ਸੱਭਿਆਚਾਰ ਮੰਤਰਾਲਾ
ਸਾਹਿਤਯ ਅਕਾਦਮੀ ਨੇ ਨਵੀਂ ਦਿੱਲੀ ਵਿਸ਼ਵ ਪੁਸਤਕ ਮੇਲਾ-2026 ਵਿੱਚ ਫੇਸ-ਟੂ-ਫੇਸ ਅਤੇ ਕਹਾਣੀ ਪੜ੍ਹਨ ਦੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ
प्रविष्टि तिथि:
16 JAN 2026 1:13PM by PIB Chandigarh
ਸਾਹਿਤਯ ਅਕਾਦਮੀ ਨੇ 15 ਜਨਵਰੀ 2026 ਨੂੰ ਨਵੀਂ ਦਿੱਲੀ ਵਿਸ਼ਵ ਪੁਸਤਕ ਮੇਲਾ 2026 ਦੌਰਾਨ ਹਾਲ ਨੰਬਰ 2, ਭਾਰਤ ਮੰਡਪਮ, ਨਵੀਂ ਦਿੱਲੀ ਵਿਖੇ ਭਾਰਤ ਦੀਆਂ ਬੌਧਿਕ ਪਰੰਪਰਾਵਾਂ 'ਤੇ ਇੱਕ ਫੇਸ-ਟੂ-ਫੇਸ ਪ੍ਰੋਗਰਾਮ ਅਤੇ ਇੱਕ ਪੈਨਲ ਚਰਚਾ ਦਾ ਆਯੋਜਨ ਕੀਤਾ।
ਫੇਸ-ਟੂ-ਫੇਸ ਪ੍ਰੋਗਰਾਮ ਵਿੱਚ ਪ੍ਰਸਿੱਧ ਮਲਿਆਲਮ ਲੇਖਕ ਅਤੇ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਸ਼੍ਰੀ ਕੇ.ਪੀ. ਰਾਮਾ ਨੁੰਨੀ ਨੇ ਹਿੱਸਾ ਲਿਆ ਅਤੇ ਆਪਣੇ ਸਾਹਿਤਕ ਜੀਵਨ ਅਤੇ ਕਾਰਜ ਬਾਰੇ ਅਨੁਭਵ ਸਾਂਝਾ ਕੀਤੇ। ਉਨ੍ਹਾਂ ਨੇ ਦੱਸਿਆ ਕਿ ਉਹ ਕੋਜ਼ੀਕੋਡ ਸ਼ਹਿਰ ਤੋਂ ਹਨ, ਜੋ ਕਿ ਯੂਨੈਸਕੋ ਦੁਆਰਾ ਐਲਾਨਿਆ ਗਿਆ ਭਾਰਤ ਦਾ ਪਹਿਲਾ ਅਤੇ ਇਕਲੌਤਾ ਸਾਹਿਤਕ ਸ਼ਹਿਰ ਹੈ। ਸੈਸ਼ਨ ਦੌਰਾਨ, ਉਨ੍ਹਾਂ ਨੇ ਆਪਣੀ ਮਲਿਆਲਮ ਛੋਟੀ ਕਹਾਣੀ "ਐੱਮਟੀਪੀ" (ਮੈਡੀਕਲ ਟਰਮਜ਼ ਆਫ਼ ਪ੍ਰੈਗਨੈਂਸੀ) ਦੇ ਰੁਝ ਅੰਸ਼ ਪੜ੍ਹੇ, ਜਿਸ ਦਾ ਅੰਗਰੇਜ਼ੀ ਵਿੱਚ ਅਨੁਵਾਦ ਅਬੂਬਕਰਕਾਬਾ ਨੇ ਕੀਤਾ ਹੈ। ਇੱਕ ਨਾਟਕ ਦੇ ਰੂਪ ਵਿੱਚ ਲਿਖੀ ਗਈ ਅਤੇ ਸੱਤ ਹਿੱਸਿਆਂ ਵਿੱਚ ਵੰਡੀ ਹੋਈ ਇਹ ਕਹਾਣੀ ਲੇਖਕ ਦੇ ਆਪਣੇ ਜੀਵਨ ਦੇ ਤਜ਼ਰਬਿਆਂ ਤੋਂ ਪ੍ਰੇਰਿਤ ਹੈ, ਪ੍ਰੈਗਨੈਂਸੀ ਦੀ ਮੈਡੀਕਲ ਟਰਮਜ਼ ਦੇ ਆਲੇ-ਦੁਆਲੇ ਦੇ ਤੀਬਰ ਮਨੁੱਖੀ ਨਾਟਕ ਨੂੰ ਦਰਸਾਉਂਦੀ ਹੈ। ਆਪਣੀ ਸਾਹਿਤਕ ਯਾਤਰਾ 'ਤੇ ਪ੍ਰਤੀਬਿੰਬਤ ਕਰਦੇ ਹੋਏ, ਸ਼੍ਰੀ ਰਾਮਾਨੁੰਨੀ ਨੇ ਕਿਸ਼ੋਰ ਅਵਸਥਾ ਦੇ ਆਪਣੇ ਸ਼ੁਰੂਆਤੀ ਸਾਲਾਂ ਦਾ ਜ਼ਿਕਰ ਕੀਤਾ, ਇੱਕੋ ਸਮੇਂ ਅਧਿਆਤਮਿਕ ਅਤੇ ਕਮਿਊਨਿਸਟ ਸਾਹਿਤ ਪੜ੍ਹਿਆ, ਜਿਸ ਕਾਰਨ ਉਨ੍ਹਾਂ ਨੂੰ ਅੰਦਰੂਨੀ ਟਕਰਾਅ ਦਾ ਅਨੁਭਵ ਹੋਇਆ ਅਤੇ ਉਨ੍ਹਾਂ ਨੇ ਇੱਕ ਮਨੋਵਿਗਿਆਨੀ ਨਾਲ ਸਲਾਹ ਕਰਨ ਲਈ ਪ੍ਰੇਰਿਤ ਕੀਤਾ। ਹਾਲਾਂਕਿ ਇਹ ਇਲਾਜ ਵਿਅਰਥ ਸਾਬਤ ਹੋਇਆ, ਪਰ ਇਸ ਅਨੁਭਵ ਨੇ ਉਨ੍ਹਾਂ ਨੂੰ ਲੇਖਨ ਦੇ ਜ਼ਰੀਏ ਤਸੱਲੀ ਅਤੇ ਪ੍ਰਗਟਾਵਾ ਲੱਭਣ ਲਈ ਪ੍ਰੇਰਿਤ ਕੀਤਾ।
ਫੇਸ-ਟੂ-ਫੇਸ ਪ੍ਰੋਗਰਾਮ ਤੋਂ ਬਾਅਦ ਭਾਰਤ ਦੀਆਂ ਬੌਧਿਕ ਪਰੰਪਰਾਵਾਂ 'ਤੇ ਇੱਕ ਪੈਨਲ ਚਰਚਾ ਹੋਈ, ਜਿਸ ਵਿੱਚ ਪ੍ਰੋ. ਰਵੇਲ ਸਿੰਘ, ਪ੍ਰੋ. ਹਰੇ ਕ੍ਰਿਸ਼ਨ ਸਤਪਥੀ ਅਤੇ ਪ੍ਰੋ. ਬਸਵਰਾਜ ਕਲਗੁੜੀ ਨੇ ਸ਼ਿਰਕਤ ਕੀਤੀ। ਸ਼੍ਰੀ ਰਵੇਲ ਸਿੰਘ ਨੇ ਪੰਜਾਬ ਦੀ ਬੌਧਿਕ ਵਿਰਾਸਤ 'ਤੇ ਚਰਚਾ ਕੀਤੀ, ਜਿਸ ਵਿੱਚ ਤਕਸ਼ਿਲਾ ਦੇ ਪ੍ਰਾਚੀਨ ਸਿੱਖਿਆ ਕੇਂਦਰ ਤੋਂ ਲੈ ਕੇ ਨਾਥ ਯੋਗੀਆਂ, ਸੂਫੀਵਾਦ ਅਤੇ ਸਿੱਖ ਧਰਮ ਤੱਕ ਦੇ ਇਤਿਹਾਸ ਦਾ ਪਤਾ ਲਗਾਇਆ ਗਿਆ। ਪ੍ਰੋ. ਹਰੇ ਕ੍ਰਿਸ਼ਨ ਸਤਪਥੀ ਨੇ ਪ੍ਰਾਚੀਨ ਅਤੇ ਸਮਕਾਲੀ ਸਿੱਖਿਆ ਪ੍ਰਣਾਲੀਆਂ ਦੀ ਤੁਲਨਾ ਕੀਤੀ, ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਨੂੰ ਆਦਿਗੁਰੂ ਵਜੋਂ ਦਰਸਾਇਆ ਅਤੇ ਵੇਦਾਂ ਤੋਂ ਇੱਕ ਸ਼ਲੋਕ ਸੁਣਾਇਆ। ਪ੍ਰੋ. ਬਸਵਰਾਜ ਕਲਗੁੜੀ ਨੇ ਪੈਰੀਫਿਰਲ ਗਿਆਨ ਪ੍ਰਣਾਲੀਆਂ 'ਤੇ ਗੱਲ ਕਰਦੇ ਹੋਏ, ਉਨ੍ਹਾਂ ਨੂੰ ਮੌਖਿਕ ਅਤੇ ਲਿਖਤੀ ਪਰੰਪਰਾਵਾਂ ਵਿੱਚ ਸ਼੍ਰੇਣੀਬੱਧ ਕੀਤਾ ਅਤੇ ਪ੍ਰਾਚੀਨ ਭਾਰਤ ਵਿੱਚ ਕਬਾਇਲੀ ਅਤੇ ਖੇਤੀਬਾੜੀ ਗਿਆਨ ਪਰੰਪਰਾਵਾਂ ਦੇ ਮਹੱਤਵ ਨੂੰ ਉਜਾਗਰ ਕੀਤਾ।
ਦੋਵੇਂ ਪ੍ਰੋਗਰਾਮਾਂ ਨੂੰ ਦਰਸ਼ਕਾਂ ਦੁਆਰਾ ਜਿਨ੍ਹਾਂ ਵਿੱਚ ਵਿਦਿਆਰਥੀ, ਅਧਿਆਪਕ, ਲੇਖਕ ਅਤੇ ਸਾਹਿਤ ਪ੍ਰੇਮੀ ਸ਼ਾਮਲ ਸਨ, ਭਰਪੂਰ ਹੁੰਗਾਰਾ ਮਿਲਿਆ ਅਤੇ ਅਰਥਪੂਰਨ ਸੰਵਾਦ ਅਤੇ ਚਰਚਾ ਦੇਖਣ ਨੂੰ ਮਿਲੀ। ਡਾ. ਸੰਦੀਪ ਕੌਰ, ਸਹਾਇਕ ਸੰਪਾਦਕ ਨੇ ਸਾਹਿਤ ਅਕਾਦਮੀ ਵੱਲੋਂ ਧੰਨਵਾਦ ਮਤਾ ਪੇਸ਼ ਕੀਤਾ।
****
ਸੁਨੀਲ ਕੁਮਾਰ ਤਿਵਾਰੀ/ਏਕੇ
pibculture[at]gmail[dot]com
(रिलीज़ आईडी: 2215735)
आगंतुक पटल : 7