ਰੱਖਿਆ ਮੰਤਰਾਲਾ
ਰੱਖਿਆ ਉਤਪਾਦਨ ਸਕੱਤਰ ਨੇ ਪ੍ਰਮੁੱਖ ਸਿੱਖਿਆ ਸੰਸਥਾਵਾਂ ਦੇ ਡਾਇਰੈਕਟਰਜ਼/ਡੀਨ ਨਾਲ ਗੱਲਬਾਤ ਕੀਤੀ
ਰੱਖਿਆ ਉਤਪਾਦਨ ਦੀਆਂ ਜ਼ਰੂਰਤਾਂ ਦੇ ਅਨੁਸਾਰ ਅਕਾਦਮਿਕ ਖੋਜ ਨੂੰ ਢਾਲਣ ਅਤੇ ਨਿਰੰਤਰ ਜੁੜਾਅ ਲਈ ਢਾਂਚਾਗਤ ਵਿਵਸਥਾ ਵਿਕਸਿਤ ਕਰਨ ‘ਤੇ ਜ਼ੋਰ ਦਿੱਤਾ ਗਿਆ
प्रविष्टि तिथि:
27 JAN 2026 8:37PM by PIB Chandigarh
ਰੱਖਿਆ ਉਤਪਾਦਨ ਸਕੱਤਰ ਸ਼੍ਰੀ ਸੰਜੀਵ ਕੁਮਾਰ ਨੇ 27 ਜਨਵਰੀ, 2026 ਨੂੰ ਨਵੀਂ ਦਿੱਲੀ ਵਿੱਚ ਡੀਪੀਐੱਸਯੂ ਅਤੇ ਹੋਰ ਹਿਤਧਾਰਕਾਂ ਨਾਲ ਆਈਆਈਟੀ, ਐੱਨਆਈਟੀ ਅਤੇ ਆਈਆਈਐੱਸਸੀ ਸਮੇਤ ਪ੍ਰਮੁੱਖ ਸਿੱਖਿਆ ਸੰਸਥਾਵਾਂ ਦੇ ਡਾਇਰੈਕਟਰਜ਼/ ਡੀਨ ਨਾਲ ਵਰਚੁਅਲ ਮੋਡ ਵਿੱਚ ਗੱਲਬਾਤ ਕੀਤੀ। ਚਰਚਾ ਦਾ ਮੁੱਖ ਵਿਸ਼ਾ ਅਕਾਦਮਿਕ ਖੋਜ ਨੂੰ ਰੱਖਿਆ ਉਤਪਾਦਨ ਦੀਆਂ ਜ਼ਰੂਰਤਾਂ ਦੇ ਅਨੁਸਾਰ ਢਾਲਣਾ ਅਤੇ ਟਿਕਾਊ ਸ਼ਮੂਲੀਅਤ ਲਈ ਢਾਂਚਾਗਤ ਵਿਵਸਥਾ ਵਿਕਸਿਤ ਕਰਨਾ ਸੀ। ਵਿਚਾਰ-ਵਟਾਂਦਰੇ ਦੇ ਪ੍ਰਮੁੱਖ ਖੇਤਰਾਂ ਵਿੱਚ ਸਿੱਖਿਆ ਸੰਸਥਾਵਾਂ ਵਿੱਚ ਦੀਰਘਕਾਲੀ ਵਿਦਿਆਰਥੀ- ਸੰਚਾਲਿਤ ਖੋਜ ਨੂੰ ਉਤਸ਼ਾਹਿਤ ਕਰਨਾ, ਘੱਟ ਸਮੇਂ ਦੇ ਪ੍ਰੋਜੈਕਟ-ਅਧਾਰਿਤ ਸਹਿਯੋਗ ਨਾਲ ਅੱਗੇ ਵਧ ਕੇ ਅਕਾਦਮਿਕ ਜਗਤ ਅਤੇ ਜੀਪੀਐੱਸਯੂ ਦੇ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਕਰਨਾ ਅਤੇ ਭਵਿੱਖ ਦੀਆਂ ਤਕਨਾਲੋਜੀਆਂ ਵਿੱਚ ਡੂੰਘਾਈ ਨਾਲ ਜਾਣਕਾਰੀ ਪ੍ਰਦਾਨ ਕਰਨ ਲਈ ਢਾਂਚਾਗਤ ਯਤਨਾਂ ਨੂੰ ਸੰਸਥਾਗਤ ਰੂਪ ਦੇਣਾ ਸ਼ਾਮਲ ਸੀ। ਇਸ ਨਾਲ ਅਕਾਦਮਿਕ ਖੋਜ ਨੂੰ ਤੈਨਾਤੀ ਯੋਗ ਰੱਖਿਆ ਸਮਰੱਥਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅਨੁਵਾਦ ਕਰਨ ਵਿੱਚ ਮਦਦ ਮਿਲੇਗੀ।

