ਸੱਭਿਆਚਾਰ ਮੰਤਰਾਲਾ
ਦਿੱਲੀ ਸਥਿਤ ਰਾਸ਼ਟਰੀ ਵਿਗਿਆਨ ਕੇਂਦਰ 17 ਜਨਵਰੀ 2026 ਨੂੰ ਵਰਚੁਅਲ ਰਿਐਲਿਟੀ (ਵੀਆਰ) ਥਿਏਟਰ ਅਤੇ ਪੁਲਾੜ ਪ੍ਰਦਰਸ਼ਨੀ ਦਾ ਉਦਘਾਟਨ ਕਰੇਗਾ
ਭਾਰਤੀ ਪੁਲਾੜੀ ਯਾਤਰੀ ਗਰੁੱਪ ਕੈਪਟਨ ਸ਼ੁਭਾਂਸ਼ੂ ਸਕੂਲੀ ਵਿਦਿਆਰਥੀਆਂ ਨਾਲ ਗੱਲਬਾਤ ਕਰਨਗੇ
प्रविष्टि तिथि:
15 JAN 2026 8:28PM by PIB Chandigarh
ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਸਥਿਤ ਰਾਸ਼ਟਰੀ ਵਿਗਿਆਨ ਕੇਂਦਰ (ਐੱਨਐੱਸਸੀ) ਵਿੱਚ ਸ਼ਨੀਵਾਰ, 17 ਜਨਵਰੀ 2026 ਨੂੰ ਸਵੇਰੇ 11:00 ਵਜੇ ਅਤਿਆਧੁਨਿਕ ਵਰਚੁਅਲ ਰਿਐਲਿਟੀ (ਵੀਆਰ) ਥਿਏਟਰ ਦਾ ਉਦਘਾਟਨ ਅਤੇ “ਪ੍ਰਿਥਵੀ ਤੋਂ
ਔਰਬਿਟ ਤੱਕ: ਐਕਸਪਲੋਰਿੰਗ ਸਪੇਸ ਟੂਗੇਦਰ” ਸਿਰਲੇਖ ਨਾਲ ਇੱਕ ਪੈਨਲ ਪ੍ਰਦਰਸ਼ਨੀ ਦੀ ਸ਼ੁਰੂਆਤ ਕੀਤੀ ਜਾਵੇਗੀ।
ਇੱਕ ਬਿਹਤਰੀਨ ਲਰਨਿੰਗ ਅਨੁਭਵ ਪ੍ਰਦਾਨ ਕਰਨ ਵਾਲੇ ਇਸ ਵਰਚੁਅਲ ਰਿਐਲਿਟੀ (ਵੀਆਰ) ਥਿਏਟਰ ਦਾ ਉਦਘਾਟਨ ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਆਈਐੱਸਆਰਓ) ਦੇ ਹਿਊਮਨ ਸਪੇਸ ਫਲਾਈਟ ਸੈਂਟਰ (ਐੱਚਐੱਸਐੱਫਸੀ) ਦੇ ਡਾਇਰੈਕਟਰ ਸ਼੍ਰੀ ਡੀ.ਕੇ. ਸਿੰਘ ਕਰਨਗੇ। ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਭਾਰਤੀ ਪੁਲਾੜ ਯਾਤਰੀ ਅਤੇ ਐਕਸਿਓਮ-4 ਮਿਸ਼ਨ ਦੇ ਮਿਸ਼ਨ ਪਾਇਲਟ ਗਰੁੱਪ ਕੈਂਪਟਨ ਸ਼ੁਭਾਂਸ਼ੂ ਸ਼ੁਕਲਾ ਵੀ ਮੌਜੂਦ ਹੋਣਗੇ। ਇਸ ਮੌਕੇ ‘ਤੇ ਨਵੀਂ ਦਿੱਲੀ ਸਥਿਤ ਏਮਸ ਦੇ ਐੱਨਐੱਮਆਰ ਵਿਭਾਗ ਦੀ ਪ੍ਰੋਫੈਸਰ ਅਤੇ ਵਿਭਾਗ ਦੇ ਮੁਖੀ ਅਤੇ ਦਿੱਲੀ ਸਥਿਤ ਰਾਸ਼ਟਰੀ ਵਿਗਿਆਨ ਕੇਂਦਰ ਦੀ ਕਾਰਜਾਕਾਰੀ ਕਮੇਟੀ ਦੇ ਚੇਅਰਪਰਸਨ ਡਾ. ਰਮਾ ਜੈਸੁੰਦਰ ਵੀ ਮੌਜੂਦ ਰਹਿਣਗੇ।
