ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਸੁਸ਼ਮਾ ਸਵਰਾਜ ਭਵਨ ਵਿਖੇ ਅੱਜ ਤੋਂ ਪੰਜ ਦਿਨਾਂ ਭਾਰਤ-ਸ੍ਰੀਲੰਕਾ ਐੱਚਟੀਏ ਵਰਕਸ਼ਾਪ ਦੀ ਸ਼ੁਰੂਆਤ


ਭਾਰਤ ਅਤੇ ਸ੍ਰੀਲੰਕਾ ਦੇ ਦਰਮਿਆਨ ਸਿਹਤ ਤਕਨਾਲੋਜੀ ਮੁਲਾਂਕਣ (ਐੱਚਟੀਏ) ਦੇ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਗਿਆਨ ਅਦਾਨ-ਪ੍ਰਦਾਨ ਵਰਕਸ਼ਾਪ

Posted On: 09 FEB 2026 10:23PM by PIB Chandigarh

ਸ੍ਰੀਲੰਕਾ ਸਰਕਾਰ ਦੇ ਸਿਹਤ ਮੰਤਰਾਲੇ ਦੇ ਵਫਦ ਦੇ ਲਈ ਸਿਹਤ ਤਕਨਾਲੋਜੀ ਮੁਲਾਂਕਣ (ਐੱਚਟੀਏ) ਦੇ ਸਬੰਧ ਵਿੱਚ ਪੰਜ ਦਿਨਾਂ ਗਿਆਨ ਅਦਾਨ-ਪ੍ਰਦਾਨ ਵਰਕਸ਼ਾਪ ਦੀ ਅੱਜ ਨਵੀਂ ਦਿੱਲੀ ਦੇ ਸੁਸ਼ਮਾ ਸਵਰਾਜ ਭਵਨ ਵਿੱਚ ਰਸਮੀ ਤੌਰ ‘ਤੇ ਸ਼ੁਰੂਆਤ ਹੋਈ। ਭਾਰਤ ਸਰਕਾਰ ਦੇ ਡਿਪਾਰਟਮੈਂਟ ਆਫ ਹੈਲਥ ਰਿਸਰਚ (DHR), ਵੱਲੋਂ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਇਸ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਹੈ। ਇਸ ਦਾ ਉਦੇਸ਼ ਸ੍ਰੀਲੰਕਾ ਵਿੱਚ ਸਿਹਤ ਤਕਨਾਲੋਜੀ ਮੁਲਾਂਕਣ (ਐੱਚਟੀਏ) ਨੂੰ ਉਤਸ਼ਾਹਿਤ ਕਰਨਾ ਅਤੇ ਸੰਸਥਾਗਤ ਰੂਪ ਦੇਣ ਲਈ ਰਣਨੀਤਕ ਮਾਰਗ ਵਿਕਸਿਤ ਕਰਨਾ ਹੈ। 

 

ਸਿਹਤ ਖੋਜ ਵਿਭਾਗ (ਡੀਐੱਚਆਰ) ਦੇ ਸਕੱਤਰ ਅਤੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈਸੀਐੱਮਆਰ), ਦੇ ਡਾਇਰੈਕਟਰ ਜਨਰਲ ਡਾ. ਰਾਜੀਵ ਬਹਿਲ ਨੇ ਪ੍ਰਤੀਨਿਧੀਆਂ ਦਾ ਸੁਆਗਤ ਕੀਤਾ ਅਤੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਇਸ ਪਹਿਲ ਨੂੰ ਦੁਵੱਲੀ ਸਿਹਤ ਕੂਟਨੀਤੀ ਅਤੇ ਸਿਹਤ ਤਕਨਾਲੋਜੀ ਮੁਲਾਂਕਣ ਦੇ ਖੇਤਰ ਵਿੱਚ ਗਿਆਨ ਦੇ ਅਦਾਨ-ਪ੍ਰਦਾਨ ਵਿੱਚ ਰਣਨੀਤਕ ਤੌਰ ‘ਤੇ ਮਹੱਤਵਪੂਰਨ ਮੀਲ ਪੱਥਰ ਦੱਸਿਆ ਅਤੇ ਖੇਤਰੀ ਸਿਹਤ ਪਹਿਲਕਦਮੀਆਂ ਨੂੰ ਸਮਰਥਨ ਦੇਣ ਲਈ ਭਾਰਤ ਦੀ ਵਚਨਬੱਧਤਾ ਦਾ ਜ਼ਿਕਰ ਕੀਤਾ।

