ਰੱਖਿਆ ਮੰਤਰਾਲਾ
azadi ka amrit mahotsav

ਏਅਰ ਮਾਰਸ਼ਲ ਇੰਦਰਪਾਲ ਸਿੰਘ ਵਾਲੀਆ ਨੇ ਪੂਰਬੀ ਏਅਰ ਕਮਾਂਡ ਦੇ ਏਅਰ ਅਫਸਰ ਕਮਾਂਡਿੰਗ-ਇਨ-ਚੀਫ਼ ਵਜੋਂ ਅਹੁਦਾ ਸੰਭਾਲਿਆ

Posted On: 01 FEB 2026 2:25PM by PIB Chandigarh

ਏਅਰ ਮਾਰਸ਼ਲ ਇੰਦਰਪਾਲ ਸਿੰਘ ਵਾਲੀਆ ਨੇ 01 ਫਰਵਰੀ 2026 ਨੂੰ ਭਾਰਤੀ ਹਵਾਈ ਸੈਨਾ ਦੇ ਪੂਰਬੀ ਹਵਾਈ ਕਮਾਂਡ ਦੇ ਏਅਰ ਅਫਸਰ ਕਮਾਂਡਿੰਗ-ਇਨ-ਚੀਫ਼ ਵਜੋਂ ਅਹੁਦਾ ਸੰਭਾਲਿਆ। ਇਹ ਰਾਸ਼ਟਰੀ ਰੱਖਿਆ ਅਕੈਡਮੀ ਦੇ ਸਾਬਕਾ ਵਿਦਿਆਰਥੀ ਹਨ ਅਤੇ ਉਹ 11 ਜੂਨ 1988 ਨੂੰ ਭਾਰਤੀ ਹਵਾਈ ਸੈਨਾ ਦੀ ਫਾਈਟਰ ਸਟ੍ਰੀਮ ਵਿੱਚ ਕਮਿਸ਼ਨ ਹਾਸਲ ਕਰ ਚੁੱਕੇ ਹਨ। 

ਏਅਰ ਅਫਸਰ ਮਿਗ-21, ਮਿਗ-23, ਮਿਗ-27, ਜਗੁਆਰ ਅਤੇ ਸੁਖੋਈ-30 ਐੱਮਕੇਆਈ ਦੇ ਸਾਰੇ ਰੂਪਾਂ ਲਈ ਯੋਗ ਹੈ। ਉਨ੍ਹਾਂ ਨੇ 3200 ਤੋਂ ਵੱਧ ਘੰਟਿਆਂ ਦਾ ਦੁਰਘਟਨਾ/ਹਾਦਸਾ ਮੁਕਤ ਉਡਾਣ ਦਾ ਤਜਰਬਾ ਪ੍ਰਾਪਤ ਕੀਤਾ ਹੈ। 

