ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਦੇਵਮੋਗਰਾ, ਕੋਇੰਬਟੂਰ, ਰਾਏਪੁਰ, ਗੁਹਾਟੀ ਅਤੇ ਦਿੱਲੀ ਦੇ 7, ਲੋਕ ਕਲਿਆਣ ਮਾਰਗ ਵਿਖੇ ‘ਪਰੀਕਸ਼ਾ ਪੇ ਚਰਚਾ’ ਦੇ ਵਿਸ਼ੇਸ਼ ‘ਐਗਜ਼ਾਮ ਵਾਰੀਅਰਜ਼’ ਐਪੀਸੋਡ ਦੇਖਣ ਦੀ ਅਪੀਲ ਕੀਤੀ
Posted On:
03 FEB 2026 2:17PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਾਗਰਿਕਾਂ ਨੂੰ 6 ਫ਼ਰਵਰੀ, 2026 ਨੂੰ ਪ੍ਰਸਾਰਿਤ ਹੋਣ ਵਾਲੇ ਵਿਸ਼ੇਸ਼ "ਪਰੀਕਸ਼ਾ ਪੇ ਚਰਚਾ" ਐਪੀਸੋਡ ਦੇਖਣ ਦੀ ਅਪੀਲ ਕੀਤੀ ਤਾਂ ਜੋ ਉਹ ਇਨ੍ਹਾਂ ਦਿਲਚਸਪ ਗੱਲਬਾਤਾਂ ਅਤੇ ਭਾਰਤ ਦੇ ਨੌਜਵਾਨਾਂ ਦੀ ਸਮੂਹਿਕ ਭਾਵਨਾ ਨੂੰ ਦੇਖ ਸਕਣ।
ਜਿਵੇਂ-ਜਿਵੇਂ ਪ੍ਰੀਖਿਆਵਾਂ ਦਾ ਮੌਸਮ ਨੇੜੇ ਆ ਰਿਹਾ ਹੈ, ਪ੍ਰਧਾਨ ਮੰਤਰੀ ਨੇ ਇੱਕ ਵਾਰ ਫਿਰ "ਪਰੀਕਸ਼ਾ ਪੇ ਚਰਚਾ" ਰਾਹੀਂ ਨੌਜਵਾਨ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਇਸ ਸਾਲ, ਦੇਵਮੋਗਰਾ, ਕੋਇੰਬਟੂਰ, ਰਾਏਪੁਰ, ਗੁਹਾਟੀ ਅਤੇ ਦਿੱਲੀ ਦੇ 7, ਲੋਕ ਕਲਿਆਣ ਮਾਰਗ ’ਤੇ ‘ਐਗਜ਼ਾਮ ਵਾਰੀਅਰਜ਼’ ਨਾਲ ਇੰਟਰਐਕਟਿਵ ਸੈਸ਼ਨ ਆਯੋਜਿਤ ਕੀਤੇ ਗਏ।
ਪ੍ਰਧਾਨ ਮੰਤਰੀ ਨੇ ਇਸ ਅਨੁਭਵ ਨੂੰ ਤਾਜ਼ਗੀ ਭਰਪੂਰ ਅਤੇ ਪ੍ਰੇਰਨਾਦਾਇਕ ਦੱਸਿਆ ਅਤੇ ਵਿਦਿਆਰਥੀਆਂ ਦੇ ਉਤਸ਼ਾਹ ਅਤੇ ਖੁੱਲ੍ਹੇਪਣ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਤਣਾਅ-ਮੁਕਤ ਪ੍ਰੀਖਿਆਵਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਚੁਣੌਤੀਆਂ ਨੂੰ ਦੂਰ ਕਰਨ, ਸੰਤੁਲਨ ਬਣਾਈ ਰੱਖਣ ਅਤੇ ਆਤਮ-ਵਿਸ਼ਵਾਸ ਵਧਾਉਣ ਲਈ ਵਿਹਾਰਕ ਸੁਝਾਅ ਸਾਂਝੇ ਕੀਤੇ।
ਸ਼੍ਰੀ ਮੋਦੀ ਨੇ ਐੱਕਸ ਦੀ ਇੱਕ ਪੋਸਟ ਵਿੱਚ ਕਿਹਾ:
"ਜਿਵੇਂ-ਜਿਵੇਂ ਪ੍ਰੀਖਿਆਵਾਂ ਨੇੜੇ ਆ ਰਹੀਆਂ ਹਨ, #ParikshaPeCharcha ਵੀ ਵਾਪਸ ਆ ਗਿਆ ਹੈ!
ਇਸ ਵਾਰ, ਚਰਚਾ ਦੇਵਮੋਗਰਾ, ਕੋਇੰਬਟੂਰ, ਰਾਏਪੁਰ, ਗੁਹਾਟੀ ਅਤੇ ਦਿੱਲੀ ਵਿੱਚ 7, ਐੱਲਕੇਐਮ ਵਿੱਚ #ExamWarriors ਨਾਲ ਹੋਈ। ਹਮੇਸ਼ਾ ਵਾਂਗ ਆਪਣੇ ਨੌਜਵਾਨ ਦੋਸਤਾਂ ਨਾਲ ਗੱਲਬਾਤ ਕਰਨਾ ਅਤੇ ਤਣਾਅ ਮੁਕਤ ਪ੍ਰੀਖਿਆਵਾਂ ਅਤੇ ਹੋਰ ਕਈ ਦੂਸਰੀਆਂ ਚੀਜ਼ਾਂ ’ਤੇ ਚਰਚਾ ਕਰਨਾ ਬਹੁਤ ਚੰਗਾ ਲੱਗਿਆ।
6 ਫ਼ਰਵਰੀ ਨੂੰ ਪੀਪੀਸੀ ਦਾ ਐਪੀਸੋਡ ਜ਼ਰੂਰ ਦੇਖੋ!"
****
ਐੱਮਜੇਪੀਐੱਸ/ਐੱਸਆਰ
(Release ID: 2222649)
ਵਿਜ਼ੀਟਰ ਕਾਊਂਟਰ : 13
Read this release in:
English
,
Urdu
,
Marathi
,
हिन्दी
,
Nepali
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam