ਖੇਤੀਬਾੜੀ ਮੰਤਰਾਲਾ
ਕੇਂਦਰੀ ਖੇਤੀਬਾੜੀ ਮੰਤਰੀ ਨੇ ਖੇਤੀਬਾੜੀ ਖੇਤਰ ਵਿੱਚ ਭਾਰਤ-ਫਿਜੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੇ ਫਿਜੀ ਹਮਰੁਤਬਾ ਦੇ ਨਾਲ ਦੁਵੱਲੀ ਬੈਠਕ ਕੀਤੀ
ਮੰਤਰੀ ਨੇ ਖੇਤੀਬਾੜੀ ਅਤੇ ਖੁਰਾਕ ਸੁਰੱਖਿਆ ਵਿੱਚ ਭਾਰਤ-ਫਿਜੀ ਸਹਿਯੋਗ ਨੂੰ ਮਜ਼ਬੂਤ ਕਰਨ ‘ਤੇ ਚਾਨਣਾ ਪਾਇਆ, ਸਹਿਮਤੀ ਪੱਤਰ ਨੂੰ ਵਧਾਉਣ ਅਤੇ ਸਾਂਝੇ ਕਾਰਜ ਸਮੂਹਾਂ ਦੀ ਸਥਾਪਨਾ ‘ਤੇ ਸਹਿਮਤੀ ਵਿਅਕਤ ਕੀਤੀ
ਭਾਰਤ-ਫਿਜੀ ਦੀਆਂ ਚਰਚਾਵਾਂ ਵਿੱਚ ਖੇਤੀਬਾੜੀ ਖੇਤਰ ਵਿੱਚ ਸਮਰੱਥਾ ਨਿਰਮਾਣ, ਤਕਨਾਲੋਜੀ ਸਾਂਝਾਕਰਨ ਅਤੇ ਖੋਜ ਸਹਿਯੋਗ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ
ਭਾਰਤ-ਫਿਜੀ ਖੇਤੀਬਾੜੀ ਖੇਤਰ ਵਿੱਚ ਗਿਆਨ ਸਾਂਝਾਕਰਨ ਅਤੇ ਖੋਜ ਸਹਿਯੋਗ ਨੂੰ ਵਧਾਉਣਗੇ
प्रविष्टि तिथि:
09 JAN 2026 7:03PM by PIB Chandigarh
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਨਵੀਂ ਦਿੱਲੀ ਦੇ ਕ੍ਰਿਸ਼ੀ ਭਵਨ ਵਿਖੇ ਫਿਜੀ ਦੇ ਖੇਤੀਬਾੜੀ ਅਤੇ ਜਲਮਾਰਗ ਮੰਤਰੀ ਤੋਮਾਸੀ ਤੁਨਾਬੁਨਾ ਦੇ ਨਾਲ ਦੁਵੱਲੀ ਬੈਠਕ ਕੀਤੀ। ਦੋਵੇਂ ਧਿਰਾਂ ਨੇ ਮੌਜੂਦਾ ਸਹਿਯੋਗ ਬਾਰੇ ਚਰਚਾ ਕੀਤੀ ਅਤੇ ਭਵਿੱਖ ਵਿੱਚ ਸਹਿਯੋਗ ਦੇ ਖੇਤਰਾਂ ਦੀ ਰੂਪ-ਰੇਖਾ ਤਿਆਰ ਕੀਤੀ।

ਮੰਤਰੀ ਮਹੋਦਯ ਨੇ ਇਸ ਗੱਲ ਉੱਪਰ ਚਾਨਣਾ ਪਾਇਆ ਕਿ ਭਾਰਤ ਅਤੇ ਫਿਜੀ ਦੇ ਇਤਿਹਾਸਕ ਸਬੰਧ ਹਨ ਜੋ ਆਪਸੀ ਸਨਮਾਨ, ਸਹਿਯੋਗ ਅਤੇ ਮਜ਼ਬੂਤ ਸੱਭਿਆਚਾਰਕ ਅਤੇ ਜਨਤਕ-ਸਬੰਧਾਂ ਦੇ ਬਲ ‘ਤੋ ਹੋਰ ਵੀ ਮਜ਼ਬੂਤ ਹੋ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਦੋਵੇਂ ਦੇਸ਼ ਖੇਤੀਬਾੜੀ ਅਤੇ ਭੋਜਨ ਸੁਰੱਖਿਆ ਨੂੰ ਦੁਵੱਲੇ ਸਹਿਯੋਗ ਦੇ ਪ੍ਰਮੁੱਖ ਖੇਤਰਾਂ ਦੇ ਰੂਪ ਵਿੱਚ ਮਹੱਤਵ ਦਿੰਦੇ ਹਨ।

