ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਰਾਸ਼ਟਰੀ ਸਿਹਤ ਅਥਾਰਿਟੀ ਨੇ ਆਈਆਈਟੀ ਕਾਨਪੁਰ ਵਿਖੇ ਸਿਹਤ ਸੰਭਾਲ ਲਈ ਫੈਡਰੇਟਿਡ ਇੰਟੈਲੀਜੈਂਸ ਹੈਕਾਥੌਨ ਦਾ ਆਯੋਜਨ ਕੀਤਾ
ਪਹਿਲਕਦਮੀ ਦਾ ਉਦੇਸ਼ ਭਾਰਤ ਦੇ ਸਿਹਤ ਸੰਭਾਲ ਵਾਤਾਵਰਣ ਪ੍ਰਣਾਲੀ ਲਈ ਸੁਰੱਖਿਅਤ ਅਤੇ ਸਕੇਲੇਬਲ ਆਰਟੀਫਿਸ਼ੀਅਲ ਇੰਟੈਲੀਜੈਂਸ ਸਮਾਧਾਨਾਂ ਨੂੰ ਅੱਗੇ ਵਧਾਉਣਾ ਹੈ
ਪਹਿਲਾ ਦਿਨ ਹੈਲਥ ਏਆਈ ਦੇ ਡੇਟਾ, ਨਿਯਮ ਅਤੇ ਕਲੀਨਿਕਲ ਤਿਆਰੀਆਂ 'ਤੇ ਕੇਂਦ੍ਰਿਤ ਹੈ
प्रविष्टि तिथि:
23 JAN 2026 5:43PM by PIB Chandigarh
ਨੈਸ਼ਨਲ ਹੈਲਥ ਅਥਾਰਿਟੀ (NHA) ਨੇ ICMR-ਨੈਸ਼ਨਲ ਇੰਸਟੀਟਿਊਟ ਫਾਰ ਰਿਸਰਚ ਇਨ ਡਿਜੀਟਲ ਹੈਲਥ ਐਂਡ ਡੇਟਾ ਸਾਇੰਸ (ICMR-NIRDHDS) ਅਤੇ ਇੰਡੀਅਨ ਇੰਸਟੀਟਿਊਟ ਆਫ਼ ਟੈਕਨੋਲੋਜੀ ਕਾਨਪੁਰ ਦੇ ਸਹਿਯੋਗ ਨਾਲ IIT ਕਾਨਪੁਰ ਕੈਂਪਸ ਵਿਖੇ ਹੈਲਥਕੇਅਰ ਲਈ ਫੈਡਰੇਟਿਡ ਇੰਟੈਲੀਜੈਂਸ ਹੈਕਾਥੌਨ ਦਾ ਆਯੋਜਨ ਕੀਤਾ। ਰਾਸ਼ਟਰੀ ਪੱਧਰ ਦੀ ਇਸ ਪਹਿਲ ਦਾ ਉਦੇਸ਼ ਭਾਰਤ ਦੇ ਸਿਹਤ ਸੰਭਾਲ ਵਾਤਾਵਰਣ ਪ੍ਰਣਾਲੀ ਲਈ ਸੁਰੱਖਿਅਤ ਅਤੇ ਸਕੇਲੇਬਲ ਆਰਟੀਫਿਸ਼ੀਅਲ ਇੰਟੈਲੀਜੈਂਸ ਸਮਾਧਾਨਾਂ ਨੂੰ ਅੱਗੇ ਵਧਾਉਣਾ ਹੈ।
ਫੈਡਰੇਟਿਡ ਇੰਟੈਲੀਜੈਂਸ ਹੈਕਾਥੌਨ ਫਾਰ ਹੈਲਥਕੇਅਰ 19 ਜਨਵਰੀ 2026 ਨੂੰ ਸ਼ੁਰੂ ਹੋਇਆ, ਜਿਸ ਵਿੱਚ ਹੈਕਾਥੌਨ ਵੀਕ (19-23 ਜਨਵਰੀ 2026) ਦੌਰਾਨ ਆਈਆਈਟੀ ਕਾਨਪੁਰ ਵਿਖੇ ਤੀਬਰ ਤਕਨੀਕੀ ਵਿਕਾਸ, ਸਲਾਹ ਅਤੇ ਮੁਲਾਂਕਣ ਸ਼ਾਮਲ ਸਨ। 