ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਦਿੱਲੀ ਐੱਨਸੀਆਰ ਵਿੱਚ ਨਿਰੰਤਰ ਵਾਤਾਵਰਣ ਹਵਾ ਗੁਣਵੱਤਾ ਨਿਗਰਾਨੀ ਸਟੇਸ਼ਨਾਂ ਦੇ ਵਿਸਤਾਰ ਨਾਲ ਇਸ ਨੂੰ ਹੋਰ ਮਜ਼ਬੂਤ ਬਣਾਇਆ ਜਾਵੇਗਾ


Posted On: 10 FEB 2026 4:41PM by PIB Chandigarh

ਦਿੱਲੀ-ਐੱਨਸੀਆਰ ਵਿੱਚ ਹਵਾ ਦੀ ਗੁਣਵੱਤਾ ਨਿਗਰਾਨੀ ਢਾਂਚੇ ਨੂੰ ਨਿਰੰਤਰ ਵਾਤਾਵਰਣ ਹਵਾ ਗੁਣਵੱਤਾ ਨਿਗਰਾਨੀ ਸਟੇਸ਼ਨਾਂ (CAAQMS) ਦੇ ਨੈੱਟਵਰਕ ਦੇ ਸੁਚਾਰੂ ਵਿਸਥਾਰ ਰਾਹੀਂ ਮਜ਼ਬੂਤ ਕੀਤਾ ਜਾ ਰਿਹਾ ਹੈ, ਤਾਂ ਜੋ ਖੇਤਰ ਭਰ ਵਿੱਚ ਵਿਆਪਕ ਕਵਰੇਜ, ਬਿਹਤਰ ਡੇਟਾ ਭਰੋਸੇਯੋਗਤਾ ਅਤੇ ਹਵਾ ਪ੍ਰਦੂਸ਼ਣ ਦਾ ਠੋਸ ਵਿਗਿਆਨਿਕ ਮੁਲਾਂਕਣ ਯਕੀਨੀ ਬਣਾਇਆ ਜਾ ਸਕੇ। ਇਸ ਪਹਿਲ ਦਾ ਉਦੇਸ਼ ਅਸਲ-ਸਮੇਂ ਵਿੱਚ ਹਵਾ ਗੁਣਵੱਤਾ ਨਿਗਰਾਨੀ ਨੂੰ ਵਧਾਉਣਾ ਅਤੇ ਦਿੱਲੀ-ਐੱਨਸੀਆਰ ਵਿੱਚ ਪ੍ਰਭਾਵਸ਼ਾਲੀ ਹਵਾ ਪ੍ਰਦੂਸ਼ਣ ਨਿਯੰਤਰਣ ਲਈ ਸਬੂਤ-ਅਧਾਰਿਤ ਨੀਤੀਗਤ ਉਪਾਵਾਂ ਦਾ ਸਮਰਥਨ ਕਰਨਾ ਹੈ।

