ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਰਾਸ਼ਟਰੀ ਸਿਹਤ ਅਥਾਰਿਟੀ ਨੇ ਨਵੀਨਤਾ, ਡਿਜੀਟਲ ਏਕੀਕਰਣ ਅਤੇ ਸਮਾਵੇਸ਼ੀ ਸਿਹਤ ਸੇਵਾ ਰਾਹੀਂ ਏਬੀ ਪੀਐੱਮਜੇਏਵਾਈ ਅਤੇ ਏਬੀਡੀਐੱਮ ਨੂੰ ਮਜ਼ਬੂਤ ਕਰਨ ਲਈ ਓਡੀਸ਼ਾ ਦੇ ਭੁਬਨੇਸ਼ਵਰ ਵਿੱਚ ਦੋ-ਰੋਜ਼ਾ ਚਿੰਤਨ ਸ਼ਿਵਿਰ ਦਾ ਆਯੋਜਨ ਕੀਤਾ
ਜਿਵੇਂ-ਜਿਵੇਂ ਭਾਰਤ 'ਸਵਸਥ ਭਾਰਤ, ਸਸ਼ਕਤ ਭਾਰਤ' ਦੇ ਟੀਚੇ ਵੱਲ ਅੱਗੇ ਵਧ ਰਿਹਾ ਹੈ, ਸਾਰਿਆਂ ਲਈ ਗੁਣਵੱਤਾ ਵਾਲੀ ਸਿਹਤ ਸੰਭਾਲ ਨੂੰ ਯਕੀਨੀ ਬਣਾਉਣਾ ਸਰਕਾਰ ਦੀ ਪ੍ਰਮੁੱਖ ਤਰਜੀਹ ਬਣੀ ਹੋਈ ਹੈ: ਡਾ. ਮੁਕੇਸ਼ ਮਹਾਲਿੰਗ, ਸਿਹਤ ਅਤੇ ਪਰਿਵਾਰ ਭਲਾਈ ਅਤੇ ਆਈਟੀ ਮੰਤਰੀ, ਓਡੀਸ਼ਾ
ਭਾਰਤ ਦਾ ਰਾਸ਼ਟਰੀ ਸਿਹਤ ਆਈਟੀ ਪਲੈਟਫਾਰਮ ਰਾਜਾਂ ਦੇ ਸਸ਼ਕਤੀਕਰਣ ਨਾਲ ਇੱਕ ਮਜ਼ਬੂਤ, ਭਵਿੱਖ ਲਈ ਤਿਆਰ ਹੈਲਥ ਈਕੋਸਿਸਟਮ ਨਿਰਮਾਣ ਕਰਦੇ ਹੋਏ ਯੋਜਨਾਵਾਂ ਨੂੰ ਬਰਾਬਰ ਮਿਆਰਾਂ 'ਤੇ ਜੋੜਦਾ ਹੈ: ਐੱਨਐੱਚਏ ਸੀਈਓ ਡਾ. ਸੁਨੀਲ ਕੁਮਾਰ ਬਰਨਵਾਲ
ਐੱਨਐੱਚਏ ਨੇ ਉੱਨਤ ਬਹੁ-ਭਾਸ਼ਾਈ ਡਿਜੀਟਲ ਸਿਹਤ, ਏਆਈ ਨਵੀਨਤਾਵਾਂ ਅਤੇ ਗੁਣਵੱਤਾ ਮਿਆਰਾਂ ਨੂੰ ਅੱਗੇ ਵਧਾਉਣ ਲਈ ਭਾਸ਼ਿਣੀ, ਆਈਆਈਐੱਸਸੀ ਬੰਗਲੁਰੂ ਅਤੇ ਐੱਨਏਬੀਐੱਚ-ਕਿਊਸੀਆਈ ਨਾਲ ਸਹਿਮਤੀ ਪੱਤਰਾਂ ਦਾ ਅਦਾਨ-ਪ੍ਰਦਾਨ ਕੀਤਾ
ਐੱਨਐੱਚਏ ਨੇ ਏਬੀ ਪੀਐੱਮਜੇਏਵਾਈ ਲਈ ਸਿਹਤ ਲਾਭ ਪੈਕੇਜ ਮੈਨੂਅਲ- ਭਾਗ 2 ਅਤੇ ਸਭ ਤੋਂ ਵਧੀਆ ਅਭਿਆਸਾਂ ਦਾ ਸੰਗ੍ਰਹਿ ਲਾਂਚ ਕੀਤਾ
प्रविष्टि तिथि:
20 JAN 2026 8:14PM by PIB Chandigarh
