ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਵਾਇਬ੍ਰੇਂਟ ਗੁਜਰਾਤ ਖੇਤਰੀ ਪ੍ਰਦਰਸ਼ਨੀ-2026 ਵਿੱਚ ਹੈਲਥ ਪਵੇਲੀਅਨ ਦਾ ਸਸ਼ਕਤ ਜਨਤਕ ਭਾਗੀਦਾਰੀ ਅਤੇ ਸਕਾਰਾਤਮਕ ਪ੍ਰਭਾਵ ਦੇ ਨਾਲ ਸਫਲ ਸਮਾਪਨ
प्रविष्टि तिथि:
16 JAN 2026 10:22AM by PIB Chandigarh
ਗੁਜਰਾਤ ਦੇ ਰਾਜਕੋਟ ਵਿੱਚ ਮਾਰਵਾੜੀ ਯੂਨੀਵਰਸਿਟੀ ਵਿੱਚ 11 ਤੋਂ 15 ਜਨਵਰੀ 2026 ਤੱਕ ਆਯੋਜਿਤ ਵਾਇਬ੍ਰੇਂਟ ਗੁਜਰਾਤ ਰੀਜਨਲ ਐਗਜ਼ੀਬਿਸ਼ਨ (ਵੀਜੀਆਰਈ) 2026 ਦਾ ਸਮਾਪਨ ਭਾਰਤ ਅਤੇ ਵਿਦੇਸ਼ ਤੋਂ ਆਏ ਵਿਜ਼ਿਟਰਾਂ ਦੀ ਉਤਸ਼ਾਹਪੂਰਨ ਭਾਗੀਦਾਰੀ ਦੇ ਨਾਲ ਹੋਇਆ। ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ (ਐਮਓਐੱਚਐੱਫਡਬਲਿਊ) ਨੇ ਹਾਲ ਸੰਖਿਆ 6 ਵਿੱਚ ਇੱਕ ਵਿਆਪਕ ਹੈਲਥ ਪਵੇਲੀਅਨ ਦੇ ਮਾਧਿਅਮ ਨਾਲ ਪ੍ਰਦਰਸ਼ਨੀ ਵਿੱਚ ਆਪਣੀ ਮਹੱਤਵਪੂਰਨ ਹਾਜ਼ਰੀ ਦਰਜ ਕਰਵਾਈ।

ਲਗਭਗ 700 ਵਰਗ ਮੀਟਰ ਵਿੱਚ ਬਣਾਇਆ ਗਿਆ ਇਹ ਹੈਲਥ ਪਵੇਲੀਅਨ ‘ਸਵਸਥ ਭਾਰਤ, ਸ਼੍ਰੇਸ਼ਠ ਭਾਰਤ’ ਦੀ ਥੀਮ ’ਤੇ ਅਧਾਰਿਤ ਹੈ ਅਤੇ ਇਸ ਵਿੱਚ ਭਾਰਤ ਸਰਕਾਰ ਦੇ ਜਨਤਕ ਸਿਹਤ ਪ੍ਰਣਾਲੀਆਂ ਨੂੰ ਮਜਬੂਤ ਕਰਨ ਦੇ ਜਨ-ਕੇਂਦ੍ਰਿਤ ਦ੍ਰਿਸ਼ਟੀਕੋਣ ਨੂੰ ਪੇਸ਼ ਕੀਤਾ ਗਿਆ। ਇਸ ਪਵੇਲੀਅਨ ਦਾ ਉਦਘਾਟਨ 11 ਜਨਵਰੀ 2026 ਨੂੰ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਉੱਚ ਅਧਿਕਾਰੀਆਂ, ਰਾਜ ਸਰਕਾਰ ਦੇ ਅਧਿਕਾਰੀਆਂ ਅਤੇ ਜਿਲ੍ਹਾ ਸਿਹਤ ਏਜੰਸੀਆਂ ਨੂੰ ਅਧਿਕਾਰੀਆਂ ਦੁਆਰਾ ਸੰਯੁਕਤ ਰੂਪ ਨਾਲ ਕੀਤਾ ਗਿਆ।

