ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਸਰਕਾਰ ਨੇ ਸਟਾਰਟਅੱਪ ਇੰਡੀਆ ਐਕਸ਼ਨ ਪਲਾਨ ਨੂੰ ਮਜ਼ਬੂਤ ਕਰਨ ਲਈ ਸਟਾਰਟਅੱਪ ਮਾਨਤਾ ਫ੍ਰੇਮਵਰਕ ਵਿੱਚ ਸੋਧ ਕੀਤਾ


ਨਵੀਨਤਾ, ਉੱਨਤ ਤਕਨੀਕ ਅਤੇ ਸਹਿਕਾਰੀ ਅਗਵਾਈ ਵਾਲੇ ਉੱਦਮਾਂ ਦੇ ਲਈ ਸਹਿਯੋਗ ਦੇਣ ‘ਤੇ ਜ਼ੋਰ ਦਿੱਤਾ ਗਿਆ ਹੈ

ਸੰਸ਼ੋਧਿਤ ਸਟਾਰਟਅੱਪ ਫ੍ਰੇਮਵਰਕ ਦੇ ਤਹਿਤ ਕਾਰੋਬਾਰ ਦੀ ਯੋਗਤਾ ਸੀਮਾ ਵਧਾ ਕੇ 200 ਕਰੋੜ ਰੁਪਏ ਕਰ ਦਿੱਤੀ ਗਈ ਹੈ

ਡੀਪ ਟੈਕ (ਗਹਿਣ ਤਕਨੀਕੀ) ਸਟਾਰਟਅੱਪਸ ਲਈ ਸਮਾਂ ਸੀਮਾ ਵਧਾ ਕੇ 20 ਵਰ੍ਹੇ ਅਤੇ ਕਾਰੋਬਾਰ ਦੀ ਸੀਮਾ ਵਧਾ ਕੇ 300 ਕਰੋੜ ਰੁਪਏ ਕਰ ਦਿੱਤੀ ਗਈ ਹੈ

Posted On: 05 FEB 2026 8:20PM by PIB Chandigarh

ਸਰਕਾਰ ਨੇ ਸਟਾਰਟਅੱਪ ਇੰਡੀਆ ਐਕਸ਼ਨ ਪਲਾਨ ਨੂੰ ਹੋਰ ਮਜ਼ਬੂਤ ਕਰਨ ਅਤੇ ਭਾਰਤ ਨੂੰ ਵਿਸ਼ਵਵਿਆਪੀ ਨਵੀਨਤਾ ਪਾਵਰ ਹਾਊਸ, ਮੈਨੂਫੈਕਚਰਿੰਗ ਅਧਾਰਿਤ ਅਰਥਵਿਵਸਥਾ ਅਤੇ ਉਭਰਦੀ ਤਕਨੀਕ ਦੇ ਕੇਂਦਰ ਵਜੋਂ ਸਥਾਪਿਤ ਕਰਨ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਲਈ ਸਟਾਰਟਅੱਪ ਮਾਨਤਾ ਫ੍ਰੇਮਵਰਕ ਵਿੱਚ ਸੰਸ਼ੋਧਨ ਕੀਤਾ ਹੈ। ਜਿਵੇਂ-ਜਿਵੇਂ ਸਟਾਰਟਅੱਪ ਇੰਡੀਆ ਆਪਣੇ ਦੂਜੇ ਦਹਾਕੇ ਵਿੱਚ ਪ੍ਰਵੇਸ਼ ਕਰ ਰਿਹਾ ਹੈ, ਸੰਸ਼ੋਧਿਤ ਢਾਂਚਾ ਉੱਚ-ਤਕਨਾਲੋਜੀ ਅਤੇ ਖੋਜ-ਗਹਿਣ ਖੇਤਰਾਂ ਵਿੱਚ ਦੀਰਘਕਾਲੀ ਸੀਮਿਤ ਪੂੰਜੀ ਦੇ ਪ੍ਰਵਾਹ ਨੂੰ ਸੁਵਿਧਾਜਨਕ ਬਣਾਉਂਦੇ ਹੋਏ ਸੰਸਥਾਪਕਾਂ ਲਈ ਵਧੇਰੇ ਅਨੁਮਾਨਿਤ, ਸਮਾਵੇਸ਼ੀ ਅਤੇ ਭਵਿੱਖ ਦੇ ਲਈ ਤਿਆਰ ਨੀਤੀਗਤ ਵਾਤਾਵਰਣ ਪ੍ਰਦਾਨ ਕਰਨਾ ਚਾਹੁੰਦਾ ਹੈ।

ਸਟਾਰਟਅੱਪਸ ਮਾਨਤਾ ਮਾਪਦੰਡਾਂ ਵਿੱਚ ਕੀਤੇ ਗਏ ਪ੍ਰਮੁੱਖ ਸੰਸ਼ੋਧਨ ਹੇਠ ਲਿਖੇ ਹਨ:

ਸਟਾਰਟਅੱਪ ਮਾਨਤਾ ਲਈ ਵਧੀ ਹੋਈ ਟਰਨਓਵਰ ਸੀਮਾ:

ਵਿਕਸਿਤ ਸਟਾਰਟਅੱਪ ਈਕੋਸਿਸਟਮ ਅਤੇ ਉੱਦਮਾਂ ਨੂੰ ਉਨ੍ਹਾਂ ਦੇ ਵਪਾਰਕ ਜੀਵਨ ਚੱਕਰ ਦੇ ਵੱਖ-ਵੱਖ ਪੜਾਵਾਂ ਵਿੱਚ ਸਹਿਯੋਗ ਦੇਣ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਟਾਰਟਅੱਪ ਦੇ ਰੂਪ ਵਿੱਚ ਮਾਨਤਾ ਪ੍ਰਾਪਤ ਕਰਨ ਲਈ ਟਰਨਓਵਰ ਦੀ ਸੀਮਾ 100 ਕਰੋੜ ਰੁਪਏ ਤੋਂ ਵਧਾ ਕੇ 200 ਕਰੋੜ ਰੁਪਏ ਕਰ ਦਿੱਤੀ ਗਈ ਹੈ।

ਡੀਪ ਟੈਕ ਸਟਾਰਟਅੱਪਸ ਲਈ ਇੱਕ ਸਮਰਪਿਤ ਸ਼੍ਰੇਣੀ ਦੀ ਸ਼ੁਰੂਆਤ:

ਅਤਿ-ਆਧੁਨਿਕ ਅਤੇ ਬੇਮਿਸਾਲ ਤਕਨੀਕ ‘ਤੇ ਕੰਮ ਕਰਨ ਵਾਲੀਆਂ ਸੰਸਥਾਵਾਂ ਦੇ ਲਈ ‘ਡੀਪ ਟੈਕ ਸਟਾਰਟਅੱਪ’ ਨਾਮਕ ਇੱਕ ਨਵੀਂ ਉਪ-ਸ਼੍ਰੇਣੀ ਸ਼ੁਰੂ ਕੀਤੀ ਗਈ ਹੈ। ਸਪਸ਼ਟਤਾ, ਇਕਸਾਰਤਾ ਅਤੇ ਉਦੇਸ਼ ਦੀ ਪਛਾਣ ਨੂੰ ਯਕੀਨੀ ਬਣਾਉਣ ਲਈ ਸਬੰਧਿਤ ਮੰਤਰਾਲਿਆਂ, ਵਿਭਾਗਾਂ ਅਤੇ ਈਕੋਸਿਸਟਮ ਦੇ ਭਾਗੀਦਾਰਾਂ ਦੇ ਨਾਲ ਸਲਾਹ-ਮਸ਼ਵਰੇ ਰਾਹੀਂ ਡੀਪ ਟੈਕ ਸਟਾਰਟਅੱਪ ਦੀਆਂ ਮੁੱਖ ਵਿਸ਼ੇਸ਼ਤਾਵਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਗਹਿਣ ਤਕਨੀਕ ਉੱਦਮਾਂ ਦੀ ਲੰਬੀ ਵਿਕਾਸ ਮਿਆਦ, ਉੱਚ ਖੋਜ ਅਤੇ ਵਿਕਾਸ ਤੀਬਰਤਾ, ਅਤੇ ਵੱਡੀ ਮਾਤਰਾ ਵਿੱਚ ਫੰਡ ਦੇ ਨਿਵੇਸ਼ ਦੀ ਪ੍ਰਕਿਰਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸ਼੍ਰੇਣੀ ਲਈ ਯੋਗਤਾ ਮਾਪਦੰਡ ਦਾ ਵਿਸਤਾਰ ਕੀਤਾ ਗਿਆ ਹੈ, ਜਿਸ ਵਿੱਚ ਸ਼ਾਮਲ ਹੋਣ ਜਾਂ ਰਜਿਸਟ੍ਰੇਸ਼ਨ ਦੀ ਮਿਤੀ ਤੋਂ ਸਮਾਂ ਸੀਮਾ 10 ਵਰ੍ਹਿਆਂ ਤੋਂ ਵਧਾ ਕੇ 20 ਵਰ੍ਹੇ ਕਰ ਦਿੱਤੀ ਗਈ ਹੈ ਅਤੇ ਕਾਰੋਬਾਰ ਦੀ ਸੀਮਾ ਨੂੰ ਵਧਾ ਕੇ 300 ਕਰੋੜ ਰੁਪਏ ਕਰ ਦਿੱਤਾ ਗਿਆ ਹੈ।

