ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਚਿਰਾਗ ਪਾਸਵਾਨ ਨੇ ਪਲਾਸਟਇੰਡੀਆ 2026 ਦਾ ਦੌਰਾ ਕੀਤਾ; ਪਲਾਸਟਿਕ ਉਦਯੋਗ ਦੀ ਸਥਿਤੀ ਰਿਪੋਰਟ 2025 ਜਾਰੀ ਕੀਤੀ

Posted On: 09 FEB 2026 6:58PM by PIB Chandigarh

ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਸ਼੍ਰੀ ਚਿਰਾਗ ਪਾਸਵਾਨ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਪਲਾਸਟਇੰਡੀਆ 2026 ਪ੍ਰਦਰਸ਼ਨੀ ਦਾ ਦੌਰਾ ਕੀਤਾ। 5 ਤੋਂ 10 ਫਰਵਰੀ, 2026 ਤੱਕ ਆਯੋਜਿਤ ਕੀਤੀ ਜਾ ਰਹੀ ਇਹ ਪ੍ਰਦਰਸ਼ਨੀ ਵਿਸ਼ਵ ਦੀਆਂ ਮੋਹਰੀ ਪਲਾਸਟਿਕ ਪ੍ਰਦਰਸ਼ਨੀਆਂ ਵਿੱਚੋਂ ਇੱਕ ਹੈ।

ਆਪਣੇ ਦੌਰੇ ਦੌਰਾਨ, ਕੇਂਦਰੀ ਮੰਤਰੀ ਨੇ ਪਲਾਸਟਿਕ ਉਦਯੋਗ ਸਥਿਤੀ ਰਿਪੋਰਟ 2025 ਜਾਰੀ ਕੀਤੀ ਅਤੇ ਆਈਆਈਐੱਮ ਕੋਲਕਾਤਾ ਇਨੋਵੇਸ਼ਨ ਪਾਰਕ (ਆਈਆਈਐੱਮਸੀਆਈਪੀ) ਦੇ ਸਹਿਯੋਗ ਨਾਲ ਪਲਾਸਟਇੰਡੀਆ ਫਾਊਂਡੇਸ਼ਨ ਦੁਆਰਾ ਵਿਕਸਿਤ ਸਟਾਰਟਅੱਪ ਸਰਚ ਇਨੀਸ਼ਿਏਟਿਵ ਦੇ ਜੇਤੂਆਂ ਨੂੰ ਐਵਾਰਡ ਪ੍ਰਦਾਨ ਕੀਤੇ। 

ਉਦਯੋਗ ਜਗਤ ਦੇ ਹਿਤਧਾਰਕਾਂ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਚਿਰਾਗ ਪਾਸਵਾਨ ਨੇ ਵਿਕਸਿਤ ਭਾਰਤ ਦੀ ਕਲਪਨਾ ਦੇ ਅਨੁਸਾਰ ਟਿਕਾਊ ਵਿਕਾਸ ਨੂੰ ਹੁਲਾਰਾ ਦੇਣ ਲਈ ਵੈਸਟੇਜ਼ ਘਟਾਉਣ ਅਤੇ ਤਕਨੀਕੀ ਲਾਭ ਚੁੱਕਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਰਾਸ਼ਟਰੀ ਵਿਕਾਸ ਅਤੇ ਆਤਮ-ਨਿਰਭਰਤਾ ਵਿੱਚ ਯੋਗਦਾਨ ਦਿੰਦੇ ਹੋਏ ਟਿਕਾਊ ਨਿਰਮਾਣ ਦੀ ਦਿਸ਼ਾ ਵਿੱਚ ਪਲਾਸਟਿਕ ਉਦਯੋਗ ਦੇ ਸਮੂਹਿਕ ਯਤਨਾਂ ਦੀ ਸ਼ਲਾਘਾ ਕੀਤੀ।

ਪਲਾਸਟਇੰਡੀਆ ਫਾਊਂਡੇਸ਼ਨ ਦੁਆਰਾ ਆਯੋਜਿਤ ਪਲਾਸਟਇੰਡੀਆ 2026 ਨੇ ਭਾਰਤ ਅਤੇ ਵਿਦੇਸ਼ੀ ਉਦਯੋਗ ਜਗਤ ਦੇ ਆਗੂਆਂ, ਆਲਮੀ ਖਰੀਦਦਾਰਾਂ, ਇਨੋਵੇਟਰਸ ਅਤੇ ਨੀਤੀ ਨਿਰਮਾਤਾਵਾਂ ਨੂੰ ਇੱਕ ਮੰਚ ਪ੍ਰਦਾਨ ਕੀਤਾ ਹੈ, ਜੋ ਆਲਮੀ ਪਲਾਸਟਿਕ ਵੈਲਿਊ ਚੇਨ ਵਿੱਚ ਭਾਰਤ ਦੀ ਵਧਦੀ ਭੂਮਿਕਾ ਨੂੰ ਪਰਦਰਸ਼ਿਤ ਕਰਦਾ ਹੈ। ਪਲਾਸਟਇੰਡੀਆ ਫਾਊਂਡੇਸ਼ਨ ਦੇ ਪ੍ਰੈਜ਼ੀਡੇਂਟ ਸ਼੍ਰੀ ਰਵੀਸ਼ ਕਾਮਥ ਨੇ ਕਿਹਾ ਕਿ ਪਲਾਸਟਿਕ ਉਦਯੋਗ ਦੀ ਸਥਿਤੀ ਰਿਪੋਰਟ 2025 ਉਦਯੋਗ ਦੇ ਵਿਕਾਸ, ਨਿਰਯਾਤ ਅਤੇ ਸਥਿਰਤਾ ਪਰਿਵਰਤਨ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦੀ ਹੈ, ਜਦੋਂ ਕਿ ਐੱਨਈਸੀ ਪਲਾਸਟਇੰਡੀਆ 2026 ਦੇ ਚੇਅਰਮੈਨ ਸ਼੍ਰੀ ਆਲੋਕ ਤਿਬਰੇਵਾਲਾ ਨੇ ਦੱਸਿਆ ਕਿ ਸਟਾਰਟਅੱਪ ਖੋਜ ਪਹਿਲ ਇਨੋਵੇਸ਼ਨ-ਅਧਾਰਿਤ, ਟਿਕਾਊ ਸਮਾਧਾਨਾਂ ਦਾ ਸਮਰਥਨ ਕਰਦੀ ਹੈ, ਜਿਸ ਵਿੱਚ 150 ਤੋਂ ਵੱਧ ਬਿਨੈਕਾਰਾਂ ਵਿੱਚੋਂ 10 ਸਟਾਰਟਅੱਪਸ ਦੀ ਚੋਣ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ “ਭਾਰਤ ਨੈਕਸਟ” ਥੀਮ ਦੇ ਤਹਿਤ 2 ਲੱਖ ਰੁਪਏ ਪ੍ਰਤੀ ਦਾ ਪੁਰਸਕਾਰ ਦਿੱਤਾ ਗਿਆ ਹੈ। 

************

ਸੀਐੱਮਸੀ- ਐੱਮਓਐੱਫਪੀਆਈ/ਏਕੇ


(Release ID: 2225875) ਵਿਜ਼ੀਟਰ ਕਾਊਂਟਰ : 7