23 ਜਨਵਰੀ 2026 ਤੋਂ ਸ਼ੁਰੂ ਹੋਏ ਦੋ ਦਿਨਾਂ ਔਨ-ਸਾਈਟ ਪ੍ਰੋਗਰਾਮ ਨੇ ਨੀਤੀ ਨਿਰਮਾਤਾਵਾਂ, ਡਾਕਟਰਾਂ, ਖੋਜਕਰਤਾਵਾਂ, ਸਟਾਰਟ-ਅੱਪਸ ਅਤੇ ਉਦਯੋਗ ਮਾਹਰਾਂ ਨੂੰ ਮਾਹਰ ਸੈਸ਼ਨਾਂ, ਤਕਨੀਕੀ ਪੇਸ਼ਕਾਰੀਆਂ ਅਤੇ ਪੈਨਲ ਚਰਚਾਵਾਂ ਲਈ ਇਕੱਠਾ ਕੀਤਾ ਗਿਆ।

ਪ੍ਰੋ. ਸੰਦੀਪ ਵਰਮਾ, ਗੰਗਵਾਲ ਸਕੂਲ ਆਫ਼ ਮੈਡੀਕਲ ਸਾਇੰਸਿਜ਼ ਐਂਡ ਟੈਕਨੋਲੋਜੀ ਦੇ ਮੁਖੀ
ਸੈਸ਼ਨਾਂ ਦੀ ਸ਼ੁਰੂਆਤ ਗੰਗਵਾਲ ਸਕੂਲ ਆਫ਼ ਮੈਡੀਕਲ ਸਾਇੰਸਿਜ਼ ਐਂਡ ਟੈਕਨੋਲੋਜੀ ਦੇ ਮੁਖੀ ਪ੍ਰੋ. ਸੰਦੀਪ ਵਰਮਾ ਦੇ ਮੁੱਖ ਭਾਸ਼ਣ ਨਾਲ ਹੋਈ। ਉਨ੍ਹਾਂ ਨੇ ਏਆਈ-ਅਧਾਰਿਤ ਸਿਹਤ ਸੰਭਾਲ ਨਵੀਨਤਾ ਨੂੰ ਅੱਗੇ ਵਧਾਉਣ ਵਿੱਚ ਅੰਤਰ-ਅਨੁਸ਼ਾਸਨੀ ਖੋਜ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ। ਪ੍ਰੋ. ਵਰਮਾ ਨੇ ਕਰੌਸ-ਡੋਮੇਨ ਸਹਿਯੋਗ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ, ਇਹ ਕਹਿੰਦੇ ਹੋਏ ਕਿ ਸਿਹਤ ਏਆਈ ਵਿੱਚ ਅਰਥਪੂਰਣ ਤਰੱਕੀ ਸਿਰਫ਼ ਮੈਡੀਸਨ, ਇੰਜੀਨੀਅਰਿੰਗ, ਡੇਟਾ ਸਾਇੰਸ ਅਤੇ ਨੀਤੀ ਦੇ ਏਕੀਕਰਣ ਨਾਲ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਲਈ ਟਿਕਾਊ ਅਤੇ ਪ੍ਰਭਾਵਸ਼ਾਲੀ ਸਿਹਤ ਸੰਭਾਲ ਪ੍ਰਣਾਲੀਆਂ ਬਣਾਉਣ ਲਈ ਇਸ ਤਰ੍ਹਾਂ ਦਾ ਤਾਲਮੇਲ ਜ਼ਰੂਰੀ ਹੈ।

ਪ੍ਰੋ. ਫਣੀਂਦ੍ਰ ਕੁਮਾਰ ਯਲਾਵਰਥੀ, ਚੀਫ ਪੀਐੱਮ, ਤਨੂਹ (TANUH), ਆਈਆਈਐੱਸਸੀ ਬੰਗਲੁਰੂ
