ਰੱਖਿਆ ਮੰਤਰਾਲਾ
azadi ka amrit mahotsav

ਆਪ੍ਰੇਸ਼ਨ ਸਿੰਦੂਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਵਦੇਸ਼ੀ ਪ੍ਰਣਾਲੀਆਂ ਭਾਰਤ ਦੀ ਕਾਰਜਸ਼ੀਲ ਤਿਆਰੀ ਨੂੰ ਮਜ਼ਬੂਤ ​​ਕਰ ਰਹੀਆਂ ਹਨ: ਰਕਸ਼ਾ ਮੰਤਰੀ


"ਆਤਮਨਿਰਭਰਤਾ ਇੱਕ ਰਾਸ਼ਟਰੀ ਸੋਚ ਬਣ ਚੁੱਕੀ ਹੈ, ਅਤੇ ਡੀਆਰਡੀਓ ਰੱਖਿਆ ਖੇਤਰ ਵਿੱਚ ਹੋ ਰਹੇ ਬਦਲਾਅ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।"

"ਅੱਜ ਦੇ ਸਮੇਂ ਵਿੱਚ, ਸਾਨੂੰ ਸਿਰਫ਼ ‘ਸਰਵਾਈਵਲ ਆਫ ਦਿ ਫਾਸਟੈਸਟ’ ਦੇ ਸਿਧਾਂਤ 'ਤੇ ਨਹੀਂ, ਸਗੋਂ 'ਸਭ ਤੋਂ ਤੇਜੀ ਦੇ ਬਚਾਅ' 'ਤੇ ਅੱਗੇ ਵਧਣਾ ਚਾਹੀਦਾ ਹੈ।"

"ਖੋਜ ਤੇ ਪ੍ਰੋਟੋਟਾਈਪ, ਪ੍ਰੋਟੋਟਾਈਪ ਅਤੇ ਟੈਸਟਿੰਗ, ਅਤੇ ਟੈਸਟਿੰਗ ਅਤੇ ਤੈਨਾਤੀ ਵਿਚਕਾਰ ਸਮੇਂ ਦੇ ਅੰਤਰ ਨੂੰ ਘਟਾਉਣ ਦੀ ਜ਼ਰੂਰਤ ਹੈ, ਸਮੇਂ ਸਿਰ ਤੈਨਾਤੀ ਸਭ ਤੋਂ ਮਹੱਤਵਪੂਰਨ ਮਾਪਦੰਡ ਹੋਣਾ ਚਾਹੀਦਾ ਹੈ।"

"ਆਤਮ-ਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ, ਡੀਆਰਡੀਓ ਨੂੰ ਜਨਤਕ ਅਤੇ ਨਿਜੀ ਖੇਤਰਾਂ, ਲਘੂ ਅਤੇ ਦਰਮਿਆਨੇ ਉੱਦਮਾਂ, ਸਟਾਰਟਅੱਪਸ ਅਤੇ ਅਕਾਦਮਿਕ ਸੰਸਥਾਵਾਂ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ।"

Posted On: 27 JAN 2026 1:29PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਆਪ੍ਰੇਸ਼ਨ ਸਿੰਦੂਰ ਨੇ ਸਾਬਤ ਕਰ ਦਿੱਤਾ ਹੈ ਕਿ ਸਵਦੇਸ਼ੀ ਪ੍ਰਣਾਲੀਆਂ ਭਾਰਤ ਦੀ ਕਾਰਜਸ਼ੀਲ ਤਿਆਰੀ ਨੂੰ ਮਜ਼ਬੂਤ ​​ਕਰ ਰਹੀਆਂ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਇੱਕ ਰਾਸ਼ਟਰੀ ਸੋਚ ਬਣ ਚੁੱਕੀ ਆਤਮਨਿਰਭਰਤਾ ਨੂੰ ਪ੍ਰਾਪਤ ਕਰਨ ਵਿੱਚ ਡੀਆਰਡੀਓ ਦੀ ਮਹੱਤਵਪੂਰਨ ਭੂਮਿਕਾ ਦੀ ਸ਼ਲਾਘਾ ਕੀਤੀ। 77ਵੇਂ ਗਣਤੰਤਰ ਦਿਵਸ ਪਰੇਡ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਡੀਆਰਡੀਓ ਵਿਗਿਆਨੀਆਂ ਅਤੇ ਟੈਕਨੀਸ਼ੀਅਨਾਂ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਦੌਰਾਨ ਯੁੱਧ ਖੇਤਰ ਵਿੱਚ ਡੀਆਰਡੀਓ ਦੀ ਟੈਕਨੋਲੋਜੀ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕੀਤੀ ਗਈ ਅਤੇ ਇਹ ਸੰਗਠਨ ਸਵਦੇਸ਼ੀਕਰਣ ਦੇ ਅਧਾਰ ਤੇ ਰੱਖਿਆ ਖੇਤਰ ਵਿੱਚ ਹੋ ਰਹੇ ਬਦਲਾਅ ਵਿੱਚ ਇਹ ਸੰਗਠਨ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।

