ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ India EU Trade Deal ਦੀ ਸ਼ਲਾਘਾ ਕੀਤੀ
India EU Trade Deal ਦੋਵਾਂ ਧਿਰਾ ਲਈ ਲਾਭਕਾਰੀ ਸਮਝੌਤਿਆਂ ਰਾਹੀਂ 'ਆਤਮਨਿਰਭਰ ਭਾਰਤ' ਦੇ ਮਿਸ਼ਨ ਨੂੰ ਮਜ਼ਬੂਤ ਕਰਦਾ ਹੈ
ਭਾਰਤ ਯੂਰੋਪੀਅਨ ਯੂਨੀਅਨ ਵਪਾਰ ਸਮਝੌਤਾ ਭਾਰਤ ਦੇ ਵਿਸ਼ਵ-ਵਿਆਪੀ ਵਪਾਰਕ ਸਬੰਧਾਂ ਵਿੱਚ ਇੱਕ ਰਣਨੀਤਕ ਸਫਲਤਾ ਹਾਸਲ ਕਰਦਾ ਹੋਇਆ ਫੈਸਲਾਕੁੰਨ ਪਲ
ਇਹ ਸਮਝੌਤਾ 99% ਭਾਰਤੀ ਨਿਰਯਾਤ ਲਈ ਬੇਮਿਸਾਲ ਪਹੁੰਚ ਹਾਸਲ ਕਰਕੇ ਸਮ੍ਰਿੱਧੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੈ
ਇਹ ਸਮਝੌਤਾ ਟੈਕਸਟਾਈਲ, ਕੱਪੜੇ, ਚਮੜਾ, ਫੂਟਵਿਅਰ, ਸਮੁੰਦਰੀ ਉਤਪਾਦਾਂ, ਰਤਨ, ਗਹਿਣੇ, ਹੈਂਡੀਕਰਾਫਟ, ਇੰਜੀਨੀਅਰਿੰਗ ਸਮਾਨ, ਮੈਡੀਕਲ ਉਪਕਰਣ, ਪਲਾਸਟਿਕ, ਰਬੜ ਅਤੇ ਆਟੋਮੋਬਾਈਲ ਖੇਤਰਾਂ ਲਈ ਨਵੇਂ ਮੌਕੇ ਪ੍ਰਦਾਨ ਕਰਵਾਉਂਦਾ ਹੈ
'ਪੀਪਲ ਫ੍ਰੈਂਡਲੀ' ਵਪਾਰ ਸਮਝੌਤਿਆਂ ਲਈ ਇੱਕ ਨਵਾਂ ਬੈਂਚਮਾਰਕ ਸਥਾਪਤ ਕਰਦੇ ਹੋਏ ਇਹ ਖੇਤੀਬਾੜੀ ਨਿਰਯਾਤ ਲਈ ਤਰਜੀਹੀ ਬਜ਼ਾਰ ਪਹੁੰਚ ਨੂੰ ਯਕੀਨੀ ਬਣਾ ਕੇ ਪੇਂਡੂ ਅਰਥਵਿਵਸਥਾ ਵਿੱਚ ਤੇਜ਼ੀ ਅਤੇ ਮਹਿਲਾਵਾਂ ਦੀ ਭਾਗੀਦਾਰੀ ਵਿੱਚ ਵਾਧੇ ਲਈ ਪਲੈਟਫਾਰਮ ਤਿਆਰ ਕਰਦਾ ਹੈ।
ਭਾਰਤ ਯੂਰੋਪੀਅਨ ਯੂਨੀਅਨ ਵਪਾਰ ਸਮਝੌਤੇ ਰਾਹੀਂ ਮੋਦੀ ਜੀ ਵੱਖ-ਵੱਖ ਖੇਤਰਾਂ ਵਿੱਚ ਮੌਕੇ ਖੋਲ੍ਹ ਕੇ, ਨਵੀਆਂ ਨੌਕਰੀਆਂ ਪੈਦਾ ਕਰਕੇ, ਨਵੀਨਤਾ ਨੂੰ ਉਤਸ਼ਾਹਿਤ ਕਰਕੇ ਅਤੇ ਉਨ੍ਹਾਂ ਦੀ ਮੁਕਾਬਲੇਬਾਜ਼ੀ ਨੂੰ ਵਧਾ ਕੇ ਸਾਡੇ ਨੌਜਵਾਨਾਂ ਦੀਆਂ ਆਲਮੀ ਇੱਛਾਵਾਂ ਨੂੰ ਨਵੀਆਂ ਉਚਾਈਆਂ 'ਤੇ ਲੈ ਜਾ ਰਹੇ ਹਨ।
