ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਪੰਡਿਤ ਦੀਨਦਿਆਲ ਉਪਾਧਿਆਏ ਦੀ ਬਰਸੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ
प्रविष्टि तिथि:
11 FEB 2026 10:23AM by PIB Chandigarh
ਉਪ ਰਾਸ਼ਟਰਪਤੀ ਸ੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਪੰਡਿਤ ਦੀਨਦਿਆਲ ਉਪਾਧਿਆਏ ਦੀ ਬਰਸੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਉਪ ਰਾਸ਼ਟਰਪਤੀ ਨੇ ਪੰਡਿਤ ਦੀਨਦਿਆਲ ਉਪਾਧਿਆਏ ਨੂੰ ਦੂਰ-ਦਰਸ਼ੀ ਚਿੰਤਕ ਅਤੇ ਰਾਸ਼ਟਰ ਨਿਰਮਾਤਾ ਵਜੋਂ ਸਲਾਹਿਆ, ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਸਮਾਜ ਸੇਵਾ ਲਈ ਸਮਰਪਿਤ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਪਾਧਿਆਏ ਦਾ ਸਮੁੱਚਾ ਮਨੁੱਖਤਾ ਦਾ ਸਿਧਾਂਤ ਅੱਜ ਵੀ ਪੂਰੀ ਦੁਨੀਆ ਲਈ ਪ੍ਰਾਸੰਗਿਕ ਹੈ।
ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਇਹ ਵੀ ਕਿਹਾ ਕਿ ਹਮਦਰਦੀ ਨਾਲ ਸਭ ਤੋਂ ਪਛੜੇ ਅਤੇ ਵਾਂਝੇ ਲੋਕਾਂ ਦੀ ਸੇਵਾ ਕਰਨਾ ਅਤੇ ਨੈਤਿਕਤਾ 'ਤੇ ਅਧਾਰਤ ਜਨਤਕ ਜੀਵਨ ਨੂੰ ਬਣਾਈ ਰੱਖਣਾ ਉਨ੍ਹਾਂ ਦਾ ਜੀਵਨ ਸੰਦੇਸ਼ ਹੈ, ਜੋ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਵੱਲ ਲੈ ਜਾਣ ਵਿੱਚ ਮਾਰਗ-ਦਰਸ਼ਕ ਸ਼ਕਤੀ ਬਣਿਆ ਹੋਇਆ ਹੈ ।
************
ਪੀਆਰ/ਏਐੱਸਐੱਮ/ਵੀਐੱਮ
(रिलीज़ आईडी: 2226807)
आगंतुक पटल : 30