ਅੱਜ ਦੇ ਤਕਨੀਕੀ ਯੁੱਗ ਵਿੱਚ ਸਭ ਤੋਂ ਅੱਗੇ ਰਹਿਣ ਲਈ, ਰਕਸ਼ਾ ਮੰਤਰੀ ਨੇ ਖੋਜ ਅਤੇ ਵਿਕਾਸ 'ਤੇ ਧਿਆਨ ਕੇਂਦ੍ਰਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਡੀਆਰਡੀਓ ਵਿਗਿਆਨੀਆਂ ਨੂੰ ਨਵੀਨਤਾਕਾਰੀ ਅਤੇ ਤੇਜ਼ ਸੋਚ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਜੋਖਮ ਲੈਣ ਤੋਂ ਨਾ ਡਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਟੈਕਨੋਲੋਜੀ ਤੇਜ਼ੀ ਨਾਲ ਬਦਲ ਰਹੀ ਹੈ। ਅੱਜ ਜੋ ਵੀ ਟੈਕਨੋਲੋਜੀ ਨਵੀਂ ਹੈ 4-5 ਵਰ੍ਹਿਆਂ ਵਿੱਚ ਅਪ੍ਰਾਸੰਗਿਕ ਹੋ ਸਕਦੀ ਹੈ। ਇਸ ਲਈ, ਅੱਜ ਦੇ ਸਮੇਂ ਵਿੱਚ, ਖਾਸ ਕਰਕੇ ਜੰਗ ਦੇ ਮੈਦਾਨ ਵਿੱਚ, ਸਾਨੂੰ "ਸਰਵਾਈਵਲ ਆਫ ਦਿ ਫਾਸਟੈਸਟ’ 'ਤੇ ਨਹੀਂ, ਸਗੋਂ "ਸਭ ਤੋਂ ਤੇਜ਼ੀ ਜੀਵੰਤ ਰਹਿਣ" ਦੇ ਸਿਧਾਂਤ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਗੇ ਵਧਣਾ ਚਾਹੀਦਾ ਹੈ। ਰਕਸ਼ਾ ਮੰਤਰੀ ਨੇ ਕਿਹਾ ਕਿ ਜੋ ਦੇਸ਼ ਤੇਜ਼ੀ ਨਾਲ ਸੋਚਦਾ ਹੈ, ਫੈਸਲੇ ਲੈਂਦਾ ਹੈ ਅਤੇ ਟੈਕਨੋਲੋਜੀ ਨੂੰ ਲਾਗੂ ਕਰਦਾ ਹੈ, ਉਹ ਅੱਗੇ ਰਹਿੰਦਾ ਹੈ।

