ ਅਨੁਸਾਰ ਲਕਸ਼ਿਤ ਅਤੇ ਨਤੀਜਾ-ਅਧਾਰਿਤ ਨਤੀਜਾ ਪ੍ਰਦਾਨ ਕਰ ਰਿਹਾ ਹੈ। ਇਹ ਸਮਿਟ ਸਰਕਾਰ ਅਤੇ ਉਦਯੋਗ ਜਗਤ ਵਿੱਚ ਪ੍ਰਭਾਵਸ਼ਾਲੀ ਲਾਗੂਕਰਨ ਨੂੰ ਯਕੀਨੀ ਬਣਾਉਣ ਲਈ ਵਿਵਹਾਰਕਿ ਏਆਈ ਲਾਗੂਕਰਨ, ਨੀਤੀਗਤ ਤਾਲਮੇਲ ਅਤੇ ਸੰਸਥਾਗਤ ਏਕੀਕਰਣ ਨੂੰ ਉਤਸ਼ਾਹਿਤ ਕਰ ਰਿਹਾ ਹੈ। ਇਹ ਸ਼ਾਸਨ ਅਤੇ ਰੈਗੂਲੇਟਰੀ ਢਾਂਚੇ ਨੂੰ ਮਜ਼ਬੂਤ ਕਰ ਰਿਹਾ ਹੈ, ਏਆਈ-ਸੰਚਾਲਿਤ ਉਦਯੋਗਿਕ ਵਿਕਾਸ ਲਈ ਖੇਤਰੀ ਤਿਆਰੀਆਂ ਦਾ ਮੁਲਾਂਕਣ ਕਰ ਰਿਹਾ ਹੈ ਅਤੇ ਕੌਸ਼ਲ ਵਿਕਾਸ ਅਤੇ ਕਾਰਜਬਲ ਪਰਿਵਰਤਨ ਨੂੰ ਗਤੀ ਦੇ ਰਿਹਾ ਹੈ। ਇਹ ਸਮਿਟ ਏਆਈ ਐਪਲੀਕੇਸ਼ਨਾਂ ਬਾਰੇ ਜਾਗਰੂਕਤਾ ਵਧਾ ਰਿਹਾ ਹੈ ਅਤੇ ਏਆਈ ਈਕੋਸਿਸਟਮ ਦੇ ਜ਼ਿੰਮੇਵਾਰ, ਸਮਾਵੇਸ਼  ਅਤੇ ਨਵੀਨਤਾ-ਸੰਚਾਲਿਤ ਵਿਕਾਸ ਨੂੰ ਗਤੀ ਦੇਣ ਲਈ ਸਰਕਾਰ, ਸਿੱਖਿਆ ਜਗਤ, ਸਟਾਰਟਅੱਪ ਅਤੇ ਉਦਯੋਗ ਦਰਮਿਆਨ ਸਥਾਈ ਸਾਂਝੇਦਾਰੀ ਨੂੰ ਹੁਲਾਰਾ ਦੇ ਰਿਹਾ ਹੈ।

ਸੰਦਰਭ

ਇੰਡੀਆ- ਏਆਈ ਇੰਪੈਕਟਡ ਸਮਿਟ 2026

 

*****

ਪੀਆਈਬੀ ਰਿਸਰਚ/ਬਲਜੀਤ 


(Release ID: 2229186) ਵਿਜ਼ੀਟਰ ਕਾਊਂਟਰ : 2