ਸਹਿਕਾਰਤਾ ਮੰਤਰਾਲਾ
ਭਾਰਤ ਟੈਕਸੀ
प्रविष्टि तिथि:
10 FEB 2026 5:12PM by PIB Chandigarh
ਸਹਿਕਾਰਤਾ ਮੰਤਰਾਲਾ ਰੁਜ਼ਗਾਰ ਸਿਰਜਣ, ਸਮਾਜਿਕ ਸੁਰੱਖਿਆ ਅਤੇ ਜ਼ਮੀਨੀ ਪੱਧਰ ‘ਤੇ ਆਰਥਿਕ ਭਾਗੀਦਾਰੀ ਦੇ ਸਾਧਨ ਵਜੋਂ ਸਹਿਕਾਰੀ ਸਭਾਵਾਂ ਨੂੰ ਸਸ਼ਕਤ ਬਣਾਉਣ ਲਈ ਪ੍ਰਤੀਬੱਧ ਹੈ। ਭਾਰਤ ਟੈਕਸੀ ਦੀ ਕਲਪਨਾ ਡਰਾਈਵਰਾਂ ਨੂੰ ਜਿਨ੍ਹਾਂ ਨੂੰ ਸਾਰਥੀ ਕਿਹਾ ਜਾਂਦਾ ਹੈ ਮਾਲਿਕੀ, ਸ਼ਾਸਨ ਅਤੇ ਮੁੱਲ ਸਿਰਜਣ ਦੇ ਕੇਂਦਰ ਵਿੱਚ ਰੱਖ ਕੇ ਮੋਬੀਲਿਟੀ ਦੇ ਖੇਤਰ ਵਿੱਚ ਇੱਕ ਪਰਿਵਰਤਨਕਾਰੀ ਇੰਟਰਵੈਂਸ਼ਨ ਵਜੋਂ ਕੀਤੀ ਗਈ ਹੈ, ਜਿਸ ਨਾਲ ਐਗਰੀਗੇਟਰ-ਸੰਚਾਲਿਤ ਮਾਡਲ ਲਈ ਇੱਕ ਟਿਕਾਊ ਅਤੇ ਸਨਮਾਨਯੋਗ ਵਿਕਲਪ ਪ੍ਰਦਾਨ ਕੀਤਾ ਜਾ ਸਕੇ। “ਭਾਰਤ ਟੈਕਸੀ” ਭਾਰਤ ਦੀ ਪਹਿਲੀ ਸਹਿਕਾਰੀ ਅਗਵਾਈ ਵਾਲਾ ਰਾਈਡ-ਹੈਲਿੰਗ ਪਲੈਟਫਾਰਮ ਹੈ। ਇਹ ‘ਸਹਕਾਰ ਸੇ ਸਮ੍ਰਿੱਧੀ’ ਦੀ ਕਲਪਨਾ ਦੇ ਅਨੁਸਾਰ ਸਹਿਕਾਰੀ ਖੇਤਰ ਨੂੰ ਸਸ਼ਕਤ ਬਣਾਉਣ ਅਤੇ ਸਮਾਵੇਸ਼ੀ, ਨਾਗਰਿਕ-ਕੇਂਦ੍ਰਿਤ ਮੋਬੀਲਿਟੀ ਸਮਾਧਾਨਾਂ ਨੂੰ ਹੁਲਾਰਾ ਦੇਣ ਲਈ ਭਾਰਤ ਸਰਕਾਰ ਦੇ ਚੱਲ ਰਹੇ ਯਤਨਾ ਵਿੱਚ ਇੱਕ ਪ੍ਰਮੁੱਖ ਮੀਲ ਦਾ ਪੱਥਰ ਹੈ। ਬਹੁ-ਰਾਜੀ ਸਹਿਕਾਰੀ ਸਭਾਵਾਂ ਐਕਟ, 2002 ਦੇ ਤਹਿਤ ਰਜ਼ਿਸਟ੍ਰੇਸ਼ਨ, ਭਾਰਤ ਟੈਕਸੀ ਦੀ ਸਥਾਪਨਾ ਮਿਤੀ 6 ਜੂਨ 2025 ਨੂੰ ਸਹਿਕਾਰੀ ਸਭਾਵਾਂ ਦੇ ਖੇਤਰ ਵਿੱਚ ਕੰਮ ਕਰਨ ਵਾਲੇ 8 