ਰੇਲ ਮੰਤਰਾਲਾ
ਸ਼੍ਰੀ ਹਰੀ ਸ਼ੰਕਰ ਵਰਮਾ ਨੇ ਰੇਲਵੇ ਬੋਰਡ ਦੇ ਮੈਂਬਰ (ਓਪਰੇਸ਼ਨਜ਼ ਅਤੇ ਵਪਾਰ ਵਿਕਾਸ) ਵਜੋਂ ਅਹੁਦਾ ਸੰਭਾਲਿਆ
Posted On:
02 FEB 2026 6:52PM by PIB Chandigarh
ਸ਼੍ਰੀ ਹਰੀ ਸ਼ੰਕਰ ਵਰਮਾ, 1987 ਬੈਚ ਦੇ ਆਈਆਰਟੀਐੱਸ ਅਧਿਕਾਰੀ ਨੇ ਰੇਲਵੇ ਬੋਰਡ ਦੇ ਮੈਂਬਰ (ਓਪਰੇਸ਼ਨਜ਼ ਅਤੇ ਵਪਾਰ ਵਿਕਾਸ) ਅਤੇ ਭਾਰਤ ਸਰਕਾਰ ਦੇ ਅਹੁਦੇਦਾਰ ਸਕੱਤਰ ਦਾ ਅਹੁਦਾ ਸੰਭਾਲ ਲਿਆ ਹੈ। ਇਸ ਅਹੁਦੇ ਨੂੰ ਸੰਭਾਲਣ ਤੋਂ ਪਹਿਲਾਂ ਉਹ ਰੇਲਵੇ ਬੋਰਡ ਦੇ ਡਾਇਰੈਕਟਰ ਜਨਰਲ (ਸੁਰੱਖਿਆ) ਵਜੋਂ ਸੇਵਾ ਨਿਭਾ ਰਹੇ ਸਨ।

ਆਪਣੇ ਸ਼ਾਨਦਾਰ ਕੈਰੀਅਰ ਦੌਰਾਨ ਸ਼੍ਰੀ ਵਰਮਾ ਨੇ ਭਾਰਤੀ ਰੇਲਵੇ ਵਿੱਚ ਕਈ ਮਹੱਤਵਪੂਰਨ ਜ਼ਿੰਮੇਵਾਰੀਆਂ ਸਫਲਤਾਪੂਰਵਕ ਨਿਭਾਈਆਂ ਹਨ, ਜਿਨ੍ਹਾਂ ਵਿੱਚ ਸ਼ਾਮਲ ਹੈ: ਵਧੀਕ ਡਵੀਜ਼ਨਲ ਰੇਲਵੇ ਮੈਨੇਜਰ, ਕੇਂਦਰੀ ਰੇਲਵੇ, ਮੁੰਬਈ; ਡਵੀਜ਼ਨਲ ਰੇਲਵੇ ਮੈਨੇਜਰ, ਸਲੇਮ ਡਿਵੀਜ਼ਨ, ਦੱਖਣੀ ਰੇਲਵੇ; ਮੁੱਖ ਯਾਤਰੀ ਟ੍ਰੈਫਿਕ ਮੈਨੇਜਰ, ਕੇਂਦਰੀ ਰੇਲਵੇ, ਮੁੰਬਈ; ਪ੍ਰਿੰਸੀਪਲ ਚੀਫ਼ ਓਪ੍ਰੇਸ਼ਨ ਮੈਨੇਜਰ, ਹੁਬਲੀ, ਦੱਖਣੀ ਪੱਛਮੀ ਰੇਲਵੇ ਅਤੇ ਡਾਇਰੈਕਟਰ ਜਨਰਲ, ਭਾਰਤੀ ਰੇਲਵੇ ਇੰਸਟੀਚਿਊਟ ਆਫ਼ ਟ੍ਰਾਂਸਪੋਰਟੇਸ਼ਨ ਮੈਨੇਜਮੈਂਟ, ਲਖਨਊ, ਇਹਨਾਂ ਸਾਰੇ ਅਹੁਦਿਆਂ ’ਤੇ ਕੰਮ ਕਰਦੇ ਹੋਏ, ਸ਼੍ਰੀ ਵਰਮਾ ਨੇ ਕਈ ਰਿਕਾਰਡ/ਪ੍ਰਾਪਤੀਆਂ ਹਾਸਲ ਕੀਤੀਆਂ।
ਭਾਰਤੀ ਰੇਲਵੇ ਦੇ ਡਾਇਰੈਕਟਰ ਜਨਰਲ (ਸੁਰੱਖਿਆ) ਵਜੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ, ਭਾਰਤੀ ਰੇਲਵੇ ਦੇ ਸੁਰੱਖਿਆ ਰਿਕਾਰਡ ਨੂੰ ਨਵੀਂਆਂ ਉਚਾਈਆਂ ’ਤੇ ਲਿਜਾਇਆ ਗਿਆ। ਪ੍ਰਕਿਰਿਆ ਸੁਧਾਰ ’ਤੇ ਧਿਆਨ ਕੇਂਦਰਿਤ ਕਰਨ ਨਾਲ, ਵੱਡੇ ਹਾਦਸਿਆਂ ਦੀ ਗਿਣਤੀ ਵਿੱਚ ਕਾਫ਼ੀ ਕਮੀ ਆਈ ਹੈ।
ਸ਼੍ਰੀ ਵਰਮਾ ਨੂੰ ਦੋ ਵਾਰ ਮਾਣਯੋਗ ਰੇਲ ਮੰਤਰੀ ਪੁਰਸਕਾਰ ਅਤੇ ਜਨਰਲ ਮੈਨੇਜਰ ਪੱਧਰ ’ਤੇ ਕਈ ਪੁਰਸਕਾਰ ਮਿਲ ਚੁੱਕੇ ਹਨ। ਉਨ੍ਹਾਂ ਨੇ ਸਿੰਗਾਪੁਰ, ਮਲੇਸ਼ੀਆ ਅਤੇ ਇਟਲੀ ਵਿੱਚ ਪ੍ਰਬੰਧਨ ਸਿਖਲਾਈ ਪ੍ਰਾਪਤ ਕੀਤੀ ਹੈ ਅਤੇ ਉਹਨਾਂ ਨੂੰ ਰੇਲਵੇ ਆਵਾਜਾਈ ਅਤੇ ਪ੍ਰਬੰਧਨ ਦੇ ਮਾਹਰ ਵਜੋਂ ਜਾਣਿਆ ਜਾਂਦਾ ਹੈ।
****
ਧਰਮਿੰਦਰ ਤਿਵਾੜੀ/ਡਾ.ਨਯਨ ਸੋਲੰਕੀ/ਰਿਤੂ ਰਾਜ
(Release ID: 2223219)
ਵਿਜ਼ੀਟਰ ਕਾਊਂਟਰ : 5