ਸਹਿਕਾਰੀ ਸਭਾਵਾਂ ਨੂੰ ਯੋਗ ਸੰਸਥਾਵਾਂ ਦੇ ਰੂਪ ਵਿੱਚ ਸ਼ਾਮਲ ਕਰਨਾ:

ਖੇਤੀਬਾੜੀ, ਸਬੰਧਿਤ ਖੇਤਰਾਂ, ਗ੍ਰਾਮੀਣ ਉਦਯੋਗਾਂ ਅਤੇ ਭਾਈਚਾਰਾ -ਅਧਾਰਿਤ ਉੱਦਮਾਂ ਵਿੱਚ ਜ਼ਮੀਨੀ ਪੱਧਰ ‘ਤੇ ਨਵੀਨਤਾ-ਸੰਚਾਲਿਤ ਵਿਕਾਸ ਨੂੰ ਹੁਲਾਰਾ ਦੇਣ ਲਈ ਸਟਾਰਟਅੱਪ ਮਾਨਤਾ ਯੋਗਤਾ ਨੂੰ ਸਹਿਕਾਰੀ ਸੰਸਥਾਵਾਂ ਤੱਕ ਵਧਾ ਦਿੱਤਾ ਗਿਆ ਹੈ। ਇਸ ਦੇ ਅਨੁਸਾਰ ਬਹੁ-ਰਾਜ ਕੋਆਪ੍ਰੇਟਿਵ ਸੋਸਾਇਟੀ ਐਕਟ, 2002 ਦੇ ਤਹਿਤ ਰਜਿਸਟਰਡ ਬਹੁ-ਰਾਜ ਸਹਿਕਾਰੀ ਸਭਾਵਾਂ ਦੇ ਨਾਲ-ਨਾਲ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਕੋਆਪ੍ਰੇਟਿਵ ਐਕਟਾਂ ਦੇ ਤਹਿਤ ਰਜਿਸਟਰਡ ਸਹਿਕਾਰੀ ਸਭਾਵਾਂ ਹੁਣ ਹੋਰ ਲਾਗੂ ਮਾਪਦੰਡਾਂ ਦੀ ਪੂਰਤੀ ਦੇ ਅਧੀਨ ਸਟਾਰਟਅੱਪ ਮਾਨਤਾ ਲਈ ਯੋਗ ਹਨ।

ਸਟਾਰਟਅੱਪ ਈਕੋਸਿਸਟਮ ਵਿੱਚ ਹਿਤਧਾਰਕਾਂ ਦੇ ਨਾਲ-ਨਾਲ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਦੇ ਨਾਲ ਵਿਆਪਕ ਸਲਾਹ-ਮਸ਼ਵਰੇ ਤੋਂ ਬਾਅਦ ਸੰਸ਼ੋਧਿਤ ਰੂਪਰੇਖਾ ਤਿਆਰ ਕੀਤੀ ਗਈ ਹੈ। ਅਪਡੇਟ ਮਾਪਦੰਡਾਂ ਨਾਲ ਖੋਜ ਅਤੇ ਨਵੀਨਤਾ ਸੰਚਾਲਿਤ ਉੱਦਮਾਂ ਦੇ ਲਈ ਸਟਾਰਟਅੱਪ ਲਾਭਾਂ ਤੱਕ ਪਹੁੰਚ ਦਾ ਵਿਸਤਾਰ ਹੋਣ, ਵਿਸਤਾਰਿਤ ਵਿਕਾਸ ਸਮਾਂ ਸੀਮਾ ਦੀ ਜ਼ਰੂਰਤ ਵਾਲੇ ਗਹਿਣ ਤਕਨਾਲੋਜੀ ਉੱਦਮਾਂ ਨੂੰ ਲਕਸ਼ਿਤ ਸਮਰਥਨ ਪ੍ਰਦਾਨ ਕਰਨ, ਸਹਿਕਾਰੀ ਸਭਾਵਾਂ ਨੂੰ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਵਿੱਚ ਨਵੀਨਤਾ ਨੂੰ ਹੁਲਾਰਾ ਦੇਣ ਵਿੱਚ ਸਮਰੱਥ ਬਣਾਉਣ ਅਤੇ ਉੱਚ ਤਕਨਾਲੋਜੀ ਅਤੇ ਗਿਆਨ-ਪ੍ਰਧਾਨ ਉੱਦਮਤਾ ਲਈ ਇੱਕ ਗਲੋਬਲ ਸੈਂਟਰ ਦੇ ਰੂਪ ਵਿੱਚ ਭਾਰਤ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਹੈ।

************

ਅਭਿਸ਼ੇਕ ਦਿਆਲ/ਗਰਿਮਾ ਸਿੰਘ/ਅਨੁਸ਼ਕਾ ਪਾਂਡੇ


(Release ID: 2224398) ਵਿਜ਼ੀਟਰ ਕਾਊਂਟਰ : 5