ਨੈਸ਼ਨਲ ਹੈਲਥ ਅਥਾਰਿਟੀ (ਐੱਨਐੱਚਏ) ਨੇ 19-20 ਜਨਵਰੀ, 2026 ਨੂੰ ਓਡੀਸ਼ਾ ਦੇ ਭੁਬਨੇਸ਼ਵਰ ਵਿੱਚ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏਬੀ ਪੀਐੱਮਜੇਏਵਾਈ) ਅਤੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ) ਲਈ ਦੋ-ਰੋਜ਼ਾ ਚਿੰਤਨ ਸ਼ਿਵਿਰ ਦਾ ਆਯੋਜਨ ਕੀਤਾ।
ਚਿੰਤਨ ਸ਼ਿਵਿਰ ਦਾ ਉਦਘਾਟਨ ਕਰਦੇ ਹੋਏ, ਓਡੀਸ਼ਾ ਦੇ ਸਿਹਤ ਅਤੇ ਪਰਿਵਾਰ ਭਲਾਈ ਅਤੇ ਸੂਚਨਾ ਤਕਨਾਲੋਜੀ ਮੰਤਰੀ ਡਾ. ਮੁਕੇਸ਼ ਮਹਾਲਿੰਗ ਨੇ ਇਸ ਮਹੱਤਵਪੂਰਨ ਰਾਸ਼ਟਰੀ ਸੰਵਾਦ ਦੀ ਪ੍ਰਧਾਨਗੀ ਕਰਨ 'ਤੇ ਆਪਣੀ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਕਿਹਾ, "ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ, ਭਾਰਤ 'ਸਵਸਥ ਭਾਰਤ, ਸਸ਼ਕਤ ਭਾਰਤ' ਦੇ ਟੀਚੇ ਵੱਲ ਲਗਾਤਾਰ ਪ੍ਰਗਤੀ ਕਰ ਰਿਹਾ ਹੈ। ਸਾਰਿਆਂ ਲਈ ਗੁਣਵੱਤਾ ਵਾਲੀ ਸਿਹਤ ਸੇਵਾ ਯਕੀਨੀ ਬਣਾਉਣਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ।"

ਮੰਤਰੀ ਨੇ ਏਬੀ ਪੀਐੱਮ-ਜੇਏਵਾਈ ਅਤੇ ਏਬੀਡੀਐੱਮ ਦੇ ਸੰਚਾਲਨ ਵਿੱਚ ਓਡੀਸ਼ਾ ਦੀ ਮਜ਼ਬੂਤ ਪ੍ਰਗਤੀ 'ਤੇ ਚਾਨਣਾ ਪਾਇਆ ਅਤੇ ਪੀਐੱਮ-ਜੇਏਵਾਈ ਕਾਰਡ ਵੰਡਣ ਅਤੇ ਕੈਸ਼ਲੈਸ ਸਿਹਤ ਸੇਵਾ ਕਵਰੇਜ ਦੇ ਵਿਸਥਾਰ ਵਿੱਚ ਰਾਜ ਦੇ ਮੋਹਰੀ ਪ੍ਰਦਰਸ਼ਨ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਸਹਿਯੋਗੀ ਯਤਨਾਂ ਅਤੇ ਗੋਦ ਲੈਣ ਦੀਆਂ ਰਣਨੀਤੀਆਂ ਰਾਹੀਂ ਸੇਵਾ ਵੰਡ ਨੂੰ ਮਜ਼ਬੂਤ ਕਰਨ ਅਤੇ ਏਬੀਡੀਐੱਮ ਨੂੰ ਅੱਗੇ ਵਧਾਉਣ ਲਈ ਓਡੀਸ਼ਾ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ। ਪ੍ਰੋਗਰਾਮ ਦੌਰਾਨ, ਡਾ. ਮਹਾਲਿੰਗ ਨੇ ਐੱਨਐੱਚਏ ਦੇ ਸਟਾਲ ਦਾ ਦੌਰਾ ਕੀਤਾ ਅਤੇ ਵੀਆਰ ਦਾ ਹਿੱਸਾ ਬਣਨ ਦਾ ਅਨੁਭਵ ਕੀਤਾ, ਜਿਸ ਨੇ ਏਬੀਡੀਐੱਮ-ਸਮਰੱਥ ਹਸਪਤਾਲ ਵਿੱਚ ਮਰੀਜ਼ ਦੀ ਯਾਤਰਾ ਦਾ ਇੱਕ ਜੀਵੰਤ ਦ੍ਰਿਸ਼ ਪੇਸ਼ ਕੀਤਾ ਅਤੇ ਹੋਰ ਡਿਜੀਟਲ ਸਿਹਤ ਨਵੀਨਤਾਵਾਂ ਦਾ ਪ੍ਰਦਰਸ਼ਨ ਕੀਤਾ।
ਆਪਣੇ ਉਦਘਾਟਨੀ ਭਾਸ਼ਣ ਵਿੱਚ, ਐੱਨਐੱਚਏ ਦੇ ਸੀਈਓ ਡਾ. ਸੁਨੀਲ ਕੁਮਾਰ ਬਰਨਵਾਲ ਨੇ ਏਬੀ ਪੀਐੱਮ-ਜੇਏਵਾਈ ਲਈ ਭਾਰਤ ਦੇ ਮਜ਼ਬੂਤ ਨੈਸ਼ਨਲ ਹੈਲਥ ਆਈਟੀ ਪਲੈਟਫਾਰਮ ਦੀ ਤਾਕਤ 'ਤੇ ਜ਼ੋਰ ਦਿੱਤਾ, ਜੋ ਕਈ ਯੋਜਨਾਵਾਂ ਨੂੰ ਬਰਾਬਰ ਮਿਆਰਾਂ ਦਾ ਇਸਤੇਮਾਲ ਕਰਕੇ ਸ਼ਾਮਲ ਕਰਨ ਵਿੱਚ ਯੋਗ ਬਣਾਉਂਦਾ ਹੈ, ਨਾਲ ਹੀ ਰਾਜ ਨੂੰ ਸਥਾਨਕ ਜ਼ਰੂਰਤਾਂ ਦੇ ਮੁਤਾਬਕ ਸੇਵਾ ਵੰਡ ਨੂੰ ਅਨੁਕੂਲਿਤ ਕਰਨ ਦੀ ਸੁਵਿਧਾ ਵੀ ਦਿੰਦਾ ਹੈ। ਉਨ੍ਹਾਂ ਨੇ ਕਿਹਾ,"ਇਹ ਦੋ-ਰੋਜ਼ਾ ਚਿੰਤਨ ਸ਼ਿਵਿਰ ਦੋ ਪ੍ਰਮੁੱਖ ਪਹਿਲਕਦਮੀਆਂ - ਏਬੀ ਪੀਐੱਮ-ਜੇਏਵਾਈ ਅਤੇ ਏਬੀਡੀਐੱਮ 'ਤੇ ਕੇਂਦ੍ਰਿਤ ਹੈ ਅਤੇ ਰਾਸ਼ਟਰੀ ਪੱਧਰ 'ਤੇ ਰਾਜਾਂ ਵੱਲੋਂ ਕੀਤੇ ਜਾਣ ਵਾਲੇ ਲਾਗੂਕਰਨ ਚੁਣੌਤੀਆਂ ਦੇ ਸਮਾਧਾਨ, ਸਭ ਤੋਂ ਵਧੀਆ ਅਭਿਆਸਾਂ ਨੂੰ ਸਾਂਝਾ ਕਰਨ ਅਤੇ ਜਾਣਕਾਰੀ ਦੇ ਅਦਾਨ-ਪ੍ਰਦਾਨ ਲਈ ਇੱਕ ਪਲੈਟਫਾਰਮ ਵਜੋਂ ਕੰਮ ਕਰਦਾ ਹੈ।"

