ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਵੱਖ-ਵੱਖ ਰਾਜਾਂ ਨੂੰ ਪਦਮ ਪੁਰਸਕਾਰ ਲਈ ਚੁਣੇ ਗਏ ਲੋਕਾਂ ਨੂੰ ਵਧਾਈ ਦਿੱਤੀ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ- ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਸਮਾਜ ਵਿੱਚ ਰਹਿ ਕੇ ਰਾਸ਼ਟਰ ਨਿਰਮਾਣ ਦੇ ਕਾਰਜਾਂ ਨੂੰ ਗਤੀ ਦੇਣ ਵਾਲੇ ਨਿਰਸੁਆਰਥ ਕਰਮਯੋਗੀਆਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕਰਨ ਦੀ ਨਵੀਂ ਪਰੰਪਰਾ ਵਿਕਸਿਤ ਹੋਈ ਹੈ
ਗ੍ਰਹਿ ਮੰਤਰੀ ਨੇ ਗੁਜਰਾਤ, ਪੱਛਮ ਬੰਗਾਲ, ਉੱਤਰ ਪ੍ਰਦੇਸ਼, ਕੇਰਲ, ਕਰਨਾਟਕ, ਤਮਿਲ ਨਾਡੂ, ਮਹਾਰਾਸ਼ਟਰ ਅਤੇ ਅਸਾਮ ਤੋਂ ਪਦਮ ਸਨਮਾਨ ਲਈ ਨਾਮਜ਼ਦ ਲੋਕਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ
ਸਮਾਜ ਸੇਵਾ, ਸਿੱਖਿਆ, ਸਾਹਿਤ ਅਤੇ ਕਲਾ ਦੇ ਖੇਤਰ ਵਿੱਚ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਸ਼ਖਸੀਅਤਾਂ ਨੇ ਨਿਰੰਤਰ ਯੋਗਦਾਨ ਦੇ ਕੇ ਅਨੇਕਾਂ ਲੋਕਾਂ ਦੇ ਜੀਵਨ ਵਿੱਚ ਤਬਦੀਲੀ ਲਿਆਂਦੀ ਹੈ
ਪਦਮ ਪੁਰਸਕਾਰਾਂ ਨਾਲ ਸਨਮਾਨਿਤ ਲੋਕਾਂ ਦੇ ਯੋਗਦਾਨ ਭਾਰਤੀਆਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਨਗੇ
ਪਦਮ ਸਨਮਾਨ ਲਈ ਨਾਮਜ਼ਦ ਲੋਕਾਂ ਦੇ ਕਾਰਜ ਸਿੱਧ ਕਰਦੇ ਹਨ ਕਿ ਸਮਾਜਿਕ ਜ਼ਿੰਮੇਵਾਰੀਆਂ ਸੁਚੇਤਤਾ ਨਾਲ ਨਿਭਾਉਂਦੇ ਹੋਏ ਰਾਸ਼ਟਰ ਨਿਰਮਾਣ ਵਿੱਚ ਪ੍ਰਭਾਵਸ਼ਾਲੀ ਯੋਗਦਾਨ ਪਾਇਆ ਜਾ ਸਕਦਾ ਹੈ।
Posted On:
26 JAN 2026 10:29PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ, ਅੱਜ ਵੱਖ-ਵੱਖ ਰਾਜਾਂ ਵੱਲੋਂ ਪਦਮ ਪੁਰਸਕਾਰ ਲਈ ਨਾਮਜ਼ਦ ਲੋਕਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਸਮਾਜ ਵਿੱਚ ਰਹਿ ਕੇ ਰਾਸ਼ਟਰ ਨਿਰਮਾਣ ਦੇ ਕਾਰਜਾਂ ਨੂੰ ਗਤੀ ਦੇਣ ਵਾਲੇ ਨਿਰਸੁਆਰਥ ਕਰਮਯੋਗੀਆਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕਰਨ ਦੀ ਨਵੀਂ ਪਰੰਪਰਾ ਵਿਕਸਿਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਸਮਾਜ ਸੇਵਾ, ਸਿੱਖਿਆ, ਸਾਹਿਤ ਅਤੇ ਕਲਾ ਦੇ ਖੇਤਰ ਵਿੱਚ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਸ਼ਖਸੀਅਤਾਂ ਨੇ ਨਿਰੰਤਰ ਯੋਗਦਾਨ ਦੇ ਕੇ ਅਨੇਕਾਂ ਲੋਕਾਂ ਦੇ ਜੀਵਨ ਵਿੱਚ ਤਬਦੀਲੀ ਲਿਆਂਦੀ ਹੈ।
ਐਕਸ ‘ਤੇ ਵੱਖ-ਵੱਖ ਰਾਜਾਂ ‘ਤੇ ਕੇਂਦ੍ਰਿਤ ਪੋਸਟਾਂ ਦੀ ਲੜੀ ਵਿੱਚ, ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ, “ਇਹ ਗੁਜਰਾਤ ਦੇ ਲਈ ਬਹੁਤ ਹੀ ਮਾਣ ਦਾ ਵਿਸ਼ਾ ਹੈ ਕਿ ਅਰਵਿੰਦ ਵੈਦਯ ਜੀ, ਧਰਮਿਕਲਾਲ ਚੁੰਨੀਲਾਲ ਪਾਂਡਯਾ ਜੀ (Dharmiklal Chunilal Pandya Ji), ਮੀਰ ਹਾਜੀਭਾਈ ਕਾਸਮਭਾਈ ਜੀ, ਨਿਲੇਸ਼ ਵਿਨੋਦਚੰਦ੍ਰ ਮੰਡਲੇਵਾਲਾ ਜੀ ਅਤੇ ਰਤਿਲਾਲ ਬੋਰੀਸਾਗਰ ਜੀ ਦਾ ‘ਪਦਮ ਸ਼੍ਰੀ’ ਸਨਮਾਨ ਲਈ ਚੋਣ ਕੀਤੀ ਗਈ ਹੈ। ਮੋਦੀ ਜੀ ਦੀ ਅਗਵਾਈ ਵਿੱਚ ਸਮਾਜ ਵਿੱਚ ਰਹਿ ਕੇ ਰਾਸ਼ਟਰ ਨਿਰਮਾਣ ਦੇ ਕਾਰਜਾਂ ਨੂੰ ਗਤੀ ਦੇਣ ਵਾਲੇ ਨਿਰਸੁਆਰਥ ਕਰਮਯੋਗੀਆਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕਰਨ ਦੀ ਨਵੀਂ ਪਰੰਪਰਾ ਵਿਕਸਿਤ ਹੋਈ ਹੈ। ਸਮਾਜ ਸੇਵਾ, ਸਿੱਖਿਆ, ਸਾਹਿਤ ਅਤੇ ਕਲਾ ਦੇ ਖੇਤਰ ਵਿੱਚ ਇਨ੍ਹਾਂ ਸ਼ਖਸੀਅਤਾਂ ਨੇ ਨਿਰੰਤਰ ਯੋਗਦਾਨ ਦੇ ਕੇ ਅਨੇਕਾਂ ਲੋਕਾਂ ਦੇ ਜੀਵਨ ਵਿੱਚ ਤਬਦੀਲੀ ਲਿਆਂਦੀ ਹੈ। ਤੁਸੀਂ ਸਾਰੇ ਹੋਰ ਵੀ ਜ਼ਿਆਦਾ ਊਰਜਾ ਨਾਲ ਦੇਸ਼ ਨਿਰਮਾਣ ਦੇ ਕਾਰਜਾਂ ਨੂੰ ਗਤੀ ਦੇਵੋਗੇ, ਇਹੋ ਕਾਮਨਾ ਕਰਦਾ ਹਾਂ।”
