ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਏਏਐੱਮ ‘ਤੇ ਅਪਡੇਟ
ਵਿਸ਼ਵਆਪੀ ਪ੍ਰਾਇਮਰੀ ਹੈਲਥਕੇਅਰ ਵਿਸਤਾਰ: 31 ਦਸੰਬਰ, 2025 ਤੱਕ 1,82,944 ਆਯੁਸ਼ਮਾਨ ਆਰੋਗਯ ਮੰਦਿਰਾਂ ਦਾ ਸੰਚਾਲਨ ਕੀਤਾ ਗਿਆ
ਆਯੁਸ਼ਮਾਨ ਆਰੋਗਯ ਮੰਦਿਰਾਂ ਵਿੱਚ ਜ਼ਰੂਰੀ ਡਰੱਗ ਅਤੇ ਡਾਇਗਨੌਸਟਿਕ ਸਰਵਿਸਿਜ਼ ਦਾ ਵਿਸਤਾਰ: ਪੀਐੱਚਸੀ-ਏਏਐੱਮ ਵਿੱਚ 172 ਡਰੱਗਸ ਅਤੇ 63 ਡਾਇਗਨੌਸਟਿਕਸ ਅਤੇ ਐੱਸਐੱਚਸੀ –ਏਏਐੱਮ ਵਿੱਚ 106 ਡਰੱਗਸ ਅਤੇ 14 ਡਾਇਗਨੌਸਟਿਕਸ ਉਪਲਬਧ ਹਨ
ਉਪ ਸਿਹਤ ਕੇਂਦਰਾਂ (Sub Health Centres) ਅਤੇ ਪ੍ਰਾਇਮਰੀ ਸਿਹਤ ਕੇਂਦਰਾਂ (PHCs) ਦਾ ਏਏਐੱਮ ਵਿੱਚ ਅੱਪਗ੍ਰੇਡੇਸ਼ਨ : 31 ਦਸੰਬਰ, 2025 ਤੱਕ ਕਬਾਇਲੀ ਜ਼ਿਲ੍ਹਿਆਂ ਵਿੱਚ 30,817 ਏਏਐੱਮ ਅਤੇ ਖਾਹਿਸ਼ੀ ਜ਼ਿਲ੍ਹਿਆਂ ਵਿੱਚ 24,327 ਏਏਐੱਮਜ਼ ਦਾ ਸੰਚਾਲਨ ਕੀਤਾ ਗਿਆ
Posted On:
03 FEB 2026 2:17PM by PIB Chandigarh
ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਆਯੁਸ਼ਮਾਨ ਆਰੋਗਯ ਮੰਦਿਰ (ਏਏਐੱਮ) ਪੋਰਟਲ ‘ਤੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, 31 ਦਸਬੰਰ, 2025 ਤੱਕ ਦੇਸ਼ ਭਰ ਵਿੱਚ ਉਪ ਸਿਹਤ ਕੇਂਦਰਾਂ (ਐੱਸਐੱਚਸੀ) ਅਤੇ ਪ੍ਰਾਇਮਰੀ ਸਿਹਤ ਕੇਂਦਰਾਂ (ਪੀਐੱਚਸੀ) ਨੂੰ ਮਜ਼ਬੂਤ ਕਰਕੇ 1,82,944 ਏਏਐੱਮ ਨੂੰ ਸ਼ੁਰੂ ਕੀਤਾ ਜਾ ਚੁੱਕਿਆ ਹੈ।
ਏਏਐੱਮ ਸ਼ਹਿਰੀ, ਪੇਂਡੂ ਅਤੇ ਕਬਾਇਲੀ ਬਹੁਲ ਖੇਤਰਾਂ ਵਿੱਚ ਪ੍ਰਾਇਮਰੀ ਹੈਲਥਕੇਅਰ ਸਰਵਿਸਿਜ਼ ਦੇ 12 ਪੈਕੇਜ ਹੌਲੀ-ਹੌਲੀ ਉਪਲਬਧ ਕਰਵਾ ਰਹੇ ਹਨ, ਜਿਨ੍ਹਾਂ ਵਿੱਚ ਪ੍ਰਜਨਨ ਅਤੇ ਬਾਲ ਸਿਹਤ ਦੇਖਭਾਲ ਸੇਵਾਵਾਂ, ਸੰਚਾਰੀ ਰੋਗਾਂ, ਗੈਰ-ਸੰਚਾਰੀ ਰੋਗਾਂ (ਐੱਨਸੀਡੀ) ਪੈਲੀਏਟਿਵ ਕੇਅਰ ਅਤੇ ਬਜ਼ੁਰਗਾਂ ਦੀ ਦੇਖਭਾਲ, ਆਮ ਮਾਨਸਿਕ ਵਿਕਾਰਾਂ ਦੀ ਦੇਖਭਾਲ, ਨਿਊਰੋਲੌਜੀਕਲ ਸਥਿਤੀਆਂ (ਮਿਰਗੀ, ਡਿਮੈਂਸ਼ੀਆ) ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸਬੰਧੀ ਵਿਕਾਰਾਂ ਦਾ ਪ੍ਰਬੰਧਨ (ਤੰਬਾਕੂ, ਸ਼ਰਾਬ, ਨਸ਼ੇ), ਮੂੰਹ ਦੀ ਸਿਹਤ, ਈਐੱਨਟੀ ਕੇਅਰ, ਅਤੇ ਮੁੱਢਲੀ ਐਮਰਜੈਂਸੀ ਦੇਖਭਾਲ ਸ਼ਾਮਲ ਹਨ। ਵਿਸਤ੍ਰਿਤ ਸੇਵਾਵਾਂ ਦੇ ਪੂਰਕ ਦੇ ਰੂਪ ਵਿੱਚ, ਜ਼ਰੂਰੀ ਦਵਾਈਆਂ ਅਤੇ ਇਲਾਜ ਉਪਕਰਣਾਂ ਦੀ ਸੂਚੀ ਦਾ ਵਿਸਤਾਰ ਕੀਤਾ ਗਿਆ ਹੈ, ਜਿਸ ਨਾਲ ਪੀਐੱਚਸੀ-ਏਏਐੱਮ ਵਿੱਚ 172 ਡਰੱਗਸ ਅਤੇ 63 ਡਾਇਗਨੌਸਟਿਕਸ ਅਤੇ ਐੱਸਐੱਚਸੀ-ਏਏਐੱਮ ਵਿੱਚ 106 ਡਰੱਗਸ ਅਤੇ 14 ਡਾਇਗਨੌਸਟਿਕਸ ਉਪਲਬਧ ਹੋ ਗਏ ਹਨ।
ਖਾਹਿਸ਼ੀ ਜ਼ਿਲ੍ਹਿਆਂ ਅਤੇ ਕਬਾਇਲੀ ਬਹੁਲ ਬਲਾਕਾਂ ਵਿੱਚ ਉਪ ਸਿਹਤ ਕੇਂਦਰਾਂ (ਐੱਸਐੱਚਸੀ) ਅਤੇ ਪ੍ਰਾਇਮਰੀ ਸਿਹਤ ਕੇਂਦਰਾਂ (ਪੀਐੱਚਸੀ) ਨੂੰ ਆਯੁਸ਼ਮਾਨ ਆਰੋਗਯ ਮੰਦਿਰਾਂ (ਏਏਐੱਮ) ਵਿੱਚ ਅੱਪਗ੍ਰੇਡ ਕਰਨ ਦੇ ਸਬੰਧ ਵਿੱਚ, 31 ਦਸੰਬਰ, 2025 ਤੱਕ 26 ਰਾਜਾਂ ਦੇ 178 ਕਬਾਇਲੀ ਜ਼ਿਲ੍ਹਿਆਂ ਵਿੱਚ ਕੁੱਲ 30,817 ਏਏਐੱਮ ਅਤੇ 27 ਰਾਜਾਂ ਦੇ 112 ਖਾਹਿਸ਼ੀ ਜ਼ਿਲ੍ਹਿਆਂ ਵਿੱਚ 24,327 ਏਏਐੱਮਜ਼ ਸ਼ੁਰੂ ਕੀਤੇ ਜਾ ਚੁੱਕੇ ਹਨ।
ਕੇਂਦਰ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪ ਰਾਓ ਜਾਧਵ ਨੇ ਅੱਜ ਰਾਜ ਸਭਾ ਵਿੱਚ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
********
ਐੱਸਆਰ/ਏਕੇ
HFW/ Update on AAMs/3 February 2026/3
(Release ID: 2223221)
ਵਿਜ਼ੀਟਰ ਕਾਊਂਟਰ : 4