ਡਾ. ਬਰਨਵਾਲ ਨੇ ਅੱਗੇ ਕਿਹਾ ਕਿ ਓਡੀਸ਼ਾ ਵਿਆਪਕ ਪੱਧਰ 'ਤੇ ਡਿਜੀਟਲ ਸਿਹਤ ਵਿਕਾਸ ਪ੍ਰੋਗਰਾਮ (ਏਬੀਡੀਐੱਮ) ਦੇ ਲਾਗੂਕਰਨ ਲਈ ਪ੍ਰਤੀਬੱਧ ਹੈ, ਜਿਸ ਦਾ ਉਦੇਸ਼ ਇੱਕ ਮਜ਼ਬੂਤ ਡਿਜੀਟਲ ਹੈਲਥ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਕਰਨਾ ਹੈ ਜੋ ਜਨਤਕ ਅਤੇ ਨਿਜੀ ਹਸਪਤਾਲਾਂ ਦਾ ਏਕੀਕਰਣ ਕਰਨ, ਡਿਜੀਟਲ ਹੈਲਥ ਰਿਕਾਰਡ ਤਿਆਰ ਕਰਨ ਅਤੇ ਨਿਰਵਿਘਨ, ਮਰੀਜ਼-ਕੇਂਦ੍ਰਿਤ ਦੇਖਭਾਲ ਯਕੀਨੀ ਬਣਾਉਣ। ਉਨ੍ਹਾਂ ਨੇ ਕਿਹਾ, "ਪਾਰਦਰਸ਼ਿਤਾ ਵਧਾਉਣ, ਕੁਸ਼ਲਤਾ ਵਿੱਚ ਸੁਧਾਰ ਕਰਨ ਅਤੇ ਰਾਜ ਨੂੰ ਡਿਜੀਟਲ ਸਿਹਤ ਸੇਵਾ ਵਿੱਚ ਮੋਹਰੀ ਬਣਾਉਣ ਲਈ ਇਸ ਪਹਿਲ ਨੂੰ ਮਿਸ਼ਨ ਮੋਡ ਵਿੱਚ ਚਲਾਇਆ ਜਾਵੇਗਾ।"
ਚਿੰਤਨ ਸ਼ਿਵਿਰ ਦੌਰਾਨ, ਰਾਸ਼ਟਰੀ ਸਿਹਤ ਏਜੰਸੀ (ਐੱਨਐੱਚਏ) ਨੇ ਭਾਸ਼ਿਣੀ, ਭਾਰਤੀ ਵਿਗਿਆਨ ਸੰਸਥਾ (ਆਈਆਈਐੱਸਸੀ), ਬੰਗਲੁਰੂ ਅਤੇ ਐੱਨਏਬੀਐੱਚ-ਕਿਊਸੀਆਈ ਨਾਲ ਤਿੰਨ ਮਹੱਤਵਪੂਰਨ ਸਹਿਮਤੀ ਪੱਤਰਾਂ (ਐੱਮਓਯੂ) ਦਾ ਅਦਾਨ-ਪ੍ਰਦਾਨ ਕੀਤਾ। ਇਨ੍ਹਾਂ ਸਾਂਝੇਦਾਰੀਆਂ ਦਾ ਉਦੇਸ਼ ਡਿਜੀਟਲ ਸਿਹਤ ਸੇਵਾਵਾਂ ਤੱਕ ਬਹੁ-ਭਾਸ਼ੀ ਪਹੁੰਚ ਨੂੰ ਹੁਲਾਰਾ, ਸਿਹਤ ਖੇਤਰ ਵਿੱਚ ਏਆਈ-ਸੰਚਾਲਿਤ ਨਵੀਨਤਾਵਾਂ ਨੂੰ ਉਤਸ਼ਾਹਿਤ ਕਰਨਾ ਅਤੇ ਗੁਣਵੱਤਾ ਅਤੇ ਮਾਨਤਾ ਮਿਆਰਾਂ ਨੂੰ ਮਜ਼ਬੂਤ ਕਰਨਾ ਹੈ। ਇਸ ਮੌਕੇ 'ਤੇ, ਐੱਨਐੱਚਏ ਨੇ ਸਿਹਤ ਲਾਭ ਪੈਕੇਜ (ਐੱਚਬੀਪੀ) ਮੈਨੂਅਲ- ਭਾਗ 2 ਅਤੇ ਏਬੀ ਪੀਐੱਮ-ਜੇਏਵਾਈ ਦੇ ਸਭ ਤੋਂ ਵਧੀਆ ਅਭਿਆਸ ਸੰਗ੍ਰਹਿ ਨੂੰ ਵੀ ਲਾਂਚ ਕੀਤਾ।


