ਰੱਖਿਆ ਮੰਤਰਾਲਾ
ਤੀਜਾ ਫਿਊਚਰ ਵਾਰਫੇਅਰ ਕੋਰਸ ਨਵੀਂ ਦਿੱਲੀ ਵਿੱਚ ਸ਼ੁਰੂ ਹੋਇਆ
Posted On:
02 FEB 2026 10:54AM by PIB Chandigarh
ਤਿੰਨਾਂ ਸੈਨਾਵਾਂ ਲਈ ਤੀਜਾ ਫਿਊਚਰ ਵਾਰਫੇਅਰ ਕੋਰਸ ਨਵੀਂ ਦਿੱਲੀ ਦੇ ਮਾਨੇਕਸ਼ੌਅ ਸੈਂਟਰ ਵਿੱਚ 2 ਤੋਂ 25 ਫਰਵਰੀ, 2026 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਕੋਰਸ ਹੈੱਡਕੁਆਰਟਰ ਇੰਟੀਗ੍ਰੇਟਿਡ ਡਿਫੈਂਸ ਸਟਾਫ ਦੀ ਅਗਵਾਈ ਹੇਠ ਅਤੇ ਸੈਂਟਰ ਫਾਰ ਜੁਆਇੰਟ ਵਾਰਫੇਅਰ ਸਟੱਡੀਜ਼ (CENJOWS) ਦੇ ਸਹਿਯੋਗ ਨਾਲ ਸੰਚਾਲਿਤ ਕੀਤਾ ਜਾ ਰਿਹਾ ਹੈ। ਇਸ ਵਿੱਚ ਵਿਸ਼ੇਸ਼ ਵਿਸ਼ਿਆਂ ਅਤੇ ਫੌਜੀ ਅਭਿਆਨਾਂ ਵਿੱਚ ਖੇਤਰ-ਵਿਸ਼ੇਸ਼ ‘ਤੇ ਅਧਾਰਿਤ ਯੁੱਧ ਖੇਤਰ ਦੇ ਬਦਲਾਅ ਸਮੇਤ ਉੱਨਤ ਕੋਰਸ ਪੇਸ਼ ਕੀਤੇ ਗਏ ਹਨ।
ਇਹ ਕੋਰਸ ਇਸ ਗੱਲ ਦੀ ਗਹਿਰੀ ਸਮਝ ਵਿਕਸਿਤ ਕਰਨ ‘ਤੇ ਕੇਂਦ੍ਰਿਤ ਹੈ ਕਿ ਤਕਨਾਲੋਜੀ ਯੁੱਧ ਸੰਚਾਲਨ ਨੂੰ ਕਿਵੇਂ ਪ੍ਰਭਾਵਿਤ ਕਰ ਰਹੀ ਹੈ। ਇਸ ਦੇ ਲਈ ਸਾਡੀ ਸੋਚ, ਧਾਰਨਾਵਾਂ, ਸਿਧਾਂਤਾਂ, ਰਣਨੀਤੀਆਂ ਅਤੇ ਯੁੱਧ ਰਣਨੀਤੀਆਂ 'ਤੇ ਮੁੜ ਵਿਚਾਰ ਕਰਨ ਦੀ ਲੋੜ ਹੈ। ਇਸ ਵਿੱਚ ਮਹੱਤਵਪੂਰਨ ਵਿਸ਼ਿਆਂ ਦਾ ਡੂੰਘਾਈ ਨਾਲ ਅਧਿਐਨ, ਉੱਭਰਦੀ ਤਕਨਾਲੋਜੀਆਂ ਦੇ ਵਿਹਾਰਕ ਪ੍ਰਦਰਸ਼ਨ ਅਤੇ ਰੱਖਿਆ ਬਲਾਂ ਦੀਆਂ ਸਮਰੱਥਾਵਾਂ ਲਈ ਮਹੱਤਵਪੂਰਨ ਸੰਸਥਾਵਾਂ ਦਾ ਦੌਰਾ ਵੀ ਸ਼ਾਮਲ ਹੈ।
ਇਸ ਕੋਰਸ ਵਿੱਚ ਤਿੰਨਾਂ ਸੈਨਾਵਾਂ ਦੇ ਨਾਲ-ਨਾਲ ਰੱਖਿਆ ਖੇਤਰ ਨਾਲ ਜੁੜੇ ਸਟਾਰਟਅੱਪ, ਐੱਮਐੱਸਐੱਮਈ, ਡੀਪੀਐੱਸਯੂ ਅਤੇ ਨਿਜੀ ਉਦਯੋਗਾਂ ਦੇ ਪ੍ਰਤੀਨਿਧੀ ਵੀ ਸ਼ਾਮਲ ਹਨ। ਸੈਨਾ ਦੇ ਪ੍ਰਤੀਭਾਗੀਆਂ ਵਿੱਚ ਅਧਿਕਾਰੀਆਂ ਦੀ ਸੀਨੀਅਰਤਾ ਮੇਜਰ ਤੋਂ ਲੈ ਕੇ ਮੇਜਰ ਜਨਰਲ (ਅਤੇ ਉਨ੍ਹਾਂ ਦੇ ਬਰਾਬਰ) ਤੱਕ ਵੱਖ-ਵੱਖ ਹੈ, ਜਿੱਥੇ ਜੂਨੀਅਰ ਅਫ਼ਸਰ ਆਪਣੀ ਤਕਨੀਕੀ ਹੁਨਰ ਅਤੇ ਮੁਹਾਰਤ ਦਾ ਯੋਗਦਾਨ ਦਿੰਦੇ ਹਨ, ਉਹ ਹੀ ਸੀਨੀਅਰ ਅਧਿਕਾਰੀ ਆਪਣੇ ਸੰਚਾਲਨ ਅਨੁਭਵ ਅਤੇ ਰਣਨੀਤਕ ਗਿਆਨ ਨੂੰ ਸਾਂਝਾ ਕਰਦੇ ਹਨ।
