ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ
azadi ka amrit mahotsav

ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਹਰਿਆਣਾ ਦੇ ਬਹਾਦੁਰਗੜ੍ਹ ਰੇਲਵੇ ਸਟੇਸ਼ਨ ‘ਤੇ ਪਿਤਾ ਤੋਂ ਵੱਖ ਹੋਏ ਮੁੰਡੇ ਤੋਂ ਮਹੀਨਿਆਂ ਤੱਕ ਬੰਧੂਆ ਮਜ਼ਦੂਰੀ ਕਰਾਏ ਜਾਣ ਦੀ ਪੀੜਾ ‘ਤੇ ਖੁਦ ਨੋਟਿਸ ਲਿਆ


ਬਿਹਾਰ ਦੇ ਕਿਸ਼ਨਗੰਜ ਜ਼ਿਲ੍ਹੇ ਦਾ ਮੁੰਡਾ ਹਰਿਆਣਾ ਦੇ ਬਹਾਦੁਰਗੜ੍ਹ ਰੇਲਵੇ ਸਟੇਸ਼ਨ ‘ਤੇ ਆਪਣੇ ਪਿਤਾ ਤੋਂ ਵੱਖ ਹੋ ਗਿਆ ਸੀ, ਉਸ ਨੂੰ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਵਿੱਚ ਬੰਧੂਆ ਮਜ਼ਦੂਰੀ ਲਈ ਮਜਬੂਰ ਕੀਤਾ ਗਿਆ

ਕਮਿਸ਼ਨ ਨੇ ਇਸ ਮਾਮਲੇ ਵਿੱਚ ਹਰਿਆਣਾ ਦੇ ਮੁੱਖ ਸਕੱਤਰ ਅਤੇ ਡੀਜੀਪੀ, ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਦੇ ਪੁਲਿਸ ਕਮਿਸ਼ਨਰ ਅਤੇ ਬਿਹਾਰ ਦੇ ਕਿਸ਼ਨਗੰਜ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਨੋਟਿਸ ਜਾਰੀ ਕਰ ਦੋ ਹਫ਼ਤਿਆਂ ਦੇ ਅੰਦਰ ਵਿਸਥਾਰਤ ਰਿਪੋਰਟ ਮੰਗੀ 

प्रविष्टि तिथि: 15 JAN 2026 2:49PM by PIB Chandigarh

ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ - ਐੱਨ.ਐੱਚ.ਆਰ.ਸੀ. ਨੇ ਬਿਹਾਰ ਦੇ ਕਿਸ਼ਨਗੰਜ ਜ਼ਿਲ੍ਹੇ ਦੇ ਇੱਕ 15 ਸਾਲਾ ਮੁੰਡੇ ਦੇ ਹਰਿਆਣਾ ਦੇ ਬਹਾਦੁਰਗੜ੍ਹ ਰੇਲਵੇ ਸਟੇਸ਼ਨ ‘ਤੇ ਆਪਣੇ ਪਿਤਾ ਤੋਂ ਵੱਖ ਹੋਣ ਤੋਂ ਬਾਅਦ ਮਹੀਨਿਆਂ ਤੱਕ ਬੰਧੂਆ ਮਜ਼ਦੂਰੀ ਕਰਾਏ ਜਾਣ ਸਬੰਧੀ ਮੀਡੀਆ ਰਿਪੋਰਟ ਦਾ ਖ਼ੁਦ ਨੋਟਿਸ ਲਿਆ ਹੈ। ਰਿਪੋਰਟ ਅਨੁਸਾਰ, ਮੁੰਡਾ ਰੇਲਵੇ ਸਟੇਸ਼ਨ ‘ਤੇ ਪਾਣੀ ਲੈਣ ਲਈ ਟਰੇਨ ਤੋਂ ਉਤਰਿਆ ਪਰ ਭੀੜ ਕਾਰਨ ਚੜ੍ਹ ਨਾ ਸਕਿਆ। ਟਰੇਨ ਛੱਡ ਜਾਣ ਤੋਂ ਬਾਅਦ ਅੱਠ ਮਹੀਨਿਆਂ ਤੱਕ ਉਸ ਨੂੰ ਬੰਧੂਆ ਮਜ਼ਦੂਰੀ ਦੀ ਪੀੜਾ ਸਹਿਣੀ ਪਈ। ਆਖਰਕਾਰ, ਕੱਟੀ ਹੋਈ ਕੋਹਣੀ ਨਾਲ ਉਹ ਕਿਸੇ ਤਰ੍ਹਾਂ ਆਪਣੇ ਘਰ ਵਾਪਸ ਪਹੁੰਚਿਆ।

