ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ ਨੇ ਉੱਤਰ ਪ੍ਰਦੇਸ਼ ਏਆਈ ਨਵੀਨਤਾ ਅਤੇ ਸਮਰੱਥਾ ਨਿਰਮਾਣ ਸੰਮੇਲਨ ਵਿੱਚ ਆਵਾਜ਼ –ਅਧਾਰਿਤ ਬਹੁ-ਭਾਸ਼ਾਈ ਏਆਈ ਦਾ ਪ੍ਰਦਰਸ਼ਨ ਕੀਤਾ

प्रविष्टि तिथि: 21 JAN 2026 12:52PM by PIB Chandigarh

ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ (DIBD) ਨੇ 20 ਜਨਵਰੀ 2026 ਨੂੰ ਲਖਨਊ ਵਿੱਚ ਉੱਤਰ ਪ੍ਰਦੇਸ਼ ਸਰਕਾਰ ਦੇ ਸੂਚਨਾ ਅਤੇ ਤਕਨਾਲੋਜੀ ਡਿਵੀਜ਼ਨ ਦੇ ਈ-ਗਵਰਨੈਂਸ ਕੇਂਦਰ (ਸੀਈਜੀ) ਦੁਆਰਾ ਆਯੋਜਿਤ ਆਰਟੀਫਿਸ਼ੀਅਲ ਇੰਲੈਟੀਜੈਂਸ ਅਧਾਰਿਤ ਨਵੀਨਤਾ ਅਤੇ ਸਮਰੱਥਾ ਨਿਰਮਾਣ ਸੰਮੇਲਨ ਵਿੱਚ ਹਿੱਸਾ ਲਿਆ। ਇਸ ਸੰਮੇਲਨ ਵਿੱਚ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀ, ਭਾਰਤ ਸਰਕਾਰ ਦੇ ਪ੍ਰਤੀਨਿਧੀ, ਉਦਯੋਗ ਭਾਈਵਾਲ, ਸਿੱਖਿਆ ਸੰਸਥਾਨ ਰਾਜ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਅਪਣਾਉਣ, ਡਿਜੀਟਲ ਕੌਸ਼ਲ ਵਿਕਾਸ ਅਤੇ ਨਵੀਨਤਾ ਸਮਰੱਥਾ ਨੂੰ ਮਜ਼ਬੂਤ ਕਰਨ ‘ਤੇ ਵਿਚਾਰ-ਵਟਾਂਦਰਾ ਕਰਨ ਲਈ ਇਕੱਠੇ ਹੋਏ।

ਇਸ ਪ੍ਰੋਗਰਾਮ ਵਿੱਚ ਏਆਈ ਐਪਲੀਕੇਸ਼ਨਾ, ਉਦਯੋਗ ਸਹਿਯੋਗ, ਕੌਸ਼ਲ ਵਿਕਾਸ ਪਹਿਲਕਦਮੀਆਂ ਅਤੇ ਰਾਜ ਏਆਈ ਪ੍ਰੋਗਰਾਮਾਂ ‘ਤੇ ਤਕਨੀਕੀ ਸੈਸ਼ਨ ਸ਼ਾਮਲ ਸਨ, ਜਿਨ੍ਹਾਂ ਵਿੱਚ ਫਿਊਚਰਸਕਿਲਸ ਪ੍ਰਾਈਮ ਪ੍ਰੋਗਰਾਮ ਅਤੇ ਏਆਈ ਪ੍ਰਗਿਆ ਪਹਿਲ ਸ਼ਾਮਲ ਹਨ, ਜਿਨ੍ਹਾਂ ਦਾ ਮੁੱਖ ਉਦੇਸ਼ ਜ਼ਿੰਮੇਵਾਰ ਅਤੇ ਵਿਆਪਕ ਏਆਈ ਅਪਣਾਉਣ ਲਈ ਸੰਸਥਾਗਤ ਅਤੇ ਮਨੁੱਖੀ ਸਮਰੱਥਾ ਦਾ ਨਿਰਮਾਣ ਕਰਨਾ ਸੀ। 