ਦੋਵੇਂ ਮੰਤਰੀਆਂ ਨੇ ਆਪਸੀ ਹਿਤ ਦੇ ਕਈ ਮੁੱਦਿਆਂ ਬਾਰੇ ਸਾਰਥਕ ਚਰਚਾ ਕੀਤੀ। ਦੋਵੇਂ ਧਿਰਾਂ ਨੇ ਸਹਿਮਤੀ ਪੱਤਰ (ਐੱਮਓਯੂ) ਨੂੰ ਅਗਲੇ ਪੰਜ ਵਰ੍ਹਿਆਂ ਲਈ ਵਧਾਉਣ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਇੱਕ ਸਾਂਝਾ ਕਾਰਜ ਸਮੂਹ ((JWG) ਸਥਾਪਿਤ ਕਰਨ ਬਾਰੇ ਸਹਿਮਤੀ ਪ੍ਰਗਟਾਈ। ਇਸ ਤੋਂ ਇਲਾਵਾ, ਸਹਿਯੋਗ ਦੇ ਮੁੱਖ ਖੇਤਰਾਂ ਵਿੱਚ ਵਿਦਿਆਰਥੀ ਅਦਾਨ-ਪ੍ਰਦਾਨ, ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਅਤੇ ਲਘੂ ਮਸ਼ੀਨਰੀ ਅਤੇ ਡਿਜੀਟਲ ਖੇਤੀਬਾੜੀ ਉਪਕਰਣਾਂ ਨਾਲ ਸਬੰਧਿਤ ਤਕਨਾਲੋਜੀ ਸਾਂਝਾਕਰਨ ਸ਼ਾਮਲ ਸੀ। ਚਰਚਾ ਵਿੱਚ ਖੋਜ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਭੋਜਨ ਦੇ ਨੁਕਸਾਨ ਅਤੇ ਬਰਬਾਦੀ ਨੂੰ ਘਟਾਉਣ ਲਈ ਜੈਨੇਟਿਕ ਐਕਸਚੇਂਜ ਪਹਿਲਕਦਮੀਆਂ ਅਤੇ ਗਿਆਨ ਸਾਂਝਾ ਕਰਨ 'ਤੇ ਵੀ ਧਿਆਨ ਕੇਂਦ੍ਰਿਤ ਕੀਤਾ ਗਿਆ।

ਖੇਤੀਬਾੜੀ ਮੰਤਰੀ ਤੋਂ ਇਲਾਵਾ, ਫਿਜੀ ਦੇ ਵਫਦ ਵਿੱਚ ਫਿਜੀ ਦੇ ਖੇਤੀਬਾੜੀ ਅਤੇ ਜਲਮਾਰਗ ਮੰਤਰੀ ਤੋਮਾਸੀ ਤੁਨਾਬੁਨਾ; ਬਹੁਜਾਤੀ ਮਾਮਲਿਆਂ ਅਤੇ ਚੀਨੀ ਉਦਯੋਗ ਮੰਤਰੀ ਚਰਨਜੀਤ ਸਿੰਘ; ਫਿਜੀ ਦੇ ਹਾਈ ਕਮਿਸ਼ਨਰ ਮਹਾਮਹਿਮ ਜਗਨਨਾਥ ਸਾਮੀ; ਚੀਨੀ ਮੰਤਰਾਲੇ ਦੇ ਸਥਾਈ ਸਕੱਤਰ ਡਾ. ਵਿਨੇਸ਼ ਕੁਮਾਰ; ਫਿਜੀ ਸ਼ੁਗਰ ਕਾਰਪੋਰੇਸ਼ਨ ਦੇ ਬੋਰਡ ਆਫ ਡਾਇਰੈਕਟਰਸ ਦੇ ਚੇਅਰਮੈਨ ਸ਼੍ਰੀ ਨਿਤਯਾ ਰੈੱਡੀ; ਅਤੇ ਫਿਜੀ ਦੇ ਹਾਈ ਕਮਿਸ਼ਨ ਦੇ ਕਾਉਂਸਲਰ ਸ਼੍ਰੀ ਪਾਓਲਾ ਦਾਉਰੇਵਾ ਸ਼ਾਮਲ ਸਨ।
ਭਾਰਤ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਕੱਤਰ ਸ਼੍ਰੀ ਦੇਵੇਸ਼ ਚਤੁਰਵੇਦੀ, ਡੀਏਆਰਈ ਦੇ ਸਕੱਤਰ ਸ਼੍ਰੀ ਐੱਮਐੱਲ ਜਾਟ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
*****
ਆਰਸੀ/ਓਏ/ਪੀਯੂ/ ਬਲਜੀਤ ਸਿੰਘ
(रिलीज़ आईडी: 2215109)
आगंतुक पटल : 4