'ਵਿਕਸਿਤ ਭਾਰਤ 2047' ਦੇ ਵਿਜ਼ਨ ਨਾਲ ਤਾਲਮੇਲ ਬਿਠਾਉਂਦੇ ਹੋਏ ਇਹ ਸਮਝੌਤਾ 17 ਉਪ-ਖੇਤਰਾਂ ਦੇ ਸੁਤੰਤਰ ਪੇਸ਼ੇਵਰਾਂ ਦੀਆਂ ਸੇਵਾਵਾਂ ਪ੍ਰਦਾਨ ਕਰਕੇ ਪੂਰੇ ਯੂਰੋਪ ਵਿੱਚ ਭਾਰਤ ਦੀ ਪ੍ਰਤਿਭਾ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ।
प्रविष्टि तिथि:
27 JAN 2026 8:16PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਭਾਰਤ ਅਤੇ ਯੂਰੋਪੀਅਨ ਯੂਨੀਅਨ ਵਿਚਕਾਰ ਵਪਾਰ ਸਮਝੌਤਾ (India EU Trade Deal) ਭਾਰਤ ਦੇ ਵਿਸ਼ਵ ਵਪਾਰਕ ਸਬੰਧਾਂ ਵਿੱਚ ਇੱਕ ਰਣਨੀਤਕ ਸਫਲਤਾ ਹਾਸਲ ਕਰਦਾ ਹੋਇਆ ਫੈਸਲਾਕੁੰਨ ਪਲ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਗਲੋਬਲ ਪਲੈਟਫਾਰਮ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਦੂਰਦਰਸ਼ੀ ਕੂਟਨੀਤਕ ਸੋਚ ਨੂੰ ਦਰਸਾਉਂਦੀ ਹੋਈ ਇਹ ਡੀਲ ਦੋਵਾਂ ਧਿਰਾਂ ਲਈ ਲਾਭਕਾਰੀ ਸਮਝੌਤਿਆਂ ਰਾਹੀਂ ਇੱਕ ਭਰੋਸੇਮੰਦ, ਆਪਸੀ ਲਾਭਦਾਇਕ ਅਤੇ ਸੰਤੁਲਿਤ ਸਾਂਝੇਦਾਰੀ ਨੂੰ ਯਕੀਨੀ ਬਣਾ ਕੇ 'ਆਤਮਨਿਰਭਰ ਭਾਰਤ' ਦੇ ਭਾਰਤ ਦੇ ਮਿਸ਼ਨ ਨੂੰ ਮਜ਼ਬੂਤ ਕਰਦਾ ਹੈ।
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਐਕਸ 'ਤੇ ਕੀਤੇ ਲੜੀਵਾਰ ਪੋਸਟ ਵਿੱਚ ਕਿਹਾ, "India EU Trade Deal" ਭਾਰਤ ਦੇ ਆਲਮੀ ਵਪਾਰ ਸਬੰਧਾਂ ਵਿੱਚ ਇੱਕ ਰਣਨੀਤਕ ਸਫਲਤਾ ਹਾਸਲ ਕਰਦਾ ਹੋਇਆ ਫੈਸਲਾਕੁੰਨ ਪਲ ਹੈ। ਇੱਕ ਗਲੋਬਲ ਪਲੈਟਫਾਰਮ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਦੂਰਦਰਸ਼ੀ ਕੂਟਨੀਤਕ ਸੋਚ ਨੂੰ ਪ੍ਰਦਰਸ਼ਿਤ ਕਰਦੀ ਹੋਈ ਇਹ ਡੀਲ ਦੋਵਾਂ ਧਿਰਾ ਲਈ ਲਾਭਕਾਰੀ ਸਮਝੌਤਿਆਂ ਰਾਹੀਂ ਇੱਕ ਭਰੋਸੇਮੰਦ, ਆਪਸੀ ਲਾਭਦਾਇਕ ਅਤੇ ਸੰਤੁਲਿਤ ਸਾਂਝੇਦਾਰੀ ਨੂੰ ਯਕੀਨੀ ਬਣਾ ਕੇ ਭਾਰਤ ਦੇ 'ਆਤਮਨਿਰਭਰ ਭਾਰਤ' ਦੇ ਮਿਸ਼ਨ ਨੂੰ ਮਜ਼ਬੂਤ ਕਰਦਾ ਹੈ। ਇਸ ਇਤਿਹਾਸਕ ਉਪਲਬਧੀ ਲਈ ਮੋਦੀ ਜੀ ਦਾ ਦਿਲੋਂ ਧੰਨਵਾਦ ਅਤੇ ਭਾਰਤ ਦੇ ਲੋਕਾਂ ਨੂੰ ਵਧਾਈ।"
ਗ੍ਰਹਿ ਮੰਤਰੀ ਨੇ ਕਿਹਾ, "ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ 'ਇੰਡੀਆ ਫਰਸਟ' ਦੇ ਸਿਧਾਂਤ ਦੀ ਅਗਵਾਈ ਵਿੱਚ India EU Trade Deal ਸਬੰਧਿਤ ਖੇਤਰਾਂ ਦੀ ਸੁਰੱਖਿਆ ਕਰਦਾ ਹੈ, ਨਾਲ ਹੀ 99% ਭਾਰਤੀ ਨਿਰਯਾਤ ਲਈ ਬੇਮਿਸਾਲ ਪਹੁੰਚ ਹਾਸਲ ਕਰਕੇ ਸਮ੍ਰਿੱਧੀ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰਦਾ ਹੈ, ਜਿਸ ਨਾਲ ਟੈਕਸਟਾਈਲ, ਕੱਪੜੇ, ਚਮੜਾ, ਫੂਟਵਿਅਰ, ਸਮੁੰਦਰੀ ਉਤਪਾਦਾਂ, ਰਤਨ, ਗਹਿਣੇ, ਹੈਂਡੀਕਰਾਫਟ, ਇੰਜੀਨੀਅਰਿੰਗ ਸਮਾਨ, ਮੈਡੀਕਲ ਉਪਕਰਣ ਅਤੇ ਉਪਕਰਣ, ਪਲਾਸਟਿਕ ਅਤੇ ਰਬੜ ਅਤੇ ਆਟੋਮੋਬਾਈਲ ਖੇਤਰਾਂ ਲਈ ਮੌਕਿਆਂ ਦੀ ਇੱਕ ਪੂਰੀ ਨਵੀਂ ਦੁਨੀਆ ਖੁੱਲ੍ਹੇਗੀ। ਪੀਪਲ ਫ੍ਰੈਂਡਲੀ ਵਪਾਰ ਸਮਝੌਤਿਆਂ ਲਈ ਇੱਕ ਨਵਾਂ ਬੈਂਚਮਾਰਕ ਸਥਾਪਿਤ ਕਰਦੇ ਹੋਏ ਇਹ ਖੇਤੀਬਾੜੀ ਨਿਰਯਾਤ ਲਈ ਤਰਜੀਹੀ ਬਜ਼ਾਰ ਪਹੁੰਚ ਯਕੀਨੀ ਬਣਾ ਕੇ ਪੇਂਡੂ ਅਰਥਵਿਵਸਥਾ ਵਿੱਚ ਤੇਜ਼ੀ ਅਤੇ ਮਹਿਲਾਵਾਂ ਦੀ ਭਾਗੀਦਾਰੀ ਵਿੱਚ ਵਾਧੇ ਲਈ ਪਲੈਟਫਾਰਮ ਤਿਆਰ ਕਰਦਾ ਹੈ।"
