ਖੇਤੀਬਾੜੀ ਮੰਤਰਾਲਾ
azadi ka amrit mahotsav

ਖੇਤੀਬਾੜੀ ਵਿਕਾਸ ਲਈ ਫੰਡ

Posted On: 10 FEB 2026 6:35PM by PIB Chandigarh

ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਅਤੇ ਪ੍ਰੋਗਰਾਮਾਂ ਤਹਿਤ ਸਲਾਨਾ ਤੌਰ ‘ਤੇ ਗ੍ਰਾਮੀਣ ਖੇਤਰ ਅਤੇ ਖੇਤੀਬਾੜੀ ਖੇਤਰ ਲਈ ਬਜਟ ਐਲੋਕੇਟ ਕੀਤਾ ਜਾਂਦਾ ਹੈ, ਜਿਨ੍ਹਾਂ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ ਅਤੇ ਸਬੰਧਿਤ ਮੰਤਰਾਲੇ ਅਤੇ ਵਿਭਾਗਾਂ ਦੁਆਰਾ ਲਾਗੂਕਰਨ ਯੋਜਨਾਵਾਂ ਵੀ ਸ਼ਾਮਲ ਹਨ। ਚਾਲੂ ਵਿੱਤੀ ਸਾਲ 2025-26 ਵਿੱਚ, ਗ੍ਰਾਮੀਣ ਖੇਤਰ ਅਤੇ ਖੇਤੀਬਾੜੀ ਖੇਤਰ ਦੇ ਵਿਕਾਸ ਲਈ ਗ੍ਰਾਮੀਣ ਵਿਕਾਸ ਮੰਤਰਾਲਾ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੂੰ ਕ੍ਰਮਵਾਰ: 190405.53 ਕਰੋੜ ਰੁਪਏ ਅਤੇ 137756.55 ਕਰੋੜ ਰੁਪਏ ਐਲੋਕੇਟ ਕੀਤੇ ਗਏ ਹਨ। ਖੇਤੀਬਾੜੀ ਵਿਕਾਸ ਦੇ ਉਦੇਸ਼ ਨਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੂੰ ਐਲੋਕੇਟ ਕੁੱਲ ਬਜਟ ਦਾ ਪ੍ਰਤੀਸ਼ਤ ਕੁੱਲ ਬਜਟ ਦਾ 2.71% ਹੈ। 

ਖੇਤੀਬਾੜੀ ਰਾਜ ਦਾ ਵਿਸ਼ਾ ਹੈ, ਹਾਲਾਂਕਿ ਭਾਰਤ ਸਰਕਾਰ ਵੱਖ-ਵੱਖ ਯੋਜਨਾਵਾਂ ਅਤੇ ਪ੍ਰੋਗਰਾਮਾਂ ਰਾਹੀਂ ਰਾਜ ਸਰਕਾਰਾਂ ਦੇ ਯਤਨਾਂ ਵਿੱਚ ਸਹਿਯੋਗ ਕਰਦੀ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਆਪਣੀਆਂ ਯੋਜਨਾਵਾਂ ਅਤੇ ਪ੍ਰੋਗਰਾਮਾਂ ਦੇ ਨੀਤੀ ਨਿਰਮਾਣ ਅਤੇ ਲਾਗੂਕਰਨ ਲਈ ਤਰਜ਼ੀਹੀ ਵਾਲੇ ਖੇਤਰਾਂ ਦੀ ਪਛਾਣ ਕੀਤੀ ਹੈ। ਇਨ੍ਹਾਂ ਤਰਜ਼ੀਹੀ ਖੇਤਰਾਂ ਵਿੱਚ ਉਤਪਾਦਕਤਾ ਵਿੱਚ ਸੁਧਾਰ, ਫਸਲ ਵਿਭਿੰਨਤਾ, ਖੇਤੀ ਦੀ ਲਾਗਤ ਵਿੱਚ ਕਮੀ, ਬਿਹਤਰ ਬਜ਼ਾਰ ਪਹੁੰਚ, ਖੁਰਾਕ ਅਤੇ ਪੋਸ਼ਣ ਸੁਰੱਖਿਆ ਨੂੰ ਮਜ਼ਬੂਤ ਕਰਨਾ, ਫਸਲ ਬੀਮਾ ਰਾਹੀਂ ਕਿਸਾਨਾਂ ਦੇ ਜ਼ੋਖਮ ਨੂੰ ਘੱਟ ਕਰਨਾ ਅਤੇ ਆਮਦਨ ਸੁਰੱਖਿਆ ਯਕੀਨੀ ਕਰਨਾ, ਮਸ਼ੀਨੀਕਰਣ, ਡਿਜੀਟਲ ਖੇਤੀਬਾੜੀ ਅਤੇ ਆਧੁਨਿਕ ਤਕਨਾਲੌਜੀਆਂ ਨੂੰ ਹੁਲਾਰਾ ਦੇਣਾ, ਸਿੰਚਾਈ ਕਵਰੇਜ ਦਾ ਵਿਸਥਾਰ ਅਤੇ ਪਾਣੀ ਵਰਤੋਂ ਕੁਸ਼ਲਤਾ ਵਿੱਚ ਸੁਧਾਰ ਕਰਨਾ ਅਤੇ ਕਿਸਾਨਾਂ ਨੂੰ ਗਿਆਨ ਅਤੇ ਹੁੰਨਰ ਤੋਂ ਸਸ਼ਕਤ ਬਣਾਉਣ ਲਈ ਸਮਰੱਥਾ ਨਿਰਮਾਣ ਅਤੇ ਵਿਸਥਾਰ ਸੇਵਾਵਾਂ ਪ੍ਰਦਾਨ ਕਰਨਾ ਸ਼ਾਮਲ ਹੈ। ਉਭਰਦੀਆਂ ਚੁਣੌਤੀਆਂ ਅਤੇ ਖੇਤਰੀ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਸਮੇਂ-ਸਮੇਂ ‘ਤੇ ਇਨ੍ਹਾਂ ਤਰਜ਼ੀਹੀ ਖੇਤਰਾਂ ਦੀ ਸਮੀਖਿਆ ਕਰਦੀ ਹੈ। 

ਇਹ ਜਾਣਕਾਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀ ਰਾਮਨਾਥ ਠਾਕੁਰ ਨੇ ਅੱਜ ਲੋਕ ਸਭਾ ਵਿੱਚ ਲਿਖਤੀ ਜਵਾਬ ਵਿੱਚ ਦਿੱਤੀ।

******

ਆਰਸੀ/ਪੀਯੂ/1721/ਏਕੇ


(Release ID: 2226554) ਵਿਜ਼ੀਟਰ ਕਾਊਂਟਰ : 3