ਸ਼੍ਰੀ ਰਾਜਨਾਥ ਸਿੰਘ ਨੇ ਡੀਆਰਡੀਓ ਨੂੰ ਉਨ੍ਹਾਂ ਖੇਤਰਾਂ ਤੋਂ ਅੱਗੇ ਵਧਣ ਦੀ ਅਪੀਲ ਕੀਤੀ ਜਿੱਥੇ ਨਿਜੀ ਖੇਤਰ ਨੇ ਪਹਿਲਾਂ ਹੀ ਆਪਣੀਆਂ ਸਮਰੱਥਾਵਾਂ ਵਿਕਸਿਤ ਕਰ ਚੁੱਕਿਆ ਹੈ। ਉਨ੍ਹਾਂ ਨੇ ਸੰਗਠਨ ਦੇ ਅੰਦਰ ਇੱਕ ਵੱਖਰਾ ਵਿੰਗ ਬਣਾਉਣ ਦਾ ਸੁਝਾਅ ਦਿੱਤਾ ਤਾਂ ਜੋ ਉਨ੍ਹਾਂ ਖੇਤਰਾਂ ਵਿੱਚ ਜੋਖਮ ਚੁੱਕੇ ਜਾ ਸਕਣ ਜਿੱਥੇ ਸਫਲਤਾ ਦੀ ਸੰਭਾਵਨਾ ਘੱਟ ਲਗਦੀ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਜੇਕਰ ਸਫਲਤਾ ਪ੍ਰਾਪਤ ਹੁੰਦੀ ਹੈ, ਤਾਂ ਇਹ ਇਤਿਹਾਸਕ ਹੋਵੇਗੀ।

ਖੋਜ ਅਤੇ ਪ੍ਰੋਟੋਟਾਈਪਿੰਗ, ਪ੍ਰੋਟੋਟਾਈਪ ਤੋਂ ਟੈਸਟਿੰਗ ਅਤੇ ਟੈਸਟਿੰਗ ਤੋਂ ਤੈਨਾਤੀ ਵਿਚਕਾਰ ਸਮੇਂ ਦੇ ਅੰਤਰ ਨੂੰ ਘਟਾਉਣ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਰਕਸ਼ਾ ਮੰਤਰੀ ਨੇ ਕਿਹਾ ਕਿ ਹਥਿਆਰਬੰਦ ਬਲਾਂ ਵਿੱਚ ਸਮੇਂ ਸਿਰ ਸ਼ਾਮਲ ਕਰਨਾ ਸਾਡੇ ਪ੍ਰਦਰਸ਼ਨ ਦਾ ਸਭ ਤੋਂ ਵੱਡਾ ਮਾਪਦੰਡ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਡੀਆਰਡੀਓ ਆਮ ਤੌਰ 'ਤੇ ਡਿਜ਼ਾਈਨ ਅਤੇ ਪ੍ਰੋਟੋਟਾਈਪਿੰਗ 'ਤੇ ਧਿਆਨ ਕੇਂਦ੍ਰਿਤ ਕਰਦਾ ਹੈ ਜਦੋਂ ਕਿ ਉਤਪਾਦਨ ਉਦਯੋਗ ਦੀ ਭੂਮਿਕਾ ਹੈ, ਅਤੇ ਇਸ ਪਾੜੇ ਨੂੰ ਪੂਰਾ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਮਾਡਲਾਂ ਦੇ ਅਨੁਸਾਰ ਇੱਕ ਸਹਿ-ਵਿਕਾਸ ਦੀ ਰਣਨੀਤੀ ਅਪਣਾਈ ਜਾ ਸਕਦੀ ਹੈ, ਜਿਸ ਵਿੱਚ ਉਦਯੋਗ ਸ਼ੁਰੂਆਤੀ ਪੜਾਵਾਂ ਤੋਂ  ਲੈ ਕੇ ਡਿਜ਼ਾਈਨ ਅਤੇ ਉਤਪਾਦਨ ਤੱਕ ਸਰਗਰਮੀ ਨਾਲ ਸ਼ਾਮਲ ਕੀਤਾ ਜਾਂਦਾ ਹੈ।