ਸ਼੍ਰੀ ਅਮਿਤ ਸ਼ਾਹ ਨੇ ਕਿਹਾ, “India EU Trade Deal ਰਾਹੀਂ ਮੋਦੀ ਜੀ ਸਾਡੇ ਨੌਜਵਾਨਾਂ ਦੀ ਆਲਮੀ ਇੱਛਾਵਾਂ ਨੂੰ ਨਵੀਂ ਉੱਚਾਈਆਂ 'ਤੇ ਲੈ ਜਾਣ ਲਈ ਵੱਖ-ਵੱਖ ਖੇਤਰਾਂ ਵਿੱਚ ਮੌਕਿਆਂ ਨੂੰ ਖੋਲ੍ਹ ਰਹੇ ਹਨ, ਨਵੀਆਂ ਨੌਕਰੀਆਂ ਪੈਦਾ ਕਰ ਰਹੇ ਹਨ, ਨਵੀਨਤਾ ਨੂੰ ਉਤਸ਼ਾਹਿਤ ਕਰ ਰਹੇ ਹਨ ਅਤੇ ਉਨ੍ਹਾਂ ਦੀ ਮੁਕਾਬਲੇਬਾਜ਼ੀ ਨੂੰ ਵਧਾ ਰਹੇ ਹਨ। 'ਵਿਕਸਿਤ ਭਾਰਤ 2047' ਦੇ ਦ੍ਰਿਸ਼ਟੀਕੋਣ ਨਾਲ ਤਾਲਮੇਲ ਬਿਠਾਉਂਦੇ ਹੋਏ ਇਹ ਸਮਝੌਤਾ 17 ਉਪ-ਸੈਕਟਰਾਂ ਦੇ ਸੁਤੰਤਰ ਪੇਸ਼ੇਵਰਾਂ ਨੂੰ ਯੂਰੋਪੀਅਨ ਯੂਨੀਅਨ ਦੇ ਗਾਹਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਵਿੱਚ ਨਿਸ਼ਚਿਤਤਾ ਪ੍ਰਦਾਨ ਕਰਕੇ, ਗਿਆਨ-ਅਧਾਰਿਤ ਵਪਾਰ ਵਿੱਚ ਰਾਹ ਬਣਾ ਕੇ ਅਤੇ ਭਾਰਤ ਵਿੱਚ ਟ੍ਰੇਂਡ ਆਯੂਸ਼ ਪ੍ਰੈਕਟੀਸ਼ਨਰਾਂ ਨੂੰ ਯੂਰੋਪੀਅਨ ਯੂਨੀਅਨ ਦੇ ਮੈਂਬਰ ਦੇਸ਼ਾਂ ਵਿੱਚ ਸੇਵਾਵਾਂ ਪ੍ਰਦਾਨ ਕਰਨ ਦੇ ਮੌਕੇ ਪ੍ਰਦਾਨ ਕਰਕੇ ਪੂਰੇ ਯੂਰੋਪ ਵਿੱਚ ਭਾਰਤ ਦੀ ਪ੍ਰਤਿਭਾ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ।"
https://www.pib.gov.in/PressReleasePage.aspx?PRID=2219065®=3&lang=1&v=3
https://www.pib.gov.in/PressReleasePage.aspx?PRID=2219146&v=1®=3&lang=2
************
ਆਰਕੇ/ਪੀਆਰ/ਪੀਐੱਸ
(रिलीज़ आईडी: 2219565)
आगंतुक पटल : 5