ਇੱਕ ਵਿਸ਼ੇਸ਼ ਤਕਨੀਕੀ ਸੈਸ਼ਨ ਭਾਸ਼ਿਣੀ ਪਲੈਟਫਾਰਮ ਅਤੇ ਬਹੁ-ਭਾਸ਼ਾਈ ਅਤੇ ਆਵਾਜ਼-ਪ੍ਰਧਾਨ ਡਿਜੀਟਲ ਸ਼ਾਸਨ ਨੂੰ ਸਮਰੱਥ ਬਣਾਉਣ ਵਿੱਚ ਇਸ ਦੀ ਭੂਮਿਕਾ ‘ਤੇ ਕੇਂਦ੍ਰਿਤ ਸੀ। ਸੈਸ਼ਨ ਵਿੱਚ ਨਾਗਰਿਕ-ਕੇਂਦ੍ਰਿਤ ਸੇਵਾਵਾਂ ਅਤੇ ਪ੍ਰਸ਼ਾਸਨਿਕ ਕਾਰਜ-ਪ੍ਰਵਾਹ ਵਿੱਚ ਏਕੀਕਰਣ ਲਈ ਅਨੁਵਾਦ API, ਆਟੋਮੈਟਿਕ ਸਪੀਚ ਪਛਾਣ, ਟੈਕਸਟ-ਟੂ-ਸਪੀਚ ਅਤੇ ਗੱਲਬਾਤ ਵਾਲੇ ਏਆਈ ਟੂਲਸ ਦੀ ਵਰਤੋਂ ਦੀ ਪੜਚੋਲ ਕੀਤੀ ਗਈ, ਜਿਸ ਨਾਲ ਭਾਸ਼ਾਈ ਸਮੂਹਾਂ ਦੇ ਦਰਮਿਆਨ ਡਿਜੀਟਲ ਜਨਤਕ ਸੇਵਾਵਾਂ ਤੱਕ ਸਮਾਵੇਸ਼ੀ ਪਹੁੰਚ ਯਕੀਨੀ ਹੋ ਸਕੇ। ਸੈਸ਼ਨ ਦੌਰਾਨ ਭਾਸ਼ਿਣੀ ਦੇ ਸਪੀਚ-ਟੂ-ਟੈਕਸਟ ਅਤੇ ਟ੍ਰਾਂਸਲੇਸ਼ਨ ਟੂਲ ਦਾ ਇੱਕ ਲਾਈਵ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਸ਼ਾਸਨ ਸਬੰਧੀ ਉਪਯੋਗਾਂ ਲਈ ਰੀਅਲ-ਟਾਈਮ ਟ੍ਰਾਂਸਕ੍ਰਿਪਸ਼ਨ ਅਤੇ ਬਹੁ-ਭਾਸ਼ਾਈ ਅਨੁਵਾਦ ਦਾ ਪ੍ਰਦਰਸ਼ਨ ਕੀਤਾ ਗਿਆ। 

ਸ਼੍ਰੀ ਅਮਿਤਾਭ ਨਾਗ, ਮੁੱਖ ਕਾਰਜਕਾਰੀ ਅਧਿਕਾਰੀ, ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ ਨੇ “ਏਆਈ-ਅਧਾਰਿਤ, ਵੌਇਸ-ਫਸਟ, ਬਹੁ-ਭਾਸ਼ਾਈ ਪਲੈਟਫਾਰਮ ਦੇ ਸਹਿ-ਨਿਰਮਾਣ ਵਿੱਚ ਤਜ਼ਰਬਿਆਂ ਨੂੰ ਸਾਂਝਾ ਕਰਨਾ” ਸਿਰਲੇਖ ਨਾਲ ਇੱਕ ਪੇਸ਼ਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਗਰਿਕਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਸੇਵਾ ਉਦੋਂ ਹੀ ਕਰ ਸਕਦੀ ਹੈ ਜਦੋਂ ਉਹ ਭਾਰਤੀ ਭਾਸ਼ਾਵਾਂ ਨੂੰ ਸਮਝਦੀ ਹੋਵੇ ਅਤੇ ਸਥਾਨਕ ਸੰਦਰਭਾਂ ਅਤੇ ਵਰਤੋਂ ਨੂੰ ਪ੍ਰਤਿਬਿੰਬਤ ਕਰਨ ਵਾਲੇ ਸਵਦੇਸ਼ੀ ਡੇਟਾ ‘ਤੇ ਟ੍ਰੇਂਡ ਹੋਵੇ।

ਇਸ ਸੈਸ਼ਨ ਵਿੱਚ ਭਾਰਤੀ ਭਾਸ਼ਾਈ ਵਾਸਤਵਿਕਤਾਵਾਂ ‘ਤੇ ਅਧਾਰਿਤ ਬਹੁ-ਭਾਸ਼ਾਈ ਏਆਈ ਸਮਰੱਥਾ ਨਿਰਮਾਣ ਲਈ ਭਾਸ਼ਿਣੀ ਦੇ ਦ੍ਰਿਸ਼ਟੀਕੋਣ ‘ਤੇ ਜ਼ੋਰ ਦਿੱਤਾ ਗਿਆ, ਜਿਸ ਵਿੱਚ ਇਹ ਮੰਨਿਆ ਗਿਆ ਕਿ ਪ੍ਰਭਾਵਸ਼ਾਲੀ ਏਆਈ ਪ੍ਰਣਾਲੀਆਂ ਨੂੰ ਵੱਖ-ਵੱਖ ਖੇਤਰਾਂ ਅਤੇ ਉਨ੍ਹਾਂ ਵਿੱਚ ਹੋਣ ਵਾਲੇ ਰੋਜ਼ਾਨਾ ਭਾਸ਼ਾ ਦੀ ਵਰਤੋਂ ਨੂੰ ਦਰਸਾਉਣ ਵਾਲੇ ਸਵਦੇਸ਼ੀ ਡੇਟਾ ਬਾਰੇ ਟ੍ਰੇਂਡ ਕੀਤਾ ਜਾਣਾ ਚਾਹੀਦਾ ਹੈ। ਇਹ ਮਿਸ਼ਨ ਸਟਾਰਟਅੱਪ, ਸਿੱਖਿਆ ਜਗਤ ਅਤੇ ਉਦਯੋਗ ਦੇ ਸਹਿਯੋਗ ਨਾਲ ਭਾਸ਼ਾ ਡੇਟਾ ਯੋਗਦਾਨ ਅਤੇ ਤਸਦੀਕ ਵਿੱਚ ਨਾਗਰਿਕਾਂ ਦੀ ਭਾਗੀਦਾਰੀ ਨੂੰ ਹੁਲਾਰਾ ਦਿੰਦਾ ਹੈ। ਸਮਰੱਥਾ ਨਿਰਮਾਣ ਏਆਈ ਜੀਵਨਚੱਕਰ ਦੇ ਸਾਰੇ ਪੜਾਵਾਂ ਵਿੱਚ ਸ਼ਾਮਲ ਹੈ, ਡੇਟਾ ਨਿਰਮਾਣ ਅਤੇ ਵਿਆਖਿਆ ਤੋਂ ਲੈ ਕੇ ਅਸਲ ਦੁਨੀਆ ਵਿੱਚ ਤੈਨਾਤੀ ਅਤੇ ਪ੍ਰਤੀਕਿਰਿਆ ਰਾਹੀਂ ਨਿਰੰਤਰ ਸੁਧਾਰ ਤੱਕ, ਜਿਸ ਨਾਲ ਅਜਿਹੇ ਭਾਸ਼ਾ ਏਆਈ ਸਿਸਟਮ ਵਿਕਸਿਤ ਹੋ ਸਕਣ ਜੋ ਨਿਰੰਤਰ ਵਰਤੋਂ ਦੇ ਨਾਲ ਵਿਕਸਿਤ ਹੁੰਦੇ ਰਹਿਣ। 