ਡੀਆਰਡੀਓ ਨੂੰ ਜਨਤਕ ਅਤੇ ਨਿਜੀ ਖੇਤਰ ਦੇ ਉੱਦਮਾਂ ਨਾਲ ਡੂੰਘਾ ਸਹਿਯੋਗ ਕਰਨ ਦਾ ਸੱਦਾ ਦਿੰਦੇ ਹੋਏ, ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਰਵਾਇਤੀ ਖੇਤਰਾਂ ਤੋਂ ਅੱਗੇ ਵਧਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਨੇ ਤੇਜਸ ਵਰਗੇ ਹਲਕੇ ਲੜਾਕੂ ਜਹਾਜ਼ ਦੀ ਉਦਾਹਰਣ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਇਹ ਡੀਆਰਡੀਓ ਅਤੇ ਹਿੰਦੁਸਤਾਨ ਏਅਰੋਨੌਟਿਕਸ ਲਿਮਿਟੇਡ ਵਿਚਕਾਰ ਗਿਆਨ ਸਾਂਝਾ ਕਰਨ ਦੀ ਉਦਾਹਰਣ ਦਿੰਦਾ ਹੈ ਅਤੇ ਇੱਕ ਵੱਡੀ ਪ੍ਰਾਪਤੀ ਵਜੋਂ ਉਭਰਿਆ ਹੈ। ਅਜਿਹੀਆਂ ਹੋਰ ਵੀ ਬਹੁਤ ਸਾਰੀਆਂ ਪ੍ਰਾਪਤੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ, ਪਰ ਇਸ ਲਈ ਡੀਆਰਡੀਓ ਦੇ ਅਕਾਦਮਿਕ ਅਤੇ ਹੋਰ ਖੇਤਰਾਂ ਨਾਲ ਮਿਲ ਕੇ ਸਹਿਯੋਗ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਹਾਇਤਾ ਤਾਂ ਹੀ ਸਾਰਥਕ ਹੋਵੇਗੀ ਜੇਕਰ ਡੀਆਰਡੀਓ ਇੱਕ Monopolistic research ਅਤੇ ਵਿਕਾਸ ਮਾਡਲ ਤੋਂ ਹਟ ਕੇ ਇੱਕ ਸਹਿਯੋਗੀ ਈਕੋਸਿਸਟਮ ਵੱਲ ਵਧੇ, ਜਨਤਕ ਖੇਤਰ, ਨਿਜੀ ਉਦਯੋਗਾਂ, ਲਘੂ ਅਤੇ ਦਰਮਿਆਨੇ ਉੱਦਮਾਂ, ਸਟਾਰਟਅੱਪਸ ਅਤੇ ਅਕਾਦਮਿਕ ਨਾਲ ਸਹਿਯੋਗ ਕਰੇ। ਉਦੋਂ ਹੀ ਅਸੀਂ 'ਆਤਮ-ਨਿਰਭਰ ਭਾਰਤ' ਵੱਲ ਵੱਡੇ ਕਦਮ ਚੁੱਕ ਸਕਾਂਗੇ।

ਰਕਸ਼ਾ ਮੰਤਰੀ ਨੇ ਅੱਗੇ ਕਿਹਾ ਕਿ ਸਰਕਾਰ ਦੇ ਆਤਮਨਿਰਭਰਤਾ ਯਤਨਾਂ ਦੇ ਕਾਰਨ, ਰੱਖਿਆ ਨਿਰਯਾਤ ਵਧ ਕੇ ਲਗਭਗ 24,000 ਕਰੋੜ ਰੁਪਏ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ। ਸਾਲ 2014 ਵਿੱਚ, ਇਹ 1,000 ਕਰੋੜ ਰੁਪਏ ਤੋਂ ਘੱਟ ਸਨ। ਉਨ੍ਹਾਂ ਨੇ ਇਸ ਨੂੰ ਹੋਰ ਵਧਾਉਣ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਨੇ 2029-30 ਤੱਕ ਰੱਖਿਆ ਨਿਰਯਾਤ ਵਿੱਚ 50,000 ਕਰੋੜ ਰੁਪਏ ਦਾ ਟੀਚਾ ਰੱਖਿਆ ਹੈ। ਡੀਆਰਡੀਓ ਨੂੰ ਆਪਣੇ ਸਿਸਟਮਾਂ ਦੇ ਡਿਜ਼ਾਈਨ ਪੜਾਅ ਤੋਂ ਹੀ ਨਿਰਯਾਤ ਬਜ਼ਾਰਾਂ 'ਤੇ ਵਿਚਾਰ ਕਰਨਾ ਚਾਹੀਦਾ ਹੈ, ਖਾਸ ਕਰਕੇ ਡਰੋਨ, ਰਾਡਾਰ, ਇਲੈਕਟ੍ਰੌਨਿਕ ਯੁੱਧ ਪ੍ਰਣਾਲੀਆਂ ਅਤੇ ਗੋਲਾ ਬਾਰੂਦ 'ਤੇ ਧਿਆਨ ਕੇਂਦ੍ਰਿਤ ਕਰਨਾ। ਨਿਰਯਾਤ 'ਤੇ ਧਿਆਨ ਕੇਂਦ੍ਰਿਤ ਕਰਨ ਨਾਲ ਲਾਗਤ ਰਿਕਵਰੀ ਵੱਲ ਹੁੰਦੀ ਹੈ, ਵਿਸ਼ਵਵਿਆਪੀ ਭਰੋਸੇਯੋਗਤਾ ਵਧਾਉਂਦਾ ਹੈ, ਅਤੇ ਰਣਨੀਤਕ ਭਾਈਵਾਲੀ ਮਜ਼ਬੂਤ ​​ਹੁੰਦੀ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਡੀਆਰਡੀਓ 2047 ਤੱਕ ਇੱਕ ਵਿਕਸਿਤ ਭਾਰਤ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਏਗਾ।

