ਉਪ ਰਾਸ਼ਟਰਪਤੀ ਸਕੱਤਰੇਤ
ਕੁਆਲਾਲੰਪੁਰ ਵਿੱਚ ਭਾਰਤੀ ਪ੍ਰਵਾਸੀਆਂ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦੀ ਉਪ ਰਾਸ਼ਟਰਪਤੀ ਨੇ ਸ਼ਲਾਘਾ ਕੀਤੀ ਅਤੇ ਤਿਰੂਵੱਲੁਵਰ ਸੈਂਟਰ ਦੇ ਐਲਾਨ ਦਾ ਸਵਾਗਤ ਕੀਤਾ
प्रविष्टि तिथि:
07 FEB 2026 8:31PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਅੱਜ ਕੁਆਲਾਲੰਪੁਰ, ਮਲੇਸ਼ੀਆ ਵਿੱਚ ਭਾਰਤੀ ਪ੍ਰਵਾਸੀਆਂ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਕੀਤੇ ਗਏ ਸੰਬੋਧਨ 'ਤੇ ਚਾਨਣਾ ਪਾਇਆ।
ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਪ ਰਾਸ਼ਟਰਪਤੀ ਨੇ ਜ਼ਿਕਰ ਕੀਤਾ ਕਿ ਪ੍ਰਧਾਨ ਮੰਤਰੀ ਨੇ ਭਾਰਤ ਅਤੇ ਮਲੇਸ਼ੀਆ ਵਿਚਕਾਰ ਡੂੰਘੇ ਇਤਿਹਾਸਕ ਅਤੇ ਸਭਿਆਚਾਰਕ ਸਬੰਧਾਂ ਨੂੰ ਉਜਾਗਰ ਕੀਤਾ ਅਤੇ ਦੋਵਾਂ ਦੇਸ਼ਾਂ ਵਿਚਕਾਰ ਇੱਕ ਜੀਵੰਤ ਪੁਲ ਵਜੋਂ ਭਾਰਤੀ ਪ੍ਰਵਾਸੀਆਂ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ।
ਉਪ ਰਾਸ਼ਟਰਪਤੀ ਨੇ ਤਾਮਿਲ ਵਿਰਾਸਤ ਦਾ ਸਨਮਾਨ ਕਰਨ ਵਾਲੇ ਪ੍ਰਧਾਨ ਮੰਤਰੀ ਦੇ ਉਨ੍ਹਾਂ ਬਿਆਨਾਂ 'ਤੇ ਵੀ ਚਾਨਣਾ ਪਾਇਆ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ-"ਤਾਮਿਲ ਦੁਨੀਆ ਨੂੰ ਭਾਰਤ ਦਾ ਤੋਹਫ਼ਾ ਹੈ। ਤਾਮਿਲ ਸਾਹਿਤ ਸਦੀਵੀ ਹੈ ਅਤੇ ਤਾਮਿਲ ਸਭਿਆਚਾਰ ਵਿਸ਼ਵ-ਵਿਆਪੀ ਹੈ।" ਨਾਲ ਹੀ ਉਨ੍ਹਾਂ ਨੇ ਤਿਰੂਵੱਲੁਵਰ ਸੈਂਟਰ ਦੀ ਸਥਾਪਨਾ ਦੇ ਐਲਾਨ ਦਾ ਵੀ ਸਵਾਗਤ ਕਰਦਿਆਂ ਇਸਨੂੰ ਭਾਰਤ ਦੀ ਸਭਿਅਤਾਗਤ ਵਿਰਾਸਤ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵੱਲ ਇੱਕ ਦ੍ਰਿੜ੍ਹ ਵਚਨਬੱਧਤਾ ਦੱਸਿਆ।
ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਅੱਗੇ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਸਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਦੀਆਂ ਹਨ ਅਤੇ ਸਾਡੀ ਅਮੀਰ ਵਿਰਾਸਤ ਨੂੰ ਪੂਰੀ ਦੁਨੀਆ ਤੱਕ ਲੈ ਜਾਂਦੀਆਂ ਹਨ।
*********
ਪੀਆਰ/ਏਐੱਸਐੱਮ/ਵੀਐੱਮ
(रिलीज़ आईडी: 2225732)
आगंतुक पटल : 37