ਇਸ ਤੋਂ ਬਾਅਦ ਪ੍ਰੋ. ਫਣੀਂਦ੍ਰ ਕੁਮਾਰ ਯਲਾਵਰਥੀ, ਚੀਫ ਪੀਐੱਮ, ਤਨੂਹ, ਆਈਆਈਐੱਸਸੀ ਬੰਗਲੁਰੂ ਦੁਆਰਾ ਤਕਨੀਕੀ ਸੈਸ਼ਨ ਕਰਵਾਏ ਗਏ, ਜਿਸ ਵਿੱਚ ਰਵਾਇਤੀ ਮਸ਼ੀਨ ਅਧਿਐਨ ਦੇ ਤਰੀਕੇ, ਏਆਈ ਪ੍ਰਣਾਲੀਆਂ ਦਾ ਕਲੀਨਿਕਲ ਇਵੈਲੂਏਸ਼ਨ ਅਤੇ ਸਿਹਤ ਸੰਭਾਲ ਤੈਨਾਤੀ ਲਈ ਰੈਗੂਲੇਟਰੀ ਵਿਚਾਰਾਂ ਨੂੰ ਸ਼ਾਮਲ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ "ਸਿਹਤ ਸੰਭਾਲ ਵਿੱਚ ਏਆਈ ਨਿਯਮ ਅਧਾਰਿਤ ਪ੍ਰਣਾਲੀਆਂ ਤੋਂ ਡੇਟਾ ਸੰਚਾਲਿਤ ਲਰਨਿੰਗ ਤੱਕ ਵਿਕਸਿਤ ਹੋਇਆ ਹੈ, ਜਿੱਥੇ ਡੂੰਘੀ ਸਿਖਲਾਈ ਮੈਡੀਕਲ ਇਮੇਜ਼ ਸੈੱਗਮੈਂਟ ਵਰਗੇ ਗੁੰਝਲਦਾਰ ਕਾਰਜਾਂ ਲਈ ਖੁਦਮੁਖਤਿਆਰ ਫੀਚਰ ਡਿਸਕਵਰੀ ਨੂੰ ਸਮਰੱਥ ਬਣਾਉਂਦੀ ਹੈ। ਪੱਖਪਾਤ-ਵਿਭਿੰਨਤਾ ਨੂੰ ਸੰਤੁਲਿਤ ਕਰਕੇ, ਰਿਗ੍ਰੈਸ਼ਨ, ਐੱਸਵੀਐੱਮ ਅਤੇ ਰੈਗੂਲਰਾਈਜ਼ੇਸ਼ਨ ਵਰਗੇ ਤਰੀਕਿਆਂ ਨੂੰ ਲਾਗੂ ਕਰਕੇ, ਅਸੀਂ ਮਜ਼ਬੂਤ, ਭਰੋਸੇਮੰਦ ਅਤੇ ਕਲੀਨਿਕਲੀ ਟਿਕਾਊ ਡਿਜੀਟਲ ਸਿਹਤ ਸਮਾਧਾਨ ਬਣਾ ਸਕਦੇ ਹਾਂ।"
ਇਸ ਪ੍ਰੋਗਰਾਮ ਵਿੱਚ ਗੂਗਲ ਹੈਲਥ ਏਆਈ ਅਤੇ ਵਾਧਵਾਨੀ ਫਾਊਂਡੇਸ਼ਨ ਦੁਆਰਾ ਇੱਕ ਲਾਈਵ ਹੈਲਥ ਏਆਈ ਪ੍ਰਦਰਸ਼ਨ ਵੀ ਪੇਸ਼ ਕੀਤਾ ਗਿਆ, ਜਿਸ ਨੂੰ ਮਨੀਸ਼ ਕੁਮਾਰ, ਵਾਈਸ ਪ੍ਰੈਜ਼ੀਡੈਂਟ - ਏਆਈ ਪਲੈਟਫਾਰਮ, ਵਾਧਵਾਨੀ ਫਾਊਂਡੇਸ਼ਨ ਨੇ ਪੇਸ਼ ਕੀਤਾ। ਭਾਰਤ ਵਿੱਚ ਐਲਗੋਰਿਦਮ ਲਈ ਸਿਹਤ ਤਕਨਾਲੋਜੀ ਅਸੈੱਸਮੈਂਟ (ਐੱਚਟੀਏ) ਅਤੇ ਡੇਟਾ ਏਆਈ ਲਈ ਡੇਟਾ ਸੋਰਸਿੰਗ ‘ਤੇ ਪੈਨਲ ਚਰਚਾ ਵਿੱਚ ਸਰਕਾਰ, ਉਦਯੋਗ ਅਤੇ ਅਕਾਦਮਿਕ ਖੇਤਰ ਦੇ ਮਾਹਰ ਸ਼ਾਮਲ ਹੋਏ, ਜਿਸ ਵਿੱਚ ਸੈਮਸੰਗ ਇੰਡੀਆ, ਗੂਗਲ ਹੈਲਥ ਏਆਈ, CoRover.ai, ArtPark@IISc ਅਤੇ ਨੀਤੀ ਆਯੋਗ ਦੇ ਪ੍ਰਤੀਨਿਧੀ ਸ਼ਾਮਲ ਸਨ। ਚਰਚਾਵਾਂ ਵਿੱਚ ਪ੍ਰਮਾਣਿਕਤਾ ਮਾਰਗਾਂ, ਰੈਗੂਲੇਟਰੀ ਤਿਆਰੀ, ਡੇਟਾ ਮਾਨਕੀਕਰਣ ਅਤੇ ਜਨਤਕ ਸਿਹਤ ਪ੍ਰਣਾਲੀਆਂ ਵਿੱਚ ਏਆਈ ਟੂਲਸ ਦੀ ਵੱਡੇ ਪੱਧਰ 'ਤੇ ਤੈਨਾਤੀ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।

ਡੋਮੇਨ-ਵਿਸ਼ੇਸ਼ ਸੈਸ਼ਨਾਂ ਨੇ ਨੇਤਰ ਵਿਗਿਆਨ, ਬੋਨ ਏਜ਼ ਡਿਟੈਕਸ਼ਨ ਅਤੇ ਕੰਪਿਊਟੇਸ਼ਨਲ ਪੈਥੋਲੋਜੀ ਵਿੱਚ ਡੇਟਾਸੈੱਟ ਅਤੇ ਏਆਈ ਵਰਤੋਂ ਦੇ ਮਾਮਲੇ ਦਿਖਾਏ ਗਏ, ਜਿਸ ਵਿੱਚ ਵੱਡੇ ਪੈਮਾਨੇ ‘ਤੇ ਸਕ੍ਰੀਨਿੰਗ ਅਤੇ ਡਾਇਗਨੌਸਟਿਕ ਲਈ ਉੱਭਰ ਰਹੇ ਮੌਕਿਆਂ ‘ਤੇ ਜ਼ੋਰ ਦਿੱਤਾ ਗਿਆ। ਤਕਨੀਕੀ ਪ੍ਰੋਗਰਾਮ ਦੀ ਸਮਾਪਤੀ ਆਈਆਈਟੀ ਕਾਨਪੁਰ ਦੇ ਪ੍ਰੋਫੈਸਰ ਨਿਸ਼ੀਥ ਸ੍ਰੀਵਾਸਤਵ ਦੁਆਰਾ ਸਿਹਤ ਸੰਭਾਲ ਵਿੱਚ ਜ਼ਿੰਮੇਵਾਰ ਏਆਈ ਦੀ ਜ਼ਿੰਮੇਵਾਰੀ ਨਾਲ ਤੈਨਾਤੀ 'ਤੇ ਟਿੱਪਣੀਆਂ ਦੇ ਨਾਲ ਹੋਇਆ।
ਹੈਕਾਥੌਨ ਨੂੰ 191 ਰਜਿਸਟ੍ਰੇਸ਼ਨਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚ 76 ਵਿਅਕਤੀਗਤ ਭਾਗੀਦਾਰ ਅਤੇ 115 ਟੀਮਾਂ ਸ਼ਾਮਲ ਹਨ, ਜੋ ਕਿ ਸਿਹਤ-ਤਕਨੀਕੀ ਸਟਾਰਟ-ਅੱਪਸ, ਏਆਈ/ਐੱਮਐੱਲ ਖੋਜਕਰਤਾਵਾਂ ਅਤੇ ਵਿਕਾਸਕਾਰਾਂ, ਡਾਕਟਰਾਂ ਅਤੇ ਮੈਡੀਕਲ ਸੰਸਥਾਵਾਂ ਵੱਲੋਂ ਦੇਸ਼ ਭਰ ਵਿੱਚ ਮਜ਼ਬੂਤ ਭਾਗੀਦਾਰੀ ਨੂੰ ਦਰਸਾਉਂਦਾ ਹੈ। ਇਹ ਸਹਿਯੋਗ ਐੱਨਐੱਚਏ ਦੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ, ਆਈਸੀਐੱਮਆਰ-ਐੱਨਆਈਆਰਡੀਐੱਚਡੀਐੱਸ ਦੀ ਕਲੀਨਿਕਲ ਰਿਸਰਚ ਅਤੇ ਡੇਟਾ ਸਾਇੰਸ ਮੁਹਾਰਤ, ਅਤੇ ਆਈਆਈਟੀ ਕਾਨਪੁਰ ਦੀਆਂ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਫੈਡਰੇਟਿਡ ਸਿਸਟਮਾਂ ਵਿੱਚ ਉੱਨਤ ਸਮਰੱਥਾਵਾਂ ਨੂੰ ਇਕੱਠੇ ਕਰਦਾ ਹੈ। ਜਿਸ ਦਾ ਉਦੇਸ਼ ਡੇਟਾ ਦੀ ਤਿਆਰੀ, ਪ੍ਰਮਾਣਿਕਤਾ ਢਾਂਚਾ ਅਤੇ ਹੈਲਥ ਏਆਈ ਟੂਲਸ ਦੀ ਕਲੀਨਿਕਲ ਉਪਯੋਗਤਾ ਨੂੰ ਮਜ਼ਬੂਤ ਕਰਨਾ ਹੈ।

ਹੈਕਾਥੌਨ ਵਿੱਚ ਕੁੱਲ ₹12 ਲੱਖ ਦਾ ਇਨਾਮ ਹੈ, ਜਿਸ ਵਿੱਚ ਹੈਕਾਥੌਨ ਤੋਂ ਬਾਅਦ ਦਾ ਮੁਲਾਂਕਣ ਅਤੇ ਪੁਰਸਕਾਰ ਸਮਾਰੋਹ ਕ੍ਰਮਵਾਰ 23-24 ਜਨਵਰੀ 2026 ਨੂੰ ਹੋਣ ਵਾਲਾ ਹੈ। 23 ਜਨਵਰੀ 2026 ਨੂੰ ਹੋਏ ਵਿਚਾਰ-ਵਟਾਂਦਰੇ ਨੇ ਪੈਮਾਨੇ 'ਤੇ ਸਿਹਤ ਏਆਈ ਨੂੰ ਪ੍ਰਮਾਣਿਤ ਕਰਨ ਵਿੱਚ ਬੁਨਿਆਦੀ ਚੁਣੌਤੀਆਂ ਨੂੰ ਹੱਲ ਕਰਨ ਦੀ ਜ਼ਰੂਰਤ ਨੂੰ ਉਜਾਗਰ ਕੀਤਾ। 24 ਜਨਵਰੀ 2026 ਲਈ ਨਿਰਧਾਰਿਤ ਪ੍ਰੋਗਰਾਮਾਂ ਵਿੱਚ ਨੀਤੀ-ਪੱਧਰੀ ਵਿਚਾਰ-ਵਟਾਂਦਰੇ, ਜ਼ਿੰਮੇਵਾਰ ਏਆਈ ਢਾਂਚੇ ਫ੍ਰੇਮਵਰਕ, ਤਰਜੀਹੀ ਹੈਲਥਕੇਅਰ ਯੂਜ਼ ਕੇਸ ਵਿੱਚ ਹੈਕਾਥੌਨ ਦੀਆਂ ਚੋਟੀ ਦੀਆਂ ਪ੍ਰਦਰਸ਼ਨ ਕਰਨ ਵਾਲੀਆਂ ਟੀਮਾਂ ਦੁਆਰਾ ਹੈਕਾਥੌਨ ਇਨਾਮ ਜੇਤੂਆਂ ਦਾ ਐਲਾਨ, ਸਰਟੀਫਿਕੇਟ ਦੇਣਾ ਅਤੇ ਸਮਾਪਤੀ ਸੈਸ਼ਨ ਸ਼ਾਮਲ ਹੋਣਗੇ।
***************
ਐੱਸਆਰ/ਏਕੇ
HFW/NHA Hackathon/23rd January 2026/1
(रिलीज़ आईडी: 2218385)
आगंतुक पटल : 2