ਰਾਸ਼ਟਰੀ ਪੱਧਰ ਦੇ ਸੰਸਥਾਨਾਂ ਦੁਆਰਾ ਕੀਤੀ ਗਈ ਸੀ। ਇਹ ਪਲੈਟਫਾਰਮ ਜ਼ੀਰੋ-ਕਮਿਸ਼ਨ ਮਾਡਲ ‘ਤੇ ਕੰਮ ਕਰ ਰਿਹਾ ਹੈ, ਜਿਸ ਵਿੱਚ ਡਰਾਈਵਰਾਂ ਨੂੰ ਮੁਨਾਫੇ ਦੀ ਸਿੱਧੀ ਵੰਡ ਹੁੰਦੀ ਹੈ, ਜੋ ਨਿਵੇਸ਼-ਸੰਚਾਲਿਤ ਐਗਰੀਗੇਟਰ ਪਲੈਟਫਾਰਮ ਲਈ ਇੱਕ ਘਰੇਲੂ ਅਤੇ ਸਵਦੇਸ਼ੀ ਵਿਕਲਪ ਪ੍ਰਦਾਨ ਕਰਦਾ ਹੈ।
ਹੁਣ ਤੱਕ ਭਾਰਤ ਟੈਕਸੀ ਸੇਵਾ ਦਿੱਲੀ ਐੱਨਸੀਆਰ-ਦਿੱਲੀ, ਗੁਰੂਗ੍ਰਾਮ, ਨੋਇਡਾ ਅਤੇ ਗੁਜਰਾਤ ਦੇ ਅਹਿਮਦਾਬਾਦ, ਰਾਜਕੋਟ, ਸੋਮਨਾਥ ਅਤੇ ਦਵਾਰਕਾ ਵਿੱਚ ਕੰਮ ਕਰ ਰਹੀ ਹੈ। ਐਪ ਵਿੱਚ 990,082 ਰਜਿਸਟਰਡ ਗ੍ਰਾਹਰ ਅਤੇ 3 ਲੱਖ ਤੋਂ ਵੱਧ ਰਜਿਸਟਰਡ ਡਰਾਈਵਰ ਹਨ ਜੋ 291,665 ਰਾਈਡ ਪੂਰੀ ਕਰ ਚੁੱਕੇ ਹਨ। ਆਉਣ ਵਾਲੇ ਸਮੇਂ ਵਿੱਚ, ਭਾਰਤ ਟੈਕਸੀ ਦੀ ਯੋਜਨਾ 2029 ਤੱਕ ਰਾਸ਼ਟਰੀ ਮੌਜ਼ੂਦਗੀ ਨਾਲ ਪੜਾਅਵਾਰ ਰੋਲਆਊਟ ਕਰਨ ਦੀ ਹੈ।
ਮੌਜੂਦਾ ਸਮੇਂ ਵਿੱਚ ਐਪ ਦੁਆਰਾ ਸੁਵਿਧਾ ਫੀਸ, ਪਲੈਟਫਾਰਮ ਫੀਸ ਜਾਂ ਕਮਿਸ਼ਨ ਵਜੋਂ ਕੋਈ ਫੀਸ ਨਹੀਂ ਲਈ ਜਾ ਰਹੀ ਹੈ। ਹਾਲਾਂਕਿ, ਭਾਰਤ ਟੈਕਸੀ ਦੁਆਰਾ ਸੰਚਾਲਿਤ ਹਵਾਈ ਅੱਡੇ ਦੇ ਪ੍ਰੀਪੇਡ ਬੂਥਾਂ ‘ਤੇ, ਆਪ੍ਰੇਸ਼ਨਲ ਖਰਚੇ ਦਾ ਧਿਆਨ ਰੱਖਣ ਲਈ ਕਿਰਾਏ ‘ਤੇ 7% ਸਰਵਿਸ ਫੀਸ ਲਗਾਈ ਜਾਂਦੀ ਹੈ।
