ਰੱਖਿਆ ਮੰਤਰਾਲਾ
azadi ka amrit mahotsav

ਆਈਐਨਐਸ ਸਾਗਰਧਵਨੀ ਸਾਗਰ ਮੈਤ੍ਰੀ V ਲਈ ਰਵਾਨਾ

प्रविष्टि तिथि: 18 JAN 2026 1:40PM by PIB Chandigarh

ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੀ ਨੇਵਲ ਫਿਜ਼ੀਕਲ ਐਂਡ ਓਸ਼ੀਅਨੋਗ੍ਰਾਫਿਕ ਲੈਬੋਰਟਰੀ 

(ਐੱਨਪੀਓਐਲ) ਦਾ ਪਹਿਲਾ ਭਾਰਤੀ ਸਮੁੰਦਰੀ ਖੋਜ ਜਹਾਜ਼, ਸ਼੍ਰੀ ਸਾਗਰਧਵਨੀ, ਸਾਗਰ ਮੈਤ੍ਰੀ (ਐੱਸਐੱਮ-5) ਪਹਿਲਕਦਮੀ ਦੇ ਪੰਜਵੇਂ ਐਡੀਸ਼ਨ ਲਈ 17 ਜਨਵਰੀ 2026 ਨੂੰ ਦੱਖਣੀ ਜਲ ਸੈਨਾ ਕਮਾਂਡ, ਕੋਚੀ ਤੋਂ ਰਵਾਨਾ ਹੋਇਆ।

ਇਸ ਜਹਾਜ਼ ਨੂੰ ਸ਼੍ਰੀ ਰਾਧਾ ਮੋਹਨ ਸਿੰਘ, ਮਾਣਯੋਗ ਸੰਸਦ ਮੈਂਬਰ ਅਤੇ ਰੱਖਿਆ ਬਾਰੇ ਸੰਸਦੀ ਸਥਾਈ ਕਮੇਟੀ ਦੇ ਚੇਅਰਮੈਨ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ 'ਤੇ ਰੱਖਿਆ ਬਾਰੇ ਸੰਸਦੀ ਸਥਾਈ ਕਮੇਟੀ ਦੇ ਮਾਣਯੋਗ ਮੈਂਬਰ, ਡਾ. ਸਮੀਰ ਵੀ. ਕਾਮਤ, ਸਕੱਤਰ, ਰੱਖਿਆ ਖੋਜ ਅਤੇ ਵਿਕਾਸ ਵਿਭਾਗ ਅਤੇ ਚੇਅਰਮੈਨ, ਡੀਆਰਡੀਓ; ਦੱਖਣੀ ਜਲ ਸੈਨਾ ਕਮਾਂਡ ਦੇ ਚੀਫ਼ ਆਫ਼ ਸਟਾਫ, ਰੀਅਰ ਐਡਮਿਰਲ ਉਪਲ ਕੁੰਡੂ; ਡਾਇਰੈਕਟਰ ਜਨਰਲ (ਜਲ ਸੈਨਾ ਪ੍ਰਣਾਲੀ ਅਤੇ ਸਮੱਗਰੀ); ਡਾ. ਆਰ. ਵੀ. ਹਾਰਾ ਪ੍ਰਸਾਦ; ਅਤੇ ਡਾ. ਦੁਵਵੁਰੀ ਸ਼ੇਸ਼ਾਗਿਰੀ, ਡਾਇਰੈਕਟਰ, ਐਨਪੀਓਐਲ, ਦੇ ਨਾਲ-ਨਾਲ ਭਾਰਤੀ ਜਲ ਸੈਨਾ ਅਤੇ ਡੀਆਰਡੀਓ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

