ਆਯੂਸ਼
azadi ka amrit mahotsav

ਆਲ ਇੰਡੀਆ ਇੰਸਟੀਟਿਊਟ ਆਫ਼ ਆਯੁਰਵੇਦ (ਏਆਈਆਈਏ) ਨੇ ਨਵੀਂ ਦਿੱਲੀ ਵਿੱਚ ਸੀਏਵਾਈਈਟੀ ਨਾਲ ਇਤਿਹਾਸਕ ਸਹਿਮਤੀ ਪੱਤਰ ‘ਤੇ ਦਸਤਖ਼ਤ ਕੀਤੇ


ਆਯੁਰਵੇਦ ਸੰਸਥਾਨ ਵਿੱਚ ਏਆਈ ਏਕੀਕਰਣ ‘ਤੇ ਮਾਹਿਰ ਵਾਰਤਾ ਦਾ ਆਯੋਜਨ

प्रविष्टि तिथि: 27 JAN 2026 6:27PM by PIB Chandigarh

ਆਯੁਸ਼ ਮੰਤਰਾਲੇ ਦੇ ਅਧੀਨ ਸਰਬਉੱਚ ਸੰਸਥਾਨ, ਆਲ ਇੰਡੀਆ ਇੰਸਟੀਟਿਊਟ ਆਫ਼ ਆਯੁਰਵੇਦ (ਏਆਈਆਈਏ) ਨੇ ਆਯੁਰਵੇਦ ਸਿੱਖਿਆ, ਨਵੀਨਤਾ ਅਤੇ ਤਕਨਾਲੋਜੀ ਕੇਂਦਰ (ਸੀਏਵਾਈਈਟੀ) ਨਾਲ ਸਹਿਮਤੀ ਪੱਤਰ (ਐੱਮਓਯੂ) 'ਤੇ ਦਸਤਖ਼ਤ ਕਰਕੇ ਡਿਜੀਟਲ ਸਿਹਤ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ। ਇਸ ਸਾਂਝੇਦਾਰੀ ਦਾ ਉਦੇਸ਼ ਆਯੁਰਵੇਦ ਖੇਤਰ ਵਿੱਚ ਅਤਿ-ਆਧੁਨਿਕ ਖੋਜ, ਤਕਨਾਲੋਜੀ ਟ੍ਰਾਂਸਫਰ ਅਤੇ ਨਵੀਨਤਾਕਾਰੀ ਵਿਦਿਅਕ ਢਾਂਚੇ ਨੂੰ ਹੁਲਾਰਾ ਦੇਣਾ ਹੈ।

ਏਆਈਆਈਏ ਦੇ ਡਾਇਰੈਕਟਰ ਪ੍ਰੋ. (ਵੈਦ) ਪੀ. ਕੇ. ਪ੍ਰਜਾਪਤੀ ਨੇ ਏਆਈਆਈਏ ਵੱਲੋਂ ਸਹਿਮਤੀ ਪੱਤਰ (ਐੱਮਓਯੂ) 'ਤੇ ਦਸਤਖ਼ਤ ਕੀਤੇ, ਜਦੋਂ ਕਿ ਸੈਂਟਰ ਫਾਰ ਆਯੁਰਵੇਦ ਐਜੂਕੇਸ਼ਨ, ਇਨੋਵੇਸ਼ਨ ਐਂਡ ਟੈਕਨਾਲੋਜੀ (ਸੀਏਵਾਈਈਆਈਟੀ) ਦੇ ਪ੍ਰਧਾਨ ਅਤੇ ਸੀਈਓ, ਪ੍ਰੋ. ਡਾ. ਅਭਿਮਨਊ ਕੁਮਾਰ ਨੇ ਸੀਏਵਾਈਈਆਈਟੀ ਵੱਲੋਂ ਦਸਤਖ਼ਤ ਕੀਤੇ।

ਰਸਮੀ ਸਮਾਰੋਹ ਬ੍ਰਿਹਸਪਤੀ ਦੇਵ ਤ੍ਰਿਗੁਣਾ ਆਡੀਟੋਰੀਅਮ ਵਿੱਚ ਸਮਾਪਤ ਹੋਇਆ। ਕੁਮਾਰਭ੍ਰਿਤਯ ਵਿਭਾਗ ਨੇ ਐਸੋਸੀਏਟ ਪ੍ਰੋਫੈਸਰ ਡਾ. ਮਹਾਪਾਤਰਾ ਅਰੁਣ ਕੁਮਾਰ ਨੇ ਸਵਾਗਤੀ ਭਾਸ਼ਣ ਦਿੱਤਾ, ਜਿਸ ਤੋਂ ਬਾਅਦ ਸੀਏਵਾਈਈਆਈਟੀ ਦੇ ਚੀਫ਼ ਐਜ਼ੂਕੇਸ਼ਨ ਅਤੇ ਟੈਕਨੋਲੋਜੀ ਅਧਿਕਾਰੀ ਸ਼੍ਰੀ ਅਵਿਰਲ ਅਪੂਰਵਾ ਨੇ ਸਹਿਮਤੀ ਪੱਤਰ ਦੇ ਉਦੇਸ਼ਾਂ ਦੀ ਸੰਖੇਪ ਜਾਣਕਾਰੀ ਦਿੱਤੀ।