ਵਿਗਿਆਨੀਆਂ, ਇੰਜੀਨੀਅਰਾਂ ਅਤੇ ਟੈਕਨੀਸ਼ੀਅਨਾਂ ਨੂੰ ਡੀਆਰਡੀਓ ਦੀ ਅਸਲ ਤਾਕਤ ਦੱਸਦੇ ਹੋਏ, ਸ਼੍ਰੀ ਰਾਜਨਾਥ ਸਿੰਘ ਨੇ ਉਨ੍ਹਾਂ ਨੂੰ ਸਿੱਖਣ ਦੇ ਮੌਕੇ ਪ੍ਰਦਾਨ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਉਨ੍ਹਾਂ ਨੂੰ ਲੀਡਰਸ਼ਿਪ ਜ਼ਿੰਮੇਵਾਰੀਆਂ ਸੌਂਪਣ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਉਣ ਦੀ ਗੱਲ ਕਹੀ ਕਿ, ਉਨ੍ਹਾਂ ਦੇ ਵਿਚਾਰਾਂ ਨੂੰ ਸੁਣਿਆ ਜਾਵੇਗਾ। ਉਨ੍ਹਾਂ ਕਿਹਾ ਕਿ ਖੋਜ ਵਿੱਚ ਅਸਫਲਤਾਵਾਂ ਹੁੰਦੀਆਂ ਹਨ, ਅਤੇ ਸਾਨੂੰ ਉਨ੍ਹਾਂ ਤੋਂ ਸਿੱਖਣਾ ਚਾਹੀਦਾ ਹੈ।

ਇਹ ਸਮਾਗਮ ਡੀਆਰਡੀਓ ਦੁਆਰਾ ਸਮਰਪਿਤ ਵਿਗਿਆਨੀਆਂ, ਤਕਨੀਕੀ ਮਾਹਰਾਂ ਅਤੇ ਇਨੋਵੇਟਰਸ ਨੂੰ ਸਨਮਾਨਿਤ ਕਰਨ ਲਈ ਆਯੋਜਿਤ ਕੀਤਾ ਗਿਆ ਸੀ ਜਿਨ੍ਹਾਂ ਦੀ ਵਚਨਬੱਧਤਾ, ਦ੍ਰਿੜ੍ਹਤਾ ਅਤੇ ਉੱਤਮਤਾ ਦੇਸ਼ ਦੀ ਰੱਖਿਆ ਸਮਰੱਥਾ ਦੀ ਮਜ਼ਬੂਤ ​​ਨੀਂਹ ਦਾ ਨਿਰਮਾਣ ਕਰਦੀ ਹੈ। ਇਸ ਮੌਕੇ 'ਤੇ, ਰਕਸ਼ਾ ਮੰਤਰੀ ਨੇ ਡੀਆਰਡੀਓ ਪੁਰਸਕਾਰ ਯੋਜਨਾ 2024 ਦੇ ਜੇਤੂਆਂ ਨੂੰ ਪੁਰਸਕਾਰ ਵੰਡੇ। ਇਨ੍ਹਾਂ ਪੁਰਸਕਾਰਾਂ ਵਿੱਚ ਸ਼ਾਮਲ ਹਨ:

  • ਡਾ. ਭਾਗਵੰਤਮ ਟੈਕਨੋਲੋਜੀ ਲੀਡਰਸ਼ਿਪ ਅਵਾਰਡ 2024, ਹੈਦਰਾਬਾਦ ਦੀ ਐਡਵਾਂਸਡ ਸਿਸਟਮਜ਼ ਲੈਬਾਰਟਰੀ ਦੇ ਡਾਇਰੈਕਟਰ ਸ਼੍ਰੀ ਬੀ.ਵੀ. ਪਾਪਾਰਾਓ ਨੂੰ ਪ੍ਰਦਾਨ ਕੀਤਾ ਗਿਆ। ਉਨ੍ਹਾਂ ਨੂੰ ਅਗਨੀ ਮਿਜ਼ਾਈਲ ਨਾਲ ਸਬੰਧਤ ਵਿਸ਼ਵ ਪੱਧਰੀ ਟੈਕਨੋਲੋਜੀਆਂ ਦੇ ਡਿਜ਼ਾਈਨ, ਵਿਕਾਸ ਅਤੇ ਪ੍ਰਦਰਸ਼ਨ ਵਿੱਚ ਪ੍ਰਯੋਗਸ਼ਾਲਾ ਦੀਆਂ ਵਿਗਿਆਨਕ ਟੀਮਾਂ ਦੀ ਸਫਲਤਾਪੂਰਵਕ ਅਗਵਾਈ ਕਰਨ ਅਤੇ ਭਾਰਤ ਦੀ ਪਹਿਲੀ ਲੰਬੀ ਦੂਰੀ ਦੀ ਹਾਈਪਰਸੋਨਿਕ ਕਰੂਜ਼ ਮਿਜ਼ਾਈਲ ਲਈ ਵਿਲੱਖਣ ਮਲਟੀਪਲ ਇੰਡੀਪੈਂਡੈਂਟਲੀ ਟਾਰਗੇਟੇਬਲ ਰੀ-ਐਂਟਰੀ ਵਹੀਕਲ ਟੈਕਨੋਲੋਜੀ ਵਿਕਸਿਤ ਕਰਨ ਲਈ ਦਿੱਤਾ ਗਿਆ।

  • ਚੇਨਈ ਸਥਿਤ ਸੀਵੀਆਰਡੀਈ ਦੇ ਸਾਬਕਾ ਵਿਗਿਆਨੀ ਡਾ. ਬਾਲਾਗੁਰੂ ਵੀ. ਨੂੰ ਐਮਬੀਟੀ ਅਰਜੁਨ ਐਮਕੇ-1 ਅਤੇ ਇੰਡੀਅਨ ਲਾਈਟ ਟੈਂਕ 'ਜ਼ੋਰਾਵਰ' ਵਰਗੇ ਪ੍ਰਤਿਸ਼ਠਾਵਾਨ ਰੱਖਿਆ ਪਲੈਟਫਾਰਮਾਂ ਨੂੰ ਸਾਕਾਰ ਕਰਨ ਵਿੱਚ ਉਨ੍ਹਾਂ ਦੇ ਬੇਮਿਸਾਲ ਯਤਨਾਂ ਲਈ ਡਾ. ਨਾਗਚੌਧਰੀ ਲਾਈਫਟਾਈਮ ਅਚੀਵਮੈਂਟ ਅਵਾਰਡ 2024 ਨਾਲ ਸਨਮਾਨਿਤ ਕੀਤਾ ਗਿਆ ਹੈ।

ਤਿੰਨ ਸਰਵੋਤਮ ਵਿਗਿਆਨਕ ਉੱਤਮਤਾ ਪੁਰਸਕਾਰ ਅਤੇ ਦੋ ਸਰਵੋਤਮ ਤਕਨੀਕੀ ਉੱਤਮਤਾ ਪੁਰਸਕਾਰ ਵੀ ਪ੍ਰਦਾਨ ਕੀਤੇ ਗਏ। ਪਦਮ ਸ਼੍ਰੀ ਡਾ. ਜੀ. ਚੰਦਰਮੌਲੀ (ਆਕਾਸ਼ ਦੇ ਸਾਬਕਾ ਪ੍ਰੋਜੈਕਟ ਡਾਇਰੈਕਟਰ) ਅਤੇ ਪਦਮ ਸ਼੍ਰੀ ਡਾ. ਪ੍ਰਹਿਲਾਦ ਰਾਮ ਰਾਓ (ਆਕਾਸ਼ ਦੇ ਪਹਿਲੇ ਪ੍ਰੋਜੈਕਟ ਡਾਇਰੈਕਟਰ) ਦੁਆਰਾ ਸਹਿ-ਲਿਖਤ ਕਿਤਾਬ "ਦਿ ਅਣਪ੍ਰੈਸੀਡੈਂਟਿਡ ਸਕਸੈੱਸ ਸਟੋਰੀ ਆਫ ਦਿ ਫਸਟ ਇੰਡੀਜੀਨਸ ਸੁਪਰਸੋਨਿਕ ਮਲਟੀ-ਟਾਰਗੇਟ ਸਰਫੇਸ-ਟੂ-ਏਅਰ ਮਿਜ਼ਾਈਲ ਸਿਸਟਮ - ਆਕਾਸ਼" ਵੀ ਰਿਲੀਜ਼ ਕੀਤੀ ਗਈ। ਇਹ ਸੰਗਠਨ ਦੀ ਖੋਜ ਉੱਤਮਤਾ, ਵਿਕਾਸ ਸਮਰੱਥਾ ਅਤੇ ਰਣਨੀਤਕ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ। ਇਹ ਕਿਤਾਬ ਮਿਜ਼ਾਈਲ ਪ੍ਰਣਾਲੀ ਦੀ ਸੰਕਲਪ ਤੋਂ ਸੰਚਾਲਨ ਸਫਲਤਾ ਤੱਕ ਦੀ ਪ੍ਰੇਰਨਾਦਾਇਕ ਯਾਤਰਾ ਦਾ ਵਰਣਨ ਕਰਦੀ ਹੈ। ਆਕਾਸ਼ ਡੀਆਰਡੀਓ ਦੇ ਦੀ ਵਿਗਿਆਨਕ ਉੱਤਮਤਾ ਅਤੇ ਆਤਮਨਿਰਭਰ ਭਾਰਤ ਦੀ ਭਾਵਨਾ ਦਾ ਇੱਕ ਸਸ਼ਕਤ ਪ੍ਰਤੀਕ ਹੈ।

ਇਸ ਸਮਾਰੋਹ ਵਿੱਚ ਰਕਸ਼ਾ ਰਾਜ ਮੰਤਰੀ ਸ਼੍ਰੀ ਸੰਜੈ ਸੇਠ, ਰੱਖਿਆ ਖੋਜ ਅਤੇ ਵਿਕਾਸ ਵਿਭਾਗ ਦੇ ਸਕੱਤਰ ਅਤੇ ਡੀਆਰਡੀਓ ਦੇ ਚੇਅਰਮੈਨ ਡਾ. ਸਮੀਰ ਵੀ. ਕਾਮਤ ਅਤੇ ਸਰਵੋਤਮ ਪ੍ਰਦਰਸ਼ਨ ਕਰਨ ਵਾਲੇ ਡੀਆਰਡੀਓ ਵਿਗਿਆਨੀ ਅਤੇ ਟੈਕਨੀਸ਼ੀਅਨ ਆਪਣੇ ਪਰਿਵਾਰਾਂ ਸਮੇਤ ਹਾਜ਼ਰ ਸਨ ।

************

ਵੀਕੇ/ਸੈਵੀ/ਏਕੇ


(Release ID: 2221113) ਵਿਜ਼ੀਟਰ ਕਾਊਂਟਰ : 28