ਆਯੂਸ਼
ਬਜਟ 2026 ‘ਆਯੁਸ਼’ ਨੂੰ ਭਾਰਤ ਦੇ ਏਕੀਕ੍ਰਿਤ ਸਿਹਤ ਸੰਭਾਲ ਕੇਂਦਰ ਦ੍ਰਿਸ਼ਟੀਕੋਣ ਦੇ ਦਿਲ ਵਿੱਚ ਰੱਖਦਾ ਹੈ
ਕੇਂਦਰੀ ਆਯੁਸ਼ ਮੰਤਰੀ ਸ਼੍ਰੀ ਪ੍ਰਤਾਪ ਰਾਓ ਜਾਧਵ ਨੇ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਆਯੁਸ਼ ਨੇ ਬੇਮਿਸਾਲ ਸੰਸਥਾਗਤ ਵਿਕਾਸ ਅਤੇ ਆਲਮੀ ਪਛਾਣ ਹਾਸਲ ਕੀਤੀ
Posted On:
02 FEB 2026 1:09PM by PIB Chandigarh
ਕੇਂਦਰੀ ਬਜਟ 2026-27 ਵਿੱਚ ਆਯੁਸ਼ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਐਲਾਨਾਂ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਦੇ ਪ੍ਰਤੀ ਹਾਰਦਿਕ ਧੰਨਵਾਦ ਪ੍ਰਗਟ ਕਰਦੇ ਹੋਏ ਕੇਂਦਰੀ ਆਯੁਸ਼ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪ ਰਾਓ ਜਾਧਵ ਨੇ ਇਨ੍ਹਾਂ ਨੂੰ ਭਾਰਤ ਦੀ ਰਵਾਇਤੀ ਚਿਕਿਤਸਾ ਪ੍ਰਣਾਲੀ ਨੂੰ ਵੱਡਾ ਸਮਰਥਨ ਦੱਸਿਆ।

ਆਯੁਸ਼ ਮੰਤਰੀ ਨੇ ਬਜਟ ਨੂੰ ਦੂਰਦਰਸ਼ੀ ਅਤੇ ਭਵਿੱਖਮੁਖੀ ਦੱਸਦੇ ਹੋਏ ਕਿਹਾ ਕਿ ਇਹ ਉਪਾਅ ਸੰਪੂਰਨ, ਸਮਾਵੇਸ਼ੀ ਅਤੇ ਆਲਮੀ ਪੱਧਰ ‘ਤੇ ਪ੍ਰਤੀਯੋਗੀ ਸਿਹਤ ਸੇਵਾ ਪ੍ਰਣਾਲੀ ਨੂੰ ਉੱਨਤ ਬਣਾਉਣ ਦੀ ਸਰਕਾਰ ਦੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦੇ ਹਨ, ਜਿਨ੍ਹਾਂ ਵਿੱਚ ਆਯੁਸ਼ ਏਕੀਕ੍ਰਿਤ ਸਿਹਤ ਦਾ ਮਹੱਤਵਪੂਰਨ ਥੰਮ੍ਹ ਹੈ।
