ਰੱਖਿਆ ਮੰਤਰਾਲਾ
azadi ka amrit mahotsav

ਰਕਸ਼ਾ ਮੰਤਰੀ ਨੇ ਨਵੀਂ ਦਿੱਲੀ ਵਿੱਚ ਹੈਲੇਨਿਕ ਗਣਰਾਜ ਦੇ ਰਾਸ਼ਟਰੀ ਰੱਖਿਆ ਮੰਤਰੀ ਨਾਲ ਦੁਵੱਲੀ ਗੱਲਬਾਤ ਕੀਤੀ


ਰੱਖਿਆ ਉਦਯੋਗਿਕ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਜੁਆਇੰਟ ਡੈਕਲੇਰੇਸ਼ਨ ਆਫ ਇੰਟੈਂਟ (Joint Declaration of Intent) ‘ਤੇ ਹਸਤਾਖਰ ਕੀਤੇ

ਦੁਵੱਲੇ ਫੌਜੀ ਸਹਿਯੋਗ ਯੋਜਨਾ 2026 ਦਾ ਅਦਾਨ-ਪ੍ਰਦਾਨ ਹੋਇਆ

Posted On: 09 FEB 2026 6:56PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 9 ਫਰਵਰੀ, 2026 ਨੂੰ ਨਵੀਂ ਦਿੱਲੀ ਵਿੱਚ ਹੈਲੇਨਿਕ ਗਣਰਾਜ ਦੇ ਰੱਖਿਆ ਮੰਤਰੀ ਸ਼੍ਰੀ ਨਿਕੋਲਾਓਸ-ਜੌਰਜਿਅਸ ਡੈਂਡਿਆਸ (Nikolaos-Georgios Dendias) ਨਾਲ ਦੁਵੱਲੀ ਬੈਠਕ ਕੀਤੀ। ਦੋਵੇਂ ਮੰਤਰੀਆਂ ਨੇ ਭਾਰਤ-ਗ੍ਰੀਸ ਰਣਨੀਤਕ ਸਾਂਝੇਦਾਰੀ ਸ਼ਾਂਤੀ, ਸਥਿਰਤਾ, ਸੁਤੰਤਰਤਾ ਅਤੇ ਆਪਸੀ ਸਨਮਾਨ ਦੀਆਂ ਸਾਂਝੀਆਂ ਕਦਰਾਂ-ਕੀਮਤਾਂ ‘ਤੇ ਅਧਾਰਿਤ ਹੋਣ ਦੀ ਗੱਲ ਦੁਹਰਾਈ।

A group of people sitting at a tableDescription automatically generated

ਦੋਨੋਂ ਦੇਸ਼ਾਂ ਨੇ ਭਾਰਤ ਦੇ ‘ਆਤਮਨਿਰਭਰ ਭਾਰਤ’ ਅਤੇ ‘ਏਜੰਡਾ 2030’ ਦੇ ਤਹਿਤ ਗ੍ਰੀਸ ਦੇ ਰੱਖਿਆ ਸੁਧਾਰਾਂ ਦਰਮਿਆਨ ਸਾਂਝੇਦਾਰੀ ਰਾਹੀਂ ਆਪਣੇ-ਆਪਣੇ ਸਵਦੇਸ਼ੀ ਰੱਖਿਆ ਉਦਯੋਗਾਂ ਦੀ ਸਮਰੱਥਾ ਵਧਾਉਣ ਦਾ ਫੈਸਲਾ ਲਿਆ। ਭਾਰਤ ਅਤੇ ਗ੍ਰੀਸ ਦੇ ਦਰਮਿਆਨ ਰੱਖਿਆ ਉਦਯੋਗਿਕ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਇੱਕ ਜੁਆਇੰਟ ਡੈਕਲੇਰੇਸ਼ਨ ਆਫ ਇੰਟੈਂਟ (Joint Declaration of Intent) ‘ਤੇ ਹਸਤਾਖਰ ਕੀਤੇ ਗਏ, ਇਹ ਪੰਜ ਵਰ੍ਹਿਆਂ ਦਾ ਰੋਡਮੈਪ ਤਿਆਰ ਕਰਨ ਦਾ ਸ਼ੁਰੂਆਤੀ ਬਿੰਦੂ ਹੈ।

A group of men sitting at a table signing papersDescription automatically generated

ਰੱਖਿਆ ਮੰਤਰੀਆਂ ਨੇ ਖੇਤਰੀ ਸ਼ਾਂਤੀ ਅਤੇ ਸੁਰੱਖਿਆ ਦੇ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕੀਤੀ ਅਤੇ ਦੁਵੱਲੇ ਰੱਖਿਆ ਸਹਿਯੋਗ ਅਤੇ ਰਣਨੀਤਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ‘ਤੇ ਸਹਿਮਤੀ ਪ੍ਰਗਟ ਕੀਤੀ। 2026 ਦੇ ਲਈ ਇੱਕ ਦੁਵੱਲੇ ਫੌਜੀ ਸਹਿਯੋਗ ਯੋਜਨਾ ਦਾ ਵੀ ਅਦਾਨ-ਪ੍ਰਦਾਨ ਕੀਤਾ ਗਿਆ। ਇਸ ਵਿੱਚ ਦੋਨਾਂ ਦੇਸ਼ਾਂ ਦੇ ਹਥਿਆਰਬੰਦ ਬਲਾਂ ਦੇ ਦਰਮਿਆਨ ਫੌਜੀ ਗਤੀਵਿਧੀਆਂ ਦੀ ਰੂਪ-ਰੇਖਾ ਤਿਆਰ ਕੀਤੀ ਗਈ ਹੈ।