ਇਸ ਸਮਾਗਮ ਵਿੱਚ ਬੋਲਦੇ ਹੋਏ, ਏਆਈਆਈਏ ਦੇ ਡਾਇਰੈਕਟਰ, ਪ੍ਰੋਫੈਸਰ (ਵੈਦ) ਪ੍ਰਦੀਪ ਕੁਮਾਰ ਪ੍ਰਜਾਪਤੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸੀਏਵਾਈਈਆਈਟੀ ਦੀ ਤਕਨੀਕੀ ਕੁਸ਼ਲਤਾ ਅਤੇ ਏਆਈਆਈਏ ਦੀ ਕਲੀਨਿਕਲ ਉੱਤਮਤਾ ਦਾ ਏਕੀਕਰਣ ਵਿਦਵਾਨਾਂ ਨੂੰ ਪਰੰਪਰਾਗਤ ਖੋਜ ਨੂੰ ਗਲੋਬਲ ਸਮਾਧਾਨਾਂ ਵਿੱਚ ਬਦਲਣ ਲਈ ਇੱਕ ਪਲੈਟਫਾਰਮ ਪ੍ਰਦਾਨ ਕਰੇਗਾ।

ਇਸ ਪ੍ਰੋਗਰਾਮ ਵਿੱਚ ਪਲੈਟਫਾਰਮ ‘ਤੇ ਕਈ ਪ੍ਰਤਿਸ਼ਠਿਤ ਸਿੱਖਿਆ ਸ਼ਾਸਤਰੀਆਂ ਮੌਜੂਦ ਸਨ, ਜਿਨ੍ਹਾਂ ਵਿੱਚ ਪ੍ਰੋ. ਰਾਜਗੋਪਾਲਾ ਐੱਸ. (ਡੀਨ ਰਿਸਰਚ ਅਤੇ ਵਿਭਾਗ ਮੁਖੀ, ਕੁਮਾਰਭ੍ਰਿਤਯ) ਅਤੇ ਪ੍ਰੋ. ਮੰਜੂਸ਼ਾ ਰਾਜਗੋਪਾਲ (ਡੀਨ, ਆਯੁਰਵੇਦ ਫੈਕਲਟੀ, ਦਿੱਲੀ ਯੂਨੀਵਰਸਿਟੀ ਅਤੇ ਵਿਭਾਗ ਮੁਖੀ, ਸ਼ਾਲਕਯ) ਦੇ ਨਾਲ-ਨਾਲ ਏਆਈਆਈਏ ਦੇ ਡਾਇਰੈਕਟਰ ਵੀ ਸ਼ਾਮਲ ਸਨ। ਸਮਾਰੋਹ ਤੋਂ ਬਾਅਦ, ਏਆਈਆਈਏ ਦੇ ਸਾਬਕਾ ਡਾਇਰੈਕਟਰ, ਪ੍ਰੋ. ਅਭਿਮਨਊ ਕੁਮਾਰ ਨੇ "ਆਯੁਰਵੇਦ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉਪਯੋਗ" ਸਿਰਲੇਖ ‘ਤੇ ਇੱਕ ਗਿਆਨਵਾਨ ਭਾਸ਼ਣ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਏਆਈ ਅਤੇ ਮਸ਼ੀਨ ਲਰਨਿੰਗ ਵਿਅਕਤੀਗਤ "ਪ੍ਰਕਿਰਤੀ-ਬੇਸਡ" ਮੈਡੀਸਨ ਲਈ ਪਰੰਪਰਾਗਤ ਡੇਟਾ ਦਾ ਵਿਸ਼ਲੇਸ਼ਣ ਕਰ ਸਕਦੇ ਹਨ ਅਤੇ ਆਯੁਰਵੇਦ ਲਈ ਗਲੋਬਲ ਸਬੂਤ ਪ੍ਰਦਾਨ ਕਰਨ ਲਈ ਨੈੱਟਵਰਕ ਫਾਰਮਾਕੋਲੌਜੀ ਦੀ ਵਰਤੋਂ ਦੀ ਤਾਕੀਦ ਕੀਤੀ।

ਪ੍ਰੋਗਰਾਮ ਦਾ ਸਮਾਪਨ ਏਆਈਆਈਏ ਨਵੀਂ ਦਿੱਲੀ ਦੇ ਕੁਮਾਰਭ੍ਰਿਤਯ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਪ੍ਰਸ਼ਾਂਤ ਕੁਮਾਰ ਗੁਪਤਾ ਦੇ ਧੰਨਵਾਦ ਪੱਤਰ ਦੇ ਨਾਲ ਹੋਇਆ। ਹੁਣ ਤੱਕ ਆਲ ਇੰਡੀਆ ਇੰਸਟੀਟਿਊਟ ਆਫ਼ ਆਯੁਰਵੇਦ (ਏਆਈਆਈਏ) ਨੇ 74 ਰਾਸ਼ਟਰੀ ਸਹਿਮਤੀ ਪੱਤਰ ਅਤੇ 20 ਅੰਤਰਰਾਸ਼ਟਰੀ ਸਹਿਮਤੀ ਪੱਤਰ ‘ਤੇ ਦਸਤਖ਼ਤ ਕੀਤੇ ਹਨ। 

*****

ਐੱਸਆਰ/ਜੀਐੱਸ


(रिलीज़ आईडी: 2219581) आगंतुक पटल : 3
इस विज्ञप्ति को इन भाषाओं में पढ़ें: English , Urdu , हिन्दी , Tamil