ਵਿੱਤ ਮੰਤਰਾਲਾ
azadi ka amrit mahotsav

ਸੀਜੀਐੱਸਟੀ ਦਿੱਲੀ ਸਾਊਥ ਕਮਿਸ਼ਨਰੇਟ ਨੇ 199.90 ਕਰੋੜ ਰੁਪਏ ਦੇ ਜਾਅਲੀ ਇਨਵੌਇਸਾਂ ਰਾਹੀਂ ਲਗਭਗ 8.52 ਕਰੋੜ ਰੁਪਏ ਦੇ ਇਨਪੁਟ ਟੈਕਸ ਕ੍ਰੈਡਿਟ (ਆਈਟੀਸੀ) ਦੀ ਧੋਖਾਧੜੀ ਨਾਲ ਲਾਭ ਉਠਾਉਣ ਦੇ ਦੋਸ਼ ਵਿੱਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ

प्रविष्टि तिथि: 15 JAN 2026 4:30PM by PIB Chandigarh

ਕੇਂਦਰੀ ਵਸਤੂਆਂ ਅਂਤੇ ਸੇਵਾਵਾਂ ਟੈਕਸ (ਸੀਜੀਐੱਸਟੀ) ਦਿੱਲੀ ਸਾਊਥ ਕਮਿਸ਼ਨਰੇਟ ਦੀ ਟੈਕਸ ਚੋਰੀ ਰੋਕੂ ਸ਼ਾਖਾ ਨੇ ਮਾਲ ਦੀ ਅਸਲ ਪ੍ਰਾਪਤੀ ਦੇ ਬਿਨਾ 199.90 ਕਰੋੜ ਰੁਪਏ ਦੇ ਜਾਅਲੀ ਇਨਵੌਇਸਾਂ ਰਾਹੀਂ ਲਗਭਗ 8.52 ਕਰੋੜ ਰੁਪਏ ਦੇ ਅਯੋਗ ਇਨਪੁਟ ਟੈਕਸ ਕ੍ਰੈਡਿਟ (ਆਈਟੀਸੀ) ਦੀ ਧੋਖਾਧੜੀ ਨਾਲ ਲਾਭ ਉਠਾਉਣ ਦੇ ਦੋਸ਼ ਵਿੱਚ ਪ੍ਰਮੁੱਖ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।

12-13 ਜਨਵਰੀ, 2026 ਨੂੰ ਮੁੱਖ ਕਾਰੋਬਾਰ ਸਥਾਨ, ਹੋਰ ਸਥਾਨਾਂ ਅਤੇ ਰਿਹਾਇਸ਼ਾਂ ‘ਤੇ ਤਲਾਸ਼ੀ ਲੈਣ ‘ਤੇ ਬੰਦ/ਗੈਰ-ਮੌਜੂਦ ਪਰਿਸਰ ਮਿਲੇ, ਜਿੱਥੇ ਗਤੀਵਿਧੀ ਨਾ ਦੇ ਬਰਾਬਰ ਸੀ। ਸੀਜੀਐੱਸਟੀ ਐਕਟ 2017 ਦੀ ਧਾਰਾ 70 ਦੇ ਤਹਿਤ ਦਰਜ ਬਿਆਨਾਂ ਤੋਂ ਪਤਾ ਚਲਿਆ ਹੈ ਕਿ ਮਾਲਕ ਦੇ ਪਿਤਾ ਦੁਆਰਾ ਸੰਚਾਲਿਤ ਕਾਰੋਬਾਰ ਸਨ ਅਤੇ ਉਨ੍ਹਾਂ ਨੇ ਜਾਅਲੀ ਇਨਕਮ ਟੈਕਸ ਦਾਅਵਿਆਂ ਨੂੰ ਸਵੀਕਾਰ ਕੀਤਾ।

ਗ੍ਰਿਫਤਾਰ ਕੀਤੇ ਗਏ ਵਿਅਕਤੀ, ਅਰਥਾਤ ਮਾਲਕ ਅਤੇ ਉਸ ਦੇ ਪਿਤਾ, ਇਸ ਟੈਕਸ ਚੋਰੀ, ਦੇ ਪ੍ਰਤੱਖ ਲਾਭਾਰਥੀ ਪਾਏ ਗਏ। ਇਹ ਅਪਰਾਧ ਸੀਜੀਐੱਸਟੀ ਐਕਟ, 2017 ਦੀ ਧਾਰਾ 132 ਦੇ ਤਹਿਤ ਸਜ਼ਾਯੋਗ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੂੰ ਡਿਊਟੀ ਮਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਉਨ੍ਹਾਂ ਨੂੰ 14 ਦਿਨਾਂ ਦੇ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

ਫੰਡਾਂ ਦੇ ਪ੍ਰਵਾਹ ਦਾ ਪਤਾ ਲਗਾਉਣ ਅਤੇ ਕਿਸੇ ਵੀ ਵਾਧੂ ਲਾਭਾਰਥੀ ਦੀ ਪਛਾਣ ਕਰਨ ਲਈ ਜਾਂਚ ਜਾਰੀ ਹੈ।

****

ਐੱਨਬੀ/ਕੇਐੱਮਐੱਨ।ਬਲਜੀਤ 


(रिलीज़ आईडी: 2215477) आगंतुक पटल : 5
इस विज्ञप्ति को इन भाषाओं में पढ़ें: English , Urdu , हिन्दी , Bengali-TR