Two men holding certificatesDescription automatically generated

ਦੋਵੇਂ ਪ੍ਰਾਚੀਨ ਸਮੁੰਦਰੀ ਰਾਸ਼ਟਰਾਂ ਦੇ ਦਰਮਿਆਨ ਵੱਖ-ਵੱਖ ਪ੍ਰਮੁੱਖ ਸਮੁੰਦਰੀ ਮੁੱਦਿਆਂ ‘ਤੇ ਸਹਿਮਤੀ ਦਾ ਵੀ ਜ਼ਿਕਰ ਕੀਤਾ ਗਿਆ। ਗ੍ਰੀਕ ਵੱਲੋਂ ਗੁਰੂਗ੍ਰਾਮ ਸਥਿਤ ਇਨਫਰਮੇਸ਼ਨ ਫਿਊਜ਼ਨ ਸੈਂਟਰ-ਇੰਡੀਅਨ ਓਸ਼ੀਅਨ ਰੀਜ਼ਨ (IFC-IOR) ਵਿਖੇ ਇੱਕ ਗ੍ਰੀਕ ਅੰਤਰਰਾਸ਼ਟਰੀ ਸੰਪਰਕ ਅਧਿਕਾਰੀ ਦੀ ਨਿਯੁਕਤੀ ਦਾ ਐਲਾਨ ਕੀਤਾ ਗਿਆ।

A person shaking hands with another person in front of a screenDescription automatically generated

ਬੈਠਕ ਤੋਂ ਪਹਿਲਾਂ, ਗ੍ਰੀਕ ਦੇ ਰੱਖਿਆ ਮੰਤਰੀ ਨੇ ਰਾਸ਼ਟਰੀ ਯੁੱਧ ਸਮਾਰਕ ‘ਤੇ ਪੁਸ਼ਪਾਂਜਲੀ ਭੇਟ ਕੀਤੀ ਅਤੇ ਰਾਸ਼ਟਰ ਦੀ ਸੇਵਾ ਵਿੱਚ ਸਰਬਉੱਚ ਬਲੀਦਾਨ ਦੇਣ ਵਾਲੇ ਬਹਾਦਰ ਯੋਧਿਆਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਮਾਨੇਕਸ਼ੌਅ ਕੇਂਦਰ ਵਿਖੇ ਟ੍ਰਾਈ-ਸਰਵਿਸ ਗਾਰਡ ਆਫ ਆਨਰ (Tri-service Guard of Honour) ਦਾ ਵੀ ਨਿਰੀਖਣ ਕੀਤਾ।

ਇਸ ਯਾਤਰਾ ਦੌਰਾਨ, ਹੈਲੇਨਿਕ ਵਫਦ ਨੇ ਬੰਗਲੁਰੂ ਵਿੱਚ ਪ੍ਰਮੁੱਖ ਰੱਖਿਆ ਅਤੇ ਉਦਯੋਗਿਕ ਅਦਾਰਿਆਂ ਦਾ ਦੌਰਾ ਵੀ ਕੀਤਾ ਅਤੇ ਨਾਲ ਹੀ ਨਵੀਂ ਦਿੱਲੀ ਵਿੱਚ ਰੱਖਿਆ ਉਪਕ੍ਰਮਾਂ (ਡੀਪੀਐੱਸਯੂ), ਰੱਖਿਆ ਉਦਯੋਗ ਅਤੇ ਸਟਾਰਟਅੱਪ ਵਫਦਾਂ ਦੇ ਨਾਲ ਗੱਲਬਾਤ ਕੀਤੀ। ਇਹ ਯਾਤਰਾ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਅਤੇ ਲੋਕਾਂ ਦਰਮਿਆਨ ਲੰਬੇ ਸਮੇਂ ਤੋਂ ਚੱਲੇ ਆ ਰਹੇ ਸੁਹਿਰਦਪੂਰਨ ਅਤੇ ਨਜ਼ਦੀਕੀ ਸਬੰਧਾਂ ‘ਤੇ ਅਧਾਰਿਤ ਭਾਰਤ ਅਤੇ ਹੈਲੇਨਿਕ ਗਣਰਾਜ ਦੇ ਦਰਮਿਆਨ ਰਣਨੀਤਕ ਸਾਂਝੇਦਾਰੀ ਦੀ ਪੁਸ਼ਟੀ ਕਰਦੀ ਹੈ। 

 

************

ਵੀਕੇ/ਸੈਵੀ/ਏਕੇ


(Release ID: 2225809) ਵਿਜ਼ੀਟਰ ਕਾਊਂਟਰ : 3