ਹਵਾ ਗੁਣਵੱਤਾ ਨਿਗਰਾਨੀ ਨੈੱਟਵਰਕ ਨੂੰ ਮਜ਼ਬੂਤ ਕਰਨ ਦੇ ਟਿਕਾਊ ਯਤਨਾਂ ਦੇ ਤਹਿਤ, ਐੱਨਸੀਆਰ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (ਸੀਏਕਿਊਐੱਮ) ਦਿੱਲੀ-ਐੱਨਸੀਆਰ ਵਿੱਚ 27 ਨਵੇਂ ਸੀਏਕਿਊਐੱਮ (6 ਦਿੱਲੀ ਵਿੱਚ, 7 ਹਰਿਆਣਾ (ਐੱਨਸੀਆਰ) ਵਿੱਚ, 4 ਰਾਜਸਥਾਨ (ਐੱਨਸੀਆਰ) ਵਿੱਚ ਅਤੇ 10 ਉੱਤਰ ਪ੍ਰਦੇਸ਼ (ਐੱਨਸੀਆਰ ਵਿੱਚ) ਦੇ ਵਿਸਤਾਰ ਦੀ ਸਥਿਤੀ ਦੀ ਸਮੀਖਿਆ ਕਰ ਰਿਹਾ ਹੈ। ਇਹ ਨਵੇਂ ਕੇਂਦਰ ਖੇਤਰ ਦੀਆਂ ਸਬੰਧਿਤ ਏਜੰਸੀਆਂ  ਦੁਆਰਾ ਸੰਚਾਲਿਤ 84 ਨਿਗਰਾਨੀ ਕੇਂਦਰਾਂ (4 ਦਿੱਲੀ ਵਿੱਚ, 22 ਹਰਿਆਣਾ-ਐੱਨਸੀਆਰ ਵਿੱਚ, 4 ਰਾਜਸਥਾਨ-ਐੱਨਸੀਆਰ ਵਿੱਚ ਅਤੇ 18 ਉੱਤਰ ਪ੍ਰਦੇਸ਼ ਐੱਨਸੀਆਰ ਵਿੱਚ) ਦੇ ਮੌਜੂਦਾ ਨੈੱਟਵਰਕ ਤੋਂ ਵੱਖਰੇ ਹਨ। ਦਿੱਲੀ-ਐੱਨਸੀਆਰ ਵਿੱਚ ਸਥਾਪਿਤ ਇਨ੍ਹਾਂ 27 ਨਵੇਂ CAAQMS ਵਿੱਚੋਂ:-

* ਦਿੱਲੀ ਵਿੱਚ 6 CAAQMS ਸਥਾਪਿਤ ਕੀਤੇ ਗਏ ਹਨ;

* ਹਰਿਆਣਾ (ਐੱਨਸੀਆਰ) ਵਿੱਚ 07 ਨਵੇਂ CAAQMS, ਰਾਜਸਥਾਨ (ਐੱਨਸੀਆਰ) ਵਿੱਚ 04 ਅਤੇ ਉੱਤਰ ਪ੍ਰਦੇਸ਼ (ਐੱਨਸੀਆਰ) ਵਿੱਚ 10 CAAQMS ਦੀ ਸਥਾਪਨਾ ਪ੍ਰਕਿਰਿਆ ਚੱਲ ਰਹੀ ਹੈ।

ਵਰਤਮਾਨ ਸਮੇਂ ਚੱਲ ਰਹੇ ਵਿਸਤਾਰ ਤੋਂ ਇਲਾਵਾ, ਦਿੱਲੀ-ਐੱਨਸੀਆਰ ਵਿੱਚ ਹਵਾ ਗੁਣਵੱਤਾ ਨਿਗਰਾਨੀ ਨੈੱਟਵਰਕ ਦੇ ਭਵਿੱਖ ਦੇ ਵਿਸਤਾਰ ਲਈ ਵਿਗਿਆਨਿਕ ਮਿਆਰਾਂ ਬਾਰੇ ਵੀ ਵਿਸਤਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਨਿਗਰਾਨੀ ਘਣਤਾ ਵਿੱਚ ਜਨਸੰਖਿਆ ਵੰਡ, ਰਿਹਾਇਸ਼, ਆਵਾਜਾਈ, ਉਦਯੋਗਿਕ ਅਤੇ ਪਿਛੋਕੜ ਖੇਤਰਾਂ ਵਰਗੀ ਭੂਮੀ ਉਪਯੋਗ ਵਿਸ਼ੇਸ਼ਤਾਵਾਂ, ਸ਼ਹਿਰੀ ਨਿਰੰਤਰਤਾ ਅਤੇ ਉਪਨਗਰੀ ਖੇਤਰਾਂ ਦੇ ਤੇਜ਼ੀ ਨਾਲ ਵਿਸਥਾਰ ਨੂੰ ਢੁਕਵੇਂ ਰੂਪ ਵਿੱਚ ਪ੍ਰਤੀਬਿੰਬਤ ਕੀਤਾ ਜਾਣਾ ਚਾਹੀਦਾ ਹੈ। ਗਰਿੱਡ–ਅਧਾਰਿਤ ਸਥਾਨਕ ਕਵਰੇਜ ਦੀ ਜ਼ਰੂਰਤ ‘ਤੇ ਵੀ ਵਿਚਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਦਿੱਲੀ-ਐੱਨਸੀਆਰ ਨੂੰ ਪ੍ਰਭਾਵਿਤ ਕਰਨ ਵਾਲੇ ਪ੍ਰਦੂਸ਼ਕਾਂ ਦੇ ਖੇਤਰੀ ਆਵਾਜਾਈ ਅਤੇ ਬੇਸਲਾਈਨ ਹਵਾ ਗੁਣਵੱਤਾ ਦੇ ਪੱਧਰਾਂ ਨੂੰ ਬਿਹਤਰ ਢੰਗ ਨਾਲ ਸਮਝਣ ਲਈ ਪਿਛੋਕੜ ਅਤੇ ਸਰਹੱਦੀ ਸਟੇਸ਼ਨਾਂ ਦੀ ਵੀ ਜ਼ਰੂਰਤ ਹੈ। 