https://x.com/AmitShah/status/2015780909471932687
ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਕਲਾ ਦੇ ਖੇਤਰ ਵਿੱਚ ਸ਼੍ਰੀ ਪ੍ਰੋਸੇਨਜੀਤ ਚੈਟਰਜੀ, ਸ਼੍ਰੀ ਕੁਮਾਰ ਬੋਸ, ਸ਼੍ਰੀ ਤਰੁਣ ਭੱਟਾਚਾਰਿਆ, ਸੁਸ਼੍ਰੀ ਤ੍ਰਿਪਤੀ ਮੁਖਰਜੀ, ਸ਼੍ਰੀ ਜਯੋਤਿਸ਼ ਦੇਬਨਾਥ ਅਤੇ ਸ਼੍ਰੀ ਹਰਿ ਮਾਧਵ ਮੁਖੋਪਾਧਿਆਏ (ਮਰਨਉਪਰੰਤ) ਨੂੰ ਪਦਮਸ਼੍ਰੀ ਸਨਮਾਨ ਪ੍ਰਦਾਨ ਕੀਤੇ ਗਏ ਹਨ, ਜਦਕਿ ਸਾਹਿਤ ਅਤੇ ਸਿੱਖਿਆ ਅਤੇ ਮੈਡੀਸਨ ਦੇ ਖੇਤਰ ਵਿੱਚ ਆਪਣੇ ਯੋਗਦਾਨ ਲਈ ਸ਼੍ਰੀ ਅਸ਼ੋਕ ਕੁਮਾਰ ਹਲਦਾਰ, ਸ਼੍ਰੀ ਗੰਭੀਰ ਸਿੰਘ ਯੋਂਜ਼ੋਨ, ਸ਼੍ਰੀ ਮਹੇਂਦਰ ਨਾਥ ਰਾਏ, ਸ਼੍ਰੀ ਰਬੀਲਾਲ ਟੁਡੂ, ਅਤੇ ਸ਼੍ਰੀ ਸਰੋਜ ਮੰਡਲ ਨੂੰ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਭਾਰਤ ਦੀ ਸੱਭਿਆਚਾਰਕ ਅਤੇ ਬੌਧਿਕ ਦ੍ਰਿਸ਼ ਨੂੰ ਆਕਾਰ ਦੇਣ ਵਿੱਚ ਬੰਗਾਲ ਦੀ ਨਿਰੰਤਰ ਭੂਮਿਕਾ ਨੂੰ ਦਰਸਾਉਂਦੇ ਹਨ, ਜੋ ਕਿ ਪੀਪੁਲਸ ਪਦਮ ਦੀ ਸੱਚੀ ਭਾਵਨਾ ਦੇ ਅਨੁਸਾਰ ਹਨ।”
https://x.com/AmitShah/status/2015788465183772711
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ, “ਆਪਣੇ ਕਾਰਜ ਖੇਤਰਾਂ ਵਿੱਚ ਮਿਸਾਲੀ ਯੋਗਦਾਨ ਪਾਉਣ ਵਾਲੀਆਂ ਉੱਤਰ ਪ੍ਰਦੇਸ਼ ਦੀਆਂ ਮਹਾਨ ਹਸਤੀਆਂ ਨੂੰ ਪਦਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਣਾ ਪੂਰੇ ਪ੍ਰਦੇਸ਼ ਲਈ ਮਾਣ ਦਾ ਵਿਸ਼ਾ ਹੈ। ਮੈਡੀਸਨ ਦੇ ਖੇਤਰ ਵਿੱਚ ਰਾਜੇਂਦਰ ਪ੍ਰਸਾਦ ਜੀ, ਸ਼ਿਆਮ ਸੁੰਦਰ ਜੀ ਅਤੇ ਕੇਵਲ ਕ੍ਰਿਸ਼ਨ ਠਕਰਾਲ ਜੀ, ਕਲਾ ਦੇ ਖੇਤਰ ਵਿੱਚ ਅਨਿਲ ਕੁਮਾਰ ਰਸਤੋਗੀ ਜੀ, ਚਿਰੰਜੀਲਾਲ ਯਾਦਵ ਜੀ ਅਤੇ ਐੱਨ.