ਸਾਗਰ ਮੈਤ੍ਰੀ ਭਾਰਤੀ ਜਲ ਸੈਨਾ ਅਤੇ ਡੀਆਰਡੀਓ ਦੀ ਇੱਕ ਪ੍ਰਮੁੱਖ ਸਹਿਯੋਗੀ ਪਹਿਲਕਦਮੀ ਹੈ, ਜੋ ਕਿ ਭਾਰਤ ਸਰਕਾਰ ਦੇ 'ਖੇਤਰ ਵਿੱਚ ਸੁਰੱਖਿਆ ਅਤੇ ਵਿਕਾਸ ਲਈ ਆਪਸੀ ਅਤੇ ਸਮਾਵੇਸ਼ੀ ਤਰੱਕੀ (MAHASAGAR)' ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ। ਇਸ ਪਹਿਲਕਦਮੀ ਦਾ ਉਦੇਸ਼ ਹਿੰਦ ਮਹਾਸਾਗਰ ਰਿਮ (ਆਈਓਆਰ) ਦੇਸ਼ਾਂ ਵਿੱਚ ਸਮਾਜਿਕ-ਆਰਥਿਕ ਪਹਿਲੂਆਂ ਵਿੱਚ ਨਜ਼ਦੀਕੀ ਸਹਿਯੋਗ ਅਤੇ, ਖਾਸ ਕਰਕੇ ਸਮੁੰਦਰੀ ਖੋਜ ਵਿੱਚ ਵਧੇਰੇ ਵਿਗਿਆਨਿਕ ਆਪਸੀ ਤਾਲਮੇਲ ਨੂੰ ਉਤਸ਼ਾਹਿਤ ਕਰਨਾ ਹੈ।

ਨੇਵਲ ਫਿਜ਼ੀਕਲ ਐਂਡ ਓਸ਼ੀਅਨੋਗ੍ਰਾਫਿਕ ਲੈਬੋਰਟਰੀ (ਐਨਪੀਓਐਲ) ਕੋਚੀ, ਸਾਗਰ ਮੈਤ੍ਰੀ ਪ੍ਰੋਗਰਾਮ ਦੇ ਤਹਿਤ ਸਮੁੰਦਰੀ ਮਿਸ਼ਨ ਚਲਾ ਰਹੀ ਹੈ, ਜਿਸਦਾ ਉਦੇਸ਼ ਆਈਓਆਰ ਦੇਸ਼ਾਂ ਵਿੱਚ ਵਿਗਿਆਨਿਕ ਸਹਿਯੋਗ ਅਤੇ ਸਮਰੱਥਾ ਨਿਰਮਾਣ ਨੂੰ ਮਜ਼ਬੂਤ ​​ਕਰਨਾ ਹੈ। ਇਸ ਪ੍ਰੋਗਰਾਮ ਦੇ ਤਹਿਤ, ਡੀਆਰਡੀਓ ਨੇ ਸਮੁੰਦਰੀ ਖੋਜ ਅਤੇ ਵਿਕਾਸ ਦੇ ਖੇਤਰ ਵਿੱਚ ਆਈਓਆਰ ਦੇਸ਼ਾਂ ਨਾਲ ਲੰਬੇ ਸਮੇਂ ਦੇ ਸਹਿਯੋਗ ਨੂੰ ਸਥਾਪਿਤ ਕਰਨ ਲਈ 'MAITRI' (ਸਮੁੰਦਰੀ ਅਤੇ ਸਹਿਯੋਗੀ ਅੰਤਰ-ਅਨੁਸ਼ਾਸਨੀ ਸਿਖਲਾਈ ਅਤੇ ਖੋਜ ਪਹਿਲਕਦਮੀ) ਨਾਮਕ ਇੱਕ ਵਿਗਿਆਨਿਕ ਭਾਗ ਸ਼ੁਰੂ ਕੀਤਾ ਹੈ।

ਸਾਗਰ ਮੈਤ੍ਰੀ ਪ੍ਰੋਗਰਾਮ ਦੇ ਤਹਿਤ, ਆਈਐੱਨਐੱਸ ਸਾਗਰਧਵਨੀ ਆਈਐੱਨਐੱਸ ਕ੍ਰਿਸ਼ਨਾ ਦੇ ਇਤਿਹਾਸਕ ਮਾਰਗ 'ਤੇ ਫਿਰ ਤੋਂ ਚੱਲੇਗਾ, ਜਿਸ ਨੇ 1962-65 ਦੌਰਾਨ ਅੰਤਰਰਾਸ਼ਟਰੀ ਹਿੰਦ ਮਹਾਸਾਗਰ ਮੁਹਿੰਮ ਵਿੱਚ ਹਿੱਸਾ ਲਿਆ ਸੀ। ਇਸ ਪਹਿਲਕਦਮੀ ਦਾ ਉਦੇਸ਼ ਅੱਠ ਆਈਓਆਰ ਦੇਸ਼ਾਂ, ਯਾਨਿ ਓਮਾਨ, ਮਾਲਦੀਵ, ਸ਼੍ਰੀਲੰਕਾ, ਥਾਈਲੈਂਡ, ਮਲੇਸ਼ੀਆ, ਸਿੰਗਾਪੁਰ, ਇੰਡੋਨੇਸ਼ੀਆ ਅਤੇ ਮਿਆਂਮਾਰ, ਨਾਲ ਨਿਰੰਤਰ ਵਿਗਿਆਨਿਕ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ। ਇਹ ਮਿਸ਼ਨ ਮਾਲਦੀਵ ਨਾਲ ਸਹਿਯੋਗੀ ਸਮੁੰਦਰੀ ਅਧਿਐਨਾਂ ਦੀ ਸ਼ੁਰੂਆਤ ਕਰਦਾ ਹੈ, ਜਿਸ ਨਾਲ ਆਈਓਆਰ ਦੇਸ਼ਾਂ ਦੇ ਵਿਗਿਆਨੀਆਂ ਵਿਚਕਾਰ ਸੰਯੁਕਤ ਖੋਜ ਅਤੇ ਪੇਸ਼ੇਵਰ ਅਦਾਨ-ਪ੍ਰਦਾਨ ਸੰਭਵ ਹੋਵੇਗਾ।