ਸਮਾਚਾਰ ਰਿਪੋਰਟ ਵਿੱਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਉਸ ਨੂੰ ਅਧਿਕਾਰੀਆਂ ਵੱਲੋਂ ਅਜੇ ਤੱਕ ਕੇਂਦਰੀ ਬੰਧੂਆ ਮਜ਼ਦੂਰ ਪੁਨਰਵਾਸ ਯੋਜਨਾ-2021 ਦੇ ਤਹਿਤ ਬੰਧੂਆ ਮਜ਼ਦੂਰੀ ਮੁਕਤੀ ਪ੍ਰਮਾਣ ਪੱਤਰ ਜਾਰੀ ਨਹੀਂ ਕੀਤਾ ਗਿਆ ਹੈ ਜੋ ਪੀੜਤ ਲਈ ਪੁਨਰਵਾਸ ਅਤੇ ਮੁਆਵਜ਼ੇ ਲਈ ਲਾਜ਼ਮੀ ਦਸਤਾਵੇਜ਼ ਹੈ।

ਕਮਿਸ਼ਨ ਨੇ ਕਿਹਾ ਕਿ ਜੇਕਰ ਮੀਡੀਆ ਰਿਪੋਰਟ ਦੇ ਤੱਥ ਸੱਚ ਹਨ, ਤਾਂ ਇਹ ਮਾਨਵ ਅਧਿਕਾਰ ਉਲੰਘਣ ਦਾ ਗੰਭੀਰ ਮੁੱਦਾ ਹੈ। ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਸਿਲਸਿਲੇ ਵਿੱਚ ਹਰਿਆਣਾ ਦੇ ਮੁੱਖ ਸਕੱਤਰ ਅਤੇ ਡੀਜੀਪੀ ਅਤੇ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਦੇ ਪੁਲਿਸ ਕਮਿਸ਼ਨਰ ਅਤੇ ਬਿਹਾਰ ਦੇ ਕਿਸ਼ਨਗੰਜ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਨੋਟਿਸ ਜਾਰੀ ਕਰ ਉਨ੍ਹਾਂ ਤੋਂ ਦੋ ਹਫ਼ਤਿਆਂ ਦੇ ਅੰਦਰ ਰਿਪੋਰਟ ਮੰਗੀ ਹੈ।

ਕਮਿਸ਼ਨ ਨੇ ਅਧਿਕਾਰੀਆਂ ਨੂੰ ਇਹ ਵੀ ਸੂਚਿਤ ਕਰਨ ਦਾ ਨਿਰਦੇਸ਼ ਦਿੱਤਾ ਕਿ ਪੀੜਤ ਨੂੰ ਕੋਈ ਮੁਆਵਜ਼ਾ ਅਤੇ ਦਿਵਿਆੰਗ ਵਿਅਕਤੀ ਅਧਿਨਿਯਮ, 2016 ਦੇ ਲਾਭ ਲਈ ਦਿਵਿਆੰਗਤਾ ਪ੍ਰਮਾਣ ਪੱਤਰ ਜਾਰੀ ਕੀਤਾ ਗਿਆ ਹੈ ਜਾਂ ਨਹੀਂ।