ਰਾਜਮ ਜੀ, ਇੰਜੀਨੀਅਰਿੰਗ ਅਤੇ ਪੁਰਾਤਤਵ ਵਿਗਿਆਨ ਦੇ ਖੇਤਰ ਵਿੱਚ ਅਸ਼ੋਕ ਕੁਮਾਰ ਸਿੰਘ ਜੀ ਅਤੇ ਬੁੱਧ ਰਸ਼ਮੀ ਮਣੀ ਜੀ, ਸਿੱਖਿਆ ਅਤੇ ਸਾਹਿਤ ਦੇ ਖੇਤਰ ਵਿੱਚ ਮੰਗਲਾ ਕਪੂਰ ਜੀ, ਖੇਡਾਂ ਦੇ ਖੇਤਰ ਵਿੱਚ ਪ੍ਰਵੀਨ ਕੁਮਾਰ ਜੀ ਅਤੇ ਖੇਤੀਬਾੜੀ ਦੇ ਖੇਤਰ ਵਿੱਚ ਰਘੂ ਪਤ ਸਿੰਘ ਜੀ (Shri Raghu Pat Singh ji) ਨੇ ਇਹ ਸਿੱਧ ਕੀਤਾ ਹੈ ਕਿ ਸਮਾਜਿਕ ਜ਼ਿੰਮੇਵਾਰੀਆਂ ਸੁਚੇਤਤਾ ਨਾਲ ਨਿਭਾਉਂਦੇ ਹੋਏ ਰਾਸ਼ਟਰ ਨਿਰਮਾਣ ਵਿੱਚ ਪ੍ਰਭਾਵਸ਼ਾਲੀ ਯੋਗਦਾਨ ਪਾਇਆ ਜਾ ਸਕਦਾ ਹੈ।”
https://x.com/AmitShah/status/2015795661393089013
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਪ੍ਰਸਿੱਧ ਸ਼ਖਸੀਅਤਾਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕਰਕੇ ਪਦਮ ਪੁਰਸਕਾਰ ਕੇਰਲ ਦੇ ਮਾਣ ਦਾ ਜਸ਼ਨ ਮਨਾਉਂਦੇ ਹਨ। ਮੰਨੀਆਂ-ਪ੍ਰਮੰਨੀਆਂ ਹਸਤੀਆਂ ਜਿਵੇਂ ਕਿ ਜਸਟਿਸ ਕੇ. ਟੀ. ਥੌਮਸ, ਸ਼੍ਰੀ ਪੀ. ਨਾਰਾਇਣ ਅਤੇ ਸ਼੍ਰੀ ਵੀ.ਐੱਸ. ਅਚਯੁਤਾਨੰਦਨ (ਮਰਨਉਪਰੰਤ) ਨੂੰ ਜਨਤਕ ਮਾਮਲਿਆਂ ਦੇ ਖੇਤਰ ਵਿੱਚ ਪਦਮ ਭੂਸ਼ਣ ਨਾਲ ਨਵਾਜਿਆ ਗਿਆ ਹੈ; ਅਤੇ ਸ਼੍ਰੀ ਏ.ਈ. ਮੁਥੁਨਾਯਗਮ, ਸੁਸ਼੍ਰੀ ਕਲਾਮੰਡਲਮ ਵਿਮਲਾ ਮੈਨਨ, ਅਤੇ ਸੁਸ਼੍ਰੀ ਕੋੱਲਕਲ ਦੇਵਕੀ ਅੰਮਾ ਜੀ, ਨੂੰ ਵਿਗਿਆਨ ਅਤੇ ਇੰਜੀਨੀਅਰਿੰਗ, ਕਲਾ ਅਤੇ ਸਮਾਜਿਕ ਕਾਰਜ ਦੇ ਖੇਤਰ ਵਿੱਚ ਪਦਮਸ਼੍ਰੀ ਪ੍ਰਦਾਨ ਕੀਤਾ ਗਿਆ ਹੈ। ਇਨ੍ਹਾਂ ਦੇ ਸ਼ਾਨਦਾਰ ਯੋਗਦਾਨ ਪ੍ਰੇਰਣਾ ਪਥ ‘ਤੇ ਦੂਸਰਿਆਂ ਦਾ ਰਾਹ ਪੱਧਰਾ ਕਰਨਗੇ।”
https://x.com/AmitShah/status/2015798738816745633
