ਸਿੱਖਿਆ ਮੰਤਰਾਲਾ
azadi ka amrit mahotsav

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਆਈਆਈਟੀ ਮਦਰਾਸ ਵਿੱਚ ਪੋਂਗਲ ਪਰਵ ਮਨਾਇਆ


प्रविष्टि तिथि: 14 JAN 2026 3:59PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਅੱਜ ਚੇਨੱਈ ਸਥਿਤ ਇੰਡੀਅਨ ਇੰਸਟੀਟਿਊਟ ਆਫ਼ ਤਕਨਾਲੋਜੀ ਮਦਰਾਸ ਵਿੱਚ ਪੋਂਗਲ ਉਤਸਵ ਵਿੱਚ ਸ਼ਾਮਲ ਹੋਏ। ਆਈਆਈਟੀ ਮਦਰਾਸ ਨੇ ਸ਼੍ਰੀ ਧਰਮੇਂਦਰ ਪ੍ਰਧਾਨ ਦਾ ਹਾਰਦਿਕ ਸੁਆਗਤ ਕੀਤਾ ਅਤੇ ਰਵਾਇਤੀ ਪੋਂਗਲ ਉਤਸਵ ਦਾ ਆਯੋਜਨ ਕੀਤਾ।

 https://static.pib.gov.in/WriteReadData/userfiles/image/image001ZA7O.jpg

ਸ਼੍ਰੀ ਧਰਮੇਂਦਰ ਪ੍ਰਧਾਨ ਸ਼ੁਕਰਗੁਜ਼ਾਰੀ, ਸਮ੍ਰਿੱਧੀ ਅਤੇ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਫਸਲ ਉਤਸਵ ਮਨਾਉਣ ਲਈ ਇੰਸਟੀਟਿਊਟ ਦੇ ਕੈਂਪਸ ਕਮਿਊਨਿਟੀ ਹਾਲ ਵਿੱਚ ਆਈਆਈਟੀ ਮਦਰਾਸ ਪਰਿਵਾਰ ਵਿੱਚ ਸ਼ਾਮਲ ਹੋਏ।

ਸ਼੍ਰੀ ਪ੍ਰਧਾਨ ਨੇ ਹਾਰਦਿਕ ਸ਼ੁਭਕਾਮਨਾਵਾਂ ਦਿੰਦੇ ਹੋਏ ਤਮਿਲ ਨਾਡੂ ਦੀ ਜਨਤਾ ਅਤੇ ਦੇਸ਼ ਭਰ ਵਿੱਚ ਪੋਂਗਲ ਦਾ ਤਿਉਹਾਰ ਮਨਾਉਣ ਵਾਲੇ ਸਾਰੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਤਮਿਲ ਨਾਡੂ ਦੇ ਜੀਵੰਤ ਸੱਭਿਆਚਾਰ ਦਾ ਸਮਾਨਾਰਥੀ ਬਣ ਚੁੱਕਿਆ ਪੋਂਗਲ ਸਮ੍ਰਿੱਧੀ, ਸਦਭਾਵਨਾ ਅਤੇ ਇਕਜੁੱਟਤਾ ਦੀ ਭਾਵਨਾ ਨੂੰ ਦਰਸਾਉਂਦਾ ਹੈ।

https://static.pib.gov.in/WriteReadData/userfiles/image/image0020O3S.jpg

ਕੇਂਦਰੀ ਮੰਤਰੀ ਨੇ ਆਈਆਈਟੀ ਮਦਰਾਸ ਪਰਿਵਾਰ ਦੇ ਨਾਲ ਪੋਂਗਲ ਮਨਾਉਣ ‘ਤੇ ਆਪਣੀ ਪ੍ਰਸੰਨਤਾ ਵਿਅਕਤ ਕੀਤੀ ਅਤੇ ਕਿਹਾ ਕਿ ਇਹ ਤਿਉਹਾਰ ਸਮ੍ਰਿੱਧੀ, ਪਿਆਰ ਅਤੇ ਇਕਜੁੱਟਤਾ ਦੀ ਭਾਵਨਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਾਮਨਾ ਕੀਤੀ ਕਿ ਇਹ ਮੌਕਾ ਸਾਰਿਆਂ ਲਈ ਚੰਗੀ ਸਿਹਤ, ਸੁਖ, ਸ਼ਾਂਤੀ, ਸਮ੍ਰਿੱਧੀ ਅਤੇ ਸਦਭਾਵਨਾ ਲੈਕੇ ਆਏ।

ਇਸ ਪ੍ਰੋਗਰਾਮ ਵਿੱਚ ਉੱਚ ਸਿੱਖਿਆ ਵਿਭਾਗ ਦੇ ਸਕੱਤਰ ਸ਼੍ਰੀ ਵਿਨੀਤ ਜੋਸ਼ੀ, ਆਈਆਈਟੀ ਮਦਰਾਸ ਦੇ ਡਾਇਰੈਕਟਰ ਪ੍ਰੋ. ਵੀ. ਕਾਮਾਕੋਟੀ, ਫੈਕਲਟੀ ਮੈਂਬਰ, ਵਿਦਿਆਰਥੀ, ਕਰਮਚਾਰੀ ਅਤੇ ਕੈਂਪਸ ਭਾਈਚਾਰੇ ਦੇ ਮੈਂਬਰ ਮੌਜੂਦ ਸਨ।

 

*****

ਏਕੇ/ਬਲਜੀਤ


(रिलीज़ आईडी: 2214856) आगंतुक पटल : 3
इस विज्ञप्ति को इन भाषाओं में पढ़ें: English , Urdu , हिन्दी , Odia