12 ਜਨਵਰੀ 2026 ਨੂੰ ਪ੍ਰਕਾਸ਼ਿਤ ਮੀਡੀਆ ਰਿਪੋਰਟ ਅਨੁਸਾਰ, ਟਰੇਨ ਛੱਡ ਜਾਣ ਤੋਂ ਬਾਅਦ ਮੁੰਡਾ ਦੋ ਦਿਨ ਤੱਕ ਰੇਲਵੇ ਸਟੇਸ਼ਨ ‘ਤੇ ਰੁਕਿਆ ਰਿਹਾ। ਇਸ ਤੋਂ ਬਾਅਦ ਇੱਕ ਵਿਅਕਤੀ ਨੇ ਉਸ ਨੂੰ ਨੌਕਰੀ ਦਿਵਾਉਣ ਦੇ ਬਹਾਨੇ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਗ੍ਰੇਟਰ ਨੋਇਡਾ ਖੇਤਰ ਵਿੱਚ ਲੈ ਜਾ ਕੇ ਸਵੇਰੇ ਤੋਂ ਸ਼ਾਮ ਤੱਕ ਪਸ਼ੂ ਚਰਾਉਣ ਅਤੇ ਚਾਰਾ ਕੱਟਣ ਦਾ ਕੰਮ ਕਰਵਾਇਆ। ਉਸ ਨੂੰ ਲਗਾਤਾਰ ਸਰੀਰਕ ਤਸੀਹੇ ਦਿੱਤੇ ਗਏ। ਪੀੜਤ ਨੇ ਇਸ ਗੁਲਾਮੀ ਤੋਂ ਨਿਕਲ ਭੱਜਣ ਦੀ ਅਸਫਲ ਕੋਸ਼ਿਸ਼ ਕੀਤੀ, ਪਰ ਉਸ ਨੂੰ ਫੜ ਲਿਆ ਗਿਆ ਅਤੇ ਉਸ ਦੀ ਪਿੱਟਾਈ ਕੀਤੀ ਗਈ। ਸਮਾਚਾਰ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਸੇ ਦੌਰਾਨ ਚਾਰਾ ਕੱਟਣ ਵਾਲੀ ਮਸ਼ੀਨ ਵਿੱਚ ਪੀੜਤ ਦਾ ਖੱਬਾ ਹੱਥ ਫਸਣ ਕਾਰਨ ਕੋਹਣੀ ਤੋਂ ਕੱਟ ਗਿਆ। ਮਾਲਕ ਨੇ ਉਸ ਦਾ ਇਲਾਜ ਕਰਾਏ ਬਿਨਾਂ ਸੜਕ ‘ਤੇ ਛੱਡ ਦਿੱਤਾ।

ਇਸ ਤੋਂ ਬਾਅਦ ਕਿਸੇ ਅਗਿਆਤ ਵਿਅਕਤੀ ਨੇ ਉਸ ਨੂੰ ਹਰਿਆਣਾ ਦੇ ਨੂਹ ਜ਼ਿਲ੍ਹੇ ਦੇ ਇੱਕ ਹਸਪਤਾਲ ਵਿੱਚ ਪਹੁੰਚਾ ਦਿੱਤਾ, ਜਿੱਥੋਂ ਪੁਰਾਣੇ ਮਾਲਕ ਦੇ ਹੱਥਾਂ ਦੁਬਾਰਾ ਫੜੇ ਜਾਣ ਦੇ ਡਰ ਤੋਂ ਉਹ ਭੱਜ ਖੜ੍ਹਾ ਹੋਇਆ ਅਤੇ ਤਿੰਨ ਕਿਲੋਮੀਟਰ ਤੋਂ ਵੱਧ ਨੰਗੇ ਪੈਰ ਚੱਲਦਾ ਰਿਹਾ। ਉਦੋਂ ਦੋ ਸਰਕਾਰੀ ਅਧਿਆਪਕਾਂ ਦੀ ਉਸ ‘ਤੇ ਨਜ਼ਰ ਪਈ ਅਤੇ ਮਾਮਲੇ ਦੀ ਸੂਚਨਾ ਹਰਿਆਣਾ ਦੇ ਬਹਾਦੁਰਗੜ੍ਹ ਸਥਿਤ ਰਾਜਕੀ ਰੇਲਵੇ ਪੁਲਿਸ -ਜੀ.ਆਰ.ਪੀ. ਨੂੰ ਦਿੱਤੀ ਗਈ। ਅੰਤ ਵਿੱਚ ਉਹ ਮੁੰਡਾ ਅਗਸਤ 2025 ਵਿੱਚ ਆਪਣੇ ਘਰ ਵਾਪਸ ਲੌਟ ਸਕਿਆ।

 

***********


(रिलीज़ आईडी: 2215110) आगंतुक पटल : 4
इस विज्ञप्ति को इन भाषाओं में पढ़ें: English , Urdu , हिन्दी