ਗ੍ਰਹਿ ਮੰਤਰਾਲਾ
azadi ka amrit mahotsav

ਕ੍ਰਾਈਮ ਅਤੇ ਕ੍ਰਿਮਿਨਲ ਟ੍ਰੈਕਿੰਗ ਨੈੱਟਵਰਕ ਅਤੇ ਪ੍ਰਣਾਲੀ ਨਾਲ ਜੁੜੇ ਪੁਲਿਸ ਥਾਣੇ


Posted On: 10 FEB 2026 4:24PM by PIB Chandigarh

ਕ੍ਰਾਈਮ ਅਤੇ ਕ੍ਰਿਮਿਨਲ ਟ੍ਰੈਕਿੰਗ ਨੈੱਟਵਰਕ ਅਤੇ ਪ੍ਰਣਾਲੀ (ਸੀਸੀਟੀਐੱਨਐੱਸ) ਲਗਭਗ ਰੀਅਲ ਟਾਈਮ ਵਿੱਚ ਅਪਰਾਧ ਅਤੇ ਅਪਰਾਧੀਆਂ ਨਾਲ ਜੁੜੇ ਅੰਕੜੇ ਇਕੱਠੇ ਕਰਨ, ਅੱਪਡੇਟ ਕਰਨ ਅਤੇ ਵਿਸ਼ਲੇਸ਼ਣ ਕਰਨ ਵਿੱਚ ਸਹਾਇਤਾ ਕਰਦਾ ਹੈ। ਇਹ ਰਾਜ ਪੁਲਿਸ, ਸੈਂਟਰਲ ਲਾਅ ਇਨਫੋਰਸਮੈਂਟ ਆਰਗੇਨਾਈਜ਼ੇਸ਼ਨ ਅਤੇ ਭਾਰਤ ਦੇ ਨਾਗਿਰਕਾਂ ਨੂੰ ਹੇਠਾਂ ਦਿਤੀ ਗਈ ਜਾਣਕਾਰੀ ਦੇ ਅਨੁਸਾਰ ਕਈ ਲਾਭ ਦਿੰਦਾ ਹੈ: 

ਪੁਲਿਸ ਅਤੇ ਕੇਂਦਰੀ ਏਜੰਸੀਆਂ ਨੂੰ ਲਾਭ:

  • ਪੁਲਿਸ ਪ੍ਰਕਿਰਿਆ ਦਾ ਕੰਪਿਊਟਰਾਈਜ਼ੇਸ਼ਨ (ਸ਼ਿਕਾਇਤਾਂ, ਐੱਫਆਈਆਰ, ਜਾਂਚ ਵੇਰਵੇ, ਚਾਰਜਸ਼ੀਟਾਂ, ਅਦਾਲਤੀ ਨਿਪਟਾਰੇ ਅਤੇ ਅਪੀਲਾਂ, ਚਲਾਨ/ਰਜਿਸਟਰਾਂ) 

  • ਰਾਸ਼ਟਰੀ/ਰਾਜ ਡੇਟਾਬੇਸ ‘ਤੇ ਅਪਰਾਧ ਅਤੇ ਅਪਰਾਧੀਆਂ ਦੀ ਖੋਜ

  • ਪੁਲਿਸ, ਕੇਂਦਰੀ ਜਾਂਚ ਏਜੰਸੀਆਂ, ਅਦਾਲਤਾਂ, ਜੇਲ੍ਹਾਂ, ਫੋਰੈਂਸਿਕ ਅਤੇ ਮੁਕੱਦਮੇਬਾਜ਼ੀ ਦਰਮਿਆਨ ਡੇਟਾ ਸ਼ੇਅਰ ਕਰਨਾ ਤਾਂ ਜੋ ਚੰਗੀ ਤਰ੍ਹਾਂ ਨਿਆਂ ਮਿਲ ਸਕੇ। 

ਡਿਜੀਟਲ ਪੁਲਿਸ ਪੋਰਟਲ ਅਤੇ ਸੈਂਟਰਲ ਸਿਟੀਜਨ ਸਰਵਿਸਿਜ਼ ਪੋਰਟਲ ਰਾਹੀਂ ਰਾਸ਼ਟਰੀ ਪੱਧਰ ‘ਤੇ ਨਾਗਰਿਕਾਂ ਨੂੰ ਇਹ ਸਰਵਿਸਿਜ਼ ਦਿੱਤੀਆਂ ਗਈਆਂ ਹਨ:

  • ਲਾਪਤਾ ਲੋਕਾਂ ਦੀ ਖੋਜ

  • ਗੱਡੀ ਦੀ ਐੱਨਓਸੀ ਬਣਾਉਣਾ

  • ਐਲਾਨੇ ਗਏ ਅਪਰਾਧੀਆਂ ਦੀ ਜਾਣਕਾਰੀ

  • ਸਭ ਤੋਂ ਨੇੜੇ ਦੇ ਪੁਲਿਸ ਥਾਣੇ ਦਾ ਪਤਾ ਲਗਾਉਣਾ

ਇਸ ਤੋਂ ਇਲਾਵਾ, ਸਟੇਟ ਪੁਲਿਸ ਸਿਟੀਜਨ ਪੋਰਟਲਸ ‘ਤੇ ਇਹ 9 ਜ਼ਰੂਰੀ ਨਾਗਰਿਕ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ:

  • ਸਬੰਧਿਤ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤਾਂ ਦਰਜ ਕਰਨਾ

  • ਸ਼ਿਕਾਇਤਾਂ ਦਾ ਸਟੇਟਸ ਜਾਣਨਾ

  • ਐੱਫਆਈਆਰ ਦੀ ਕਾਪੀ ਹਾਸਲ ਕਰਨਾ

  • ਗ੍ਰਿਫਤਾਰ ਲੋਕਾਂ/ਫਰਾਰ ਅਪਰਾਧੀਆਂ ਦੀ ਜਾਣਕਾਰੀ

  • ਗੁੰਮਸ਼ੁਦਾ/ਕਿਡਨੈਪ ਹੋਏ ਲੋਕਾਂ ਦੀ ਜਾਣਕਾਰੀ

  • ਚੋਰੀ/ਬਰਾਮਦ ਗੱਡੀਆਂ, ਹਥਿਆਰਾਂ ਅਤੇ ਹੋਰ ਜਾਇਦਾਦਾਂ ਦਾ ਵੇਰਵਾ

  • ਵੱਖ-ਵੱਖ ਐੱਨਓਸੀ (ਜਲੂਸ, ਈਵੈਂਟ/ਪਰਫਾਰਮੈਂਸ, ਪ੍ਰੋਟੈਸਟ/ਹੜਤਾਲ ਆਦਿ) ਜਾਰੀ ਕਰਨ/ ਰਿਨਿਊ ਕਰਨ ਲਈ ਅਰਜੀ ਜਮ੍ਹਾਂ ਕਰਨਾ

  • ਨੌਕਰਾਂ, ਨੌਕਰੀ, ਪਾਸਪੋਰਟ, ਸੀਨੀਅਰ ਸਿਟੀਜ਼ਨ ਰਜਿਸਟ੍ਰੇਸ਼ਨ ਆਦਿ ਵੈਰੀਫਿਕੇਸ਼ਨ ਕਰਨ ਲਈ ਅਰਜੀ

  • ਜਾਣਕਾਰੀ ਸ਼ੇਅਰ ਕਰਨਾ ਅਤੇ ਨਾਗਰਿਕਾਂ ਨੂੰ ਜ਼ਰੂਰੀ ਫਾਰਮ ਡਾਊਨਲੋਡ ਕਰਨ ਵਿੱਚ ਮਦਦ ਕਰਨ ਲਈ ਪੋਰਟਲ

 

01.01.2026 ਤੱਕ, ਸਾਰੇ 17,792 ਪੁਲਿਸ ਥਾਣੇ ਸੀਸੀਟੀਐੱਨਐੱਸ ਦੀ ਵਰਤੋਂ ਕਰ ਰਹੇ ਹਨ। 

ਗ੍ਰਹਿ ਮੰਤਰਾਲੇ ਵਿੱਚ ਰਾਜ ਮੰਤਰੀ ਸ਼੍ਰੀ ਬੰਡੀ ਸੰਜੈ ਕੁਮਾਰ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ। 

******

ਆਰਕੇ/ਪੀਆਰ/ਪੀਐੱਸ/ਐੱਸਕੇ/ਐੱਸਸੀ/ਏਕੇ


(Release ID: 2226383) ਵਿਜ਼ੀਟਰ ਕਾਊਂਟਰ : 4