ਤਿੰਨ ਦਹਾਕਿਆਂ ਤੋਂ ਵੱਧ ਸਮੇਂ ਦੇ ਕਰੀਅਰ ਵਿੱਚ, ਏਅਰ ਅਫਸਰ ਨੇ ਵੱਖ-ਵੱਖ ਕਮਾਂਡ ਅਤੇ ਸਟਾਫ ਨਿਯੁਕਤੀਆਂ ‘ਤੇ ਕੰਮ  ਕੀਤਾ ਹੈ। ਉਨ੍ਹਾਂ ਨੇ ਮਿਗ-27 ਸਕੁਐਡਰਨ, ਟੈਕਟਿਕਸ ਐਂਡ ਏਅਰ ਕੌਮਬੈਟ ਡਿਵੈਲਪਮੈਂਟ ਐਸਟੈਬਲਿਸ਼ਮੈਂਟ (TACDE) ਦੀ ਕਮਾਂਡ ਸਾਂਭੀ ਹੈ ਅਤੇ ਉਹ ਫਰੰਟਲਾਈਨ ਬੇਸ ਦੇ ਏਅਰ ਅਫਸਰ ਕਮਾਂਡਿੰਗ ਸਨ। ਉਹ ਇੱਕ ਫਾਈਟਰ ਸਟ੍ਰਾਈਕ ਲੀਡਰ, ਇੱਕ ਇੰਸਟਰੂਮੈਂਟ ਰੇਟਿੰਗ ਇੰਸਟ੍ਰਕਟਰ ਐਂਡ ਐਗਜ਼ਾਮੀਨਰ (IRIE) ਹੈ, ਉਨ੍ਹਾਂ ਨੇ ਯੂਕੇ ਵਿੱਚ ਐਡਵਾਂਸਡ ਕਮਾਂਡ ਐਂਡ ਸਟਾਫ ਕੋਰਸ ਅਤੇ ਬੰਗਲਾਦੇਸ਼ ਵਿੱਚ ਨੈਸ਼ਨਲ ਡਿਫੈਂਸ ਕਾਲਜ ਤੋਂ ਪੜ੍ਹਾਈ ਕੀਤੀ ਹੈ। ਉਨ੍ਹਾਂ ਨੇ ਜਾਪਾਨ ਅਤੇ ਦੱਖਣ ਕੋਰੀਆ ਦੇ ਦੂਤਾਵਾਸਾਂ ਵਿੱਚ ਡਿਫੈਂਸ ਅਟੈਚੀ ਵਜੋਂ ਸੇਵਾ ਨਿਭਾਈ ਹੈ। ਉਨ੍ਹਾਂ ਨੇ ਏਅਰ ਕਮਾਂਡਰ, ਡਾਇਰੈਕਟੋਰੇਟ ਆਫ਼ ਏਅਰ ਫੋਰਸ ਇੰਸਪੈਕਸ਼ਨ (DASI), ਏਅਰ ਹੈੱਡਕੁਆਰਟਰ ਵਿਖੇ ਅਸਿਸਟੈਂਟ ਚੀਫ਼ ਆਫ਼ ਦ ਏਅਰ ਸਟਾਫ (ਟ੍ਰੇਨਿੰਗ) ਅਤੇ ਏਅਰ ਡਿਫੈਂਸ ਕਮਾਂਡਰ, ਹੈੱਡਕੁਆਰਟਰ WAC ਦੀਆਂ ਨਿਯੁਕਤੀਆਂ ਕੀਤੀਆਂ ਹਨ। ਪੂਰਬੀ ਏਅਰ ਕਮਾਂਡ ਦੇ ਏਅਰ ਅਫਸਰ ਕਮਾਂਡਿੰਗ-ਇਨ-ਚੀਫ਼ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ, ਉਹ ਹੈੱਡਕੁਆਰਟਰ EAC ਵਿੱਚ ਸੀਨੀਅਰ ਏਅਰ ਸਟਾਫ ਅਫਸਰ ਵਜੋਂ ਸੇਵਾ ਨਿਭਾਈ ਸੀ।

ਉਨ੍ਹਾਂ ਦੀ ਵਿਲੱਖਣ ਸੇਵਾ ਦੇ ਸਨਮਾਨ ਵਿੱਚ, ਉਨ੍ਹਾਂ ਨੂੰ 2008 ਵਿੱਚ ਵਾਯੂ ਸੈਨਾ ਮੈਡਲ (ਵੀਐੱਮ) ਅਤੇ 2018 ਵਿੱਚ ਅਤਿ ਵਿਸ਼ਿਸ਼ਟ ਸੇਵਾ ਮੈਡਲ (AVSM) ਨਾਲ ਸਨਮਾਨਿਤ ਕੀਤਾ ਗਿਆ।

ਏਅਰ ਮਾਰਸ਼ਲ ਇੰਦਰਪਾਲ ਸਿੰਘ ਵਾਲੀਆ ਨੇ ਏਅਰ ਮਾਰਸ਼ਲ ਸੂਰਤ ਸਿੰਘ ਦੀ ਥਾਂ ਲੈਣਗੇ, ਜੋ ਰਾਸ਼ਟਰ ਦੇ ਪ੍ਰਤੀ 39 ਵਰ੍ਹਿਆਂ ਦੀ ਵਿਲੱਖਣ ਅਤੇ ਸਮਰਪਿਤ ਸੇਵਾ ਤੋਂ ਬਾਅਦ 31 ਜਨਵਰੀ 2026 ਨੂੰ ਸੇਵਾਮੁਕਤ ਹੋ ਰਹੇ ਹਨ।

************

ਵੀਕੇ/ਜੇਐੱਸ/ਏਐੱਸ/ਬਲਜੀਤ ਸਿੰਘ


(Release ID: 2222187) ਵਿਜ਼ੀਟਰ ਕਾਊਂਟਰ : 52