ਇਸ ਮੌਕੇ ‘ਤੇ “ਧਰਤੀ ਤੋਂ ਔਰਬਿਟ: ਐਕਸਪਲੋਰਿੰਗ ਸਪੇਸ ਟੂਗੇਦਰ” ਪੈਨਲ ਪ੍ਰਦਰਸ਼ਨੀ ਦੀ ਵੀ ਰਸਮੀ ਤੌਰ ‘ਤੇ ਜਨਤਾ ਲਈ ਸ਼ੁਰੂਆਤ ਕੀਤੀ ਜਾਵੇਗੀ।
ਇਸ ਪ੍ਰੋਗਰਾਮ ਦੇ ਤਹਿਤ, ਲਗਭਗ 400 ਸਕੂਲੀ ਵਿਦਿਆਰਥੀਆਂ ਲਈ “ਮੀਟ ਦ ਐਸਟ੍ਰੋਨਾਟ” ਸਿਰਲੇਖ ਨਾਲ ਇੱਕ ਵਿਸ਼ੇਸ਼ ਸੰਵਾਦਾਤਮਕ ਸੈਸ਼ਨ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਮਨੁੱਖੀ ਪੁਲਾੜ ਉਡਾਣ ਅਤੇ ਅੰਤਰਰਾਸ਼ਟਰੀ ਮਿਸ਼ਨਾਂ ਦੇ ਆਪਣੇ ਅਨੁਭਵ ਸਾਂਝੇ ਕਰਨਗੇ। ਇਸ ਸੰਵਾਦ ਦਾ ਮਕਸਦ ਪੁਲਾੜ ਖੋਜ, ਮਨੁੱਖ ਪੁਲਾੜ ਉਡਾਣ ਅਤੇ ਵਿਸ਼ਵਵਿਆਪੀ ਵਿਗਿਆਨਿਕ ਸਹਿਯੋਗ ਵਿੱਚ ਭਾਰਤ ਦੀ ਵਧਦੀ ਭੂਮਿਕਾ ਨੂੰ ਉਜਾਗਰ ਕਰਕੇ ਯੁਵਾ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨਾ ਹੈ।
ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨੇ ਐਕਸੀਓਮ-4 ਮਿਸ਼ਨ ਦੇ ਪਾਇਲਟ ਦੇ ਰੂਪ ਵਿੱਚ ਅੰਤਰਰਾਸ਼ਟਰੀ ਚਾਲਕ ਦਲ ਦੇ ਮੈਂਬਰਾਂ ਦੇ ਨਾਲ ਮੋਹਰੀ ਮਾਈਕ੍ਰੇਗ੍ਰੈਵਿਟੀ ਪ੍ਰਯੋਗ ਕਰਕੇ ਭਾਰਤ ਦੇ ਪੁਲਾੜ ਪ੍ਰੋਗਰਾਮ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ, ਜਿਸ ਨਾਲ ਪੁਲਾੜ ਵਿਗਿਆਨ ਵਿੱਚ ਗਲੋਬਲ ਸਹਿਯੋਗ ਨੂੰ ਮਜ਼ਬੂਤੀ ਮਿਲੀ ਹੈ।
ਇਸ ਸੈਸ਼ਨ ਦੌਰਾਨ, ਵਿਦਿਆਰਥੀਆਂ ਨੂੰ ਪੁਲਾੜ ਵਿੱਚ ਜੀਵਨ ਤੇ ਚੁਣੌਤੀਆਂ ਬਾਰੇ ਪ੍ਰਤੱਖ ਜਾਣਕਾਰੀ ਮਿਲੇਗੀ, ਭਵਿੱਖ ਦੇ ਪੁਲਾੜ ਮਿਸ਼ਨਾਂ ਅਤੇ ਕਰੀਅਰ ਦੇ ਮੌਕਿਆਂ ‘ਤੇ ਇੱਕ ਇੰਟਰਐਕਟਿਵ ਸਵਾਲ-ਜਵਾਬ ਸੈਸ਼ਨ ਵਿੱਚ ਹਿੱਸਾ ਲੈਣ ਦਾ ਮੌਕਾ ਮਿਲੇਗਾ ਅਤੇ ਉਹ ਮਾਹਿਰਾਂ ਦੇ ਨਾਲ ਸਿੱਧੇ ਗੱਲਬਾਤ ਵੀ ਕਰ ਪਾਉਣਗੇ, ਜਿਸ ਨਾਲ ਅਨੁਭਵੀ ਸਿੱਖਿਆ ਦੇ ਜ਼ਰੀਏ ਵਿਗਿਆਨਿਕ ਸੋਚ ਨੂੰ ਹੁਲਾਰਾ ਮਿਲੇਗਾ।
*****
ਸੁਨੀਲ ਕੁਮਾਰ ਤਿਵਾਰੀ/ਸ਼ੀਨਮ
(रिलीज़ आईडी: 2215288)
आगंतुक पटल : 2