ਫਿਊਚਰ ਵਾਰਫੇਅਰ ਸਬੰਧੀ ਕੋਰਸ ਹਥਿਆਰਬੰਦ ਬਲਾਂ ਦੀ ਸੰਚਾਲਨ ਨਾਲ ਜੁੜੀਆਂ ਤਰਜੀਹਾਂ ਨੂੰ ਰੱਖਿਆ ਖੇਤਰ ਦੇ ਸਵਦੇਸ਼ੀ ਉਦਯੋਗ ਦੀਆਂ ਸਮਰੱਥਾਵਾਂ ਨਾਲ ਤਾਲਮੇਲ ਬਿਠਾਏਗਾ ਅਤੇ ਆਧੁਨਿਕ ਅਤੇ ਭਵਿੱਖ ਦੇ ਯੁੱਧ ਦੇ ਵੱਖ-ਵੱਖ ਪਹਿਲੂਆਂ 'ਤੇ ਮੁਕਤ ਚਰਚਾ ਨੂੰ ਸਾਰਥਕ ਬਣਾਏਗਾ। ਸਾਬਕਾ ਸੈਨਿਕਾਂ, ਸੇਵਾ ਕਰ ਰਹੇ ਅਧਿਕਾਰੀਆਂ, ਸਾਬਕਾ ਰਾਜਦੂਤਾਂ, ਉਦਯੋਗ ਜਗਤ ਦੇ ਮਾਹਿਰਾਂ ਅਤੇ ਅਕਾਦਮਿਕ ਪੇਸ਼ੇਵਰਾਂ ਸਮੇਤ ਵੱਖ-ਵੱਖ ਤਰ੍ਹਾਂ ਦੇ ਮਾਹਿਰ ਇਹ ਯਕੀਨੀ ਬਣਾਉਣਗੇ ਕਿ ਭਾਰਤ ਦੀ ਸੁਰੱਖਿਆ ਸਬੰਧੀ ਚੁਣੌਤੀਆਂ ਦਾ ਵਿਆਪਕ ਵਿਸ਼ਲੇਸ਼ਣ ਗਹਿਰਾ ਅਤੇ ਪੇਸ਼ੇਵਰ ਢੰਗ ਨਾਲ ਕੀਤਾ ਜਾਵੇਗਾ।
ਇਸ ਤੋਂ ਇਲਾਵਾ, ਇਸ ਕੋਰਸ ਵਿੱਚ ਮਹੱਤਵਪੂਰਨ ਅਤੇ ਰੇਅਰ ਅਰਥ ਐਲੀਮੈਂਟ, ਸਪਲਾਈ ਚੇਨਾਂ ਦੀਆਂ ਕਮਜ਼ੋਰੀਆਂ ਅਤੇ ਭਵਿੱਖ ਵਿੱਚ ਹੋਣ ਵਾਲੇ ਅਭਿਆਨਾਂ ਨੂੰ ਪ੍ਰਭਾਵਿਤ ਕਰਨ ਵਾਲੇ ਖੇਤਰੀ ਅਤੇ ਆਲਮੀ ਭੂ-ਰਾਜਨੀਤੀ ਵਰਗੇ ਵਿਸ਼ਿਆਂ ਦੇ ਮਾਹਿਰ ਸ਼ਾਮਲ ਹਨ। ਇਸ ਨਾਲ ਭਵਿੱਖ ਦੇ ਅਭਿਆਨਾਂ ਦੀ ਯੋਜਨਾ ਬਣਾਉਣ ਅਤੇ ਉਨ੍ਹਾਂ ਨੂੰ ਸੰਚਾਲਨ ਕਰਨ ਲਈ ਰੱਖਿਆ ਬਲਾਂ ਦੁਆਰਾ ਅਧਿਐਨ ਅਤੇ ਵਿਸ਼ਲੇਸ਼ਣ ਕੀਤੇ ਗਏ ਵਿਸ਼ਿਆਂ ਦੀ ਗਿਣਤੀ ਵਿੱਚ ਵਿਸਤਾਰ ਹੋਵੇਗਾ।
ਸਤੰਬਰ 2024 ਵਿੱਚ ਆਯੋਜਿਤ ਪਹਿਲੇ ਕੋਰਸ ਦੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਇਸ ਵਿਸਤ੍ਰਿਤ ਤਿੰਨ-ਹਫ਼ਤੇ ਦੇ ਪ੍ਰੋਗਰਾਮ ਦਾ ਉਦੇਸ਼ ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਦੇ ਉਸ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨਾ ਹੈ ਜਿਸ ਦੇ ਤਹਿਤ ਅਧਿਕਾਰੀਆਂ ਨੂੰ ਆਧੁਨਿਕ ਯੁੱਧ ਦੀਆਂ ਗੁੰਝਲਦਾਰ ਚੁਣੌਤੀਆਂ ਲਈ ਤਿਆਰ ਕੀਤਾ ਜਾ ਸਕੇ।
**** **** ****
ਵੀਕੇ/ਐੱਸਆਰ/ਬਲਜੀਤ ਸਿੰਘ
(Release ID: 2222198)
ਵਿਜ਼ੀਟਰ ਕਾਊਂਟਰ : 24