ਸਾਗਰ ਮੈਤ੍ਰੀ ਭਾਰਤੀ ਜਲ ਸੈਨਾ ਲਈ ਪ੍ਰਸੰਗਿਕ ਅੰਡਰਵਾਟਰ ਡੋਮੇਨ ਜਾਗਰੂਕਤਾ (ਯੂਡੀਏ) ਨੂੰ ਪ੍ਰਾਪਤ ਕਰਨ ਲਈ ਡੀਆਰਡੀਓ ਦੇ ਯਤਨਾਂ ਦਾ ਮੁੱਖ ਕੇਂਦਰ ਹੈ। ਇਹਨਾਂ ਮਿਸ਼ਨਾਂ ਦੌਰਾਨ, ਯੂਡੀਏ ਨਾਲ ਸਬੰਧਤ ਯੋਜਨਾਬੱਧ ਵਿਗਿਆਨਿਕ ਉਦੇਸ਼ਾਂ ਦੇ ਅਨੁਸਾਰ, ਡੀਆਰਡੀਓ ਦੇ ਖੋਜ ਜਹਾਜ਼ ਆਈਐਨਐਸ ਸਾਗਰਧਵਨੀ ਦੁਆਰਾ ਤੈਅ ਕੀਤੇ ਗਏ ਨਿਰੀਖਣ ਟਰੈਕ ਦੇ ਨਾਲ ਮਹੱਤਵਪੂਰਨ ਸਮੁੰਦਰੀ ਵਿਗਿਆਨ ਅਤੇ ਧੁਨੀ ਡੇਟਾ ਇਕੱਠਾ ਕੀਤਾ ਜਾਂਦਾ ਹੈ।

ਆਈਐੱਨਐੱਸ ਸਾਗਰਧਵਨੀ ਇੱਕ ਵਿਸ਼ੇਸ਼ ਸਮੁੰਦਰੀ ਧੁਨੀ ਖੋਜ ਜਹਾਜ ਹੈ ਜੋ ਐੱਨਪੀਓਐੱਲ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ ਅਤੇ ਗਾਰਡਨ ਰੀਚ ਸ਼ਿਪਬਿਲਡਰਸ ਐਂਡ ਇੰਜੀਨੀਅਰਜ਼ (ਜੀਆਰਐਸਈ) ਦੁਆਰਾ ਬਣਾਇਆ ਗਿਆ ਹੈ। ਜੁਲਾਈ 1994 ਵਿੱਚ ਕਮਿਸ਼ਨ ਕੀਤਾ ਗਿਆ, ਇਹ ਜਹਾਜ਼ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਸਮੁੰਦਰੀ ਨਿਰੀਖਣ ਅਤੇ ਸਮੁੰਦਰੀ ਖੋਜ ਲਈ ਇੱਕ ਪ੍ਰਮੁੱਖ ਪਲੈਟਫਾਰਮ ਵਜੋਂ ਕੰਮ ਕਰ ਰਿਹਾ ਹੈ, ਜਿਸਨੇ ਭਾਰਤ ਦੀਆਂ ਸਮੁੰਦਰੀ ਸਮਰੱਥਾਵਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।

 

*******

ਪੀਕੇ/ਕੇਸੀ/ਪੀਕੇ/ਏਕੇ


(रिलीज़ आईडी: 2217174) आगंतुक पटल : 3
इस विज्ञप्ति को इन भाषाओं में पढ़ें: English , Urdu , हिन्दी , Tamil , Malayalam