ਭਾਰਤ ਟੈਕਸੀ ਸਿਹਤ ਬੀਮਾ, ਦੁਰਘਟਨਾ ਬੀਮਾ, ਸੇਵਾ ਮੁਕਤ ਬੱਚਤ ਅਤੇ ਇੱਕ ਸਮਰਪਿਤ ਡਰਾਈਵਰ ਸਹਾਇਤਾ ਪ੍ਰਣਾਲੀ ਰਾਹੀਂ ਸਾਰਥੀ ਲਈ ਸਮਾਜਿਕ ਸੁਰੱਖਿਆ ਨੂੰ ਤਰਜੀਹ ਦਿੰਦਾ ਹੈ। ਇਹ ਦਿੱਲੀ ਵਿੱਚ 7 ਪ੍ਰਮੁੱਖ ਸਥਾਨਾਂ ‘ਤੇ ਸਹਾਇਤਾ ਕੇਂਦਰ ਸੰਚਾਲਿਤ ਕਰਦਾ ਹੈ, ਤੇਜ਼ੀ ਨਾਲ ਐਮਰਜੈਂਸੀ ਸਹਾਇਤਾ ਅਤੇ ਵੈਰੀਫਾਈਡ ਸਵਾਰੀ ਡੇਟਾ ਪ੍ਰਦਾਨ ਕਰਦਾ ਹੈ, ਡਰਾਈਵਰਾਂ ਨੂੰ ਵਿਸ਼ੇਸ਼ ਪਾਬੰਦੀਆਂ ਤੋਂ ਬਿਨਾ ਹੋਰ ਪਲੈਟਫਾਰਮਾਂ 'ਤੇ ਕੰਮ ਕਰਨ ਦੀ ਆਜ਼ਾਦੀ ਦਿੰਦਾ ਹੈ, ਅਤੇ “ਬਾਈਕ ਦੀਦੀ” ਜਿਹੀਆਂ ਪਹਿਲਕਦਮੀਆਂ ਰਾਹੀਂ ਮਹਿਲਾ ਸਸ਼ਕਤੀਕਰਣ ਨੂੰ ਸਰਗਰਮ ਤੌਰ ‘ਤੇ ਹੁਲਾਰਾ ਦਿੰਦਾ ਹੈ, ਜਿਸ ਦੇ ਤਹਿਤ 150 ਤੋਂ ਵੱਧ ਮਹਿਲਾ ਚਾਲਕ ਪਹਿਲਾਂ ਹੀ ਪਲੈਟਫਾਰਮ ਨਾਲ ਜੁੜ ਚੁੱਕੀਆਂ ਹਨ।
ਭਵਿੱਖ ਨੂੰ ਦੇਖਦੇ ਹੋਏ, ਭਾਰਤ ਟੈਕਸੀ ਨੇ ਸਾਰੇ ਰਾਜਾਂ ਅਤੇ ਸ਼ਹਿਰਾਂ ਵਿੱਚ ਰਾਸ਼ਟਰਵਿਆਪੀ ਵਿਸਥਾਰ, ਹਰੇਕ ਰਾਜ ਵਿੱਚ ਸਮਰਪਿਤ ਸਹਾਇਤਾ ਕੇਂਦਰਾਂ ਦੀ ਸਥਾਪਨਾ, ਚਾਲਕ ਸਮਾਜਿਕ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਅਤੇ ਇੱਕ ਟਿਕਾਊ, ਸਮਾਵੇਸ਼ੀ ਅਤੇ ਸਹਿਕਾਰ-ਸੰਚਾਲਿਤ ਮੋਬੀਲਿਟੀ ਈਕੋਸਿਸਟਮ ਪ੍ਰਦਾਨ ਕਰਨ ਲਈ ਰਾਸ਼ਟਰੀ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਨਾਲ ਗਹਿਰਾ ਏਕੀਕਰਣ ਦੀ ਯੋਜਨਾ ਬਣਾਈ ਹੈ।
ਇਹ ਜਾਣਕਾਰੀ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।
*****
ਏਕੇ/ਏਪੀ/ ਅਹਿਮਦ ਖਾਨ
(रिलीज़ आईडी: 2226386)
आगंतुक पटल : 42