ਇਸ ਪਵੇਲੀਅਨ ਵਿੱਚ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੇ 12 ਸਮਾਗਮ ਵਿਭਾਗਾਂ ਦੇ 26 ਸਟਾਲ ਲਗਾਏ ਗਏ ਸਨ ਜਿਨ੍ਹਾਂ ਵਿੱਚ ਰਾਜ ਸਰਕਾਰ ਅਤੇ ਜ਼ਿਲ੍ਹਾ ਸਿਹਤ ਏਜੰਸੀਆਂ ਦੀ ਸਰਗਰਮ ਭਾਗੀਦਾਰੀ ਰਹੀ। ਪੰਜ ਦਿਨਾ ਪ੍ਰਦਰਸ਼ਨੀ ਦੇ ਦੌਰਾਨ, ਪਵੇਲੀਅਨ ਨੇ ਆਮ ਜਨਤਾ ਦੇ ਲਈ ਵਿਆਪਕ ਪੱਧਰ ’ਤੇ ਮੁਫ਼ਤ ਸਿਹਤ ਸੇਵਾਵਾਂ, ਜਾਂਚ, ਸਲਾਹ-ਮਸ਼ਵਰਾ ਅਤੇ ਜਾਗਰੂਕਤਾ ਗਤੀਵਿਧੀਆਂ ਪ੍ਰਦਾਨ ਕੀਤੀਆਂ। ਇਨ੍ਹਾਂ ਵਿੱਚ ਐੱਚਆਈਵੀ ਅਤੇ ਕੇਂਦ੍ਰਿਤ ਸਿਹਤ ’ਤੇ ਸਲਾਹ-ਮਸ਼ਵਰਾ; ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏਬੀ-ਪੀਐੱਮਜੇਏਵਾਈ), ਫਲੋਰੋਸਿਸ ਦੀ ਰੋਕਥਾਮ, ਈਟ ਰਾਇਟ ਇੰਡਿਆ, ਵਨ ਹੈਲਥ ਅਤੇ ਭਾਰਤ ਵਿੱਚ ਭਾਰਤ ਵਿੱਚ ਸਿਹਤ ਤਕਨੋਲੋਜੀ ਮੁਲਾਂਕਣ ’ਤੇ ਜਾਗਰੂਕਤਾ ਪੱਧਰ ਦੇ ਨਾਲ ਹੀ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ, ਬਲੱਡ ਗਰੁੱਪ, ਮੂੰਹ ਦਾ ਕੈਂਸਰ,ਅੱਖਾਂ ਅਤੇ ਕੰਨ ਦੇ ਸਿਹਤ ਦੀ ਜਾਂਚ ਵੀ ਸ਼ਾਮਲ ਸੀ। ਬੁਢਾਪੇ ਸਬੰਧੀ ਮੁਲਾਂਕਣ ਅਤੇ ਬੁਨਿਆਦੀ ਬੁਢਾਪੇ ਪੁਨਰਵਾਸ ਨਾਲ ਸੰਬੰਧਿਤ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਗਈਆਂ।
ਕਲੀਨਿਕਲ ਅਤੇ ਸੂਚਨਾਤਮਕ ਸੇਵਾਵਾਂ ਦੇ ਇਲਾਵਾ, ਇਸ ਪਵੇਲੀਅਨ ਵਿੱਚ ਨਿਵਾਰਕ ਸਿਹਤ ਦੇਖਭਾਲ ਅਤੇ ਸਾਮੁਦਾਇਕ ਭਾਗੀਦਾਰੀ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਕਈ ਆਕਰਸ਼ਕ ਪਹੁੰਚ ਗਤਿਵਿਧੀਆਂ ਅਯੋਜਿਤ ਕੀਤੀਆਂ ਗਈਆਂ। ਇਨ੍ਹਾਂ ਵਿੱਚ ਗੁਜਰਾਤ ਸਰਕਾਰ ਦੀ ਤਪੇਦਿਕ ਅਤੇ ਟੀਕਾਕਰਣ ਟੀਮਾਂ ਦੁਆਰਾ ਨੁੱਕੜ ਨਾਟਕ ਪ੍ਰਦਰਸ਼ਨ, ਨਜਫਗੜ੍ਹ, ਨਵੀਂ ਦਿੱਲੀ ਸਥਿਤੀ ਗ੍ਰਾਮੀਣ ਸਿਹਤ ਪ੍ਰਕਿਸ਼ਣ ਕੇਂਦਰ ਦੁਆਰਾ ਲਾਇਵ ਸੀਪੀਆਰ ਪ੍ਰਦਰਸ਼ਨ ਅਤੇ ਪੁਰਸਕਾਰ ਵੰਡ ਦੇ ਨਾਲ ਸਿਹਤ ਸਬੰਧੀ ਪ੍ਰਸ਼ਨੋਤਰੀ ਪ੍ਰਤੀਯੋਗਿਤਾ ਸ਼ਾਮਲ ਸੀ। ਆਗੰਤੁਕਾਂ, ਵਿਸ਼ੇਸ਼ ਰੂਪ ਨਾਲ ਬੱਚਿਆਂ ਨੂੰ ਆਕਰਸ਼ਿਤ ਕਰਨ ਅਤੇ ਸਿਹਤ ਮਨੋਰੰਜਨ ਗਤਿਵਿਧੀਆਂ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਰਵਾਇਤੀ, ਸਕਰੀਨ-ਮੁਕਤ ਖੇਡਾਂ ਦੇ ਲਈ ਇੱਕ ਵਿਸ਼ੇਸ਼ ਜਗ੍ਹਾ ਵੀ ਬਣਾਈ ਗਈ ਸੀ।

ਹੈਲਥ ਪਵੇਲੀਅਨ ਨੂੰ ਵਿਦੇਸ਼ੀ ਨਾਗਰਿਕਾਂ ਸਹਿਤ ਵਿਜ਼ਿਟਰਾਂ ਤੋਂ ਜ਼ਬਰਦਸਤ ਅਤੇ ਉਤਸ਼ਾਹ ਜਨਕ ਪ੍ਰਤਿਕਿਰਿਆ ਮਿਲੀ ਅਤੇ ਇਹ ਵਾਇਬ੍ਰੇਂਟ ਗੁਜਰਾਤ ਖੇਤਰੀ ਪ੍ਰਦਰਸ਼ਨੀ 2026 ਦੇ ਪ੍ਰਮੁੱਖ ਆਕਰਸ਼ਣਾਂ ਵਿੱਚੋਂ ਇੱਕ ਬਣ ਕੇ ਉਭਰਿਆ। ਮਜਬੂਤ ਜਨਤਕ ਭਾਗੀਦਾਰੀ ਨੇ ਸਰਕਾਰੀ ਸਿਹਤ ਪਹਿਲੂਆਂ ਦੇ ਪ੍ਰਤੀ ਵਧਦੀ ਜਾਗਰੂਕਤਾ ਅਤੇ ਵਿਸ਼ਵਾਸ ਨੂੰ ਦਰਸਾਇਆ ਅਤੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਪ੍ਰਮੁੱਖ ਸਮਾਗਮਾਂ ਦੀ ਵਿਆਪਕ ਪਹੁੰਚ ਅਤੇ ਪ੍ਰਭਾਵ ਨੂੰ ਉਜਾਗਰ ਕੀਤਾ।

ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਸਤਤ ਨਵਾਚਾਰ, ਰਾਜਾਂ ਅਤੇ ਹਿਤਧਾਰਕਾਂ ਦੇ ਨਾਲ ਸਹਿਯੋਗਾਤਮਕ ਯਤਨਾਂ ਅਤੇ ਦੇਸ਼ ਭਰ ਵਿੱਚ ਸਮਾਵੇਸ਼ੀ, ਪਹੁੰਚਯੋਗ ਅਤੇ ਗੁਣਵੱਤਾ ਪੂਰਨ ਸਿਹਤ ਸੇਵਾ ਪਹਿਲੂਆਂ ਦੇ ਲਗਾਤਾਰ ਕਾਰਜਨਵਯਨ ਦੇ ਮਾਧਿਅਮ ਨਾਲ ‘ਸਵਸਥ ਭਾਰਤ, ਸ਼੍ਰੇਸ਼ਠ ਭਾਰਤ’ ਦੀ ਕਲਪਨਾ ਨੂੰ ਅੱਗੇ ਵਧਾਉਣ ਦੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦਾ ਹੈ।
*************
ਐੱਸਆਰ।ਬਲਜੀਤ
(रिलीज़ आईडी: 2215476)
आगंतुक पटल : 5