ਚਿੰਤਨ ਸ਼ਿਵਿਰ ਦੇ ਪਹਿਲੇ ਦਿਨ ਲਗਭਗ 30 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਸਰਗਰਮੀ ਨਾਲ ਹਿੱਸਾ ਲਿਆ। ਐੱਨਐੱਚਏ ਦੇ ਸਟਾਲ ਨੇ ਵਿਸ਼ੇਸ਼ ਦਿਲਚਸਪੀ ਖਿੱਚੀ, ਜਿੱਥੇ ਯੋਗ ਲਾਭਪਾਤਰੀਆਂ ਲਈ ਪੀਐੱਮ-ਜੇਏਵਾਈ ਕਾਰਡ ਜਾਰੀ ਕਰਨ, ਮੌਜੂਦ ਲੋਕਾਂ ਲਈ ਏਬੀਐੱਚਏ ਰਜਿਸਟ੍ਰੇਸ਼ਨ ਕਰਨ ਅਤੇ ਏਬੀਡੀਐੱਮ-ਸਮਰੱਥ ਹਸਪਤਾਲ ਦਾ ਆਕਰਸ਼ਕ ਵਰਚੁਅਲ ਵਾਕਥ੍ਰੂ ਅਨੁਭਵ ਪ੍ਰਦਾਨ ਕਰਨ ਦੀ ਸੁਵਿਧਾ ਵੀ ਸੀ। ਸੀਨੀਅਰ ਅਧਿਕਾਰੀਆਂ ਨੇ ਆਯੁਸ਼ਮਾਨ ਐੱਪ, ਸਵੈ-ਨਿਰਣਾ, ਈ-ਸੁਸ਼ਰੁਤ@ਕਲੀਨਿਕ, ਆਰੋਗਯ ਸੇਤੂ ਐੱਪ, ਸੋਧੇ ਹੋਏ ਡੀਐੱਚਆਈਐੱਸ ਦਿਸ਼ਾ-ਨਿਰਦੇਸ਼, ਹੈਲਥ ਪ੍ਰੋਫੈਸ਼ਨਲ ਰਜਿਸਟਰੀ (ਐੱਚਪੀਆਰ) ਵਿੱਚ ਫਾਰਮਾਸਿਸਟਾਂ ਨੂੰ ਸ਼ਾਮਲ ਕਰਨਾ, ਏਬੀ ਪੀਐੱਮ-ਜੇਏਵਾਈ ਸੂਚੀਬੱਧ ਹਸਪਤਾਲਾਂ ਵਿੱਚ ਏਬੀਡੀਐੱਮ ਦਾ ਲਾਗੂਕਰਨ ਅਤੇ ਰਾਸ਼ਟਰੀ ਧੋਖਾਧੜੀ ਰੋਕਥਾਮ ਇਕਾਈ (ਐੱਨਏਐੱਫਯੂ) ਦੇ ਕੰਮਕਾਜ ਸਮੇਤ ਪ੍ਰਮੁੱਖ ਵਿਸ਼ਿਆਂ 'ਤੇ ਚਰਚਾ ਕੀਤੀ।
ਦੂਸਰੇ ਦਿਨ ਏਆਈ ਦੇ ਇਸਤੇਮਾਲ ਦੇ ਵਿਸ਼ਿਆਂ, ਨੀਤੀਗਤ ਪਹਿਲਕਦਮੀਆਂ ਅਤੇ ਭਾਰਤ ਦੇ ਡਿਜੀਟਲ ਸਿਹਤ ਸੇਵਾ ਈਕੋਸਿਸਟਮ ਨੂੰ ਮਜ਼ਬੂਤ ਕਰਨ ਦੇ ਰੋਡਮੈਪ 'ਤੇ ਗਹਿਰੀ ਚਰਚਾ ਹੋਈ। ਪਤਵੰਤਿਆਂ ਦੇ ਵਿਚਾਰ-ਵਟਾਂਦਰੇ ਵਿੱਚ ਏਬੀ ਪੀਐੱਮ-ਜੇਏਵਾਈ ਅਧੀਨ ਆਈਟੀ ਅਪਗ੍ਰੇਡੇਸ਼ਨ, ਐੱਚਬੀਪੀ ਤਰਕਸ਼ੀਲ, ਆਈਈਸੀ ਰਣਨੀਤੀਆਂ, ਐੱਨਐੱਚਏ ਡਿਜੀਟਲ ਅਕੈਡਮੀ ਰਾਹੀਂ ਸਮਰੱਥਾ ਨਿਰਮਾਣ ਅਤੇ ਸਿਹਤ ਸੰਭਾਲ ਡਿਲੀਵਰੀ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਪਰਿਵਰਤਨਸ਼ੀਲ ਭੂਮਿਕਾ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।
ਚਰਚਾ ਵਿੱਚ ਏਬੀ ਪੀਐੱਮ-ਜੇਏਵਾਈ ਅਧੀਨ 2018 ਵਿੱਚ ਸ਼ੁਰੂ ਹੋਣ ਤੋਂ ਬਾਅਦ ਤੋਂ ਹੋਈ ਜ਼ਿਕਰਯੋਗ ਪ੍ਰਗਤੀ 'ਤੇ ਚਾਨਣਾ ਪਾਇਆ ਗਿਆ, ਜਿਸ ਵਿੱਚ ਪਾਰਦਰਸ਼ਿਤਾ, ਕੁਸ਼ਲਤਾ ਅਤੇ ਪਹੁੰਚਯੋਗਤਾ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ, ਜੋ ਡਿਜੀਟਲ ਸਿਹਤ ਪਹਿਲਕਦਮੀਆਂ, ਏਆਈ-ਸਮਰੱਥ ਡੇਟਾ ਪ੍ਰਬੰਧਨ ਅਤੇ ਏਬੀਡੀਐੱਮ ਅਧੀਨ ਤਕਨਾਲੋਜੀ-ਸੰਚਾਲਿਤ ਸਿਹਤ ਸੇਵਾ ਵੰਡ ਰਾਹੀਂ ਸੰਭਵ ਹੋਈ ਹੈ।
ਚਿੰਤਨ ਸ਼ਿਵਿਰ ਚੁਣੌਤੀਆਂ ਦਾ ਸਮਾਧਾਨ ਕਰਨ, ਰਾਜਾਂ ਨੂੰ ਪ੍ਰਭਾਵੀ ਲਾਗੂਕਰਨ ਵਿੱਚ ਮਦਦ ਪ੍ਰਦਾਨ ਕਰਨ ਅਤੇ ਦੇਸ਼ ਭਰ ਵਿੱਚ ਪਹੁੰਚਯੋਗ ਅਤੇ ਸਮਾਵੇਸ਼ੀ ਸਿਹਤ ਸੇਵਾ ਦੀ ਦਿਸ਼ਾ ਵਿੱਚ ਸਮੂਹਿਕ ਕਾਰਵਾਈ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਵਜੋਂ ਕੰਮ ਕਰਦੇ ਹਨ। 'ਵਿਕਸਿਤ ਭਾਰਤ, ਆਤਮਨਿਰਭਰ ਭਾਰਤ, ਸਵਸਥ ਭਾਰਤ ਅਤੇ ਸਸ਼ਕਤ ਭਾਰਤ' ਦੀ ਕਲਪਨਾ ਤੋਂ ਪ੍ਰੇਰਿਤ ਹੋ ਕੇ, ਨੈਸ਼ਨਲ ਹੈਲਥ ਅਥਾਰਿਟੀ ਦੇਸ਼ ਭਰ ਵਿੱਚ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਲਈ ਇੱਕ ਸਪਸ਼ਟ ਅਤੇ ਯੋਜਨਾਬੱਧ ਰੋਡਮੈਪ 'ਤੇ ਕੰਮ ਕਰ ਰਹੀ ਹੈ। ਭਾਰਤ ਸਿਹਤ ਖੇਤਰ ਦੇ ਬਦਲਾਅ ਵਿੱਚ ਆਲਮੀ ਪੱਧਰ 'ਤੇ ਮੋਹਰੀ ਦੇਸ਼ ਵਜੋਂ ਆਪਣੀ ਸਥਿਤੀ ਮਜ਼ਬੂਤ ਕਰ ਰਿਹਾ ਹੈ, ਅਜਿਹੇ ਵਿੱਚ ਨੈਸ਼ਨਲ ਹੈਲਥ ਅਥਾਰਿਟੀ ਦੇ ਨਿਰੰਤਰ ਯਤਨ ਨਾ ਸਿਰਫ ਹਰੇਕ ਨਾਗਰਿਕ ਨੂੰ ਗੁਣਵੱਤਾਪੂਰਣ ਸਿਹਤ ਸੇਵਾ ਉਪਲਬਧ ਕਰਵਾਉਣ 'ਤੇ ਕੇਂਦ੍ਰਿਤ ਹੈ, ਸਗੋਂ ਭਾਰਤ ਨੂੰ ਨਾਗਰਿਕ-ਕੇਂਦ੍ਰਿਤ ਸਿਹਤ ਸੇਵਾ ਪ੍ਰਣਾਲੀਆਂ ਦੇ ਨਿਰਮਾਣ ਲਈ ਇੱਕ ਆਦਰਸ਼ ਵਜੋਂ ਸਥਾਪਿਤ ਕਰਨ ਦਾ ਵੀ ਟੀਚਾ ਰਖਦੇ ਹਨ।

ਓਡੀਸ਼ਾ ਦੇ ਮੁੱਖ ਸਕੱਤਰ ਸ਼੍ਰੀਮਤੀ ਅਨੂ ਗਰਗ, ਮੇਘਾਲਿਅ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪ੍ਰਧਾਨ ਸਕੱਤਰ ਸ਼੍ਰੀ ਸੰਪਤ ਕੁਮਾਰ, ਰਾਜਸਥਾਨ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪ੍ਰਧਾਨ ਸਕੱਤਰ ਸ਼੍ਰੀਮਤੀ ਗਾਇਤ੍ਰੀ ਰਾਠੌਰ, ਓਡੀਸ਼ਾ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਕਮਿਸ਼ਨਰ-ਸਹਿ-ਸਕੱਤਰ ਸ਼੍ਰੀਮਤੀ ਅਸਵਤੀ ਐੱਸ, ਨੈਸ਼ਨਲ ਹੈਲਥ ਅਥਾਰਿਟੀ (ਐੱਨਐੱਚਏ) ਸੰਯੁਕਤ ਸਕੱਤਰ (ਵਿੱਤ ਵਿਭਾਗ) ਸ਼੍ਰੀ ਘਿਯਾਸ ਉਦੀਨ ਅਹਿਮਦ, ਨੈਸ਼ਨਲ ਹੈਲਥ ਅਥਾਰਿਟੀ (ਐੱਨਐੱਚਏ) ਸੰਯੁਕਤ ਸਕੱਤਰ (ਏਬੀਡੀਐੱਮ) ਸ਼੍ਰੀ ਕਿਰਣ ਗੋਪਾਲ ਵਾਸਕਾ, ਨੈਸ਼ਨਲ ਹੈਲਥ ਅਥਾਰਿਟੀ (ਐੱਨਐੱਚਏ) ਸੰਯੁਕਤ ਸਕੱਤਰ (ਪੀਐੱਮਜੇਏਵਾਈ) ਸ਼੍ਰੀਮਤੀ ਜਯੋਤੀ ਯਾਦਵ ਸਣੇ ਸੀਨੀਅਰ ਪਤਵੰਤਿਆਂ ਨੇ ਸੈਸ਼ਨਾਂ ਵਿੱਚ ਸਰਗਰਮ ਤੌਰ 'ਤੇ ਹਿੱਸਾ ਲਿਆ ਅਤੇ ਰੋਡਮੈਪ ਅਤੇ ਅੱਗੇ ਦੇ ਰਾਹ 'ਤੇ ਆਪਣੇ ਵਿਚਾਰ ਸਾਂਝੇ ਕੀਤੇ।
*********
ਐੱਸਆਰ
(रिलीज़ आईडी: 2216916)
आगंतुक पटल : 3