ਪੇਸ਼ਕਾਰੀ ਵਿੱਚ ਭਾਸ਼ਿਣੀ ਪਲੈਟਫਾਰਮ ਦੇ ਸੰਚਾਲਨ ਪੈਮਾਨੇ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਵਿੱਚ ਲਿਖਤੀ ਪਾਠ ਵਿੱਚ 36 ਤੋਂ ਵੱਧ ਭਾਸ਼ਾਵਾਂ ਅਤੇ ਆਵਾਜ਼ ਵਿੱਚ 22 ਤੋਂ ਵੱਧ ਭਾਸ਼ਾਵਾਂ ਲਈ ਸਮਰਥਨ, 350 ਤੋਂ ਵੱਧ ਏਆਈ ਭਾਸ਼ਾ ਮਾਡਲਾਂ ਦੀ ਉਪਲਬਧਤਾ, 500 ਤੋਂ ਵੱਧ ਵੈੱਬਸਾਈਟਾਂ ਅਤੇ 100 ਤੋਂ ਵੱਧ ਲਾਈਵ ਵਰਤੋਂ ਵਾਲੇ ਮਾਮਲਿਆਂ ਵਿੱਚ ਏਕੀਕਰਣ ਅਤੇ ਅਵਧੀ ਅਤੇ ਬ੍ਰਜ ਜਿਹੀਆਂ ਖੇਤਰੀ ਬੋਲੀਆਂ ਦਾ ਕਵਰੇਜ ਸ਼ਾਮਲ ਹੈ, ਜੋ ਗਹਿਨ ਸਥਾਨਕ ਜੁੜਾਅ ਨੂੰ ਸਮਰੱਥ ਬਣਾਉਂਦਾ ਹੈ।

ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ ਦੀ ਭਾਗੀਦਾਰੀ ਨੇ ਰਾਜ ਸਰਕਾਰਾਂ ਨੂੰ ਬਹੁਭਾਸ਼ਾਈ, ਆਵਾਜ਼ –ਅਧਾਰਿਤ ਅਤੇ ਏਆਈ-ਸੰਚਾਲਿਤ ਸਮਾਧਾਨਾਂ ਨੂੰ ਲਾਗੂ ਕਰਨ ਵਿੱਚ ਸਹਿਯੋਗ ਦੇਣ ਵਿੱਚ ਆਪਣੀ ਭੂਮਿਕਾ ਦੀ ਪੁਸ਼ਟੀ ਕੀਤੀ ਹੈ, ਤਾਂ ਜੋ ਪਹੁੰਚ, ਸੇਵਾ ਵੰਡ ਅਤੇ ਨਾਗਰਿਕ –ਕੇਂਦ੍ਰਿਤ ਡਿਜੀਟਲ ਸ਼ਾਸਨ ਨੂੰ ਮਜ਼ਬੂਤ ਕੀਤਾ ਜਾ ਸਕੇ। ਇਹ ਸਹਿਭਾਗਿਤਾ ਭਾਰਤ ਸਰਕਾਰ ਦੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਵਿੱਚ ਭਾਰਤੀ ਭਾਸ਼ਾਵਾਂ ਨੂੰ ਏਕੀਕ੍ਰਿਤ ਕਰਨ ਅਤੇ ਰਾਜਾਂ ਵਿੱਚ ਸਮਾਵੇਸ਼ੀ ਏਆਈ-ਸਮਰੱਥ ਸ਼ਾਸਨ ਨੂੰ ਹੁਲਾਰਾ ਦੇਣ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ।

************

ਐੱਮਐੱਸਜ਼ੈੱਡ/ ਸ਼ੀਨਮ ਜੈਨ


(रिलीज़ आईडी: 2217338) आगंतुक पटल : 4
इस विज्ञप्ति को इन भाषाओं में पढ़ें: English , Urdu , हिन्दी , Tamil