ਇਸ ਅਨੁਸਾਰ, ਦਿੱਲੀ ਅਤੇ ਆਲੇ-ਦੁਆਲੇ ਦੇ ਸ਼ਹਿਰਾਂ ਜਿਵੇਂ ਕਿ ਗਾਜ਼ੀਆਬਾਦ, ਨੋਇਡਾ, ਗ੍ਰੇਟਰ ਨੋਇਡਾ, ਫਰੀਦਾਬਾਦ, ਸੋਨੀਪਤ ਆਦਿ ਦੇ ਲਈ ਮੌਜੂਦਾ ਜਨਸੰਖਿਆ-ਅਧਾਰਿਤ ਮਿਆਰਾਂ ਤੋਂ ਇਲਾਵਾ, ਹਰੇਕ 25 ਵਰਗ ਕਿਲੋਮੀਟਰ (5 ਕਿਲੋਮੀਟਰ ×5 ਕਿਲੋਮੀਟਰ ਗਰਿੱਡ) ਵਿੱਚ ਲਗਭਗ ਇੱਕ ਹਵਾ ਗੁਣਵੱਤਾ ਨਿਗਰਾਨੀ ਸਟੇਸ਼ਨ ਸਥਾਪਿਤ ਕਰਨ ਲਈ ਮਾਪਦੰਡ ਤਿਆਰ ਕੀਤੇ ਗਏ ਹਨ, ਜਦਕਿ ਹੋਰ ਜ਼ਿਲ੍ਹਾ ਹੈੱਡਕੁਆਰਟਰਾਂ ਅਤੇ ਸ਼ਹਿਰਾਂ ਵਿੱਚ ਹਰ 50 ਵਰਗ ਕਿਲੋਮੀਟਰ ਖੇਤਰ ਵਿੱਚ ਇੱਕ ਕੇਂਦਰ ਹੋਵੇਗਾ। ਸ਼ਹਿਰੀ ਅਤੇ ਉਪਨਗਰੀ ਖੇਤਰਾਂ ਵਿੱਚ ਨਿਗਰਾਨੀ ਕਵਰੇਜ ਨੂੰ ਪ੍ਰਦੂਸ਼ਣ ਦੇ ਆਉਣ-ਜਾਣ ਅਤੇ ਜਾਣ-ਜਾਣ ਦਾ ਮੁਲਾਂਕਣ ਕਰਨ ਅਤੇ ਖੇਤਰੀ ਹਵਾ ਗੁਣਵੱਤਾ ‘ਤੇ ਸ਼ਹਿਰੀ ਫੈਲਾਅ ਦੇ ਪ੍ਰਭਾਵ ਨੂੰ ਸਮਝਣ ਲਈ ਮਹੱਤਵਪੂਰਨ ਮੰਨਿਆ ਗਿਆ ਹੈ।

 