ਵਿੱਤ ਮੰਤਰੀ ਨੇ ਬਜਟ ਭਾਸ਼ਣ ਵਿੱਚ, ਆਯੁਸ਼ ਵਿੱਚ ਸਿੱਖਿਆ, ਖੋਜ, ਗੁਣਵੱਤਾ ਭਰੋਸਾ, ਆਲਮੀ ਅਗਵਾਈ, ਗੁਣਵੱਤਾਪੂਰਣ ਚਿਕਿਤਸਾ ਸੈਰ-ਸਪਾਟਾ ਅਤੇ ਕੁਸ਼ਲ ਕਾਰਜਬਲ ਵਧਾਉਣ ਲਈ ਕਈ ਮਹੱਤਵਪੂਰਨ ਪਹਿਲਕਦਮੀਆਂ ਦਾ ਐਲਾਨ ਕੀਤਾ ਹੈ। ਇਹ ਉਪਾਅ ਰਵਾਇਤੀ ਚਿਕਿਤਸਾ ਨੂੰ ਨਿਵਾਰਕ ਸਿਹਤ ਸੇਵਾ, ਆਰਥਿਕ ਵਿਕਾਸ ਅਤੇ ਭਲਾਈ ਵਿੱਚ ਆਲਮੀ ਅਗਵਾਈ ਦੇ ਮੁੱਖ ਚਾਲਕ ਵਜੋਂ ਸਥਾਪਿਤ ਕਰਨ ਦੀ ਭਾਰਤ ਦੀ ਇੱਛਾ ਨੂੰ ਮਜ਼ਬੂਤ ਕਰਦੇ ਹਨ।

ਬਜਟ ਵਿੱਚ ਇਤਿਹਾਸਕ ਤੌਰ ‘ਤੇ ਉੱਚ-ਗੁਣਵੱਤਾਪੂਰਣ ਅੰਡਰ-ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਸਿੱਖਿਆ, ਉੱਚ ਖੋਜ ਅਤੇ ਆਧੁਨਿਕ ਉੱਨਤ ਸਿਹਤ ਸੇਵਾਵਾਂ ਵਿਸਤ੍ਰਿਤ ਕਰਨ ਲਈ ਤਿੰਨ ਆਲ ਇੰਡੀਆ ਇੰਸਟੀਟਿਊਟਸ ਆਫ ਆਯੁਰਵੇਦ (AIIAs) ਸੰਸਥਾਨ ਸਥਾਪਿਤ ਕਰਨ ਦਾ ਪ੍ਰਸਤਾਵ ਹੈ। ਮੌਜੂਦਾ ਰਾਸ਼ਟਰੀ ਸੰਸਥਾਵਾਂ ਦੀ ਸਫਲਤਾ ਦੇ ਅਧਾਰ ‘ਤੇ ਇਨ੍ਹਾਂ ਸੰਸਥਾਵਾਂ ਨਾਲ ਦੇਸ਼ ਭਰ ਵਿੱਚ ਅਕਾਦਮਿਕ ਮਿਆਰਾਂ ਨੂੰ ਉੱਚਾ ਚੁੱਕਣ ਅਤੇ ਸਬੂਤ-ਅਧਾਰਿਤ ਏਕੀਕ੍ਰਿਤ ਸਿਹਤ ਦੇਖਭਾਲ ਨੂੰ ਮਜ਼ਬੂਤ ਕਰਨ ਦੀ ਉਮੀਦ ਕੀਤੀ ਜਾਂਦੀ ਹੈ।
ਬਜਟ ਵਿੱਚ ਆਯੁਸ਼ ਫਾਰਮੇਸੀਆਂ ਅਤੇ ਡਰੱਗ ਟੈਸਟਿੰਗ ਲੈਬੋਰੋਟਰੀਜ਼ ਨੂੰ ਉੱਚ ਪ੍ਰਮਾਣੀਕਰਣ ਮਿਆਰਾਂ ਦੇ ਅਨੁਸਾਰ ਉੱਨਤ ਬਣਾਉਣ ਦਾ ਵੀ ਪ੍ਰਸਤਾਵ ਹੈ। ਇਸ ਕਦਮ ਨਾਲ ਉਤਪਾਦ ਗੁਣਵੱਤਾ, ਉਪਭੋਗਤਾ ਵਿਸ਼ਵਾਸ ਅਤੇ ਨਿਰਯਾਤ ਤਿਆਰੀ ਵਧੇਗੀ, ਨਾਲ ਹੀ ਔਸ਼ਧੀ ਪੌਦੇ ਲਗਾਉਣ ਵਾਲੇ ਕਿਸਾਨਾਂ ਅਤੇ ਪ੍ਰੋਸੈੱਸਿੰਗ ਅਤੇ ਮੈਨੂਫੈਕਚਰਿੰਗ ਵਿੱਚ ਲੱਗੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਨੂੰ ਵੀ ਮਦਦ ਮਿਲੇਗੀ।

