ਸੱਭਿਆਚਾਰ ਮੰਤਰਾਲਾ
ਪ੍ਰਧਾਨ ਮੰਤਰੀ ਸੰਗ੍ਰਹਾਲਯ ਨੇ ਨੇਤਾਜੀ ਸੁਭਾਸ਼ ਚੰਦ੍ਰ ਬੋਸ ਦੀ 129ਵੀਂ ਜਨਮ ਵਰ੍ਹੇਗੰਢ ਮਨਾਈ
प्रविष्टि तिथि:
23 JAN 2026 6:25PM by PIB Chandigarh
ਪ੍ਰਧਾਨ ਮੰਤਰੀ ਸੰਗ੍ਰਹਾਲਯ ਨੇ 23 ਜਨਵਰੀ 2026 ਨੂੰ ਨੇਤਾਜੀ ਸੁਭਾਸ਼ ਚੰਦ੍ਰ ਬੋਸ ਦੀ 129ਵੀਂ ਜਨਮ ਵਰ੍ਹੇਗੰਢ ਦੀ ਯਾਦ ਵਿੱਚ "ਦਿ ਪੈਟ੍ਰਿਅਟਸ ਪਾਥ: ਲਾਈਫ ਐਂਡ ਲੈਗੇਸੀ ਆਫ ਨੇਤਾਜੀ ਸੁਭਾਸ਼ ਚੰਦ੍ਰ ਬੋਸ" ਸਿਰਲੇਖ ਵਾਲੀ ਇੱਕ ਵਿਸ਼ੇਸ਼ ਪ੍ਰਦਰਸ਼ਨੀ ਦਾ ਆਯੋਜਨ ਕੀਤਾ, ਨਾਲ ਹੀ ਦਿਲਚਸਪ ਜਨਤਕ ਸ਼ਮੂਲੀਅਤ ਨਾਲ ਜੁੜੀਆਂ ਵੱਖ-ਵੱਖ ਗਤੀਵਿਧੀਆਂ ਦੀ ਇੱਕ ਲੜੀ ਦਾ ਆਯੋਜਨ ਕੀਤਾ। ਪ੍ਰਦਰਸ਼ਨੀ ਦਾ ਉਦਘਾਟਨ ਪ੍ਰਧਾਨ ਮੰਤਰੀ ਮਿਊਜ਼ੀਅਮ ਅਤੇ ਲਾਇਬ੍ਰੇਰੀ ਦੀ ਕਾਰਜਕਾਰੀ ਪ੍ਰੀਸ਼ਦ ਦੇ ਚੇਅਰਮੈਨ ਸ਼੍ਰੀ ਨ੍ਰਿਪੇਂਦਰ ਮਿਸ਼ਰਾ ਦੁਆਰਾ ਕੀਤਾ ਗਿਆ।

ਇਹ ਵਿਲੱਖਣ ਪ੍ਰਦਰਸ਼ਨੀ ਨੇਤਾਜੀ ਨੂੰ ਹਿੰਮਤ, ਬਲੀਦਾਨ ਅਤੇ ਅਟੁੱਟ ਦੇਸ਼ ਭਗਤੀ ਦੇ ਇੱਕ ਸ਼ਕਤੀਸ਼ਾਲੀ ਪ੍ਰਤੀਕ ਵਜੋਂ ਪੇਸ਼ ਕਰਦੀ ਹੈ। ਇਸ ਪ੍ਰਦਰਸ਼ਨੀ ਵਿੱਚ ਪੁਰਾਲੇਖ ਤਸਵੀਰਾਂ, ਦੁਰਲਭ ਦਸਤਾਵੇਜ਼, ਇੱਕ ਦਸਤਾਵੇਜ਼ੀ ਫਿਲਮ, ਭਾਰਤੀ ਰਾਸ਼ਟਰੀ ਸੈਨਾ ਦਾ ਝੰਡਾ, ਨੇਤਾ ਜੀ ਦੀ ਮਹਾਨ ਦਲੇਰੀ ਦਾ ਨਕਸ਼ਾ ਅਤੇ ਉਨ੍ਹਾਂ ਦੀ ਕ੍ਰਾਂਤੀਕਾਰੀ ਸੋਚ ਨੂੰ ਜੀਵੰਤ ਢੰਗ ਨਾਲ ਦਰਸਾਇਆ ਗਿਆ ਹੈ।

ਇਸ ਫੋਟੋ ਪ੍ਰਦਰਸ਼ਨੀ ਵਿੱਚ ਕਈ ਸੈਕਸ਼ਨ ਹਨ ਜਿਨ੍ਹਾਂ ਦੇ ਸਿਰਲੇਖ ਹਨ: ਦਿ ਗ੍ਰੇਟ ਐਸਕੇਪ, ਆਜ਼ਾਦ ਹਿੰਦ ਸਰਕਾਰ, ਚਲੋ ਦਿੱਲੀ- ਦਿ ਮਾਰਚ ਆਫ਼ ਇੰਡੀਅਨ ਨੈਸ਼ਨਲ ਆਰਮੀ, ਬਿਓਂਡ ਮਿਸਟ੍ਰੀ: ਦਿ ਇਮੋਰਟਲ ਲੈਗੇਸੀ, ਦਿ ਰਾਣੀਜ਼ ਆਫ਼ ਆਜ਼ਾਦ ਹਿੰਦ, ਅਤੇ ਹੋਰ।
ਇਸ ਪ੍ਰਦਰਸ਼ਨੀ ਦੀ ਆਮ ਜਨਤਾ ਵੱਲੋਂ ਬਹੁਤ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਇਹ ਅਗਲੇ ਇੱਕ ਮਹੀਨੇ ਤੱਕ ਆਮ ਲੋਕਾਂ ਲਈ ਖੁੱਲ੍ਹੀ ਰਹੇਗੀ।
*****
ਸੁਨੀਲ ਕੁਮਾਰ ਤਿਵਾਰੀ/ਏਕੇ
pibculture[at]gmail[dot]com
(रिलीज़ आईडी: 2218381)
आगंतुक पटल : 4