 

ਸਿਹਤ ਖੋਜ ਵਿਭਾਗ ਦੇ ਐਡੀਸ਼ਨਲ ਸੈਕਟਰੀ, ਸ਼੍ਰੀਮਤੀ ਅਨੂ ਨਾਗਰ ਨੇ ਵੀ ਭਾਰਤ ਦੇ ਹੈਲਥਕੇਅਰ ਲੈਂਡਸਕੇਪ ਵਿੱਚ ਸਿਹਤ ਤਕਨਾਲੋਜੀ ਮੁਲਾਂਕਣ (ਐੱਚਟੀਏ) ਦੇ ਪ੍ਰਭਾਵਸ਼ਾਲੀ ਯੋਗਦਾਨ ‘ਤੇ ਚਾਨਣਾ ਪਾਇਆ ਅਤੇ ਵਿਸ਼ਵਾਸ ਵਿਅਕਤ ਕੀਤਾ ਕਿ ਇਸ ਸਿਲਸਿਲੇ ਵਿੱਚ ਗਿਆਨ ਦਾ ਅਦਾਨ-ਪ੍ਰਦਾਨ ਸ੍ਰੀਲੰਕਾ ਵਿੱਚ ਐੱਚਟੀਏ ਨੂੰ ਸੰਸਥਾਗਤ ਰੂਪ ਦੇਣ ਵਿੱਚ ਲਾਭਕਾਰੀ ਹੋਵੇਗਾ।-

ਸਿਹਤ ਖੋਜ ਵਿਭਾਗ (ਡੀਐੱਚਆਰ) ਨਾਲ ਸਬੰਧਿਤ ਸੰਸਥਾ ਐੱਚਟੀਏਆਈਐੱਨ (ਹੈਲਥ ਟੈਕਨੋਲੋਜੀ ਅਸੈੱਸਮੈਂਟ ਇੰਡੀਆ) ਸੰਪੂਰਨ ਭਾਰਤ ਵਿੱਚ ਹੈਲਥਕੇਅਰ ਟੋਕਨੋਲੋਜਿਜ਼ ਦੇ ਮੁਲਾਂਕਣ ਅਤੇ ਘੱਟ ਖਰਚ ‘ਤੇ ਸਬੂਤ-ਅਧਾਰਿਤ ਸਿਹਤ ਦਖਲਅੰਦਾਜ਼ੀਆਂ ਨੂੰ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਸ ਪੰਜ ਦਿਨਾਂ ਦੀ ਵਰਕਸ਼ਾਪ ਵਿੱਚ ਐੱਚਟੀਏ ਦੇ ਸੰਸਥਾਗਤ ਢਾਂਚੇ, ਸ਼ਾਸਨ, ਕਾਰਜਪ੍ਰਣਾਲੀ, ਮੁੱਲ ਨਿਰਧਾਰਣ ਅਤੇ ਖਰੀਦਦਾਰੀ ਦੇ ਫੈਸਲਿਆਂ ਸਮੇਤ ਕਈ ਵਿਸ਼ਿਆਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਦਾ ਉਦੇਸ਼ ਦੋਵੇ ਦੇਸ਼ਾਂ ਵਿੱਚ ਸਿਹਤ ਤਕਨਾਲੋਜੀ ਮੁਲਾਂਕਣ (ਐੱਚਟੀਏ) ਦੀਆਂ ਸਮਰੱਥਾਵਾਂ ਅਤੇ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਲਈ ਸੰਭਾਵਿਤ ਸਹਿਯੋਗ ਪਹਿਲਕਦਮੀਆਂ ਦੀ ਪਛਾਣ ਕਰਨਾ ਹੈ। 

*********

ਐੱਸਆਰ/ਜੀਐੱਸ/ਏਕੇ


(Release ID: 2225807) ਵਿਜ਼ੀਟਰ ਕਾਊਂਟਰ : 2