ਭਾਰਤ ਦੀ ਆਲਮੀ ਅਗਵਾਈ ਨੂੰ ਹੋਰ ਮਜ਼ਬੂਤ ਬਣਾਉਂਦੇ ਹੋਏ, ਜਾਮਨਗਰ ਸਥਿਤ ਵਿਸ਼ਵ ਸਿਹਤ ਸੰਗਠਨ ਦੇ ਆਲਮੀ ਰਵਾਇਤੀ ਔਸ਼ਧੀ ਕੇਂਦਰ ਨੂੰ ਉੱਚਾ ਚੁੱਕਿਆ ਜਾਵੇਗਾ, ਤਾਂ ਜੋ ਖੋਜ ਸਹਿਯੋਗ, ਅੰਤਰਰਸ਼ਾਟਰੀ ਸਿਖਲਾਈ ਅਤੇ ਨੀਤੀਗਤ ਸੰਵਾਦ ਨੂੰ ਤੀਬਰ ਬਣਾਇਆ ਜਾ ਸਕੇ ਅਤੇ ਭਾਰਤ ਰਵਾਇਤੀ ਦਵਾਈ ਦੇ ਇੱਕ ਵਿਸ਼ਵਵਿਆਪੀ ਗਿਆਨ ਕੇਂਦਰ ਵਜੋਂ ਸਥਾਪਿਤ ਹੋਵੇ।
ਆਰਥਿਕ ਏਕੀਕਰਣ ਦੇ ਮਹੱਤਵਪੂਰਨ ਕਦਮ ਵਜੋਂ, ਆਯੁਸ਼ ਕੇਂਦਰ ਪੰਜ ਪ੍ਰਸਤਾਵਿਤ ਰੀਜ਼ਨਲ ਮੈਡੀਕਲ ਵੈਲਿਊ ਟੂਰਿਜ਼ਮ ਹੱਬਾਂ ਦਾ ਹਿੱਸਾ ਬਣਨਗੇ। ਇਸ ਨਾਲ ਏਕੀਕ੍ਰਿਤ ਸਿਹਤ ਸੰਭਾਲ ਸਥਾਨ ਬਣਨਗੇ ਜੋ ਕਿ ਉੱਨਤ ਡਾਕਟਰੀ ਇਲਾਜ ਨੂੰ ਰਵਾਇਤੀ ਸਿਹਤ ਪ੍ਰਣਾਲੀ, ਸਿਹਤ ਦੇਖਭਾਲ ਸੇਵਾਵਾਂ ਅਤੇ ਪੁਨਰਵਾਸ (ਸਰੀਰਕ, ਮਾਨਸਿਕ ਅਤੇ ਸਮਾਜਿਕ ਤੌਰ ‘ਤੇ ਸਧਾਰਣ ਜੀਵਨ ਵਿੱਚ ਵਾਪਸ ਲਿਆਉਣ) ਵਿੱਚ ਮਦਦ ਕਰਨਗੇ। ਇਸ ਪਹਿਲਕਦਮੀ ਨਾਲ ਆਯੁਸ਼ ਪ੍ਰੈਕਟੀਸ਼ਨਰਾਂ, ਥੈਰੇਪਿਸਟਾਂ, ਯੋਗ ਟ੍ਰੇਨਰਾਂ ਅਤੇ ਸਬੰਧਿਤ ਪੇਸ਼ੇਵਰਾਂ ਲਈ ਵੱਡੇ ਪੱਧਰ 'ਤੇ ਰੁਜ਼ਗਾਰ ਪੈਦਾ ਹੋਣ ਦੀ ਉਮੀਦ ਹੈ।
ਰਾਸ਼ਟਰੀ ਕੌਸ਼ਲ ਯੋਗਤਾ ਢਾਂਚਾ- NSQF ਕੇਅਰਗੀਵਰ ਟ੍ਰੇਨਿੰਗ ਪ੍ਰੋਗਰਾਮਾਂ ਵਿੱਚ ਯੋਗ ਅਤੇ ਸਿਹਤ ਦੇਖਭਾਲ ਨੂੰ ਸ਼ਾਮਲ ਕਰਨ ਨਾਲ- ਅਗਲੇ ਸਾਲ ਡੇਢ ਲੱਖ ਕੇਅਰਗੀਵਰ ਤਿਆਰ ਕੀਤੇ ਜਾ ਸਕਣਗੇ, ਵਧਦੀ ਸਿਹਤ ਦੇਖਭਾਲ ਅਰਥਵਿਵਸਥਾ ਵਿੱਚ ਆਯੁਸ਼ ਨਾਲ ਜੁੜੇ ਕੌਸ਼ਲ ਨੂੰ ਮੁੱਖ ਧਾਰਾ ਵਿੱਚ ਲਿਆਂਦਾ ਜਾਵੇਗਾ ਅਤੇ ਆਉਣ ਵਾਲੇ ਸਾਲ ਵਿੱਚ ਬਜ਼ੁਰਗਾਂ ਦੀ ਦੇਖਭਾਲ ਸੇਵਾਵਾਂ ਨੂੰ ਮਜ਼ਬੂਤੀ ਮਿਲੇਗੀ।