ਗ੍ਰਹਿ ਮੰਤਰੀ ਨੇ ਕਿਹਾ, “ਕਰਨਾਟਕ ਦੇ ਅੱਠ ਪ੍ਰਸਿੱਧ ਵਿਅਕਤੀਆਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤੇ ਜਾਣ ਨਾਲ ਸੱਭਿਆਚਾਰਕ, ਬੌਧਿਕ ਅਤੇ ਸਮਾਜਿਕ ਉੱਤਮਤਾ ਦੇ ਕੇਂਦਰ ਵਜੋਂ ਕਰਨਾਟਕ ਦੀ ਅਮੀਰੀ ਪੂਰੀ ਸ਼ਾਨ ਨਾਲ ਉੱਭਰ ਕੇ ਸਾਹਮਣੇ ਆਈ ਹੈ। ਸ਼੍ਰੀ ਸ਼ਤਾਵਧਾਨਿ ਆਰ.ਗਣੇਸ਼ ਨੂੰ ਕਲਾ ਦੇ ਖੇਤਰ ਵਿੱਚ ਉਨ੍ਹਾਂ ਦੇ ਅਸੀਮ ਯੋਗਦਾਨ ਲਈ ਪਦਮ ਭੂਸ਼ਣ ਨਾਲ ਸਨਮਾਨਿਆ ਗਿਆ ਹੈ, ਜਦਕਿ ਸ਼੍ਰੀ ਅੰਕੇ ਗੌੜ੍ਹਾ ਐੱਮ., ਡਾ. ਪ੍ਰਭਾਕਰ ਬਸਵਪ੍ਰਭੂ ਕੋਰੇ, ਸੁਸ਼੍ਰੀ ਐੱਸ.ਜੀ. ਸੁਸ਼ੀਲੰਮਾ, ਸ਼੍ਰੀ ਸ਼ਸ਼ੀ ਸ਼ੇਖਰ ਵੇਮਪਤਿ, ਸੁਸ਼੍ਰੀ ਸ਼ੁਭਾ ਵੈਂਕਟੇਸ਼ ਅਇੰਗਰ, ਡਾ. ਸੁਰੇਸ਼ ਹਨਗਵਾੜੀ ਅਤੇ ਸ਼੍ਰੀ ਟੀ.ਟੀ. ਜਗਨਨਾਥਨ ਨੂੰ ਸਮਾਜਿਕ ਕਾਰਜ, ਸਾਹਿਤ ਅਤੇ ਸਿੱਖਿਆ, ਵਿਗਿਆਨ ਅਤੇ ਇੰਜੀਨੀਅਰਿੰਗ, ਮੈਡੀਸਨ ਅਤੇ ਵਪਾਰ ਅਤੇ ਉਦਯੋਗ ਦੇ ਖੇਤਰਾਂ ਵਿੱਚ ਪਦਮਸ਼੍ਰੀ ਪ੍ਰਦਾਨ ਕੀਤਾ ਗਿਆ ਹੈ। ਇਨ੍ਹਾਂ ਦੇ ਸਮਰਪਣ ਅਤੇ ਦੇਸ਼ਭਗਤੀ ਨਵੀਂ ਤਬਦੀਲੀ ਲਿਆਉਣ ਵਾਲਿਆਂ ਲਈ ਹਮੇਸ਼ਾ ਪ੍ਰੇਰਣਾ ਦਾ ਸਰੋਤ ਬਣੇ ਰਹਿਣਗੇ।”
https://x.com/AmitShah/status/2015800414038597739
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ, “ਇਹ ਤਮਿਲ ਨਾਡੂ ਲਈ ਬਹੁਤ ਖੁਸ਼ੀ ਦਾ ਮੌਕਾ ਹੈ ਕਿ ਸ਼੍ਰੀ ਕੱਲਿਪੱਟੀ ਰਾਮਾਸਾਮੀ ਪਲਾਨਿਸਵਾਮੀ ਅਤੇ ਸ਼੍ਰੀ ਐੱਸ.ਕੇ.ਐੱਮ. ਮੇਇਲਾਨੰਦਨ ਨੂੰ ਸਿਹਤ ਅਤੇ ਸਮਾਜਿਕ ਕਾਰਜ ਦੇ ਖੇਤਰਾਂ ਵਿੱਚ ਆਪਣੀਆਂ ਸੇਵਾਵਾਂ ਲਈ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਹੈ। ਜਦਕਿ ਸ਼੍ਰੀ ਐੱਚ. ਵੀ. ਹਾਂਡੇ, ਸ਼੍ਰੀ ਕੇ. ਰਾਮਾਸਾਮੀ, ਡਾ. ਪੁੰਨਿਆਮੂਰਤੀ ਨਾਟੇਸਨ (Dr. Punniamurthy Natesan), ਅਤੇ ਸ਼੍ਰੀ ਵਿਝੀਨਾਥਨ ਕਾਮਾਕੋਟੀ (Shri Veezhinathan Kamakoti) ਨੂੰ ਦਵਾਈ, ਵਿਗਿਆਨ ਅਤੇ ਇੰਜੀਨੀਅਰਿੰਗ ਦੇ ਖੇਤਰਾਂ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਾਰੇ ਪੀਪਲਜ਼ ਪਦਮ, ਜਿਸ ਨੂੰ ਮੋਦੀ ਜੀ ਨੇ ਸਮਾਜ ਦੇ ਆਦਰਸ਼ ਵਿਅਕਤੀਆਂ ਨੂੰ ਸਨਮਾਨਿਤ ਕਰਨ ਲਈ ਇੱਕ ਮੰਚ ਵਿੱਚ ਬਦਲ ਦਿੱਤਾ ਹੈ, ਦੇ ਢੁਕਵੇਂ ਪ੍ਰਾਪਤਕਰਤਾ ਹਨ। ਉਨ੍ਹਾਂ ਦੀਆਂ ਉਦਾਹਰਣਾਂ ਨਿਸ਼ਚਿਤ ਤੌਰ 'ਤੇ ਹੋਰ ਲੋਕਾਂ ਨੂੰ ਸਮਾਜ ਦੀ ਨਿਰਸੁਆਰਥ ਸੇਵਾ ਕਰਨ ਲਈ ਪ੍ਰੇਰਿਤ ਕਰਨਗੀਆਂ।"
https://x.com/AmitShah/status/2015811139561771247
ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਤਮਿਲ ਨਾਡੂ ਦੇ ਉਨ੍ਹਾਂ ਮਹਾਨ ਸ਼ਖਸੀਅਤਾਂ ਨੂੰ ਅਸੀਂ ਮਾਣ ਨਾਲ ਦਿਲੋਂ ਵਧਾਈ ਦਿੰਦੇ ਹਾਂ, ਜਿਨ੍ਹਾਂ ਨੂੰ ਕਲਾ, ਸਿਵਿਲ ਸੇਵਾ, ਸਾਹਿਤ ਅਤੇ ਸਿੱਖਿਆ ਦੇ ਖੇਤਰਾਂ ਵਿੱਚ ਉਨ੍ਹਾਂ ਦੇ ਮਿਸਾਲੀ ਯੋਗਦਾਨ ਲਈ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ। ਸ਼੍ਰੀਮਤੀ ਗਾਇਤ੍ਰੀ ਬਾਲਾਸੁਬ੍ਰਾਮਨਿਅਨ ਅਤੇ ਸ਼੍ਰੀਮਤੀ ਰੰਜਨੀ ਬਾਲਾਸੁਬ੍ਰਾਮਨਿਅਨ (ਜੋੜੇ ਵਜੋਂ), ਸ਼੍ਰੀ ਓਦੁਵਰ ਤਿਰੁਥਾਨੀ ਸਵਾਮੀਨਾਥਨ (Sh. Othuvaar Thiruthani Swaminathan), ਸ਼੍ਰੀ ਆਰ. ਕ੍ਰਿਸ਼ਣਨ, ਸ਼੍ਰੀ ਰਾਜਸਥਾਪਤਿ ਕਲਿਅੱਪਾ ਗੌਂਡਰ (Sh. Rajastapathi Kaliappa Goundar), ਸ਼੍ਰੀ ਥਿਰੂਵਰੂਰ ਬਖਤਵਤਸਲਮ (Sh. Thiruvaarur Bakthavathsalam), ਸੁਸ਼੍ਰੀ ਸਿਵਸੰਕਰੀ (Ms Sivasankari) ਅਤੇ ਸ਼੍ਰੀ ਕੇ. ਵਿਜੈ ਕੁਮਾਰ ਦਾ ਯੋਗਦਾਨ ਆਉਣ ਵਾਲੀਆਂ ਪੀੜ੍ਹੀਆਂ ਦੇ ਭਾਰਤੀਆਂ ਨੂੰ ਪ੍ਰੇਰਿਤ ਕਰਨਗੇ।
https://x.com/AmitShah/status/2015814578521972984
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਮਹਾਰਾਸ਼ਟਰ ਕਲਾ, ਸਾਹਿਤ, ਸੰਗੀਤ, ਖੇਡਾਂ ਤੋਂ ਲੈ ਕੇ ਉਦਯੋਗ ਜਗਤ ਦੀਆਂ ਕਈ ਸ਼ਖਸੀਅਤਾਂ ਦੀ ਕਰਮਭੂਮੀ ਰਹੀ ਹੈ। ਇੱਥੋਂ ਧਰਮਿੰਦਰ ਜੀ ਦਾ ਪਦਮ ਵਿਭੂਸ਼ਣ, ਅਲਕਾ ਯਾਗਨਿਕ ਜੀ, ਪੀਯੂਸ਼ ਪਾਂਡੇ ਜੀ, ਉਦੈ ਕੋਟਕ ਜੀ ਦਾ ਪਦਮ ਭੂਸ਼ਣ, ਰੋਹਿਤ ਸ਼ਰਮਾ ਜੀ, ਸਤੀਸ਼ ਸ਼ਾਹ ਜੀ, ਆਰ. ਮਾਧਵਨ ਜੀ, ਆਰਮਿਡਾ ਫਰਨਾਂਡਿਸ ਜੀ, ਅਸ਼ੋਕ ਖਾਡੇ ਜੀ, ਜਨਾਰਦਨ ਬਾਪੂਰਾਓ ਬੋਥੇ ਜੀ, ਜੂਜਰ ਵਾਸੀ ਜੀ, ਰਘੁਵੀਰ ਤੁਕਾਰਾਮ ਖੇੜਕਰ ਜੀ, ਭਿਕਲਯਾ ਲਾਡਕਯਾ ਢਿੰਡਾ ਜੀ (Bhiklya Ladkya Dhinda ji), ਸਤਿਆਨਾਰਾਇਣ ਨੁਵਾਲ ਜੀ ਅਤੇ ਸ਼੍ਰੀਰੰਗ ਦੇਵਬਾ ਲਾਡ ਜੀ ਦਾ ਪਦਮ ਸ਼੍ਰੀ ਲਈ ਚੁਣੇ ਜਾਣਾ ਖੁਸ਼ੀ ਵਾਲੀ ਗੱਲ ਹੈ।”
https://x.com/AmitShah/status/2015814861033513377
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਪਦਮ ਪੁਰਸਕਾਰ ਅਸਮ ਦੀਆਂ ਰਚਨਾਤਮਕ ਅਤੇ ਦੇਸ਼ਭਗਤੀ ‘ਤੇ ਚਾਣਨਾ ਪਾਉਂਦੇ ਹਨ। ਸ਼੍ਰੀ ਹਰਿਚਰਨ ਸੈਕਿਆ (Sh. Haricharan Saikia), ਸ਼੍ਰੀ ਐੱਮ. ਨੂਰੁਦੀਨ ਅਹਿਮਦ (Sh. M. Nuruddin Ahmed) ਅਤੇ ਸੁਸ਼੍ਰੀ ਪੋਖਿਲਾ ਲੇਥੇਪੀ (Ms. Pokhila Lekthepi) ਕਲਾ ਦੇ ਖੇਤਰ ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤੇ ਗਏ ਹਨ, ਜਦਕਿ ਸ਼੍ਰੀ ਜੋਗੇਸ਼ ਦੇਵਰੀ ਨੂੰ ਖੇਤੀਬਾੜੀ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਅਤੇ ਸਵਰਗੀ ਕਬਿੰਦ੍ਰ ਪੁਰਕਾਯਸਥ (Late Kabindra Purkayastha) ਨੂੰ ਜਨਤਕ ਮਾਮਲਿਆਂ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਮਿਲ ਕੇ ਭਾਰਤ ਨੂੰ ਜਨਤਕ ਜੀਵਨ ਨੂੰ ਸਮ੍ਰਿੱਧ ਕਰਨ ਵਿੱਚ ਅਸਾਮ ਦੀ ਮਹੱਤਵਪੂਰਨ ਭੂਮਿਕਾ ਦਾ ਜਸ਼ਨ ਮਨਾਉਂਦੇ ਹਨ।"
https://x.com/AmitShah/status/2015816655595811279
************
ਆਰਕੇ/ ਪੀਆਰ /ਪੀਐੱਸ / ਏਕੇ
(Release ID: 2219567)
ਵਿਜ਼ੀਟਰ ਕਾਊਂਟਰ : 9