ਇਸ ਤੋਂ ਇਲਾਵਾ, ਉਪਰੋਕਤ ਮਾਪਦੰਡਾਂ ਦੇ ਅਧਾਰ ‘ਤੇ, ਹਵਾ ਗੁਣਵੱਤਾ ਨਿਗਰਾਨੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਦਿੱਲੀ-ਐੱਨਸੀਆਰ ਵਿੱਚ ਵਿਆਪਕ ਅਤੇ ਇੱਕ ਬਰਾਬਰ ਹਵਾ ਗੁਣਵੱਤਾ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ 46 ਵਾਧੂ ਸਟੇਸ਼ਨ ਸਥਾਪਿਤ ਕੀਤੇ ਜਾਣਗੇ, ਜਿਨ੍ਹਾਂ ਵਿੱਚ ਦਿੱਲੀ ਵਿੱਚ 14, ਹਰਿਆਣਾ (ਐੱਨਸੀਆਰ) ਵਿੱਚ 16, ਰਾਜਸਥਾਨ (ਐੱਨਸੀਆਰ) ਵਿੱਚ 1 ਅਤੇ ਉੱਤਰ ਪ੍ਰਦੇਸ਼ (ਐੱਨਸੀਆਰ) ਵਿੱਚ 15 ਸਟੇਸ਼ਨ ਸ਼ਾਮਲ ਹਨ। ਵਾਧੂ ਸਟੇਸ਼ਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਦਿੱਲੀ-ਐੱਨਸੀਆਰ ਵਿੱਚ ਕੁੱਲ CAAQMS ਦੀ ਸੰਖਿਆ 157 ਹੋ ਜਾਵੇਗੀ, ਜਿਨ੍ਹਾਂ ਵਿੱਚ ਦਿੱਲੀ ਵਿੱਚ 60, ਹਰਿਆਣਾ (ਐੱਨਸੀਆਰ) ਵਿੱਚ 45, ਰਾਜਸਥਾਨ (ਐੱਨਸੀਆਰ) ਵਿੱਚ 9 ਅਤੇ ਉੱਤਰ ਪ੍ਰਦੇਸ਼ (ਐੱਨਸੀਆਰ) ਵਿੱਚ 43 ਸਟੇਸ਼ਨ ਸ਼ਾਮਲ ਹਨ।

ਕਮਿਸ਼ਨ ਨੇ ਦੁਹਰਾਇਆ ਕਿ ਖੇਤਰ ਵਿੱਚ ਹਵਾ ਪ੍ਰਦੂਸ਼ਣ ਦੀ ਪ੍ਰਭਾਵਸ਼ਾਲੀ ਨਿਗਰਾਨੀ ਅਤੇ ਰੋਕਥਾਮ ਲਈ ਇੱਕ ਮਜ਼ਬੂਤ ​​ਅਤੇ ਵਿਆਪਕ ਹਵਾ ਗੁਣਵੱਤਾ ਨਿਗਰਾਨੀ ਨੈੱਟਵਰਕ ਲਾਜ਼ਮੀ ਹੈ। CAAQMS ਵਿੱਚ ਚੱਲ ਰਹੇ ਅਤੇ ਪ੍ਰਸਤਾਵਿਤ ਵਿਸਥਾਰ ਨਾਲ ਪ੍ਰਦੂਸ਼ਣ ਸਰੋਤਾਂ ਦੀ ਪਛਾਣ ਕਰਨ, ਰੁਝਾਨਾਂ ਦੀ ਨਿਗਰਾਨੀ ਕਰਨ ਅਤੇ ਇਸ ਅਨੁਸਾਰ ਢੁਕਵੀਂ ਕਾਰਵਾਈ ਕਰਨ ਦੀ ਯੋਗਤਾ ਨੂੰ ਮਹੱਤਵਪੂਰਨ ਵਾਧਾ ਹੋਵੇਗਾ।

*****


ਵੀਐੱਮ/ਜੀਐੱਸ/ਐੱਸਕੇ/ਏਕੇ


(Release ID: 2226379) ਵਿਜ਼ੀਟਰ ਕਾਊਂਟਰ : 4