ਭਾਗੀਦਾਰਾਂ ਦੁਆਰਾ ਦਿੱਤੇ ਗਏ ਵਡਮੁੱਲੇ ਸੁਝਾਵਾਂ ਲਈ ਧੰਨਵਾਦ ਪ੍ਰਗਟਾਉਂਦੇ ਹੋਏ ਰੱਖਿਆ ਉਤਪਾਦਨ ਸਕੱਤਰ ਨੇ ਕਿਹਾ ਕਿ ਇਸ ਤਰ੍ਹਾਂ ਦੀ ਗੱਲਬਾਤ ਨਾਲ ਮੰਤਰਾਲੇ ਨੂੰ ਅਕਾਦਮਿਕ ਖੋਜ ਸਮਰੱਥਾਵਾਂ ਅਤੇ ਦ੍ਰਿਸ਼ਟੀਕੋਣਾਂ ਬਾਰੇ ਉਚਿਤ ਜਾਣਕਾਰੀ ਮਿਲੇਗੀ। ਉਨ੍ਹਾਂ ਨੇ ਸਿੱਖਿਆ ਸ਼ਾਸਤਰੀਆਂ ਨੂੰ ਲੰਬੇ ਸਮੇਂ ਦੇ ਰਾਸ਼ਟਰੀ ਸਮਰੱਥਾ ਵਿਕਾਸ ਨੂੰ ਯੋਗ ਬਣਾਉਣ ਲਈ ਰੱਖਿਆ ਉਤਪਾਦਨ ਵਿਭਾਗ ਨਾਲ ਇੱਕ ਸਲਾਹਕਾਰੀ ਫਾਰਮੈੱਟ ਨੂੰ ਅਪਣਾਉਣ ਦੀ ਤਾਕੀਦ ਕੀਤੀ।
ਇਸ ਸੰਵਾਦ ਵਿੱਚ ਆਈਆਈਟੀ ਮਦਰਾਸ ਦੇ ਡਾਇਰੈਕਟਰ, ਪ੍ਰੋ. ਵੀ .ਕਾਮਾਕੋਟੀ; ਆਈਆਈਟੀ ਕਾਨਪੁਰ ਦੇ ਡਾਇਰੈਕਟਰ ਪ੍ਰੋ. ਐੱਮ.ਅਗਰਵਾਲ; ਆਈਆਈਟੀ ਬੌਂਬੇ ਦੇ ਡਾਇਰੈਕਟਰ ਪ੍ਰੋ. ਐੱਸ.ਕੇਦਾਰੇ; ਆਈਆਈਟੀ ਹੈਦਰਾਬਾਦ ਦੇ ਡਾਇਰੈਕਟਰ ਪ੍ਰੋ. ਬੀ.ਐੱਸ. ਮੂਰਤੀ; ਆਈਆਈਟੀ ਗਾਂਧੀਨਗਰ ਦੇ ਡਾਇਰੈਕਟਰ ਪ੍ਰੋ. ਆਰ. ਮੂਨਾ; ਆਈਆਈਟੀ ਤਿਰੂਪਤੀ ਦੇ ਡਾਇਰੈਕਟਰ ਪ੍ਰੋ. ਕੇ. ਐੱਨ ਸੱਤਿਆਨਾਰਾਇਣ; ਆਈਆਈਟੀ ਗੁਵਾਹਾਟੀ ਦੇ ਡਾਇਰੈਕਟਰ ਪ੍ਰੋ. ਡੀ. ਜਲਿਹਾਲ ਅਤੇ ਦੇਸ਼ ਦੇ 24 ਪ੍ਰਮੁੱਖ ਸਿੱਖਿਆ ਸੰਸਥਾਵਾਂ ਦੇ ਹੋਰ ਸੀਨੀਅਰ ਪ੍ਰੋਫੈਸਰ ਮੌਜੂਦ ਸਨ।

ਇਸ ਵਾਰਤਾ ਨੇ ਉਦਯੋਗ ਜਗਤ ਦੇ ਭਾਈਵਾਲਾਂ ਦੇ ਸਹਿਯੋਗ ਨਾਲ ਇੱਕ ਅਨੁਕੂਲ, ਆਤਮ-ਨਿਰਭਰ ਅਤੇ ਭਵਿੱਖ ਲਈ ਤਿਆਰ ਰੱਖਿਆ ਤਕਨਾਲੋਜੀ ਈਕੋਸਿਟਮ ਦੇ ਨਿਰਮਾਣ ਵਿੱਚ ਦੇਸ਼ ਦੀਆਂ ਪ੍ਰਮੁੱਖ ਸਿੱਖਿਆ ਸੰਸਥਾਵਾਂ ਦੀ ਤਾਕਤ ਦਾ ਲਾਭ ਲੈਣ ਲਈ ਰੱਖਿਆ ਮੰਤਰਾਲੇ ਦੀ ਵਚਨਬੱਧਤਾ ਪ੍ਰਗਟਾਈ।
***********
ਵੀਕੇ/ਸੈਵੀ/ਏਕੇ
(रिलीज़ आईडी: 2219819)
आगंतुक पटल : 3