ਸ਼੍ਰੀ ਜਾਧਵ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ, ਮਾਣਯੋਗ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਆਯੁਸ਼ ਵਿੱਚ ਬੇਮਿਸਾਲ ਸੰਸਥਾਗਤ ਵਿਕਾਸ, ਆਲਮੀ ਪਛਾਣ, ਡਿਜੀਟਲ ਵਿਸਤਾਰ ਅਤੇ ਖੋਜ ਵਿੱਚ ਪ੍ਰਗਤੀ ਹੋਈ ਹੈ। ਇਹ ਬਜਟ ਉਸੇ ਮਜ਼ਬੂਤ ਨੀਂਹ ‘ਤੇ ਅਧਾਰਿਤ ਹੈ, ਜਿਸ ਵਿੱਚ ਵਿਸਤਾਰ ਤੋਂ ਅੱਗੇ ਵਧ ਕੇ, ਏਕੀਕਰਣ, ਗੁਣਵੱਤਾ ਵਾਧਾ ਅਤੇ ਆਲਮੀ ਏਕੀਕਰਣ ਵੱਲ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਫੈਸਲਾਕੁੰਨ ਪਲ ਹੈ ਜਿੱਥੇ ਰਵਾਇਤੀ ਚਿਕਿਤਸਾ ਪ੍ਰਣਾਲੀ ਪੂਰਕ ਵਜੋਂ ਨਹੀਂ, ਸਗੋਂ ਭਾਰਤ ਦੇ ਸਿਹਤ ਦੇਖਭਾਲ ਭਵਿੱਖ ਦੇ ਅਣਿੱਖੜਵੇਂ ਹਿੱਸੇ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ।
ਸ਼੍ਰੀ ਜਾਧਵ ਨੇ ਬਜਟ ਐਲਾਨਾਂ ਦੇ ਵਿਆਪਕ ਆਰਥਿਕ ਪ੍ਰਭਾਵ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਸਿਹਤ ਨੀਤੀ ਨੂੰ ਪੇਂਡੂ ਆਜੀਵਿਕਾ, ਨਿਰਯਾਤ ਵਿੱਚ ਵਾਧਾ, ਯੁਵਾ ਰੁਜ਼ਗਾਰ ਅਤੇ ਉੱਦਮਤਾ ਨਾਲ ਜੋੜਦੇ ਹਨ- ਜਿਸ ਨਾਲ ਭਾਰਤ ਸਬੂਤ-ਅਧਾਰਿਤ ਸੰਪੂਰਨ ਸਿਹਤ ਸੇਵਾ ਦੇ ਆਲਮੀ ਕੇਂਦਰ ਦੇ ਰੂਪ ਵਿੱਚ ਉਭਰ ਰਿਹਾ ਹੈ।
ਕੇਂਦਰੀ ਆਯੁਸ਼ ਮੰਤਰੀ ਨੇ ਅਟੁੱਟ ਸਮਰਥਨ ਅਤੇ ਦੂਰਦਰਸ਼ੀ ਦ੍ਰਿਸ਼ਟੀਕੋਣ ਲਈ ਮਾਣਯੋਗ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਪ੍ਰਤੀ ਧੰਨਵਾਦ ਪ੍ਰਗਟ ਕੀਤਾ ਅਤੇ ਕਿਹਾ ਕਿ ਇਹ ਬਜਟ ਸਿਹਤ, ਆਤਮ-ਨਿਰਭਰ ਅਤੇ ਆਲਮੀ ਪੱਧਰ ‘ਤੇ ਸਨਮਾਨਿਤ ਭਾਰਤ ਦੀ ਏਕੀਕ੍ਰਿਤ ਸਿਹਤ ਸੇਵਾ ਨੂੰ ਸੰਸਥਾਗਤ ਬਣਾਉਣ ਦੀ ਦਿਸ਼ਾ ਵਿੱਚ ਫੈਸਲਾਕੁੰਨ ਕਦਮ ਹੈ।
************
ਐੱਸਆਰ/ਜੀਐੱਸ/ਏਕੇ
(Release ID: 2222946)
ਵਿਜ਼ੀਟਰ ਕਾਊਂਟਰ : 6